ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 48-50
ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਕੋਲ ਬਹੁਤ ਤਜਰਬਾ ਹੈ
ਸਿਆਣੀ ਉਮਰ ਦੇ ਭੈਣ-ਭਰਾ ਆਪਣੀ ਅੱਖੀਂ ਦੇਖੇ ਯਹੋਵਾਹ ਦੇ ‘ਅਨੋਖੇ ਕੰਮਾਂ’ ਬਾਰੇ ਸਾਨੂੰ ਦੱਸ ਕੇ ਸਾਡੀ ਨਿਹਚਾ ਮਜ਼ਬੂਤ ਕਰਦੇ। (ਜ਼ਬੂ 71:17, 18) ਜੇ ਤੁਹਾਡੀ ਮੰਡਲੀ ਵਿਚ ਅਜਿਹੇ ਪਿਆਰੇ ਭੈਣ-ਭਰਾ ਹਨ, ਤਾਂ ਉਨ੍ਹਾਂ ਨੂੰ ਪੁੱਛੋ:
ਯਹੋਵਾਹ ਦੀ ਸੇਵਾ ਵਿਚ ਆਉਂਦੀਆਂ ਰੁਕਾਵਟਾਂ ਨੂੰ ਪਾਰ ਕਰਨ ਵਿਚ ਉਸ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ?
ਹਰ ਸਾਲ ਪ੍ਰਚਾਰਕਾਂ ਦੀ ਗਿਣਤੀ ਵਿਚ ਵਾਧਾ ਦੇਖ ਕੇ ਉਨ੍ਹਾਂ ਨੂੰ ਕਿਵੇਂ ਲੱਗਦਾ ਹੈ?
ਜਦੋਂ ਬਾਈਬਲ ਦੀ ਸੱਚਾਈ ਬਾਰੇ ਸਾਡੀ ਸਮਝ ਵਿਚ ਸੁਧਾਰ ਕੀਤਾ ਜਾਂਦਾ ਹੈ, ਤਾਂ ਉਹ ਕਿਵੇਂ ਮਹਿਸੂਸ ਕਰਦੇ ਹਨ?
ਉਨ੍ਹਾਂ ਨੇ ਯਹੋਵਾਹ ਦੇ ਸੰਗਠਨ ਵਿਚ ਕਿਹੜੇ ਸੁਧਾਰ ਹੁੰਦੇ ਦੇਖੇ ਹਨ?