“ਮੈਂ ਇਸ ਲਈ ਆਇਆ ਹਾਂ ਕਿਉਂਕਿ . . .”
ਜਦੋਂ ਲੋਕ ਆਪਣਾ ਦਰਵਾਜ਼ਾ ਖੋਲ੍ਹ ਕੇ ਸਾਨੂੰ ਉੱਥੇ ਖੜ੍ਹੇ ਦੇਖਦੇ ਹਨ, ਤਾਂ ਉਹ ਸ਼ਾਇਦ ਸੋਚਣ ਕਿ ਅਸੀਂ ਕੌਣ ਹਾਂ ਅਤੇ ਕਿਉਂ ਆਏ ਹਾਂ। ਅਸੀਂ ਸ਼ੁਰੂ ਵਿਚ ਕੀ ਕਹਿ ਸਕਦੇ ਹਾਂ ਤਾਂਕਿ ਉਹ ਘਬਰਾਉਣ ਨਾ? ਨਮਸਤੇ ਕਹਿਣ ਤੋਂ ਬਾਅਦ ਕੁਝ ਪਬਲੀਸ਼ਰ “ਕਿਉਂਕਿ” ਸ਼ਬਦ ਵਰਤ ਕੇ ਆਪਣੇ ਆਉਣ ਦਾ ਕਾਰਨ ਦੱਸਦੇ ਹਨ। ਮਿਸਾਲ ਲਈ, ਉਹ ਸ਼ਾਇਦ ਕਹਿਣ: “ਅਸੀਂ ਇਸ ਲਈ ਆਏ ਹਾਂ ਕਿਉਂਕਿ ਕਈ ਲੋਕ ਅਪਰਾਧ ਕਾਰਨ ਚਿੰਤਾ ਕਰਦੇ ਹਨ। ਤੁਹਾਡੇ ਖ਼ਿਆਲ ਵਿਚ . . .” ਜਾਂ ਕਿਸੇ ਦੇ ਧਾਰਮਿਕ ਪਿਛੋਕੜ ਮੁਤਾਬਕ ਉਹ ਕਹਿ ਸਕਦੇ ਹਨ: “ਮੈਂ ਇਸ ਲਈ ਆਇਆ ਹਾਂ ਕਿਉਂਕਿ ਮੈਂ ਮੁਫ਼ਤ ਵਿਚ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖਿਆ ਦਿੰਦਾ ਹਾਂ।” ਜੇ ਘਰ-ਮਾਲਕ ਨੂੰ ਸ਼ੁਰੂ ਵਿਚ ਹੀ ਦੱਸ ਦਿੱਤਾ ਜਾਵੇ ਕਿ ਤੁਸੀਂ ਕਿਉਂ ਆਏ ਹੋ, ਤਾਂ ਹੋ ਸਕਦਾ ਹੈ ਕਿ ਉਹ ਵੀ ਸੁਣਨ ਲਈ ਤਿਆਰ ਹੋਵੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਸੋਚ-ਸਮਝ ਕੇ ਗੱਲ ਤੋਰ ਕੇ ਤੁਸੀਂ ਘਰ-ਮਾਲਕ ਦਾ ਧਿਆਨ ਖਿੱਚ ਪਾਓਗੇ ਤੇ ਉਹ ਤੁਹਾਡੇ ਬਾਰੇ ਗ਼ਲਤ ਸੋਚ ਕੇ ਤੁਹਾਡੇ ਨਾਲ ਕੋਈ ਫ਼ਰਕ ਨਹੀਂ ਕਰੇਗਾ।