ਜੋਸ਼ ਨਾਲ ਯਿਸੂ ਬਾਰੇ ਸੱਚਾਈ ਦੱਸੋ
ਜਦੋਂ ਸਾਨੂੰ ਪਤਾ ਹੁੰਦਾ ਹੈ ਕਿ ਦੂਜਿਆਂ ਨੂੰ ਯਿਸੂ ਬਾਰੇ ਸੱਚਾਈ ਕਿਵੇਂ ਦੱਸਣੀ ਹੈ, ਤਾਂ ਸਾਡੇ ਵਿਚ ਹੋਰ ਵੀ ਜੋਸ਼ ਆ ਜਾਂਦਾ ਹੈ। ਯਿਸੂ ਨੀਂਹ ਦੇ ਕੋਨੇ ਦਾ ਪੱਥਰ ਹੈ ਜਿਸ ਉੱਤੇ ਸੱਚੀ ਨਿਹਚਾ ਦੀ ਉਸਾਰੀ ਹੋਈ ਹੈ। (ਅਫ਼. 2:20) ਉਸ ਤੋਂ ਬਿਨਾਂ ਸਾਨੂੰ ਜ਼ਿੰਦਗੀ ਦੀ ਕੋਈ ਉਮੀਦ ਨਹੀਂ ਹੋਣੀ ਸੀ। (ਰਸੂ. 4:12) ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਜਣੇ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਵਿਚ ਯਿਸੂ ਦੀ ਅਹਿਮ ਭੂਮਿਕਾ ਬਾਰੇ ਜਾਣੀਏ। ਬਹੁਤ ਸਾਰੇ ਲੋਕ ਝੂਠੀਆਂ ਸਿੱਖਿਆਵਾਂ ਕਰਕੇ ਕੁਰਾਹੇ ਪੈ ਗਏ ਹਨ। ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਨੂੰ ਸ਼ਾਇਦ ਉਹ ਬਰਕਤਾਂ ਨਾ ਮਿਲਣ ਜਿਹੜੀਆਂ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਦੇਣ ਦਾ ਵਾਅਦਾ ਕਰਦਾ ਹੈ ਜੋ ਯਿਸੂ ਉੱਤੇ ਨਿਹਚਾ ਕਰਦੇ ਹਨ। ਜੇ ਅਸੀਂ ਸੱਚਾਈ ਲਈ ਜੋਸ਼ੀਲੇ ਹਾਂ, ਤਾਂ ਅਸੀਂ ਯਿਸੂ ਬਾਰੇ, ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ਅਤੇ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਵਿਚ ਉਸ ਦੀ ਭੂਮਿਕਾ ਬਾਰੇ ਸਹੀ ਸਮਝ ਹਾਸਲ ਕਰਨ ਵਿਚ ਨੇਕਦਿਲ ਲੋਕਾਂ ਦੀ ਮਦਦ ਕਰ ਸਕਾਂਗੇ। ਤਾਂ ਫਿਰ ਕੀ ਤੁਸੀਂ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਜੋਸ਼ ਨਾਲ ਯਿਸੂ ਬਾਰੇ ਸੱਚਾਈ ਦੱਸੋਗੇ?