ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g97 4/8 ਸਫ਼ੇ 16-17
  • ਨਿਊਜ਼ੀਲੈਂਡ ਦੇ ਿਨੱਕੇ-ਿਨੱਕੇ ਚਾਨਣ-ਵਾਹਕ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਿਊਜ਼ੀਲੈਂਡ ਦੇ ਿਨੱਕੇ-ਿਨੱਕੇ ਚਾਨਣ-ਵਾਹਕ
  • ਜਾਗਰੂਕ ਬਣੋ!—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਵਾਈਟੋਮੋ ਗੁਫਾ
  • ਦਿਲ-ਖਿੱਚਵਾਂ ਟਟਹਿਣਾ
  • ਰਾਤ ਨੂੰ ਜਗਮਗਾਉਂਦੀ “ਛੋਟੀ ਗੱਡੀ”
    ਜਾਗਰੂਕ ਬਣੋ!—2007
  • ਪਰਮੇਸ਼ੁਰ ਦਾ ਚਾਨਣ ਹਨੇਰਾ ਦੂਰ ਕਰਦਾ ਹੈ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਜਾਗਰੂਕ ਬਣੋ!—1997
g97 4/8 ਸਫ਼ੇ 16-17

ਨਿਊਜ਼ੀਲੈਂਡ ਦੇ ਿਨੱਕੇ-ਿਨੱਕੇ ਚਾਨਣ-ਵਾਹਕ

ਨਿਊਜ਼ੀਲੈਂਡ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

ਰਾਤ ਬਿਲਕੁਲ ਹਨੇਰੀ ਸੀ—ਚੰਨ ਤੋਂ ਬਿਨਾਂ ਅਤੇ ਨਿੰਬਲ। ਜਦੋਂ ਕੈਂਪ ਦੀਆਂ ਬੱਤੀਆਂ ਬੁੱਝ ਗਈਆਂ, ਤਾਂ ਇਵੇਂ ਜਾਪਿਆ ਕਿ ਅਸੀਂ ਚਮਕੀਲੇ ਤਾਰਿਆਂ ਦੇ ਇਕ ਵਿਸ਼ਵ-ਮੰਡਲ ਵਿਚ ਸੀ। ਅਸੀਂ ਇਕ ਸਿੱਧੀ ਢਲਾਣ ਵਾਲੀ ਪਗਡੰਡੀ ਤੇ ਥੱਲੇ ਨੂੰ ਤੁਰਦਿਆਂ ਇਕ ਭੀੜੀ ਖੱਡ ਦੇ ਪੈਰਾਂ ਤੇ ਸਥਿਤ ਇਕ ਗਰਮ ਤਲਾਬ ਤੇ ਜਾ ਪਹੁੰਚੇ। ਭਾਫ਼ ਵਾਲੇ ਪਾਣੀ ਦੇ ਚਾਰੇ ਪਾਸੇ ਬੂਟੇ ਉੱਗ ਰਹੇ ਸਨ। ਲੰਬੀ ਦਿਹਾੜੀ ਦੇ ਸਫ਼ਰ ਤੋਂ ਬਾਅਦ ਅਸੀਂ ਪਾਣੀ ਵਿਚ ਉੱਤਰ ਕੇ ਢੈਲੇ ਪੈ ਗਏ। ਇਹ ਤਲਾਬ, ਜਿਸ ਵਿਚ ਗਰਮ ਪਾਣੀ ਕੁਦਰਤੀ ਤੌਰ ਤੇ ਜ਼ਮੀਨ ਵਿੱਚੋਂ ਨਿਕਲਦਾ ਸੀ, ਮੋਟਰ ਕੈਂਪ ਵਿਖੇ ਸਾਡੀ ਰਾਤ ਦੀ ਰਿਹਾਇਸ਼ ਕੋਲ ਸਥਿਤ ਸੀ।

ਮੈਂ ਆਕਾਸ਼ ਵਿਚ ਇਕ ਤਾਰਾ ਤੇਜ਼ੀ ਨਾਲ ਲੰਘਦਿਆਂ ਦੇਖਿਆ। ਮੈਂ ਆਪਣੀ ਪਤਨੀ ਨੂੰ ਦੱਸਣ ਲਈ ਮੁੜਿਆ, ਅਤੇ ਜਿਉਂ ਹੀ ਮੈਂ ਮੁੜਿਆ, ਤਾਂ ਮੈਂ ਠੇਡਾ ਖਾ ਕੇ ਪਾਣੀ ਵਿਚ ਛੜੱਪ ਕਰ ਕੇ ਡਿੱਗ ਪਿਆ। ਮੈਂ ਇੰਨਾ ਅਸਚਰਜ ਹੋਇਆ ਜਦੋਂ ਅਨੇਕ ਤਾਰੇ ਅਚਾਨਕ ਹੀ ਮਿਟ ਗਏ—ਗਾਇਬ ਹੋ ਗਏ! ਅਤੇ ਜਦੋਂ ਮੈਂ ਹੈਰਾਨੀ ਵਿਚ ਬੋਲਿਆ, ਤਾਂ ਤਾਰਿਆਂ ਦਾ ਤਮਾਮ ਝੁੰਡ ਹੀ ਅਲੋਪ ਹੋ ਗਿਆ। ਇਵੇਂ ਜਾਪਿਆ ਕਿ ਮੈਂ ਵਿਸ਼ਵ-ਮੰਡਲ ਵਿਚ ਇਕ ਟੋਆ ਪੁੱਟ ਸੁਟਿਆ ਸੀ!

ਜਿਉਂ ਹੀ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੀ ਵਾਪਰਿਆ ਹੈ, ਤਾਰੇ ਇਕ-ਇਕ ਕਰਕੇ ਮੁੜ-ਪ੍ਰਗਟ ਹੋ ਗਏ, ਅਤੇ ਮੈਂ ਹੁਣ ਦੇਖਿਆ ਕਿ ਤਾਰਿਆਂ ਦੇ ਮੁੱਖ ਸਮੂਹ ਨਾਲੋਂ ਇਕ ਝੁੰਡ ਮੇਰੇ ਕਾਫ਼ੀ ਨਜ਼ਦੀਕ ਸੀ। ਅਸਲ ਵਿਚ, ਕੁਝ ਇੰਨੇ ਨਜ਼ਦੀਕ ਸਨ ਕਿ ਉਹ ਛੋਹੇ ਜਾ ਸਕਦੇ ਸਨ। ਨਿਊਜ਼ੀਲੈਂਡ ਟਟਹਿਣਿਆਂ ਦੇ ਨਾਲ ਸਾਡੀ ਪਹਿਲੀ ਮੁਲਾਕਾਤ ਹੋਈ। ਉਹ ਸਾਡੇ ਉੱਪਰ ਹਰਿਆਲੀ ਦੀਆਂ ਅਦਿੱਖ ਦੀਵਾਰਾਂ ਤੋਂ ਲਮਕਦੇ ਸਨ, ਅਤੇ ਉਨ੍ਹਾਂ ਦੀ ਹਲਕੀ ਜਿਹੀ ਰੌਸ਼ਨੀ ਤਾਰਿਆਂ-ਭਰੀ ਪਿੱਠ-ਭੂਮੀ ਵਿਚ ਰਲ-ਮਿਲ ਰਹੀ ਸੀ।

ਨਿਊਜ਼ੀਲੈਂਡ ਟਟਹਿਣਾ ਇਕ ਪਤੰਗਾ ਹੈ। ਉਹ ਧਰਤੀ ਦੇ ਦੂਜਿਆਂ ਹਿੱਸਿਆਂ ਵਿਚ ਪਾਏ ਜਾਂਦੇ ਟਟਹਿਣਿਆਂ ਅਤੇ ਜੁਗਨੂਆਂ ਨਾਲੋਂ ਵੱਖਰਾ ਹੈ। ਉਸ ਦਾ ਨਾਂ ਅਰੈਖਨੋਕੈਂਪਾ ਲੂਮੀਨੋਸਾ ਤੁਹਾਨੂੰ ਸ਼ਾਇਦ ਇਹ ਸੰਕੇਤ ਦੇਵੇ ਕਿ ਇਹ ਇਕ ਪ੍ਰਕਾਰ ਦੀ ਚਾਨਣਮਈ ਮੱਕੜੀ ਹੈ। ਪਰੰਤੂ ਇਹ ਵੀ ਸੱਚ ਨਹੀਂ ਹੈ।

ਸਾਡੀ ਪਹਿਲੀ ਮਿਲਣੀ ਤੋਂ ਕੁਝ ਹੀ ਸਮੇਂ ਬਾਅਦ, ਨਿਊਜ਼ੀਲੈਂਡ ਦੇ ਉੱਤਰੀ ਦੀਪ ਉੱਤੇ ਵਾਈਟੋਮੋ ਗੁਫਾਵਾਂ ਵਿਚ ਟਟਹਿਣਿਆਂ ਨਾਲ ਸਾਡੀ ਫਿਰ ਮੁਲਾਕਾਤ ਹੋਈ। ਮੈਨੂੰ ਟਟਹਿਣਿਆਂ ਦੀ ਗੁਫਾ ਦੀ ਆਪਣੀ ਯਾਤਰਾ ਦਾ ਵਰਣਨ ਕਰਨ ਦਿਓ, ਜਿੱਥੇ ਇਨ੍ਹਾਂ ਿਨੱਕੇ-ਿਨੱਕੇ ਜੀਵਾਂ ਨੂੰ ਦੇਖਣ ਲਈ ਅਸੀਂ ਇਕ ਕਿਸ਼ਤੀ ਵਿਚ ਗਏ ਸੀ।

ਵਾਈਟੋਮੋ ਗੁਫਾ

ਟਟਹਿਣਿਆਂ ਦੀ ਗੁਫਾ ਇਕ ਅਜੂਬਾ ਹੈ, ਜੋ ਹਜ਼ਾਰਾਂ ਹੀ ਸਾਲਾਂ ਦੇ ਦੌਰਾਨ ਉਸਾਰੀਆਂ ਗਈਆਂ ਸਟੈਲਕਟਾਈਟ ਅਤੇ ਸਟੈਲਗਮਾਈਟ ਰਚਨਾਵਾਂ ਦੀ ਸ਼ਾਨਦਾਰ ਕਲਾਕਾਰੀ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਸੁੰਦਰ ਤਰੀਕੇ ਨਾਲ ਪ੍ਰਕਾਸ਼ਮਾਨ ਹੈ। ਸਾਡੇ ਪਥ-ਦਰਸ਼ਕ ਨੇ ਬੱਤੀਆਂ ਜਗਾਈਆਂ ਜਿਉਂ-ਜਿਉਂ ਅਸੀਂ ਹਰੇਕ ਇਲਾਕੇ ਵਿਚ ਪਹੁੰਚੇ, ਅਤੇ ਅਸੀਂ ਦਿਲ-ਖਿੱਚਵੀਆਂ ਰਚਨਾਵਾਂ ਅਤੇ ਸੁਰੰਗਾਂ ਦੇਖ ਕੇ ਹੱਕੇ-ਬੱਕੇ ਰਹਿ ਗਏ—ਜ਼ਮੀਨ ਦੇ ਹੇਠ ਅਜੂਬਿਆਂ ਦਾ ਇਕ ਅਕਲਪਿਤ ਅਤੇ ਅਨੋਖਾ ਸੰਸਾਰ। ਸਾਡੇ ਕਦਮਾਂ ਨੇ ਡਰਾਉਣੀ ਗੂੰਜ ਪੈਦਾ ਕੀਤੀ ਜਦੋਂ ਅਸੀਂ ਉਨ੍ਹਾਂ ਪੌੜੀਆਂ ਦੇ ਉੱਪਰ ਇਕੱਠੇ ਹੋਏ ਜੋ ਹੇਠਾਂ ਨੂੰ ਹਨੇਰੇ ਵਿਚ ਜਾਂਦੀਆਂ ਸਨ। ਜਿਉਂ-ਜਿਉਂ ਸਾਡੀਆਂ ਅੱਖਾਂ ਹਨੇਰੇ ਦੀਆਂ ਆਦੀ ਹੋਈਆਂ, ਸਾਨੂੰ ਕਾਫ਼ੀ ਉਚਾਈ ਤੇ ਹਰੀ ਜਿਹੀ ਲੋ ਦੀਆਂ ਨਿੱਕੀਆਂ-ਨਿੱਕੀਆਂ ਝਲਕਾਂ ਨਜ਼ਰ ਆਉਣ ਲੱਗੀਆਂ। ਉਹ ਟਟਹਿਣੇ ਸਨ!

ਅਸੀਂ ਇਕ ਬੰਦਰਗਾਹ ਤੇ ਪਹੁੰਚ ਕੇ ਇਕ ਕਿਸ਼ਤੀ ਵਿਚ ਬੈਠੇ। ਬੰਦਰਗਾਹ ਤੋਂ ਪਰੇ ਹੁੰਦਿਆਂ, ਅਸੀਂ ਹਨੇਰੇ ਵਿਚ ਰਵਾਨਾ ਹੋ ਗਏ। ਫਿਰ, ਜਿਉਂ ਹੀ ਅਸੀਂ ਇਕ ਮੋੜ ਮੁੜੇ, ਸਾਡੇ ਐਨ ਉੱਪਰ, ਉਹ ਪ੍ਰਗਟ ਹੋਇਆ ਜਿਸ ਨੂੰ ਮੈਂ ਕੇਵਲ ਇਕ ਸਮੁੱਚੀ ਆਕਾਸ਼-ਗੰਗਾ ਦਾ ਇਕ ਸੁੰਗੜਾਇਆ ਹੋਇਆ ਰੂਪਾਂਤਰ ਵਰਣਨ ਕਰ ਸਕਦਾ ਹਾਂ—ਗੁਫਾ ਦੀ ਛੱਤ ਟਟਹਿਣਿਆਂ ਦੇ ਨਾਲ ਬਿਲਕੁਲ ਢਕੀ ਹੋਈ ਸੀ। ਲੇਖਕ ਜੌਰਜ ਬਰਨਾਰਡ ਸ਼ੌਅ ਨੇ ਇਸ ਸਥਾਨ ਨੂੰ “ਸੰਸਾਰ ਦਾ ਅੱਠਵਾਂ ਅਜੂਬਾ” ਕਿਹਾ।

ਦਿਲ-ਖਿੱਚਵਾਂ ਟਟਹਿਣਾ

ਜਦੋਂ ਸੈਰ-ਸਪਾਟਾ ਸਮਾਪਤ ਹੋਇਆ, ਤਾਂ ਟਟਹਿਣੇ ਬਾਰੇ ਸਾਡੇ ਅਚੰਭੇ ਨੇ ਸਾਨੂੰ ਉਸ ਦੇ ਬਾਰੇ ਹੋਰ ਸਿੱਖਣ ਲਈ ਉਤਸ਼ਾਹਿਤ ਕੀਤਾ। ਅਤੇ ਜੋ ਅਸੀਂ ਸਿੱਖਿਆ ਉਹ ਉੱਨਾ ਹੀ ਦਿਲ-ਖਿੱਚਵਾਂ ਸੀ ਜਿੰਨਾ ਅਸੀਂ ਅੱਖੀਂ ਡਿੱਠਾ ਸੀ। ਇਕ ਿਨੱਕੇ ਜਿਹੇ ਲਾਰਵੇ ਦੇ ਰੂਪ ਵਿਚ ਜੀਵਨ ਆਰੰਭ ਕਰਦਿਆਂ, ਜਿਸ ਦੀ ਪਿੱਛਲੀ-ਬੱਤੀ ਪਹਿਲਾਂ ਤੋਂ ਜਗਮਗਾਉਂਦੀ ਹੈ, ਨਿਊਜ਼ੀਲੈਂਡ ਟਟਹਿਣਾ ਆਪਣੇ ਮੂੰਹ ਵਿਚ ਵੱਖਰੇ-ਵੱਖਰੇ ਗਲੈਂਡਜ਼ ਵਿੱਚੋਂ ਨਿਕਲਦੇ ਲੇਸ ਅਤੇ ਰੇਸ਼ਮ ਦਾ ਇਕ ਝੂਲਾ ਬਣਾਉਂਦਾ ਹੈ ਅਤੇ ਇਸ ਨੂੰ ਗੁਫਾ ਦੀ ਛੱਤ ਨਾਲ ਜੋੜਦਾ ਹੈ। ਝੂਲਾ ਅਸਲ ਵਿਚ ਇਕ ਸੁਰੰਗ ਹੁੰਦਾ ਹੈ ਜਿਸ ਵਿਚ ਲਾਰਵਾ ਅੱਗੇ-ਪਿੱਛੇ ਨੂੰ ਆ ਜਾ ਸਕਦਾ ਹੈ।

ਟਟਹਿਣੇ ਨੂੰ ਜੀਉਂਦੇ ਰਹਿਣ ਲਈ ਭੋਜਨ ਦੀ ਲੋੜ ਹੁੰਦੀ ਹੈ, ਇਸ ਲਈ ਛੇ ਤੋਂ ਨੌਂ ਮਹੀਨਿਆਂ ਦੇ ਲਈ ਉਹ ਸ਼ਿਕਾਰ ਕਰਦਾ ਹੈ। ਪਰੰਤੂ ਉਸ ਦਾ ਸ਼ਿਕਾਰ ਹਵਾ ਵਿਚ ਪਾਇਆ ਜਾਂਦਾ ਹੈ, ਭਾਵੇਂ ਕਿ ਉਹ ਪਾਣੀ ਰਾਹੀਂ ਆਉਂਦਾ ਹੈ। ਮੂਲਭੂਤ ਨਦੀ ਕੁਤੜੀਆਂ, ਮੱਛਰਾਂ, ਸਟੋਨ ਫਲਾਈਜ਼, ਅਤੇ ਮੇ-ਫਲਾਈਜ਼ ਲਿਆਉਂਦੀ ਹੈ ਜੋ ਰੌਸ਼ਨੀ ਵੱਲ ਆਕਰਸ਼ਿਤ ਹੁੰਦੇ ਹਨ। ਉਨ੍ਹਾਂ ਨੂੰ ਫੜਨ ਲਈ, ਟਟਹਿਣਾ ਆਪਣੇ ਝੂਲੇ ਤੋਂ ਰੇਸ਼ਮੀ ਡੋਰੀਆਂ ਦੀਆਂ ਲੜੀਆਂ (ਕਦੇ-ਕਦਾਈਂ 70 ਲੜੀਆਂ ਤਾਈਂ) ਨੂੰ ਹੇਠਾਂ ਛੱਡਦਾ ਹੈ। ਹਰ ਡੋਰੀ ਉੱਤੇ ਬਰਾਬਰ ਫਾਸਲੇ ਤੇ ਲੇਸ ਦੀਆਂ ਚਿਪਕਵੀਆਂ ਛੋਟੀਆਂ-ਛੋਟੀਆਂ ਬੂੰਦਾਂ ਦੀਆਂ ਲੜੀਆਂ ਹੁੰਦੀਆਂ ਹਨ, ਇਸ ਲਈ ਡੋਰੀਆਂ ਿਨੱਕੇ-ਿਨੱਕੇ ਮੋਤੀਆਂ ਵਾਲੇ ਸਿੱਧੇ ਲਮਕ ਰਹੇ ਹਾਰਾਂ ਵਰਗੀਆਂ ਲੱਗਦੀਆਂ ਹਨ।

ਟਟਹਿਣੇ ਦੀ ਸਭ ਤੋਂ ਦਿਲ-ਖਿੱਚਵੀਂ ਵਿਸ਼ੇਸ਼ਤਾ ਉਸ ਦੀ ਲੋ ਹੁੰਦੀ ਹੈ ਜਿਸ ਨਾਲ ਉਹ ਸ਼ਿਕਾਰ ਡੋਰੀਆਂ ਨੂੰ ਜਗਮਗਾਉਂਦਾ ਹੈ। ਨਿਊਜ਼ੀਲੈਂਡ ਟਟਹਿਣਾ ਉਨ੍ਹਾਂ ਪਤੰਗਿਆਂ ਦੇ ਇਕ ਸਮੂਹ ਵਿੱਚੋਂ ਹੈ ਜਿਸ ਦੀ ਚਮਕ ਤੰਤੂ ਪ੍ਰਬੰਧ ਨਾਲ ਸੰਬੰਧਿਤ ਨਹੀਂ ਹੁੰਦੀ ਹੈ। ਫਿਰ ਵੀ, ਉਹ ਆਪਣੀ ਮਰਜ਼ੀ ਦੇ ਅਨੁਸਾਰ ਬੱਤੀ ਨੂੰ ਬੁਝਾ ਸਕਦਾ ਹੈ। ਬੱਤੀ ਦਾ ਅੰਗ ਉਸ ਦੀਆਂ ਮਲ-ਨਿਕਾਸੂ ਨਾਲੀਆਂ ਦੇ ਸਿਰੇ ਤੇ ਸਥਿਤ ਹੁੰਦਾ ਹੈ, ਅਤੇ ਲਾਰਵੇ ਦੀ ਸੁਆਸ-ਪ੍ਰਣਾਲੀ ਦਾ ਇਕ ਭਾਗ ਇਕ ਸ਼ੀਸ਼ੇ ਵਜੋਂ ਕੰਮ ਕਰਦਾ ਹੈ, ਜੋ ਲੋ ਨੂੰ ਹੇਠਾਂ ਵੱਲ ਭੇਜਦਾ ਹੈ। ਉਹ ਆਕਸੀਜਨ ਨੂੰ ਜਾਂ ਰੌਸ਼ਨੀ ਪੈਦਾ ਕਰਨ ਲਈ ਲੋੜੀਂਦੇ ਰਸਾਇਣਕ ਪਦਾਰਥਾਂ ਨੂੰ ਸੀਮਿਤ ਕਰਨ ਦੁਆਰਾ ਬੱਤੀ ਬੁਝਾਉਂਦਾ ਹੈ।

ਪਰੰਤੂ, ਟਟਹਿਣੇ ਦੀ ਸੁਰੰਗ ਦੇ ਸਿਰੇ ਤੇ ਸਥਿਤ ਬੱਤੀ ਉਹੋ ਆਸਵੰਦ ਲੱਛਣ ਨਹੀਂ ਹੁੰਦਾ ਹੈ ਜਿਸ ਦੀ ਇਕ ਕੀੜਾ ਉਮੀਦ ਰੱਖਦਾ ਹੁੰਦਾ ਹੈ। ਉਹ ਉੱਡਦੇ ਹੋਏ ਉਸ ਘਾਤਕ ਪਰਦੇ ਵਿਚ ਜਾ ਫੱਸਦਾ ਹੈ ਜਿੱਥੇ, ਕਈਆਂ ਦੀ ਰਾਇ ਅਨੁਸਾਰ, ਇਕ ਰਸਾਇਣਕ ਪਦਾਰਥ ਉਸ ਨੂੰ ਹੌਲੀ-ਹੌਲੀ ਸੁੰਨ ਕਰ ਦਿੰਦਾ ਹੈ। ਸੰਘਰਸ਼ ਕਰਦੇ ਸ਼ਿਕਾਰ ਦੇ ਕੰਬਣ ਨੂੰ ਅਨੁਭਵ ਕਰਨ ਤੇ, ਲਾਰਵਾ ਝੂਲੇ ਤੋਂ ਖ਼ਤਰਨਾਕ ਢੰਗ ਨਾਲ ਲਮਕਦਾ ਹੈ ਅਤੇ ਆਪਣੇ ਸਰੀਰ ਦੀਆਂ ਸੁੰਗੇੜਾਂ ਨੂੰ ਇਸਤੇਮਾਲ ਕਰ ਕੇ, ਡੋਰੀ ਨੂੰ ਆਪਣੇ ਮੂੰਹ ਵਿਚ ਖਿੱਚ ਲੈਂਦਾ ਹੈ।

ਛੇ ਤੋਂ ਲੈ ਕੇ ਨੌਂ ਮਹੀਨਿਆਂ ਤਕ ਸ਼ਿਕਾਰ ਕਰਨ ਅਤੇ ਭੋਜਨ ਕਰਨ ਮਗਰੋਂ, ਲਾਰਵਾ ਪਿਊਪਾ ਬਣ ਜਾਂਦਾ ਹੈ ਅਤੇ ਫਿਰ ਇਕ ਬਾਲਗ ਵਜੋਂ ਜੀਵਨ ਦਾ ਆਨੰਦ ਮਾਣਦਾ ਹੈ। ਅਸਲ ਵਿਚ ਬਾਲਗ ਮੱਖੀ ਜੀਵਨ ਦਾ ਆਨੰਦ ਮਾਣਦੀ ਹੈ ਜਾਂ ਨਹੀਂ, ਇਕ ਸ਼ੱਕੀ ਗੱਲ ਹੈ। ਉਹ ਕੇਵਲ ਦੋ ਜਾਂ ਤਿੰਨ ਦਿਨਾਂ ਦੇ ਲਈ ਹੀ ਜੀਵਿਤ ਰਹੇਗੀ, ਕਿਉਂਕਿ ਬਾਲਗ ਮੱਖੀ ਦਾ ਮੂੰਹ ਨਹੀਂ ਹੁੰਦਾ ਹੈ ਅਤੇ ਇਸ ਕਰਕੇ ਉਹ ਭੋਜਨ ਨਹੀਂ ਕਰ ਸਕਦੀ ਹੈ। ਉਸ ਦਾ ਬਾਕੀ ਰਹਿੰਦਾ ਸਮਾਂ ਪ੍ਰਜਨਨ ਵਿਚ ਲਗਾਇਆ ਜਾਂਦਾ ਹੈ। ਬਾਲਗ ਨਰ ਮੱਖੀਆਂ, ਮਾਦਾ ਮੱਖੀਆਂ ਨੂੰ ਉਸ ਪਲ ਹੀ ਗਰਭ ਠਹਿਰਾ ਦਿੰਦੀਆਂ ਹਨ ਜਿਸ ਪਲ ਉਹ ਕੋਕੂਨ ਵਿੱਚੋਂ ਨਿਕਲਦੀਆਂ ਹਨ। ਮਾਦਾ ਮੱਖੀ ਇਕ-ਇਕ ਕਰਕੇ ਆਪਣੇ ਅੰਡੇ ਦੇਣ ਵਿਚ ਸ਼ਾਇਦ ਇਕ ਪੂਰਾ ਦਿਨ ਲਗਾ ਦੇਵੇ, ਜਿਸ ਦੇ ਉਪਰੰਤ ਉਹ ਮਰ ਜਾਂਦੀ ਹੈ। ਉਸ ਟਿਮਟਿਮਾਉਂਦੀ ਗਲੈਕਸੀ ਨੂੰ ਯੋਗਦਾਨ ਦੇ ਕੇ ਜੋ ਮਾਨਵ ਨੂੰ ਬੇਹੱਦ ਆਨੰਦ ਦਿੰਦੀ ਹੈ, ਨਿਊਜ਼ੀਲੈਂਡ ਦੇ ਚਾਨਣ-ਵਾਹਕ ਦਾ 10 ਤੋਂ 11 ਮਹੀਨੇ ਦਾ ਜੀਵਨ ਚੱਕਰ ਸਮਾਪਤ ਹੋ ਜਾਂਦਾ ਹੈ।

[ਸਫ਼ੇ 16 ਉੱਤੇ ਤਸਵੀਰ]

ਸਾਮ੍ਹਣਲਾ ਸਫ਼ਾ: ਟਟਹਿਣਿਆਂ ਦੀ ਗੁਫਾ ਵਿਚ ਪ੍ਰਵੇਸ਼ ਕਰਦੇ ਹੋਏ

[ਸਫ਼ੇ 17 ਉੱਤੇ ਤਸਵੀਰ]

ਉੱਪਰ: ਗੁਫਾ ਦੀ ਛੱਤ ਉੱਤੇ ਟਟਹਿਣਿਆਂ ਦੁਆਰਾ ਚਾਨਣ ਦੀ ਨੁਮਾਇਸ਼

[ਸਫ਼ੇ 17 ਉੱਤੇ ਤਸਵੀਰ]

ਸੱਜਾ: ਟਟਹਿਣਿਆਂ ਦੀਆਂ ਸ਼ਿਕਾਰ ਡੋਰੀਆਂ

[ਸਫ਼ੇ 16 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਸਫ਼ੇ 16-17 ਉੱਤੇ ਤਸਵੀਰਾਂ: Waitomo Caves Museum Society Inc.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ