ਘੋਸ਼ਣਾਵਾਂ
◼ ਮਾਰਚ ਲਈ ਸਾਹਿੱਤ ਪੇਸ਼ਕਸ਼: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਬਾਈਬਲ ਸਟੱਡੀ ਸ਼ੁਰੂ ਕਰਨ ਦਾ ਪੂਰਾ ਜਤਨ ਕਰੋ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜਦੋਂ ਤੁਸੀਂ ਉਨ੍ਹਾਂ ਲੋਕਾਂ ਨੂੰ ਦੁਬਾਰਾ ਮਿਲਣ ਜਾਂਦੇ ਹੋ ਜੋ ਕਦੇ-ਕਦਾਈਂ ਸਭਾਵਾਂ ਵਿਚ ਆਉਂਦੇ ਹਨ ਜਾਂ ਫਿਰ ਮਿਮੋਰੀਅਲ ਤੇ ਆ ਜਾਂਦੇ ਹਨ ਪਰ ਯਹੋਵਾਹ ਦੇ ਭਗਤਾਂ ਨਾਲ ਬਾਕਾਇਦਾ ਸੰਗਤ ਨਹੀਂ ਰੱਖਦੇ, ਤਾਂ ਉਨ੍ਹਾਂ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਦੇ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜੂਨ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਜੇ ਵਿਅਕਤੀ ਕੋਲ ਪਹਿਲਾਂ ਹੀ ਇਹ ਕਿਤਾਬ ਹੈ, ਤਾਂ ਉਸ ਨੂੰ ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਦਿੱਤੀ ਜਾ ਸਕਦੀ ਹੈ ਜਿਸ ਦਾ ਪੇਪਰ ਪੀਲਾ ਪੈ ਚੁੱਕਾ ਜਾਂ ਜੋ 1992 ਤੋਂ ਪਹਿਲਾਂ ਛਪੀ ਸੀ।
◼ ਨਵੇਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਮਿਲਦੇ ਸਾਰ ਹੀ ਪਬਲੀਸ਼ਰਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਉਹ ਪ੍ਰਚਾਰ ਦੇ ਕੰਮ ਵਿਚ ਜਾਣ ਤੋਂ ਪਹਿਲਾਂ ਉਨ੍ਹਾਂ ਵਿਚ ਪੇਸ਼ ਕੀਤੇ ਵਿਸ਼ਿਆਂ ਨਾਲ ਜਾਣਕਾਰ ਹੋ ਸਕਦੇ ਹਨ।
◼ ਨਵੇਂ ਪ੍ਰਕਾਸ਼ਨ ਉਪਲਬਧ:
ਪਰਿਵਾਰਕ ਖ਼ੁਸ਼ੀ ਦਾ ਰਾਜ਼—ਬੰਗਲਾ
ਕੀ ਤੁਹਾਡੀ ਜ਼ਿੰਦਗੀ ਦੀ ਡੋਰ ਕਿਸਮਤ ਦੇ ਹੱਥ ਵਿਚ ਹੈ? (ਟ੍ਰੈਕਟ ਨੰ. 81)—ਅੰਗ੍ਰੇਜ਼ੀ, ਆਸਾਮੀ, ਹਿੰਦੀ, ਕੰਨੜ, ਕੋਂਕਨੀ (ਦੇਵਨਾਗਰੀ ਲਿਪੀ), ਕੋਂਕਨੀ (ਰੋਮਨ ਲਿਪੀ), ਪੰਜਾਬੀ, ਤਾਮਿਲ, ਤੇਲਗੂ, ਮਲਿਆਲਮ, ਮਣੀਪੁਰੀ, ਮਰਾਠੀ।
◼ ਅੰਗ੍ਰਜ਼ੀ ਬ੍ਰੇਲ ਗ੍ਰੇਡ ਦੋ ਵਿਚ ਨਵੇਂ ਪ੍ਰਕਾਸ਼ਨ ਉਪਲਬਧ:
“ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ”
ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਦੂਜੀ ਪੁਸਤਕ
ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ?
◼ ਅਮਰੀਕੀ ਸੈਨਤ ਭਾਸ਼ਾ ਵਿਚ ਉਪਲਬਧ ਨਵੀਆਂ ਡੀ. ਵੀ. ਡੀਜ਼:
ਰੋਮੀਆਂ ਨੂੰ
ਖ਼ੁਸ਼ ਖ਼ਬਰੀ ਸੁਣਾਉਣ ਲਈ ਸੰਗਠਿਤ ਅਤੇ ਸਾਡਾ ਭਾਈਚਾਰਾ