22-28 ਜੁਲਾਈ
ਜ਼ਬੂਰ 66-68
ਗੀਤ 7 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਯਹੋਵਾਹ ਰੋਜ਼ ਸਾਡਾ ਭਾਰ ਚੁੱਕਦਾ ਹੈ
(10 ਮਿੰਟ)
ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਉਨ੍ਹਾਂ ਦਾ ਜਵਾਬ ਦਿੰਦਾ ਹੈ (ਜ਼ਬੂ 66:19; w23.05 12 ਪੈਰਾ 15)
ਯਹੋਵਾਹ ਬੇਸਹਾਰਾ ਲੋਕਾਂ ਦੀਆਂ ਲੋੜਾਂ ਦਾ ਵੀ ਧਿਆਨ ਰੱਖਦਾ ਹੈ (ਜ਼ਬੂ 68:5; w11 4/1 31 ਪੈਰਾ 5; w09 10/1 18 ਪੈਰਾ 1)
ਯਹੋਵਾਹ ਰੋਜ਼ ਸਾਡੀ ਮਦਦ ਕਰਦਾ ਹੈ (ਜ਼ਬੂ 68:19; w23.01 19 ਪੈਰਾ 17)
ਸੋਚ-ਵਿਚਾਰ ਕਰਨ ਲਈ: ਅਸੀਂ ਕਿਵੇਂ ਯਹੋਵਾਹ ʼਤੇ ਆਪਣਾ ਭਾਰ ਸੁੱਟ ਸਕਦੇ ਹਾਂ?
2. ਹੀਰੇ-ਮੋਤੀ
(10 ਮਿੰਟ)
ਜ਼ਬੂ 68:18—ਪ੍ਰਾਚੀਨ ਇਜ਼ਰਾਈਲ ਵਿਚ ‘ਤੋਹਫ਼ਿਆਂ ਵਜੋਂ ਆਦਮੀ’ ਕੌਣ ਸਨ? (w06 6/1 10 ਪੈਰਾ 3)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 66:1-20 (th ਪਾਠ 11)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਘਰ-ਮਾਲਕ ਕਿਸੇ ਹੋਰ ਦੇਸ਼ ਤੋਂ ਹੈ ਅਤੇ ਉਸ ਦੀ ਭਾਸ਼ਾ ਤੇ ਸਭਿਆਚਾਰ ਤੁਹਾਡੇ ਤੋਂ ਵੱਖਰਾ ਹੈ। (lmd ਪਾਠ 5 ਨੁਕਤਾ 3)
5. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਉਸ ਟ੍ਰੈਕਟ ਤੋਂ ਗੱਲਬਾਤ ਜਾਰੀ ਰੱਖੋ ਜੋ ਤੁਸੀਂ ਪਿਛਲੀ ਵਾਰ ਦਿੱਤਾ ਸੀ। (lmd ਪਾਠ 9 ਨੁਕਤਾ 3)
6. ਚੇਲੇ ਬਣਾਉਣੇ
(5 ਮਿੰਟ) lff ਪਾਠ 15 ਜਾਣ-ਪਛਾਣ ਅਤੇ ਨੁਕਤੇ 1-3 (th ਪਾਠ 8)
ਗੀਤ 102
7. ਕੀ ਤੁਸੀਂ ਕਿਸੇ ਦਾ ਭਾਰ ਹਲਕਾ ਕਰ ਸਕਦੇ ਹੋ?
(15 ਮਿੰਟ) ਚਰਚਾ।
ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਅਸੀਂ ਇਕੱਲੇ ਨਹੀਂ ਹੁੰਦੇ। (2 ਇਤਿ 20:15; ਜ਼ਬੂ 127:1) ਸਾਡਾ ਮਦਦਗਾਰ ਯਹੋਵਾਹ ਸਾਡੇ ਨਾਲ ਹੈ। (ਯਸਾ 41:10) ਯਹੋਵਾਹ ਕਿਨ੍ਹਾਂ ਕੁਝ ਤਰੀਕਿਆਂ ਨਾਲ ਸਾਡੀ ਮਦਦ ਕਰਦਾ ਹੈ? ਉਹ ਆਪਣੇ ਬਚਨ ਅਤੇ ਸੰਗਠਨ ਰਾਹੀਂ ਸਾਨੂੰ ਰਾਹ ਦਿਖਾਉਂਦਾ ਹੈ। (ਯਸਾ 48:17) ਉਹ ਸਾਨੂੰ ਆਪਣੀ ਜ਼ਬਰਦਸਤ ਪਵਿੱਤਰ ਸ਼ਕਤੀ ਦਿੰਦਾ ਹੈ। (ਲੂਕਾ 11:13) ਨਾਲੇ ਉਹ ਭੈਣਾਂ-ਭਰਾਵਾਂ ਨੂੰ ਵੀ ਪ੍ਰੇਰਿਤ ਕਰਦਾ ਹੈ ਕਿ ਉਹ ਸਾਨੂੰ ਹੌਸਲਾ ਦੇਣ ਤੇ ਸਾਡੀ ਮਦਦ ਕਰਨ। (2 ਕੁਰਿੰ 7:6) ਇਸ ਦਾ ਮਤਲਬ ਹੈ ਕਿ ਯਹੋਵਾਹ ਸਾਡੇ ਵਿੱਚੋਂ ਕਿਸੇ ਨੂੰ ਵੀ ਵਰਤ ਕੇ ਕਿਸੇ ਭੈਣ ਜਾਂ ਭਰਾ ਦਾ ਬੋਝ ਹਲਕਾ ਕਰ ਸਕਦਾ ਹੈ।
ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਂਦੇ ਰਹੋ—ਬਜ਼ੁਰਗ ਭੈਣਾਂ-ਭਰਾਵਾਂ ਨੂੰ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:
ਕਿਸੇ ਬਜ਼ੁਰਗ ਭੈਣ-ਭਰਾ ਦਾ ਭਾਰ ਹਲਕਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?
ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਂਦੇ ਰਹੋ—ਪੂਰੇ ਸਮੇਂ ਦੇ ਸੇਵਕਾਂ ਨੂੰ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:
ਇਕ ਪੂਰੇ ਸਮੇਂ ਦੇ ਸੇਵਕ ਦਾ ਭਾਰ ਹਲਕਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?
ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਂਦੇ ਰਹੋ—ਪਰਦੇਸੀਆਂ ਨੂੰ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:
ਕਿਸੇ ਅਜ਼ਮਾਇਸ਼ ਦਾ ਸਾਮ੍ਹਣਾ ਕਰ ਰਹੇ ਭੈਣਾਂ-ਭਰਾਵਾਂ ਦਾ ਭਾਰ ਹਲਕਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 3 ਪੈਰੇ 1-3, ਸਫ਼ੇ 23-27 ʼਤੇ ਡੱਬੀਆਂ