“ਚੰਗੇ ਕੰਮ ਜੋਸ਼ ਨਾਲ” ਕਿਉਂ ਕਰੀਏ?
ਕੀ ਤੁਸੀਂ ਚੰਗੇ ਕੰਮ ਜੋਸ਼ ਨਾਲ ਕਰਦੇ ਹੋ? ਰਾਜ ਦੇ ਪ੍ਰਚਾਰਕਾਂ ਵਜੋਂ ਸਾਡੇ ਕੋਲ ਜੋਸ਼ੀਲੇ ਹੋਣ ਦਾ ਹਰ ਕਾਰਨ ਹੈ। ਕਿਉਂ? ਧਿਆਨ ਦਿਓ ਕਿ ਤੀਤੁਸ 2:11-14 ਵਿਚ ਕੀ ਦੱਸਿਆ ਗਿਆ ਹੈ:
ਆਇਤ 11: ‘ਪਰਮੇਸ਼ੁਰ ਦੀ ਅਪਾਰ ਕਿਰਪਾ’ ਕੀ ਹੈ ਅਤੇ ਸਾਨੂੰ ਖ਼ੁਦ ਨੂੰ ਇਸ ਤੋਂ ਕੀ ਫ਼ਾਇਦਾ ਹੋਇਆ ਹੈ?—ਰੋਮੀ. 3:23, 24.
ਆਇਤ 12: ਪਰਮੇਸ਼ੁਰ ਦੀ ਅਪਾਰ ਕਿਰਪਾ ਕਰਕੇ ਸਾਨੂੰ ਕਿਹੋ ਜਿਹੀ ਸਿੱਖਿਆ ਮਿਲੀ ਹੈ?
ਆਇਤ 13 ਤੇ 14: ਸ਼ੁੱਧ ਕੀਤੇ ਜਾਣ ਕਰਕੇ ਸਾਡੇ ਕੋਲ ਕਿਹੜੀ ਉਮੀਦ ਹੈ? ਸਾਨੂੰ ਹੋਰ ਕਿਹੜੇ ਜ਼ਰੂਰੀ ਕਾਰਨ ਕਰਕੇ ਦੁਨੀਆਂ ਦੀ ਬੁਰਾਈ ਤੋਂ ਸ਼ੁੱਧ ਕੀਤਾ ਗਿਆ ਹੈ?
ਇਨ੍ਹਾਂ ਆਇਤਾਂ ਤੋਂ ਤੁਹਾਨੂੰ ਜੋਸ਼ ਨਾਲ ਚੰਗੇ ਕੰਮ ਕਰਨ ਦੀ ਪ੍ਰੇਰਣਾ ਕਿਵੇਂ ਮਿਲਦੀ ਹੈ?