ਰੱਬ ਦਾ ਬਚਨ ਖ਼ਜ਼ਾਨਾ ਹੈ | ਰੋਮੀਆਂ 12-14
ਪਿਆਰ ਦਿਖਾਉਣ ਦਾ ਕੀ ਮਤਲਬ ਹੈ?
ਬੁਰਾ ਸਲੂਕ ਹੋਣ ʼਤੇ ਪਿਆਰ ਦਿਖਾਉਣ ਦਾ ਸਿਰਫ਼ ਇਹੀ ਮਤਲਬ ਨਹੀਂ ਹੈ ਕਿ ਅਸੀਂ ਉਸ ਨਾਲ ਬੁਰਾ ਨਾ ਕਰੀਏ, ਸਗੋਂ ਇਸ ਦਾ ਇਹ ਵੀ ਮਤਲਬ ਹੈ ਕਿ ਅਸੀਂ ਉਸ ਲਈ ਕੋਈ ਚੰਗਾ ਕੰਮ ਕਰੀਏ। “ਜੇ ਤੇਰਾ ਦੁਸ਼ਮਣ ਭੁੱਖਾ ਹੈ, ਤਾਂ ਉਸ ਨੂੰ ਖਾਣ ਲਈ ਕੁਝ ਦੇ; ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਪੀਣ ਲਈ ਕੁਝ ਦੇ; ਕਿਉਂਕਿ ਇਸ ਤਰ੍ਹਾਂ ਕਰ ਕੇ ਤੂੰ ਉਸ ਦੇ ਸਿਰ ਉੱਤੇ ਬਲ਼ਦੇ ਕੋਲਿਆਂ ਦਾ ਢੇਰ ਲਾਏਂਗਾ।” (ਰੋਮੀ 12:20) ਬੁਰਾ ਸਲੂਕ ਕਰਨ ਵਾਲੇ ਵਿਅਕਤੀ ਨਾਲ ਪਿਆਰ ਨਾਲ ਪੇਸ਼ ਆਉਣ ਕਰਕੇ ਸ਼ਾਇਦ ਉਹ ਵਿਅਕਤੀ ਆਪਣੇ ਕੰਮਾਂ ʼਤੇ ਪਛਤਾਵਾ ਕਰੇ।
ਤੁਹਾਨੂੰ ਉਦੋਂ ਕਿਵੇਂ ਲੱਗਾ ਸੀ ਜਦੋਂ ਉਹ ਵਿਅਕਤੀ ਤੁਹਾਡੇ ਨਾਲ ਪਿਆਰ ਨਾਲ ਪੇਸ਼ ਆਇਆ ਸੀ ਜਿਸ ਨੂੰ ਤੁਸੀਂ ਅਣਜਾਣੇ ਵਿਚ ਦੁੱਖ ਪਹੁੰਚਾਇਆ ਸੀ?