ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g99 1/8 ਸਫ਼ਾ 22
  • ਸਾਡੇ ਪਾਠਕਾਂ ਵੱਲੋਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਡੇ ਪਾਠਕਾਂ ਵੱਲੋਂ
  • ਜਾਗਰੂਕ ਬਣੋ!—1999
  • ਮਿਲਦੀ-ਜੁਲਦੀ ਜਾਣਕਾਰੀ
  • ਸਾਡੇ ਪਾਠਕਾਂ ਵੱਲੋਂ
    ਜਾਗਰੂਕ ਬਣੋ!—1998
ਜਾਗਰੂਕ ਬਣੋ!—1999
g99 1/8 ਸਫ਼ਾ 22

ਸਾਡੇ ਪਾਠਕਾਂ ਵੱਲੋਂ

ਜਾਤ-ਪਾਤ ਮੈਂ 12 ਸਾਲਾਂ ਦਾ ਹਾਂ, ਅਤੇ ਕੱਲ੍ਹ ਹੀ ਮੈਨੂੰ ਜਾਤ-ਪਾਤ ਬਾਰੇ ਸਕੂਲ ਦਾ ਕੁਝ ਕੰਮ ਮਿਲਿਆ ਸੀ। ਮੇਰੇ ਵਿਚ ਭਾਰਤੀ ਖ਼ੂਨ ਵੀ ਹੈ। ਅੱਜ ਮੈਨੂੰ ਤੁਹਾਡਾ ਲੇਖ “ਮਸੀਹੀ ਅਤੇ ਜਾਤ-ਪਾਤ” (8 ਮਾਰਚ 1998, [ਅੰਗ੍ਰੇਜ਼ੀ]) ਮਿਲਿਆ। ਮੇਰੀਆਂ ਸਕੂਲ ਦੀਆਂ ਕਿਤਾਬਾਂ ਨੇ ਇਸ ਬਾਰੇ ਇੰਨੇ ਵਧੀਆ ਤਰੀਕੇ ਵਿਚ ਨਹੀਂ ਸਮਝਾਇਆ ਸੀ ਜਿਸ ਤਰ੍ਹਾਂ ਤੁਸੀਂ ਸਮਝਾਇਆ।

ਐੱਸ. ਐੱਸ. ਐੱਨ., ਸੰਯੁਕਤ ਰਾਜ ਅਮਰੀਕਾ

ਔਰਤਾਂ ਜਦੋਂ ਮੈਂ “ਔਰਤਾਂ, ਉਨ੍ਹਾਂ ਦਾ ਭਵਿੱਖ ਕੀ ਹੈ?” ਦੀ ਲੇਖ-ਮਾਲਾ ਪੜ੍ਹਨ ਲੱਗੀ, ਜੋ ਅਪ੍ਰੈਲ-ਜੂਨ 1998 ਜਾਗਰੂਕ ਬਣੋ! ਵਿਚ ਸੀ, ਤਾਂ ਮੇਰੀਆਂ ਅੱਖਾਂ ਭਰ ਆਈਆਂ। ਮੇਰੇ ਉੱਤੇ ਅੱਗੇ ਕਦੀ ਵੀ ਜਜ਼ਬਾਤੀ ਤੌਰ ਤੇ ਇੰਨਾ ਅਸਰ ਨਹੀਂ ਪਿਆ ਸੀ। ਤੁਹਾਡੇ ਉਤਸ਼ਾਹ ਭਰੇ ਲੇਖ ਲਈ ਬਹੁਤ-ਬਹੁਤ ਸ਼ੁਕਰੀਆ, ਜਿਸ ਨੇ ਮੈਨੂੰ ਅਜਿਹੇ ਭਵਿੱਖ ਦੀ ਆਸ ਦਿੱਤੀ ਜਦੋਂ ਅਤਿਆਚਾਰ ਬਿਲਕੁਲ ਖ਼ਤਮ ਹੋ ਜਾਵੇਗਾ।

ਸੀ. ਜੇ., ਸੰਯੁਕਤ ਰਾਜ ਅਮਰੀਕਾ

ਸੰਸਾਰ ਵਿਚ ਕਈਆਂ ਔਰਤਾਂ ਦੇ ਔਖੇ ਜੀਵਨ-ਢੰਗ ਬਾਰੇ ਜਾਣ ਕੇ ਮੈਨੂੰ ਬਹੁਤ ਠੇਸ ਪਹੁੰਚੀ। ਜਦੋਂ ਮੈਂ ਉਨ੍ਹਾਂ ਕੰਮਾਂ ਬਾਰੇ ਪੜ੍ਹਿਆ ਜੋ ਇਨ੍ਹਾਂ ਔਰਤਾਂ ਨੂੰ ਕਰਨੇ ਪੈਂਦੇ ਹਨ, ਅਤੇ ਕਿ ਕਈ ਵਾਰ ਉਨ੍ਹਾਂ ਨੂੰ ਇਕੱਲਿਆਂ ਹੀ ਬੋਝ ਉਠਾਉਣਾ ਪੈਂਦਾ ਹੈ, ਤਾਂ ਮੈਨੂੰ ਰੋਣਾ ਆ ਗਿਆ। ਮੈਂ ਦੋ ਬੱਚਿਆਂ ਦੀ ਮਾਂ ਹਾਂ, ਅਤੇ ਮੈਂ ਅਕਸਰ ਉਨ੍ਹਾਂ ਤੰਗੀਆਂ ਦੇ ਕਰਕੇ ਬਹੁਤ ਰੋਂਦੀ ਹਾਂ, ਜਿਨ੍ਹਾਂ ਦਾ ਮੈਨੂੰ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਲੇਖ ਨੇ ਇਹ ਸਮਝਣ ਵਿਚ ਮੇਰੀ ਮਦਦ ਕੀਤੀ ਕਿ ਮੇਰੇ ਜੀਉਣ ਦੇ ਹਾਲਾਤ ਹੋਰ ਕਈਆਂ ਔਰਤਾਂ ਨਾਲੋਂ ਬਿਹਤਰ ਹਨ।

ਕੇ. ਐੱਸ., ਸੰਯੁਕਤ ਰਾਜ ਅਮਰੀਕਾ

ਵਿਧਵਾ ਹੋਣ ਦੀ ਚੁਣੌਤੀ ਮੈਂ ਬਾਰਬਰਾ ਸ਼ਵਾਈਟਸਰ ਦੀ ਕਹਾਣੀ “‘ਮੌਤ ਦੀ ਛਾਂ ਦੀ ਵਾਦੀ’ ਵਿਚ ਤਸੱਲੀ ਪਾਉਣੀ” (ਅਪ੍ਰੈਲ-ਜੂਨ 1998) ਲਈ ਦਿਲੋਂ ਕਦਰ ਪ੍ਰਗਟ ਕਰਨੀ ਚਾਹੁੰਦੀ ਹਾਂ। ਮੈਂ ਆਪਣਾ ਪਤੀ ਨਹੀਂ ਖੋਇਆ, ਪਰ ਤਿੰਨਾਂ ਸਾਲਾਂ ਦੇ ਵਿਚ-ਵਿਚ ਮੇਰੇ ਮਾਂ-ਬਾਪ ਅਤੇ ਮੇਰਾ ਇਕ ਭਰਾ ਗੁਜ਼ਰ ਗਏ। ਬਾਰਬਰਾ ਸ਼ਵਾਈਟਸਰ ਨੇ ਕਿਹਾ ਸੀ ਕਿ ਉਸ ਦੀ “ਉਦਾਸੀ ਆਉਂਦੀ ਜਾਂਦੀ ਰਹਿੰਦੀ ਹੈ।” ਮੈਨੂੰ ਇਹ ਪੜ੍ਹ ਕੇ ਤਸੱਲੀ ਮਿਲੀ ਕਿ ਕੋਈ ਹੋਰ ਵੀ ਮੇਰੀ ਤਰ੍ਹਾਂ ਮਹਿਸੂਸ ਕਰਦਾ ਹੈ।

ਐੱਚ. ਟੀ., ਹਵਾਈ

ਮੈਂ 17 ਸਾਲਾਂ ਦੀ ਇਕ ਪੂਰਣ-ਕਾਲੀ ਪ੍ਰਚਾਰਕ ਹਾਂ। ਭਾਵੇਂ ਮੇਰੀ ਕੋਈ ਵੱਡੀ ਸਮੱਸਿਆ ਨਹੀਂ ਹੈ, ਇਸ ਕਹਾਣੀ ਨੇ ਮੈਨੂੰ ਇਕ ਖ਼ੁਸ਼ ਅਤੇ ਦ੍ਰਿੜ੍ਹ ਰਵੱਈਆ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ। ਇਸ ਨੇ ਮੈਨੂੰ ਸਮਝਾਇਆ ਕਿ ਯਹੋਵਾਹ ਮੈਨੂੰ ਸਹਾਰਾ ਦੇ ਰਿਹਾ ਹੈ ਅਤੇ ਉਹ ਮੇਰਾ ਸਾਥ ਕਦੀ ਵੀ ਨਹੀਂ ਛੱਡੇਗਾ।

ਟੀ. ਸੀ., ਇਟਲੀ

ਮਿੱਤਰਾਂ ਦੁਆਰਾ ਦਬਾਇਆ ਜਾਣਾ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੇ ਲੇਖ ਦੀ ਮੈਂ ਬਹੁਤ ਕਦਰ ਕੀਤੀ—“ਨੌਜਵਾਨ ਪੁੱਛਦੇ ਹਨ . . . ਮੈਂ ਆਪਣੇ ਮਿੱਤਰ ਨੂੰ ਕੁਝ ਫ਼ਾਸਲੇ ਤੇ ਕਿਵੇਂ ਰੱਖ ਸਕਦਾ ਹਾਂ?” (ਅਪ੍ਰੈਲ-ਜੂਨ 1998) ਭਾਵੇਂ ਕਿ ਮੇਰੀ ਉਮਰ ਛੋਟੀ ਨਹੀਂ ਹੈ ਅਤੇ ਮੈਂ ਸ਼ਾਦੀ-ਸ਼ੁਦਾ ਵੀ ਹਾਂ, ਫਿਰ ਵੀ ਮੈਂ ਹਮੇਸ਼ਾ ਇਨ੍ਹਾਂ ਲੇਖਾਂ ਨੂੰ ਪਸੰਦ ਕਰਦੀ ਹਾਂ। ਇਹ ਲੇਖ ਮੇਰੇ ਅਤੇ ਮੇਰੇ ਪਤੀ ਲਈ ਬਹੁਤ ਉਚਿਤ ਸੀ ਕਿਉਂਕਿ ਅਸੀਂ ਵੀ ਅਜਿਹੀ ਸਥਿਤੀ ਦਾ ਸਾਮ੍ਹਣਾ ਕਰ ਰਹੇ ਹਾਂ। ਮੈਂ ਇਸ ਨੂੰ ਰੱਖਣ ਤੋਂ ਪਹਿਲਾਂ ਪੰਜ ਵਾਰੀ ਪੜ੍ਹਿਆ। ਇਸ ਨੇ ਮੈਨੂੰ ਇਹ ਸਿੱਖਣ ਵਿਚ ਮਦਦ ਕੀਤੀ ਕਿ ਯਿਸੂ ਨੂੰ ਵੀ ਆਪਣੇ ਲਈ ਅਲੱਗ ਸਮੇਂ ਦੀ ਲੋੜ ਸੀ।

ਪੀ. ਏ., ਤ੍ਰਿਨੀਦਾਦ

ਛੋਟੀਆਂ-ਛੋਟੀਆਂ ਗੱਲਾਂ ਕਰਕੇ, ਮੈਂ ਅਤੇ ਮੇਰਾ ਮਿੱਤਰ ਇਕ ਦੂਜੇ ਨਾਲ ਰੁੱਸ ਜਾਂਦੇ ਹਾਂ ਅਤੇ ਇਹ ਮੈਨੂੰ ਇੰਨਾ ਉਦਾਸ ਕਰ ਦਿੰਦਾ ਹੈ ਕਿ ਮੈਂ ਕੰਮ ਉੱਤੇ ਧਿਆਨ ਨਹੀਂ ਲਾ ਸਕਦਾ। ਇਸ ਲੇਖ ਨੂੰ ਕਈ ਵਾਰ ਪੜ੍ਹਨ ਤੋਂ ਬਾਅਦ, ਮੈਨੂੰ ਪਤਾ ਲੱਗਾ ਕਿ ਮੈਂ ਆਪਣੇ ਮਿੱਤਰ ਨੂੰ ਦਬਾ ਰਿਹਾ ਸੀ ਅਤੇ ਉਸ ਨੂੰ ਦੂਸਰੇ ਕੰਮ ਕਰਨ ਲਈ ਵਕਤ ਨਹੀਂ ਦੇ ਰਿਹਾ ਸੀ। ਮੈਨੂੰ ਇਸ ਤਰ੍ਹਾਂ ਲੱਗਾ ਜਿੱਦਾਂ ਕਿ ਇਹ ਲੇਖ ਮੇਰੇ ਲਈ ਹੀ ਲਿਖਿਆ ਗਿਆ ਸੀ, ਕਿਉਂਕਿ ਇਸ ਨੇ ਮੈਨੂੰ ਦੂਸਰਿਆਂ ਨਾਲ ਆਪਣੇ ਰਿਸ਼ਤੇ ਬਿਹਤਰ ਬਣਾਉਣ ਲਈ ਕਈ ਤਰੀਕੇ ਦੱਸੇ।

ਆਰ. ਐੱਸ., ਭਾਰਤ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ