ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb24 ਜਨਵਰੀ ਸਫ਼ੇ 8-9
  • 29 ਜਨਵਰੀ–4 ਫਰਵਰੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 29 ਜਨਵਰੀ–4 ਫਰਵਰੀ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
mwb24 ਜਨਵਰੀ ਸਫ਼ੇ 8-9

29 ਜਨਵਰੀ–4 ਫਰਵਰੀ

ਅੱਯੂਬ 40-42

ਗੀਤ 124 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਅੱਯੂਬ ਨਾਲ ਜੋ ਹੋਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

(10 ਮਿੰਟ)

ਯਾਦ ਰੱਖੋ ਕਿ ਯਹੋਵਾਹ ਦੇ ਮੁਕਾਬਲੇ ਤੁਸੀਂ ਬਹੁਤ ਘੱਟ ਜਾਣਦੇ ਹੋ (ਅੱਯੂ 42:1-3; w10 10/15 3-4 ਪੈਰੇ 4-6)

ਯਹੋਵਾਹ ਅਤੇ ਉਸ ਦਾ ਸੰਗਠਨ ਜੋ ਸਲਾਹ ਦਿੰਦਾ ਹੈ, ਉਸ ਨੂੰ ਕਬੂਲ ਕਰਨ ਲਈ ਤਿਆਰ ਰਹੋ (ਅੱਯੂ 42:5, 6; w17.06 25 ਪੈਰਾ 12)

ਮੁਸ਼ਕਲਾਂ ਦੇ ਬਾਵਜੂਦ ਵੀ ਵਫ਼ਾਦਾਰ ਰਹਿਣ ਵਾਲਿਆਂ ਨੂੰ ਯਹੋਵਾਹ ਇਨਾਮ ਦਿੰਦਾ ਹੈ (ਅੱਯੂ 42:10-12; ਯਾਕੂ 5:11; w22.06 25 ਪੈਰੇ 17-18)

ਅੱਯੂਬ ਅਤੇ ਉਸ ਦੀ ਪਤਨੀ ਪਹਾੜੀ ʼਤੇ ਖੜ੍ਹੇ ਸ਼ੁਕਰਗੁਜ਼ਾਰੀ ਨਾਲ ਭਰੇ ਇਕ-ਦੂਜੇ ਵੱਲ ਦੇਖਦੇ ਹੋਏ। ਅੱਯੂਬ ਆਪਣੇ ਪਸ਼ੂਆਂ ਦੇ ਝੁੰਡ ਅਤੇ ਘਰ ਵੱਲ ਇਸ਼ਾਰਾ ਕਰਦਾ ਹੋਇਆ।

ਯਹੋਵਾਹ ਨੇ ਅੱਯੂਬ ਨੂੰ ਉਸ ਦੀ ਵਫ਼ਾਦਾਰੀ ਦਾ ਇਨਾਮ ਦਿੱਤਾ

2. ਹੀਰੇ-ਮੋਤੀ

(10 ਮਿੰਟ)

  • ਅੱਯੂ 42:7​—ਅੱਯੂਬ ਦੇ ਤਿੰਨ ਦੋਸਤ ਅਸਲ ਵਿਚ ਕਿਸ ਖ਼ਿਲਾਫ਼ ਬੋਲ ਰਹੇ ਸਨ? ਇਹ ਗੱਲ ਜਾਣਨ ਨਾਲ ਅਸੀਂ ਉਦੋਂ ਕਿਵੇਂ ਧੀਰਜ ਨਾਲ ਪੇਸ਼ ਆ ਸਕਦੇ ਹਾਂ ਜਦੋਂ ਲੋਕ ਸਾਡਾ ਮਖੌਲ ਉਡਾਉਂਦੇ ਹਨ? (it-2 808)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

(4 ਮਿੰਟ) ਅੱਯੂਬ 42:1-17 (th ਪਾਠ 11)

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਪ੍ਰਚਾਰ। ਘਰ-ਮਾਲਕ ਈਸਾਈ ਨਹੀਂ ਹੈ। (lmd ਪਾਠ 5 ਨੁਕਤਾ 3)

5. ਚੇਲੇ ਬਣਾਉਣੇ

(5 ਮਿੰਟ) lff ਪਾਠ 13 ਨੁਕਤੇ 6-7 ਅਤੇ ਕੁਝ ਲੋਕਾਂ ਦਾ ਕਹਿਣਾ ਹੈ (lmd ਪਾਠ 11 ਨੁਕਤਾ 4)

6. ਭਾਸ਼ਣ

(4 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 2​—ਵਿਸ਼ਾ: ਧਰਤੀ ਕਦੇ ਨਾਸ਼ ਨਹੀਂ ਹੋਵੇਗੀ। (th ਪਾਠ 13)

ਸਾਡੀ ਮਸੀਹੀ ਜ਼ਿੰਦਗੀ

ਗੀਤ 108

7. ਦੂਜਿਆਂ ਨੂੰ ਯਹੋਵਾਹ ਦੇ ਪਿਆਰ ਦਾ ਅਹਿਸਾਸ ਕਰਾਓ

(15 ਮਿੰਟ) ਚਰਚਾ।

“ਸਾਨੂੰ ਯਹੋਵਾਹ ਦੇ ਪਰਿਵਾਰ ਵਿਚ ਸੱਚਾ ਪਿਆਰ ਮਿਲਿਆ” ਨਾਂ ਦੀ ਵੀਡੀਓ ਦਾ ਸੀਨ। ਮਿਮੀ ਅਤੇ ਉਸ ਦੀ ਮੰਮੀ ਹਸਪਤਾਲ ਵਿਚ ਦਾਖ਼ਲ ਇਕ ਭੈਣ ਲਈ ਫੁੱਲ ਅਤੇ ਕਾਰਡ ਲੈ ਕੇ ਆਉਂਦੀਆਂ ਹੋਈਆਂ।

ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਅਜਿਹੇ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ ਜੋ ਪਿਆਰ ਹੈ। (1 ਯੂਹੰ 4:8, 16) ਯਹੋਵਾਹ ਦਾ ਇਹੀ ਗੁਣ ਸਾਨੂੰ ਉਸ ਵੱਲ ਖਿੱਚਦਾ ਹੈ। ਨਾਲੇ ਉਸ ਦੇ ਪਿਆਰ ਕਰਕੇ ਅਸੀਂ ਉਸ ਦੇ ਦੋਸਤ ਬਣੇ ਰਹਿਣਾ ਚਾਹੁੰਦੇ ਹਾਂ। ਜਦੋਂ ਅਸੀਂ ਉਸ ਦੀ ਸੇਵਾ ਕਰਦੇ ਹਾਂ, ਤਾਂ ਅਸੀਂ ਮਹਿਸੂਸ ਕਰ ਪਾਉਂਦੇ ਹਾਂ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ!

ਅਸੀਂ ਜਿਸ ਤਰੀਕੇ ਨਾਲ ਆਪਣੇ ਘਰਦਿਆਂ, ਭੈਣਾਂ-ਭਰਾਵਾਂ ਅਤੇ ਦੂਜਿਆਂ ਨਾਲ ਪੇਸ਼ ਆਉਂਦੇ ਹਾਂ, ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੇ ਪਿਆਰ ਦੀ ਰੀਸ ਕਰਨ ਦੀ ਕਿੰਨੀ ਕੋਸ਼ਿਸ਼ ਕਰਦੇ ਹਾਂ। (ਅੱਯੂ 6:14; 1 ਯੂਹੰ 4:11) ਦੂਜਿਆਂ ਨੂੰ ਪਿਆਰ ਕਰਨ ਨਾਲ ਅਸੀਂ ਉਨ੍ਹਾਂ ਦੀ ਯਹੋਵਾਹ ਨੂੰ ਜਾਣਨ ਅਤੇ ਉਸ ਦੇ ਨੇੜੇ ਜਾਣ ਵਿਚ ਮਦਦ ਕਰਦੇ ਹਾਂ। ਪਰ ਇਸ ਤੋਂ ਉਲਟ ਜੇ ਅਸੀਂ ਦੂਜਿਆਂ ਨਾਲ ਪਿਆਰ ਨਹੀਂ ਕਰਦੇ, ਤਾਂ ਉਨ੍ਹਾਂ ਲਈ ਇਸ ਗੱਲ ʼਤੇ ਯਕੀਨ ਕਰਨਾ ਔਖਾ ਹੋ ਸਕਦਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ।

ਸਾਨੂੰ ਯਹੋਵਾਹ ਦੇ ਪਰਿਵਾਰ ਵਿਚ ਸੱਚਾ ਪਿਆਰ ਮਿਲਿਆ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

ਤੁਸੀਂ ਭੈਣ ਲਏਲਏ ਅਤੇ ਭੈਣ ਮਿਮੀ ਦੇ ਤਜਰਬੇ ਤੋਂ ਦੂਜਿਆਂ ਨੂੰ ਪਿਆਰ ਕਰਨ ਦੀ ਅਹਿਮੀਅਤ ਬਾਰੇ ਕੀ ਸਿੱਖਿਆ?

ਭੈਣਾਂ-ਭਰਾਵਾਂ ਨੂੰ ਯਹੋਵਾਹ ਦੇ ਪਿਆਰ ਦਾ ਅਹਿਸਾਸ ਕਰਾਉਣ ਲਈ ਅਸੀਂ ਕੀ ਕਰ ਸਕਦੇ ਹਾਂ?

  • ਸਾਨੂੰ ਉਨ੍ਹਾਂ ਨੂੰ ਯਹੋਵਾਹ ਦੀਆਂ ਅਨਮੋਲ ਭੇਡਾਂ ਸਮਝਣਾ ਚਾਹੀਦਾ ਹੈ।​—ਜ਼ਬੂ 100:3

  • ਸਾਨੂੰ ਆਪਣੀ ਗੱਲਬਾਤ ਰਾਹੀਂ ਉਨ੍ਹਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ।​—ਅਫ਼ 4:29

  • ਸਾਨੂੰ ਉਨ੍ਹਾਂ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ।​—ਮੱਤੀ 7:11, 12

8. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) lff ਪਾਠ 48 ਨੁਕਤੇ 1-4

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 90 ਅਤੇ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ