ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 1/11 ਸਫ਼ੇ 12-13
  • ਯਹੋਵਾਹ ਦੇ ਗਵਾਹ ਕੀ ਮੰਨਦੇ ਹਨ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਦੇ ਗਵਾਹ ਕੀ ਮੰਨਦੇ ਹਨ?
  • ਜਾਗਰੂਕ ਬਣੋ!—2011
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਦੇ ਗਵਾਹ ਕੀ ਵਿਸ਼ਵਾਸ ਕਰਦੇ ਹਨ?
    ਯਹੋਵਾਹ ਦੇ ਗਵਾਹ ਕੀ ਵਿਸ਼ਵਾਸ ਕਰਦੇ ਹਨ?
  • ਯਹੋਵਾਹ ਦੇ ਗਵਾਹਾਂ ਦੇ ਕੀ ਵਿਸ਼ਵਾਸ ਹਨ?
    ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
  • ਪਰਮੇਸ਼ੁਰ—ਉਹ ਕੌਣ ਹੈ?
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਪਰਮੇਸ਼ੁਰ ਕੌਣ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਹੋਰ ਦੇਖੋ
ਜਾਗਰੂਕ ਬਣੋ!—2011
g 1/11 ਸਫ਼ੇ 12-13

ਯਹੋਵਾਹ ਦੇ ਗਵਾਹ ਕੀ ਮੰਨਦੇ ਹਨ?

ਕੋਈ ਵੀ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਜਾਣ ਸਕਦਾ ਹੈ ਕਿਉਂਕਿ ਉਨ੍ਹਾਂ ਦਾ ਸਾਹਿੱਤ ਸੈਂਕੜੇ ਹੀ ਭਾਸ਼ਾਵਾਂ ਵਿਚ ਮਿਲ ਸਕਦਾ ਹੈ। ਹੇਠਾਂ ਉਨ੍ਹਾਂ ਦੇ ਮੁੱਖ ਵਿਸ਼ਵਾਸਾਂ ਦੀਆਂ ਝਲਕੀਆਂ ਦਿੱਤੀਆਂ ਗਈਆਂ ਹਨ।

1. ਬਾਈਬਲ:

ਗਵਾਹ ਮੰਨਦੇ ਹਨ ਕਿ ਬਾਈਬਲ ਦੀ “ਸਾਰੀ ਲਿਖਤ ਪਰਮੇਸ਼ੁਰ . . . ਤੋਂ ਹੈ।” (2 ਤਿਮੋਥਿਉਸ 3:16) ਅਮਰੀਕਾ ਵਿਚ ਧਰਮ ਦੇ ਇਕ ਪ੍ਰੋਫ਼ੈਸਰ ਨੇ ਲਿਖਿਆ: “[ਯਹੋਵਾਹ ਦੇ ਗਵਾਹ] ਆਪਣੀ ਮਰਜ਼ੀ ਮੁਤਾਬਕ ਇਹ ਨਹੀਂ ਧਾਰਦੇ ਕਿ ਉਹ ਕੀ ਮੰਨਣਗੇ ਜਾਂ ਕੀ ਨਹੀਂ। ਉਹ ਜੋ ਵੀ ਮੰਨਦੇ ਹਨ ਸਿਰਫ਼ ਬਾਈਬਲ ਤੋਂ ਹੀ ਲੈਂਦੇ ਹਨ।” ਉਹ ਬਾਈਬਲ ਦੇ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਅਤੇ ਆਪਣੇ ਮਤਲਬ ਲਈ ਬਾਈਬਲ ਦੀਆਂ ਸਿੱਖਿਆਵਾਂ ਨੂੰ ਤੋੜਦੇ-ਮਰੋੜਦੇ ਨਹੀਂ। ਉਹ ਇਹ ਵੀ ਜਾਣਦੇ ਹਨ ਕਿ ਬਾਈਬਲ ਵਿਚ ਕਈ ਸ਼ਬਦਾਂ ਦਾ ਕੁਝ ਹੋਰ ਵੀ ਮਤਲਬ ਹੁੰਦਾ ਹੈ। ਮਿਸਾਲ ਲਈ, ਬਾਈਬਲ ਵਿਚ ਦੱਸਿਆ ਗਿਆ ਹੈ ਕਿ ਧਰਤੀ ਸੱਤ ਦਿਨਾਂ ਵਿਚ ਬਣਾਈ ਗਈ ਸੀ। ਪਰ ਇਹ ਸੱਚੀ-ਮੁੱਚੀ ਦੇ ਸੱਤ ਦਿਨ ਨਹੀਂ, ਸਗੋਂ ਇੱਥੇ ਕਾਫ਼ੀ ਲੰਬੇ ਸਮੇਂ ਦਾ ਜ਼ਿਕਰ ਕੀਤਾ ਗਿਆ ਹੈ।—ਉਤਪਤ 1:31; 2:4.

2. ਕਰਤਾਰ:

ਸੱਚੇ ਪਰਮੇਸ਼ੁਰ ਨੇ ਖ਼ੁਦ ਆਪਣਾ ਨਾਂ ਯਹੋਵਾਹ ਰੱਖਿਆ ਹੈ। ਇਹ ਨਾਂ ਉਸ ਨੂੰ ਹੋਰਨਾਂ ਦੇਵੀ-ਦੇਵਤਿਆਂ ਤੋਂ ਵੱਖਰਾ ਕਰਦਾ ਹੈ।a (ਜ਼ਬੂਰਾਂ ਦੀ ਪੋਥੀ 83:18) ਇਬਰਾਨੀ ਧਰਮ-ਗ੍ਰੰਥ ਵਿਚ ਪਰਮੇਸ਼ੁਰ ਦਾ ਨਾਂ ਕੁਝ 7,000 ਵਾਰ ਪਾਇਆ ਜਾਂਦਾ ਹੈ। ਉਸ ਨਾਂ ਦੀ ਮਹੱਤਤਾ ʼਤੇ ਜ਼ੋਰ ਦਿੰਦਿਆਂ ਯਿਸੂ ਨੇ ਪ੍ਰਾਰਥਨਾ ਵਿਚ ਕਿਹਾ: “ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਸਿਰਫ਼ ਉਸ ਦੀ ਹੀ ਭਗਤੀ ਕਰੀਏ। ਇਸ ਲਈ ਗਵਾਹ ਮੂਰਤੀਆਂ ਦੀ ਪੂਜਾ ਨਹੀਂ ਕਰਦੇ।—1 ਯੂਹੰਨਾ 5:21.

Jesus Christ

“ਪਿਤਾ ਮੈਥੋਂ ਵੱਡਾ ਹੈ।”—ਯੂਹੰਨਾ 14:28

3. ਯਿਸੂ ਮਸੀਹ:

ਉਹ “ਪਰਮੇਸ਼ੁਰ ਦਾ ਪੁੱਤ੍ਰ,” ਮੁਕਤੀਦਾਤਾ ਅਤੇ “ਸਾਰੀ ਸਰਿਸ਼ਟ ਵਿੱਚੋਂ ਜੇਠਾ” ਹੈ। (ਯੂਹੰਨਾ 1:34; ਕੁਲੁੱਸੀਆਂ 1:15; ਰਸੂਲਾਂ ਦੇ ਕਰਤੱਬ 5:31) ਯਿਸੂ ਨੂੰ ਬਣਾਇਆ ਗਿਆ ਸੀ, ਇਸ ਲਈ ਉਹ ਪਰਮੇਸ਼ੁਰ ਨਹੀਂ ਹੈ। ਯਿਸੂ ਨੇ ਕਿਹਾ ਸੀ ਕਿ “ਪਿਤਾ ਮੈਥੋਂ ਵੱਡਾ ਹੈ।” (ਯੂਹੰਨਾ 14:28) ਯਿਸੂ ਧਰਤੀ ʼਤੇ ਆਉਣ ਤੋਂ ਪਹਿਲਾਂ ਸਵਰਗ ਵਿਚ ਰਹਿੰਦਾ ਸੀ। ਉਹ ਆਪਣੀ ਜਾਨ ਕੁਰਬਾਨ ਕਰਨ ਅਤੇ ਮੁੜ ਕੇ ਜ਼ਿੰਦਾ ਕੀਤੇ ਜਾਣ ਤੋਂ ਬਾਅਦ ਸਵਰਗ ਨੂੰ ਵਾਪਸ ਚਲਾ ਗਿਆ। ਯਿਸੂ ਨੇ ਕਿਹਾ: “ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।”—ਯੂਹੰਨਾ 14:6.

4. ਪਰਮੇਸ਼ੁਰ ਦਾ ਰਾਜ:

ਇਹ ਇਕ ਸਵਰਗੀ ਰਾਜ ਹੈ ਜਿਸ ਦਾ ਰਾਜਾ ਯਿਸੂ ਮਸੀਹ ਹੈ। ਉਸ ਦੇ ਨਾਲ 1,44,000 ਹੋਰ ਜਣੇ ਰਾਜ ਕਰਨਗੇ ਜਿਨ੍ਹਾਂ ਨੂੰ “ਧਰਤੀਓਂ ਮੁੱਲ” ਲਿਆ ਗਿਆ ਹੈ। (ਪਰਕਾਸ਼ ਦੀ ਪੋਥੀ 5:9, 10; 14:1, 3, 4; ਦਾਨੀਏਲ 2:44; 7:13, 14) ਉਹ ਧਰਤੀ ਤੋਂ ਬੁਰਿਆਈ ਖ਼ਤਮ ਕਰਨਗੇ ਅਤੇ ਫਿਰ ਉਹ ਧਰਤੀ ਉੱਤੇ ਹਕੂਮਤ ਕਰਨਗੇ। ਉਸ ਵੇਲੇ ਲੱਖਾਂ ਹੀ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਲੋਕ ਧਰਤੀ ʼਤੇ ਵੱਸਣਗੇ।—ਕਹਾਉਤਾਂ 2:21, 22.

5. ਧਰਤੀ:

ਬਾਈਬਲ ਵਿਚ ਲਿਖਿਆ ਹੈ ਕਿ “ਧਰਤੀ ਹਮੇਸ਼ਾ ਰਹਿੰਦੀ ਹੈ।” (ਉਪਦੇਸ਼ਕ ਦੀ ਪੋਥੀ 1:4, CL) ਦੁਸ਼ਟ ਲੋਕਾਂ ਨੂੰ ਨਾਸ਼ ਕਰਨ ਤੋਂ ਬਾਅਦ ਧਰਤੀ ਇਕ ਸੁੰਦਰ ਬਾਗ਼ ਬਣਾਈ ਜਾਵੇਗੀ ਜਿਸ ਵਿਚ ਧਰਮੀ ਲੋਕ ਹਮੇਸ਼ਾ ਲਈ ਵੱਸਣਗੇ। (ਜ਼ਬੂਰਾਂ ਦੀ ਪੋਥੀ 37:10, 11, 29) ਤਦ ਯਿਸੂ ਦੇ ਪ੍ਰਾਰਥਨਾ ਵਿਚ ਕਹੇ ਲਫ਼ਜ਼ ਪੂਰੇ ਹੋਣਗੇ ਕਿ ‘ਤੇਰੀ ਮਰਜ਼ੀ ਜਮੀਨ ਉੱਤੇ ਵੀ ਪੂਰੀ ਹੋਵੇ।’—ਮੱਤੀ 6:10.

6. ਬਾਈਬਲ ਦੀ ਭਵਿੱਖਬਾਣੀ:

‘ਪਰਮੇਸ਼ੁਰ ਝੂਠ ਬੋਲ ਨਹੀਂ ਸੱਕਦਾ।’ (ਤੀਤੁਸ 1:2) ਇਸ ਕਰਕੇ ਜੋ ਕੁਝ ਵੀ ਉਹ ਕਹਿੰਦਾ ਹੈ ਉਹ ਪੂਰਾ ਹੋ ਕੇ ਰਹਿੰਦਾ ਹੈ। ਇਸ ਦਾ ਮਤਲਬ ਹੈ ਕਿ ਜੋ ਵੀ ਬਾਈਬਲ ਇਸ ਭੈੜੇ ਸੰਸਾਰ ਦੇ ਅੰਤ ਬਾਰੇ ਕਹਿੰਦੀ ਹੈ, ਉਹ ਜ਼ਰੂਰ ਪੂਰਾ ਹੋਵੇਗਾ। (ਯਸਾਯਾਹ 55:11; ਮੱਤੀ 24:3-14) ਆਉਣ ਵਾਲੇ ਨਾਸ਼ ਵਿੱਚੋਂ ਕੌਣ ਬਚੇਗਾ? “ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ” ਰਹੇਗਾ।—1 ਯੂਹੰਨਾ 2:17.

7. ਇਨਸਾਨੀ ਅਧਿਕਾਰਾਂ:

ਯਿਸੂ ਨੇ ਕਿਹਾ ਸੀ ਕਿ “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦਿਓ।” (ਮਰਕੁਸ 12:17) ਇਸ ਆਇਤ ਅਨੁਸਾਰ ਯਹੋਵਾਹ ਦੇ ਗਵਾਹ ਉੱਨਾ ਚਿਰ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ ਜਿੰਨਾ ਚਿਰ ਉਹ ਪਰਮੇਸ਼ੁਰ ਦੇ ਕਾਨੂੰਨਾਂ ਦੇ ਖ਼ਿਲਾਫ਼ ਨਾ ਹੋਣ।—ਰਸੂਲਾਂ ਦੇ ਕਰਤੱਬ 5:29; ਰੋਮੀਆਂ 13:1-3.

Two women discussing the Bible

“ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”—ਮੱਤੀ 24:14

8. ਪ੍ਰਚਾਰ ਦਾ ਕੰਮ:

ਯਿਸੂ ਨੇ ਕਿਹਾ ਸੀ ਕਿ ਦੁਨੀਆਂ ਦਾ ਅੰਤ ਆਉਣ ਤੋਂ ਪਹਿਲਾਂ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ” ਪੂਰੀ ਧਰਤੀ ਵਿਚ ਕੀਤਾ ਜਾਵੇਗਾ। (ਮੱਤੀ 24:14) ਯਹੋਵਾਹ ਦੇ ਗਵਾਹ ਇਸ ਕੰਮ ਵਿਚ ਹਿੱਸਾ ਲੈਣਾ ਵੱਡਾ ਸਨਮਾਨ ਸਮਝਦੇ ਹਨ ਕਿਉਂਕਿ ਇਸ ਰਾਹੀਂ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਲੋਕ ਸੁਣਨ ਜਾਂ ਨਾ ਸੁਣਨ ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੈ। ਬਾਈਬਲ ਕਹਿੰਦੀ ਹੈ ਕਿ ‘ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।’—ਪਰਕਾਸ਼ ਦੀ ਪੋਥੀ 22:17.

9. ਬਪਤਿਸਮਾ:

ਯਹੋਵਾਹ ਦੇ ਗਵਾਹ ਸਿਰਫ਼ ਉਨ੍ਹਾਂ ਨੂੰ ਬਪਤਿਸਮਾ ਦਿੰਦੇ ਹਨ ਜੋ ਬਾਈਬਲ ਦੀ ਸਟੱਡੀ ਕਰਨ ਤੋਂ ਬਾਅਦ ਰੱਬ ਦੀ ਸੇਵਾ ਕਰਨੀ ਚਾਹੁੰਦੇ ਹਨ। (ਇਬਰਾਨੀਆਂ 12:1) ਅਜਿਹੇ ਲੋਕ ਪਾਣੀ ਵਿਚ ਬਪਤਿਸਮਾ ਲੈਣ ਤੋਂ ਪਹਿਲਾਂ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸੌਂਪ ਦਿੰਦੇ ਹਨ।—ਮੱਤੀ 3:13, 16; 28:19.

10. ਪਾਦਰੀ ਵਰਗ ਅਤੇ ਆਮ ਲੋਕਾਂ ਵਿਚ ਫ਼ਰਕ:

ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ “ਤੁਸੀਂ ਸੱਭੋ ਭਾਈ ਹੋ।” (ਮੱਤੀ 23:8) ਮੁਢਲੇ ਮਸੀਹੀਆਂ ਅਤੇ ਬਾਈਬਲ ਦੇ ਲਿਖਾਰੀਆਂ ਨੂੰ ਪਾਦਰੀ ਨਹੀਂ ਮੰਨਿਆ ਜਾਂਦਾ ਸੀ। ਯਹੋਵਾਹ ਦੇ ਗਵਾਹ ਬਾਈਬਲ ਦੇ ਇਸੇ ਨਮੂਨੇ ʼਤੇ ਚੱਲਦੇ ਹਨ। (g10-E 08)

a ਯਹੋਵਾਹ ਦੇ ਗਵਾਹਾਂ ਨੇ “ਯਹੋਵਾਹ” ਨਾਂ ਆਪਣੇ ਮਨੋ ਹੀ ਨਹੀਂ ਘੜਿਆ ਹੈ। ਕਈ ਸਦੀਆਂ ਪਹਿਲਾਂ ਉਨ੍ਹਾਂ ਭਾਸ਼ਾਵਾਂ ਵਿਚ ਵੀ ਪਰਮੇਸ਼ੁਰ ਦਾ ਨਾਂ “ਯਹੋਵਾਹ” ਵਰਤਿਆ ਗਿਆ ਸੀ ਜਿਨ੍ਹਾਂ ਦਾ ਬਾਈਬਲ ਨਾਲ ਕੋਈ ਸੰਬੰਧ ਨਹੀਂ ਸੀ। ਅਫ਼ਸੋਸ ਦੀ ਗੱਲ ਹੈ ਕਿ ਬਾਈਬਲ ਦੇ ਕਈ ਤਰਜਮਿਆਂ ਵਿਚ ਯਹੋਵਾਹ ਪਰਮੇਸ਼ੁਰ ਦੇ ਨਾਂ ਦੀ ਥਾਂ “ਪਰਮੇਸ਼ੁਰ” ਅਤੇ “ਪ੍ਰਭੂ” ਵਰਗੇ ਸ਼ਬਦ ਵਰਤੇ ਗਏ ਹਨ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਉਸ ਦਾ ਘੋਰ ਨਿਰਾਦਰ ਕਰਦੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ