ਸਾਡੀ ਮਸੀਹੀ ਜ਼ਿੰਦਗੀ
“ਸਰੀਰ ਵਿਚ ਇਕ ਕੰਡਾ ਚੋਭਿਆ” ਹੋਣ ʼਤੇ ਵੀ ਤੁਸੀਂ ਕਾਮਯਾਬ ਹੋ ਸਕਦੇ ਹੋ!
ਇਨ੍ਹਾਂ ਆਖ਼ਰੀ ਦਿਨਾਂ ਵਿਚ ਪਰਮੇਸ਼ੁਰ ਦੇ ਸੇਵਕ ਬਹੁਤ ਔਖੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। (2 ਤਿਮੋ 3:1) ਅਸੀਂ ਯਹੋਵਾਹ ʼਤੇ ਕਿਵੇਂ ਭਰੋਸਾ ਰੱਖ ਸਕਦੇ ਹਾਂ ਅਤੇ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? “ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਕੀਤੀਆਂ ਜਾਣਗੀਆਂ” ਨਾਂ ਦੀ ਵੀਡੀਓ ਦੇਖੋ ਅਤੇ ਜਾਣੋ ਕਿ ਤਲੀਥਾ ਅਲਨਾਸ਼ੀ ਦੇ ਮਾਪਿਆਂ ਨੇ ਉਸ ਦੀ ਮਦਦ ਕਿਵੇਂ ਕੀਤੀ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਤਲੀਥਾ ਦੇ ਸਰੀਰ ਵਿਚ ਕਿਹੜਾ “ਕੰਡਾ ਚੋਭਿਆ ਗਿਆ ਹੈ”?
ਬਾਈਬਲ ਦੇ ਕਿਹੜੇ ਵਾਅਦਿਆਂ ਨੇ ਤਲੀਥਾ ਤੇ ਉਸ ਦੇ ਮਾਪਿਆਂ ਦੀ ਸਹੀ ਨਜ਼ਰੀਆ ਬਣਾਈ ਰੱਖਣ ਵਿਚ ਮਦਦ ਕੀਤੀ?
ਤਲੀਥਾ ਦੇ ਓਪਰੇਸ਼ਨ ਤੋਂ ਜਲਦ ਬਾਅਦ ਹੀ ਉਸ ਦੇ ਮਾਪਿਆਂ ਨੇ ਯਹੋਵਾਹ ʼਤੇ ਭਰੋਸਾ ਕਿਵੇਂ ਦਿਖਾਇਆ?
ਤਲੀਥਾ ਦੇ ਮਾਪਿਆਂ ਨੇ ਤਲੀਥਾ ਦੇ ਦਿਲ ਵਿਚ ਪਰਮੇਸ਼ੁਰ ਨਾਲ ਪਿਆਰ ਪੈਦਾ ਕਰਨ ਲਈ ਸੰਗਠਨ ਵੱਲੋਂ ਮਿਲਦੀ ਜਾਣਕਾਰੀ ਦੀ ਵਰਤੋਂ ਕਿਵੇਂ ਕੀਤੀ?
‘ਸਰੀਰ ਵਿਚ ਕੰਡਾ ਚੋਭੇ’ ਜਾਣ ਦੇ ਬਾਵਜੂਦ ਵੀ ਤਲੀਥਾ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਦੇ ਹੋਰ ਨੇੜੇ ਜਾ ਰਹੀ ਹੈ?
ਤਲੀਥਾ ਦੀ ਮਿਸਾਲ ਤੋਂ ਤੁਹਾਨੂੰ ਹੱਲਾਸ਼ੇਰੀ ਕਿਵੇਂ ਮਿਲੀ ਹੈ?