ਪ੍ਰਚਾਰ ਦੇ ਅੰਕੜੇ
ਅਗਸਤ 2014
ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਅਗਸਤ ਦੇ ਮਹੀਨੇ ਦੌਰਾਨ ਚਲਾਈ ਗਈ ਖ਼ਾਸ ਮੁਹਿੰਮ ਇਸ ਦੇਸ਼ ਵਿਚ ਸਭ ਤੋਂ ਵੱਡੀ ਮੁਹਿੰਮ ਸੀ। ਜਿੱਦਾਂ ਪ੍ਰਬੰਧਕ ਸਭਾ ਚਾਹੁੰਦੀ ਸੀ, ਉੱਦਾਂ ਹੀ ਹੋਇਆ। ਇਸ ਮਹੀਨੇ ਦੌਰਾਨ 20,314 ਪਬਲੀਸ਼ਰਾਂ, 20,697 ਰੈਗੂਲਰ ਤੇ ਔਗਜ਼ੀਲਰੀ ਪਾਇਨੀਅਰਾਂ ਅਤੇ 299 ਸਪੈਸ਼ਲ ਪਾਇਨੀਅਰਾਂ ਨੇ 1,03,86,681 ਟ੍ਰੈਕਟ ਅਤੇ ਬਰੋਸ਼ਰ ਵੰਡੇ। ਸਾਲਾਨਾ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸੇਵਾ ਸਾਲ ਦੌਰਾਨ ਪਬਲੀਸ਼ਰਾਂ ਦੀ ਗਿਣਤੀ 7% ਵਧੀ ਹੈ। ਪਬਲੀਸ਼ਰਾਂ ਅਤੇ ਪਾਇਨੀਅਰਾਂ ਦੀ ਗਿਣਤੀ ਵਧ ਕੇ 41,310 ਹੋ ਗਈ ਹੈ। ਇਹ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਵੱਡੇ ਦੇਸ਼ ਵਿਚ ਅਜੇ ਵੀ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ। “ਇਸ ਲਈ ਖੇਤ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਵਾਢੇ ਘੱਲੇ।”—ਮੱਤੀ 9:38.