ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g99 7/8 ਸਫ਼ਾ 30
  • ਸੰਸਾਰ ਉੱਤੇ ਨਜ਼ਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੰਸਾਰ ਉੱਤੇ ਨਜ਼ਰ
  • ਜਾਗਰੂਕ ਬਣੋ!—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਔਰਤਾਂ ਦੇ ਵਿਰੁੱਧ ਜ਼ੁਲਮ
  • ਡਾਕ ਘੱਲਣ ਲਈ ਕਬੂਤਰ ਹਾਲੇ ਵੀ ਵਰਤੇ ਜਾਂਦੇ ਹਨ
  • ਗ਼ਰੀਬੀ ਵਧਾਉਣ ਵਾਲੇ ਦਾਹ-ਸੰਸਕਾਰ
  • ਦਿਲਚਸਪੀ ਲੈਣ ਵਾਲੇ ਪਿਤਾਵਾਂ ਦੇ ਖ਼ੁਸ਼ ਪੁੱਤਰ ਹੁੰਦੇ ਹਨ
  • ਕੀ ਮੈਨੂੰ ਰੋਜ਼ ਐਸਪਰੀਨ ਖਾਣੀ ਚਾਹੀਦੀ ਹੈ ਕਿ ਨਹੀਂ?
    ਜਾਗਰੂਕ ਬਣੋ!—2000
ਜਾਗਰੂਕ ਬਣੋ!—1999
g99 7/8 ਸਫ਼ਾ 30

ਸੰਸਾਰ ਉੱਤੇ ਨਜ਼ਰ

ਔਰਤਾਂ ਦੇ ਵਿਰੁੱਧ ਜ਼ੁਲਮ

ਔ ਗਲੋਬੋ ਅਖ਼ਬਾਰ ਦੇ ਅਨੁਸਾਰ “ਬ੍ਰਾਜ਼ੀਲ ਵਿਚ, ਔਰਤਾਂ ਦੇ ਵਿਰੁੱਧ 63 ਫੀ ਸਦੀ ਕੁੱਟ-ਮਾਰ ਘਰ ਵਿਚ ਹੀ ਹੁੰਦੀ ਹੈ, ਅਤੇ ਇਸ ਵਿੱਚੋਂ ਸਿਰਫ਼ ਤੀਜਾ ਹਿੱਸਾ ਹੀ ਰਿਪੋਰਟ ਕੀਤਾ ਜਾਂਦਾ ਹੈ।” ਅਖ਼ਬਾਰ ਅੱਗੇ ਦੱਸਦਾ ਹੈ ਕਿ “ਮੁੱਖ ਤੌਰ ਤੇ ਗ਼ਰੀਬ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਬਣਦੀਆਂ ਹਨ, ਪਰ ਲੱਗਦਾ ਹੈ ਕਿ ਉਹੀ ਪੁਲਸ ਨੂੰ ਆਪਣੇ ਵਿਰੁੱਧ ਕੀਤੇ ਗਏ ਜ਼ੁਲਮਾਂ ਬਾਰੇ ਦੱਸਦੀਆਂ ਹਨ। ਅਮੀਰ ਔਰਤਾਂ ਘੱਟ ਹੀ ਪੁਲਸ ਕੋਲ ਜਾਂਦੀਆਂ ਹਨ।” ਦੂਜੇ ਦੇਸ਼ਾਂ ਤੋਂ ਵੀ ਅਜਿਹੀਆਂ ਰਿਪੋਰਟਾਂ ਮਿਲਦੀਆਂ ਹਨ। ਮਿਸਾਲ ਲਈ, ਯੂ. ਐੱਸ. ਨਿਆਉਂ ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਸਰਵੇਖਣ ਅਨੁਸਾਰ, ਰੌਏਟਰਜ਼ ਅਖ਼ਬਾਰੀ ਸੇਵਾ ਵਾਲੇ ਕਹਿੰਦੇ ਹਨ ਕਿ “ਯੂ. ਐੱਸ. ਦੀਆਂ ਔਰਤਾਂ ਵਿੱਚੋਂ ਅੱਧੀਆਂ ਉੱਤੇ ਕਦੇ-ਨ-ਕਦੇ ਹਮਲਾ ਹੋਇਆ ਹੈ, ਅਤੇ 5 ਵਿੱਚੋਂ 1 ਨਾਲ ਬਲਾਤਕਾਰ ਹੋ ਚੁੱਕਾ ਹੈ, ਜਾਂ ਉਸ ਨੂੰ ਜਬਰਦਸਤੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਯੂ. ਐੱਸ. ਸਿਹਤ ਅਤੇ ਮਾਨਵੀ ਸੇਵਾਵਾਂ ਦੀ ਸੈਕਟਰੀ ਡੌਨਾ ਸ਼ਲੇਲਾ ਕਹਿੰਦੀ ਹੈ ਕਿ “ਇਸ ਸਰਵੇਖਣ ਵਿਚ ਹਰ ਇਕ ਔਰਤ ਸਾਡੀ ਮਾਂ, ਸਾਡੀ ਧੀ ਅਤੇ ਸਾਡੀ ਗੁਆਂਢਣ ਹੋ ਸਕਦੀ ਹੈ।”

ਡਾਕ ਘੱਲਣ ਲਈ ਕਬੂਤਰ ਹਾਲੇ ਵੀ ਵਰਤੇ ਜਾਂਦੇ ਹਨ

ਦ ਇੰਡੀਅਨ ਐਕਸਪ੍ਰੈਸ ਰਿਪੋਰਟ ਕਰਦਾ ਹੈ ਕਿ ਉੜੀਸਾ ਵਿਚ ਡਾਕ ਦਾ ਪ੍ਰਬੰਧ ਬਹੁਤ ਹੀ ਵਧੀਆ ਹੈ, ਫਿਰ ਵੀ 800 ਕਬੂਤਰਾਂ ਨੂੰ ਹਾਲੇ ਵੀ ਡਾਕ ਘੱਲਣ ਲਈ ਵਰਤਿਆ ਜਾਂਦਾ ਹੈ। ਉੜੀਸਾ ਪੁਲਸ ਦੇ ਡਾਇਰੈਕਟਰ ਜਨਰਲ, ਸ਼੍ਰੀਮਾਨ ਬੀ. ਬੀ. ਪਾਂਡੇ ਅਨੁਸਾਰ, ਪਿਛਲੇ 50 ਸਾਲਾਂ ਲਈ ਹੜ੍ਹਾਂ ਅਤੇ ਤੂਫਾਨਾਂ ਦੌਰਾਨ, ਜਦੋਂ ਵਾਇਰਲੈਸ ਸੰਚਾਰ ਵਿਗੜ ਜਾਂਦਾ ਹੈ, ਕਬੂਤਰ ਸੁਨੇਹੇ ਪਹੁੰਚਾਉਣ ਵਾਸਤੇ ਵਰਤੇ ਜਾਂਦੇ ਹਨ। ਇਸ ਤਰ੍ਹਾਂ ਜਾਨਾਂ ਬਚਾਈਆਂ ਗਈਆਂ ਹਨ। ਮਿਸਾਲ ਲਈ, ਜਦੋਂ 1982 ਵਿਚ ਬਾਂਕੀ ਨਗਰ ਹੜ੍ਹਾਂ ਦੁਆਰਾ ਤਬਾਹ ਹੋ ਗਿਆ ਸੀ, ਸਿਰਫ਼ ਕਬੂਤਰ ਹੀ ਇਸ ਨਗਰ ਅਤੇ ਕਟਕ ਦੇ ਜ਼ਿਲ੍ਹਾ ਹੈੱਡ-ਕੁਆਰਟਰਾਂ ਦਰਮਿਆਨ ਸੁਨੇਹੇ ਪਹੁੰਚਾਉਂਦੇ ਰਹੇ। ਸਾਲ 1946 ਵਿਚ ਉੜੀਸਾ ਦੇ ਕਬੂਤਰਾਂ ਦਾ ਪਹਿਲਾ ਝੁੰਡ, ਹੋਮਰ ਨਾਂ ਦੀ ਬੈਲਜੀਅਮੀ ਕਬੂਤਰ ਨਸਲ ਨਾਲ ਸ਼ੁਰੂ ਕੀਤਾ ਗਿਆ ਸੀ। ਇਹ ਇਕ ਘੰਟੇ ਵਿਚ 50 ਤੋਂ 55 ਮੀਲ ਲਗਾਤਾਰ ਉੱਡ ਕੇ 500 ਮੀਲ ਦਾ ਸਫ਼ਰ ਪੂਰਾ ਕਰ ਸਕਦੇ ਸਨ। ਇਨ੍ਹਾਂ ਪੰਛੀਆਂ ਦਾ 15 ਤੋਂ 20 ਸਾਲਾਂ ਦਾ ਜੀਵਨ ਹੁੰਦਾ ਹੈ। ਇਸ ਸਮੇਂ ਤਿੰਨ ਕੇਂਦਰਾਂ ਵਿਚ 34 ਸਿਪਾਹੀ ਇਨ੍ਹਾਂ ਦੀ ਦੇਖ-ਭਾਲ ਕਰਦੇ ਹਨ। ਸ਼੍ਰੀ. ਪਾਂਡੇ ਨੇ ਅੱਗੇ ਕਿਹਾ ਕਿ ਇਸ ‘ਮੋਬਾਇਲ ਟੈਲੀਫ਼ੋਨਾਂ ਦੇ ਜ਼ਮਾਨੇ ਵਿਚ ਕਬੂਤਰਾਂ ਦੀ ਵਰਤੋਂ ਭਾਵੇਂ ਪੁਰਾਣੀ ਲੱਗੇ ਫਿਰ ਵੀ ਇਨ੍ਹਾਂ ਦੀ ਸੇਵਾ ਬਹੁਤ ਹੀ ਜ਼ਰੂਰੀ ਹੈ।’

ਗ਼ਰੀਬੀ ਵਧਾਉਣ ਵਾਲੇ ਦਾਹ-ਸੰਸਕਾਰ

ਟਾਈਮਜ਼ ਆਫ਼ ਜ਼ੈਂਬੀਆ ਰਿਪੋਰਟ ਕਰਦਾ ਹੈ ਕਿ “ਜੀਉਣ ਦਾ ਖ਼ਰਚ ਵੱਧ ਰਿਹਾ ਹੈ, ਪਰ . . . ਮਰਨ ਦਾ ਖ਼ਰਚ ਉਸ ਤੋਂ ਵੀ ਜ਼ਿਆਦਾ ਵੱਧ ਰਿਹਾ ਹੈ।” ਜ਼ੈਂਬੀਆ ਨਾਲੇ ਅਫ਼ਰੀਕਾ ਦੇ ਹੋਰ ਵੀ ਹਿੱਸਿਆਂ ਵਿਚ ਦਾਹ-ਸੰਸਕਾਰਾਂ ਨੂੰ ਕੁਝ ਸਮੇਂ ਲਈ ਰੋਕਿਆ ਜਾਂਦਾ ਹੈ ਤਾਂਕਿ ਦੂਰ-ਦੂਰ ਤੋਂ ਸੱਜਣ-ਮਿੱਤਰ ਅਤੇ ਰਿਸ਼ਤੇਦਾਰ ਆ ਕੇ ਅਫ਼ਸੋਸ ਕਰ ਸਕਣ। ਇਹ ਰਸਮ-ਰਿਵਾਜ ਤਕਰੀਬਨ ਇਕ ਹਫ਼ਤੇ ਲਈ ਜਾਰੀ ਰਹਿੰਦੇ ਹਨ। ਅਕਸਰ ਸਾਰੇ ਮਹਿਮਾਨ ਆਸ ਰੱਖਦੇ ਹਨ ਕਿ ਉਨ੍ਹਾਂ ਦੇ ਰੋਟੀ-ਪਾਣੀ ਅਤੇ ਸੌਣ ਦਾ ਪ੍ਰਬੰਧ ਕੀਤਾ ਜਾਵੇਗਾ। ਘਰ ਵਾਲਿਆਂ ਤੋਂ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਦੂਰੋਂ ਆਏ ਮਹਿਮਾਨਾਂ ਨੂੰ ਘਰ ਵਾਪਸ ਜਾਣ ਲਈ ਵੀ ਪੈਸਾ ਦੇਣਗੇ। ਅਜਿਹੇ ਦਾਹ-ਸੰਸਕਾਰ ਪਰਿਵਾਰਾਂ ਨੂੰ ਹੋਰ ਵੀ ਗ਼ਰੀਬ ਬਣਾਉਂਦੇ ਹਨ। ਰਿਪੋਰਟ ਦੱਸਦੀ ਹੈ ਕਿ “ਅੱਜ-ਕੱਲ੍ਹ ਦੇ ਦਾਹ-ਸੰਸਕਾਰ ਬਹੁਤ ਮਹਿੰਗੇ ਪੈ ਰਹੇ ਹਨ ਕਿਉਂਕਿ ਅਫ਼ਸੋਸ ਕਰਨ ਵਾਲੇ ਜ਼ਿਆਦਾਤਰ ਲੋਕ ਕੋਈ ਮਦਦ ਨਹੀਂ ਕਰਦੇ ਹਨ।” ਅਖ਼ਬਾਰ ਸਲਾਹ ਦਿੰਦਾ ਹੈ ਕਿ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦਾ ਦਾਹ-ਸੰਸਕਾਰ ਜਲਦੀ ਤੋਂ ਜਲਦੀ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਘਰ ਵਾਲਿਆਂ ਦਾ ਖ਼ਰਚਾ ਘੱਟ ਹੋਵੇ।

ਦਿਲਚਸਪੀ ਲੈਣ ਵਾਲੇ ਪਿਤਾਵਾਂ ਦੇ ਖ਼ੁਸ਼ ਪੁੱਤਰ ਹੁੰਦੇ ਹਨ

ਲੰਡਨ ਦੇ ਟਾਈਮਜ਼ ਅਖ਼ਬਾਰ ਅਨੁਸਾਰ, ਜੋ ਪਿਤਾ ਆਪਣੇ ਪੁੱਤਰਾਂ ਦਿਆਂ ਮਾਮਲਿਆਂ, ਉਨ੍ਹਾਂ ਦੀ ਪੜ੍ਹਾਈ-ਲਿਖਾਈ ਅਤੇ ਉਨ੍ਹਾਂ ਦੇ ਮਿੱਤਰਾਂ ਵਿਚ ਦਿਲਚਸਪੀ ਲੈਂਦੇ ਹਨ, ਉਨ੍ਹਾਂ ਦੇ ਪੁੱਤਰ, ‘ਹੌਸਲੇ ਵਾਲੇ, ਜੋਸ਼ੀਲੇ ਅਤੇ ਆਸ਼ਾਵਾਦੀ ਨੌਜਵਾਨ’ ਬਣਦੇ ਹਨ। ਭਲ਼ਕੇ ਦੇ ਮਨੁੱਖ ਨਾਂ ਦੇ ਇਕ ਸਰਵੇਖਣ ਦੁਆਰਾ 13 ਤੋਂ 19 ਸਾਲਾਂ ਦੇ 1,500 ਮੁੰਡਿਆਂ ਬਾਰੇ ਰਿਸਰਚ ਕੀਤੀ ਗਈ ਸੀ। ਇਸ ਦੇ ਅਨੁਸਾਰ, ਤਕਰੀਬਨ ਸਾਰੇ ਮੁੰਡੇ ਜੋ ਇਹ ਮਹਿਸੂਸ ਕਰਦੇ ਸਨ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨਾਲ ਸਮਾਂ ਗੁਜ਼ਾਰਦੇ ਸਨ ਅਤੇ ਉਨ੍ਹਾਂ ਦੀ ਤਰੱਕੀ ਵਿਚ ਦਿਲਚਸਪੀ ਲੈਂਦੇ ਸਨ, ਉਹ ‘ਜ਼ਿਆਦਾ ਦਲੇਰੀ, ਖ਼ੁਸ਼ੀ ਅਤੇ ਹੌਸਲਾ’ ਦਿਖਾਉਂਦੇ ਸਨ। ਇਸ ਦੇ ਉਲਟ, 72 ਫੀ ਸਦੀ ਮੁੰਡੇ ਜੋ ਮਹਿਸੂਸ ਕਰਦੇ ਸਨ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਵਿਚ ਬਹੁਤ ਹੀ ਘੱਟ ਦਿਲਚਸਪੀ ਲੈਂਦੇ ਸਨ, ਉਹ ਮੁੰਡੇ ਆਪਣੇ ਆਪ ਨੂੰ ‘ਬਹੁਤ ਹੀ ਘਟੀਆ ਸਮਝਦੇ ਸਨ ਅਤੇ ਉਨ੍ਹਾਂ ਵਿਚ ਥੋੜ੍ਹਾ ਹੀ ਹੌਸਲਾ ਸੀ, ਅਤੇ ਉਨ੍ਹਾਂ ਦੀ ਦੂਜਿਆਂ ਨਾਲੋਂ ਉਦਾਸ ਰਹਿਣ, ਸਕੂਲ ਨਾ ਪਸੰਦ ਕਰਨ ਅਤੇ ਪੁਲਸ ਨਾਲ ਟਕਰਾਉਣ ਦੀ ਜ਼ਿਆਦਾ ਸੰਭਾਵਨਾ ਸੀ।’ ਇਸ ਸਰਵੇਖਣ ਦੀ ਏਡ੍ਰੀਅਨ ਕੈਟਜ਼ ਨੇ ਦੇਖਿਆ ਕਿ ਇਹ ਜ਼ਰੂਰੀ ਨਹੀਂ ਹੈ ਕਿ ਪਿਤਾ-ਪੁੱਤਰ ਦੇ ਆਪਸ ਵਿਚ ਬਿਤਾਇਆ ਗਿਆ ਸਮਾਂ ਬਹੁਤ ਲੰਬਾ ਹੋਣਾ ਚਾਹੀਦਾ ਹੈ। ਉਹ ਕਹਿੰਦੀ ਹੈ ਕਿ “ਸਭ ਤੋਂ ਵੱਡੀ ਗੱਲ ਇਹ ਹੈ ਕਿ ਬੱਚਾ ਮਹਿਸੂਸ ਕਰੇ ਕਿ ਉਸ ਦੀ ਲੋੜ ਹੈ, ਉਸ ਨਾਲ ਪਿਆਰ ਕੀਤਾ ਜਾਂਦਾ, ਅਤੇ ਉਸ ਦਾ ਕੋਈ ਸੁਣਨ ਵਾਲਾ ਹੈ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ