ਅਧਿਐਨ ਕਰਨ ਲਈ ਵਿਸ਼ੇ
ਆਪਣਾ ਭਰੋਸਾ ਹੋਰ ਪੱਕਾ ਕਰੋ ਕਿ ਯਹੋਵਾਹ ਤੁਹਾਨੂੰ ਬਚਾਵੇਗਾ
ਗਿਣਤੀ 13:25–14:4 ਪੜ੍ਹੋ ਅਤੇ ਜਾਣੋ ਕਿ ਇਜ਼ਰਾਈਲੀਆਂ ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਨੂੰ ਯਹੋਵਾਹ ʼਤੇ ਭਰੋਸਾ ਨਹੀਂ ਸੀ।
ਅਗਲੀਆਂ-ਪਿਛਲੀਆਂ ਆਇਤਾਂ ਪੜ੍ਹੋ। ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਇਜ਼ਰਾਈਲੀਆਂ ਨੂੰ ਇਹ ਭਰੋਸਾ ਕਿਉਂ ਹੋਣਾ ਚਾਹੀਦਾ ਸੀ ਕਿ ਯਹੋਵਾਹ ਉਨ੍ਹਾਂ ਨੂੰ ਛੁਡਾਉਣ ਦੀ ਤਾਕਤ ਰੱਖਦਾ ਹੈ? (ਜ਼ਬੂ. 78:12-16, 43-53) ਕਿਹੜੀ ਗੱਲ ਕਰਕੇ ਉਨ੍ਹਾਂ ਦਾ ਯਹੋਵਾਹ ਤੋਂ ਭਰੋਸਾ ਉੱਠ ਗਿਆ? (ਬਿਵ. 1:26-28) ਯਹੋਸ਼ੁਆ ਤੇ ਕਾਲੇਬ ਨੇ ਯਹੋਵਾਹ ʼਤੇ ਕਿਵੇਂ ਭਰੋਸਾ ਦਿਖਾਇਆ?—ਗਿਣ. 14:6-9.
ਹੋਰ ਜਾਣਕਾਰੀ ਲੈਣ ਲਈ ਖੋਜਬੀਨ ਕਰੋ। ਯਹੋਵਾਹ ʼਤੇ ਆਪਣਾ ਭਰੋਸਾ ਹੋਰ ਪੱਕਾ ਕਰਨ ਲਈ ਇਜ਼ਰਾਈਲੀ ਕੀ ਕਰ ਸਕਦੇ ਸਨ? (ਜ਼ਬੂ. 9:10; 22:4; 78:11) ਯਹੋਵਾਹ ʼਤੇ ਭਰੋਸਾ ਕਰਨ ਅਤੇ ਉਸ ਦਾ ਆਦਰ ਕਰਨ ਵਿਚ ਕੀ ਸੰਬੰਧ ਹੈ?—ਗਿਣ. 14:11.
ਸਿੱਖੀਆਂ ਗੱਲਾਂ ਬਾਰੇ ਸੋਚੋ। ਖ਼ੁਦ ਨੂੰ ਪੁੱਛੋ:
‘ਕਿਹੜੇ ਹਾਲਾਤਾਂ ਵਿਚ ਯਹੋਵਾਹ ʼਤੇ ਮੇਰੇ ਭਰੋਸੇ ਦੀ ਪਰਖ ਹੋ ਸਕਦੀ ਹੈ?’
‘ਹੁਣ ਅਤੇ ਭਵਿੱਖ ਲਈ ਮੈਂ ਯਹੋਵਾਹ ʼਤੇ ਆਪਣਾ ਭਰੋਸਾ ਹੋਰ ਕਿਵੇਂ ਪੱਕਾ ਕਰ ਸਕਦਾ ਹਾਂ?’
‘ਮਹਾਂਕਸ਼ਟ ਦੌਰਾਨ ਮੈਨੂੰ ਕਿਹੜੀ ਗੱਲ ਦਾ ਪੱਕਾ ਭਰੋਸਾ ਹੋਵੇਗਾ?’—ਲੂਕਾ 21:25-28.