ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
27 ਅਕਤੂਬਰ 2014 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
ਗਿਣਤੀ 21:5 ਮੁਤਾਬਕ ਇਜ਼ਰਾਈਲੀਆਂ ਨੇ ਪਰਮੇਸ਼ੁਰ ਅਤੇ ਮੂਸਾ ਖ਼ਿਲਾਫ਼ ਸ਼ਿਕਾਇਤ ਕਿਉਂ ਕੀਤੀ ਅਤੇ ਇਸ ਤੋਂ ਸਾਨੂੰ ਕੀ ਚੇਤਾਵਨੀ ਮਿਲਦੀ ਹੈ? [1 ਸਤੰ., w99 8/15 ਸਫ਼ੇ 26, 27 ਪੈਰੇ 2-3]
ਯਹੋਵਾਹ ਦਾ ਕ੍ਰੋਧ ਬਿਲਆਮ ਉੱਤੇ ਕਿਉਂ ਭੜਕਿਆ ਸੀ? (ਗਿਣ. 22:20-22) [8 ਸਤੰ., w04 8/1 ਸਫ਼ਾ 27 ਪੈਰਾ 3]
ਗਿਣਤੀ 25:11 ਤੋਂ ਸਾਨੂੰ ਫਿਨਹਾਸ ਦੇ ਰਵੱਈਏ ਬਾਰੇ ਕੀ ਪਤਾ ਲੱਗਦਾ ਹੈ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ? [8 ਸਤੰ., w04 8/1 ਸਫ਼ਾ 27 ਪੈਰਾ 5]
ਕਿਨ੍ਹਾਂ ਮਾਅਨਿਆਂ ਵਿਚ ਮੂਸਾ ਨੇ ਸਾਡੇ ਲਈ ਨਿਮਰਤਾ ਦੀ ਇਕ ਵਧੀਆ ਮਿਸਾਲ ਕਾਇਮ ਕੀਤੀ? (ਗਿਣ. 27:5, 15-18) [15 ਸਤੰ., w13 3/1 ਸਫ਼ਾ 5]
ਯਹੋਸ਼ੁਆ ਅਤੇ ਕਾਲੇਬ ਨੇ ਕਿਵੇਂ ਦਿਖਾਇਆ ਕਿ ਨਾਮੁਕੰਮਲ ਇਨਸਾਨ ਵਿਰੋਧਤਾ ਦੇ ਬਾਵਜੂਦ ਪਰਮੇਸ਼ੁਰ ਦੇ ਰਾਹ ʼਤੇ ਚੱਲਦੇ ਰਹਿ ਸਕਦੇ ਹਨ? (ਗਿਣ. 32:12) [22 ਸਤੰ., w10 6/15 ਸਫ਼ਾ 32 ਪੈਰੇ 3-4]
ਸਲਾਫ਼ਹਾਦ ਦੀਆਂ ਧੀਆਂ ਵਾਂਗ ਅੱਜ ਸਾਡੇ ਅਣਵਿਆਹੇ ਭੈਣ-ਭਾਈਆਂ ਨੂੰ ਕਿਸ ਗੱਲ ʼਤੇ ਭਰੋਸਾ ਹੈ? (ਗਿਣ. 36:10-12) [29 ਸਤੰ., w08 2/15 ਸਫ਼ੇ 4-5 ਪੈਰਾ 10]
ਇਜ਼ਰਾਈਲੀਆਂ ਦੇ ਸ਼ਿਕਾਇਤੀ ਰਵੱਈਏ ਅਤੇ ਉਨ੍ਹਾਂ ਦੀਆਂ ਬੁਰੀਆਂ ਗੱਲਾਂ ਦਾ ਕੀ ਅੰਜਾਮ ਨਿਕਲਿਆ ਅਤੇ ਇਸ ਤੋਂ ਅਸੀਂ ਕੀ ਸਿੱਖਦੇ ਹਾਂ? (ਬਿਵ. 1:26-28, 34, 35) [6 ਅਕ., w13 8/15 ਸਫ਼ਾ 11 ਪੈਰਾ 7]
ਵਾਅਦਾ ਕੀਤੇ ਦੇਸ਼ ਵਿਚ ਯਹੋਵਾਹ ਦੀ ਬਰਕਤ ਪਾਉਣ ਅਤੇ ਵਧਣ-ਫੁੱਲਣ ਲਈ ਇਸਰਾਏਲੀਆਂ ਨੂੰ ਕਿਹੜੇ ਦੋ ਫ਼ਰਜ਼ ਨਿਭਾਉਣੇ ਪੈਣੇ ਸਨ? (ਬਿਵ. 4:9) [13 ਅਕ., w06 6/1 ਸਫ਼ਾ 29 ਪੈਰਾ 15]
ਕਿਸ ਅਰਥ ਵਿਚ ਉਜਾੜ ਵਿਚ ਇਸਰਾਏਲੀਆਂ ਦੇ ਨਾ ਤਾਂ ਕੱਪੜੇ ਫਟੇ ਅਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜੇ? (ਬਿਵ. 8:3, 4) [20 ਅਕ., w04 9/15 ਸਫ਼ੇ 25-26 ਪੈਰਾ 9]
ਯਹੋਵਾਹ ਨਾਲ ‘ਲੱਗੇ ਰਹਿਣ’ ਦੀ ਸਲਾਹ ਜੋ ਇਜ਼ਰਾਈਲੀਆਂ ਨੂੰ ਮਿਲੀ ਸੀ, ਉਸ ਨੂੰ ਅਸੀਂ ਕਿਵੇਂ ਲਾਗੂ ਕਰ ਸਕਦੇ ਹਾਂ? (ਬਿਵ. 13:4, 6-9) [27 ਅਕ., w02 10/15 ਸਫ਼ੇ 16-17 ਪੈਰਾ 14]