ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb25 ਜਨਵਰੀ ਸਫ਼ੇ 2-3
  • 6-12 ਜਨਵਰੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 6-12 ਜਨਵਰੀ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2025
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2025
mwb25 ਜਨਵਰੀ ਸਫ਼ੇ 2-3

6-12 ਜਨਵਰੀ

ਜ਼ਬੂਰ 127-134

ਗੀਤ 134 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਮਾਪਿਓ​—ਆਪਣੀ ਅਨਮੋਲ ਵਿਰਾਸਤ ਦੀ ਦੇਖ-ਭਾਲ ਕਰਦੇ ਰਹੋ

(10 ਮਿੰਟ)

ਮਾਪੇ ਭਰੋਸਾ ਰੱਖ ਸਕਦੇ ਹਨ ਕਿ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਯਹੋਵਾਹ ਉਨ੍ਹਾਂ ਦੀ ਜ਼ਰੂਰ ਮਦਦ ਕਰੇਗਾ (ਜ਼ਬੂ 127:1, 2)

ਬੱਚੇ ਯਹੋਵਾਹ ਤੋਂ ਮਿਲੀ ਅਨਮੋਲ ਵਿਰਾਸਤ ਹਨ (ਜ਼ਬੂ 127:3; w21.08 5 ਪੈਰਾ 9)

ਹਰੇਕ ਬੱਚੇ ਦੀ ਲੋੜ ਦੇ ਹਿਸਾਬ ਨਾਲ ਉਨ੍ਹਾਂ ਨੂੰ ਸਿਖਲਾਈ ਦਿਓ (ਜ਼ਬੂ 127:4; w19.12 26 ਪੈਰਾ 20)

ਇਕ ਪਿਤਾ “ਮੇਰਾ ਬਾਈਬਲ ਕਾਇਦਾ” ਬਰੋਸ਼ਰ ਤੋਂ ਆਪਣੇ ਦੋ ਛੋਟੇ ਬੱਚੇ ਨੂੰ ਸਿਖਾ ਰਿਹਾ ਹੈ। ਬੱਚੇ ਸੋਚ ਰਹੇ ਹਨ ਕਿ ਉਹ ਨਵੀਂ ਦੁਨੀਆਂ ਵਿਚ ਹਨ ਅਤੇ ਹਾਥੀ ਤੇ ਗੋਰਿਲੇ ਨਾਲ ਖੇਡ ਰਹੇ ਹਨ।

ਜਦੋਂ ਮਾਪੇ ਯਹੋਵਾਹ ʼਤੇ ਭਰੋਸਾ ਰੱਖਦੇ ਹਨ ਅਤੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਆਪਣੀ ਪੂਰੀ ਵਾਹ ਲਾਉਂਦੇ ਹਨ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 128:3​—ਜ਼ਬੂਰਾਂ ਦੇ ਲਿਖਾਰੀ ਨੇ ਇੱਦਾਂ ਕਿਉਂ ਕਿਹਾ ਕਿ ਪੁੱਤਰ ਜ਼ੈਤੂਨ ਦੇ ਦਰਖ਼ਤ ਦੀਆਂ ਲਗਰਾਂ ਵਾਂਗ ਹਨ? (it-1 543)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

(4 ਮਿੰਟ) ਜ਼ਬੂ 132:1-18 (th ਪਾਠ 2)

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਮੌਕਾ ਮਿਲਣ ਤੇ ਗਵਾਹੀ। (lmd ਪਾਠ 1 ਨੁਕਤਾ 3)

5. ਗੱਲਬਾਤ ਸ਼ੁਰੂ ਕਰਨੀ

(4 ਮਿੰਟ) ਮੌਕਾ ਮਿਲਣ ਤੇ ਗਵਾਹੀ। ਵਿਅਕਤੀ ਕੁਝ ਅਜਿਹਾ ਕਹਿੰਦਾ ਹੈ ਜੋ ਬਾਈਬਲ ਦੀਆਂ ਸਿੱਖਿਆਵਾਂ ਤੋਂ ਅਲੱਗ ਹੈ। (lmd ਪਾਠ 5 ਨੁਕਤਾ 4)

6. ਚੇਲੇ ਬਣਾਉਣੇ

(5 ਮਿੰਟ) lff ਪਾਠ 16 ਨੁਕਤੇ 4-5. ਤੁਸੀਂ ਕਿਤੇ ਜਾਣਾ ਹੈ। ਇਸ ਲਈ ਆਪਣੇ ਵਿਦਿਆਰਥੀ ਨੂੰ ਦੱਸੋ ਕਿ ਤੁਸੀਂ ਉਸ ਦੀ ਸਟੱਡੀ ਕਰਾਉਣ ਲਈ ਕਿਹੜੇ ਇੰਤਜ਼ਾਮ ਕੀਤੇ ਹਨ। (lmd ਪਾਠ 10 ਨੁਕਤਾ 4)

ਸਾਡੀ ਮਸੀਹੀ ਜ਼ਿੰਦਗੀ

ਗੀਤ 13

7. ਮਾਪਿਓ​—ਕੀ ਤੁਸੀਂ ਸਿਖਾਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਵਰਤ ਰਹੇ ਹੋ?

(15 ਮਿੰਟ) ਚਰਚਾ।

ਯਹੋਵਾਹ ਦੇ ਸੰਗਠਨ ਨੇ ਅਜਿਹੀ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਰਾਹੀਂ ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾ ਸਕਦੇ ਹਨ। ਪਰ ਬੱਚਿਆਂ ਨੂੰ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ, ਆਪਣੀ ਵਧੀਆ ਮਿਸਾਲ ਰਾਹੀਂ ਸਿਖਾਉਣਾ।​—ਬਿਵ 6:5-9.

ਯਿਸੂ ਨੇ ਵੀ ਆਪਣੇ ਚੇਲਿਆਂ ਨੂੰ ਸਿਖਾਉਣ ਲਈ ਇਹੀ ਸਭ ਤੋਂ ਵਧੀਆ ਤਰੀਕਾ ਅਪਣਾਇਆ।

ਯੂਹੰਨਾ 13:13-15 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:

  • ਤੁਹਾਨੂੰ ਕਿਉਂ ਲੱਗਦਾ ਹੈ ਕਿ ਯਿਸੂ ਨੇ ਜਿੱਦਾਂ ਆਪਣੀ ਮਿਸਾਲ ਰਾਹੀਂ ਸਿਖਾਇਆ, ਉਹ ਅਸਰਦਾਰ ਸੀ?

ਮਾਪਿਓ, ਜੇ ਤੁਸੀਂ ਆਪਣੀ ਕਹਿਣੀ ਨਾਲੋਂ ਜ਼ਿਆਦਾ ਆਪਣੇ ਕੰਮਾਂ ਰਾਹੀਂ ਸਿਖਾਓਗੇ, ਤਾਂ ਬੱਚੇ ਜ਼ਿਆਦਾ ਸਿੱਖਣਗੇ। ਤੁਹਾਡੀ ਵਧੀਆ ਮਿਸਾਲ ਦੇਖ ਕੇ ਬੱਚੇ ਤੁਹਾਡੀ ਸੁਣਨਗੇ ਅਤੇ ਤੁਹਾਡੀ ਗੱਲ ਵੀ ਮੰਨਣਗੇ।

ਤਸਵੀਰਾਂ: “ਆਪਣੀ ਮਿਸਾਲ ਰਾਹੀਂ ਬੱਚਿਆਂ ਨੂੰ ਸਿਖਾਉਣਾ” ਵੀਡੀਓ ਦਾ ਇਕ ਸੀਨ। 1. ਗਾਰਸਿਸ ਪਰਿਵਾਰ ਦੇ ਸਾਰੇ ਮੈਂਬਰ ਗੱਡੀ ਵਿਚ ਬੈਠ ਕੇ ਮੀਟਿੰਗ ʼਤੇ ਜਾ ਰਹੇ ਹਨ। 2. ਮੀਟਿੰਗ ਤੋਂ ਬਾਅਦ ਘਰ ਵਿਚ ਉਹ ਇਕ ਮੇਜ਼ ਦੁਆਲੇ ਬੈਠੇ ਹਨ। ਉਹ ਕੁਝ ਖਾ ਰਹੇ ਹਨ ਅਤੇ ਗੱਲਾਂ ਕਰ ਰਹੇ ਹਨ। 3. ਭਰਾ ਗਾਰਸਿਸ ਆਪਣਾ ਅਧਿਐਨ ਰੋਕ ਕੇ ਆਪਣੀਆਂ ਧੀਆਂ ਨਾਲ ਗੱਲ ਕਰ ਰਿਹਾ ਹੈ। 4. ਭੈਣ ਤੇ ਭਰਾ ਗਾਰਸਿਸ ਬਾਈਬਲ ਤੋਂ ਤਰਕ ਕਰ ਕੇ ਆਪਣੀ ਇਕ ਧੀ ਨਾਲ ਗੱਲ ਕਰ ਰਹੇ ਹਨ।

ਆਪਣੀ ਮਿਸਾਲ ਰਾਹੀਂ ਬੱਚਿਆਂ ਨੂੰ ਸਿਖਾਉਣਾ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

  • ਭੈਣ ਤੇ ਭਰਾ ਗਾਰਸਿਸ ਨੇ ਆਪਣੀਆਂ ਧੀਆਂ ਨੂੰ ਕਿਹੜੀਆਂ ਅਹਿਮ ਗੱਲਾਂ ਸਿਖਾਈਆਂ?

  • ਤੁਸੀਂ ਇਸ ਵੀਡੀਓ ਤੋਂ ਆਪਣੇ ਬੱਚਿਆਂ ਲਈ ਆਪਣੀ ਇਕ ਵਧੀਆ ਮਿਸਾਲ ਬਣਾਈ ਰੱਖਣ ਬਾਰੇ ਕੀ ਸਿੱਖਿਆ?

ਆਪਣੀ ਮਿਸਾਲ ਰਾਹੀਂ ਆਪਣੇ ਬੱਚਿਆਂ ਨੂੰ ਸਿਖਾਓ ਕਿ ਉਹ . . .

  • ਮਨੋਰੰਜਨ ਕਰਨ, ਸ਼ਰਾਬ ਪੀਣ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਬਾਰੇ ਕਿਵੇਂ ਵਧੀਆ ਫ਼ੈਸਲੇ ਕਰਨ

  • ਯਹੋਵਾਹ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਪਹਿਲ ਦੇਣ

  • ਆਪਣੇ ਪਤੀ ਜਾਂ ਪਤਨੀ ਨਾਲ ਪਿਆਰ ਤੇ ਆਦਰ ਨਾਲ ਕਿਵੇਂ ਪੇਸ਼ ਆਉਣ

8. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) bt ਅਧਿ. 10 ਪੈਰੇ 1-4, ਸਫ਼ਾ 79 ʼਤੇ ਡੱਬੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 8 ਅਤੇ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ