ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g21 ਨੰ. 3 ਸਫ਼ੇ 8-9
  • ਵਿਗਿਆਨੀਆਂ ਨੂੰ ਕੀ ਨਹੀਂ ਪਤਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਗਿਆਨੀਆਂ ਨੂੰ ਕੀ ਨਹੀਂ ਪਤਾ ਹੈ?
  • ਜਾਗਰੂਕ ਬਣੋ!—2021
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਭਰੂਣ-ਵਿਗਿਆਨੀ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ
    ਜਾਗਰੂਕ ਬਣੋ!—2016
  • ਸਿਰਜਣਹਾਰ ਤੁਹਾਡੇ ਜੀਵਨ ਨੂੰ ਅਰਥ ਦੇ ਸਕਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਜੀਵਨ ਦੀ ਸ਼ੁਰੂਆਤ ਕਿਵੇਂ ਹੋਈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਆਪਣੇ ਬੱਚਿਆਂ ਦੀ ਸਿਰਜਣਹਾਰ ʼਤੇ ਪੱਕੀ ਨਿਹਚਾ ਪੈਦਾ ਕਰਨ ਵਿਚ ਮਦਦ ਕਰੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
ਹੋਰ ਦੇਖੋ
ਜਾਗਰੂਕ ਬਣੋ!—2021
g21 ਨੰ. 3 ਸਫ਼ੇ 8-9
ਸਾਇੰਸ ਦਾ ਇਕ ਅਧਿਆਪਕ ਆਪਣੇ ਕੁਝ ਵਿਦਿਆਰਥੀਆਂ ਨਾਲ ਚਰਚਾ ਕਰਦਾ ਹੋਇਆ।

ਵਿਗਿਆਨੀਆਂ ਨੂੰ ਕੀ ਨਹੀਂ ਪਤਾ ਹੈ?

ਵਿਗਿਆਨੀਆਂ ਨੇ ਬ੍ਰਹਿਮੰਡ ਬਾਰੇ ਖੋਜ ਕਰ ਕੇ ਬਹੁਤ ਕੁਝ ਪਤਾ ਲਗਾਇਆ ਹੈ। ਪਰ ਫਿਰ ਵੀ ਅਜੇ ਉਹ ਬਹੁਤ ਸਾਰੇ ਅਹਿਮ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ।

ਕੀ ਵਿਗਿਆਨ ਨੇ ਪਤਾ ਲਗਾ ਲਿਆ ਹੈ ਕਿ ਬ੍ਰਹਿਮੰਡ ਅਤੇ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ? ਨਹੀਂ। ਕੁਝ ਲੋਕ ਕਹਿੰਦੇ ਹਨ ਕਿ ਬ੍ਰਹਿਮੰਡ ਬਾਰੇ ਖੋਜ ਕਰਨ ਵਾਲੇ ਵਿਗਿਆਨੀ ਬ੍ਰਹਿਮੰਡ ਦੀ ਸ਼ੁਰੂਆਤ ਬਾਰੇ ਦੱਸ ਸਕਦੇ ਹਨ। ਪਰ ਧਿਆਨ ਦਿਓ ਕਿ ਇਸ ਬਾਰੇ ਮਾਰਸਲੂ ਗਲੇਜ਼ੀਰ ਕੀ ਕਹਿੰਦਾ ਹੈ ਜੋ ਖਗੋਲ-ਵਿਗਿਆਨ ਦਾ ਪ੍ਰੋਫ਼ੈਸਰ ਹੈ ਅਤੇ ਰੱਬ ਦੀ ਹੋਂਦ ʼਤੇ ਸ਼ੱਕ ਕਰਦਾ ਹੈ। ਉਹ ਦੱਸਦਾ ਹੈ: “ਅਸੀਂ ਅਜੇ ਤਕ ਇਹ ਨਹੀਂ ਸਮਝਾ ਸਕੇ ਕਿ ਬ੍ਰਹਿਮੰਡ ਦੀ ਸ਼ੁਰੂਆਤ ਕਿਵੇਂ ਹੋਈ।”

ਇਸੇ ਤਰ੍ਹਾਂ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਸਾਇੰਸ ਨਿਊਜ਼ ਨਾਂ ਦਾ ਰਸਾਲਾ ਦੱਸਦਾ ਹੈ: “ਸ਼ਾਇਦ ਇਹ ਦੱਸਣਾ ਨਾਮੁਮਕਿਨ ਹੈ ਕਿ ਧਰਤੀ ʼਤੇ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ ਸੀ। ਇਹ ਇਸ ਲਈ ਹੈ ਕਿਉਂਕਿ ਅਜਿਹੀਆਂ ਜ਼ਿਆਦਾਤਰ ਚਟਾਨਾਂ ਅਤੇ ਪਥਰਾਟ (ਫਾਸਿਲ ਰਿਕਾਰਡ) ਖ਼ਤਮ ਹੋ ਚੁੱਕੇ ਹਨ ਜਿਨ੍ਹਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਧਰਤੀ ਦੀ ਸ਼ੁਰੂਆਤ ਦੇ ਸਮੇਂ ਅਸਲ ਵਿਚ ਹੋਇਆ ਕੀ ਸੀ।” ਸੋ ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਵਿਗਿਆਨ ਨੂੰ ਅਜੇ ਤਕ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ ਹੈ: ਬ੍ਰਹਿਮੰਡ ਅਤੇ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ?

ਪਰ ਤੁਸੀਂ ਸ਼ਾਇਦ ਸੋਚੋ, ‘ਜੇ ਸਾਨੂੰ ਕਿਸੇ ਨੇ ਬਣਾਇਆ ਹੈ, ਤਾਂ ਉਹ ਕੌਣ ਹੈ?’ ਨਾਲੇ ਸ਼ਾਇਦ ਤੁਹਾਡੇ ਮਨ ਵਿਚ ਇਹ ਵੀ ਸਵਾਲ ਆਏ ਹੋਣ, ‘ਜੇ ਕੋਈ ਬੁੱਧੀਮਾਨ ਤੇ ਪਿਆਰ ਕਰਨ ਵਾਲਾ ਸਿਰਜਣਹਾਰ ਹੈ, ਤਾਂ ਉਹ ਇਨਸਾਨਾਂ ʼਤੇ ਦੁੱਖ ਕਿਉਂ ਆਉਣ ਦਿੰਦਾ ਹੈ? ਇੰਨੇ ਸਾਰੇ ਧਰਮ ਕਿਉਂ ਹਨ? ਉਹ ਆਪਣੇ ਸੇਵਕਾਂ ਨੂੰ ਇੰਨੇ ਬੁਰੇ ਕੰਮ ਕਰਨ ਤੋਂ ਕਿਉਂ ਨਹੀਂ ਰੋਕਦਾ?’

ਵਿਗਿਆਨ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲ ਹੀ ਨਹੀਂ ਸਕਦੇ? ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਹੁਤ ਸਾਰੇ ਲੋਕਾਂ ਨੂੰ ਬਾਈਬਲ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਮਿਲੇ ਹਨ।

ਜੇ ਤੁਸੀਂ ਜਾਣਨਾ ਚਾਹੁੰਦੇ ਕਿ ਕੁਝ ਵਿਗਿਆਨੀ ਕਿਉਂ ਯਕੀਨ ਕਰਦੇ ਹਨ ਕਿ ਸਿਰਜਣਹਾਰ ਹੈ, ਤਾਂ ਸਾਡੀ ਵੈੱਬਸਾਈਟ jw.org/pa ʼਤੇ ਜਾ ਕੇ “ਜ਼ਿੰਦਗੀ ਦੀ ਸ਼ੁਰੂਆਤ ਬਾਰੇ ਵਿਚਾਰ” ਲੜੀਵਾਰ ਵੀਡੀਓਜ਼ ਦੇਖੋ। ਇਨ੍ਹਾਂ ਵਿਗਿਆਨੀਆਂ ਨੇ ਸਮਾਂ ਕੱਢ ਕੇ ਬਾਈਬਲ ਤੋਂ ਖੋਜਬੀਨ ਕੀਤੀ ਕਿ ਇਹ ਸਿਰਜਣਹਾਰ ਬਾਰੇ ਕੀ ਕਹਿੰਦੀ ਹੈ।

ਵਿਗਿਆਨ ਅਤੇ ਬਾਈਬਲ ਕਰਕੇ ਉਨ੍ਹਾਂ ਨੂੰ ਯਕੀਨ ਹੋਇਆ

ਗੇਓਰਗੀ ਐੱਨ. ਕੋਏਡਾਨ, ਰਸਾਇਣ-ਵਿਗਿਆਨੀ

“ਮੈਂ ਅਣੂ (molecules) ਬਣਾਉਣ ਦਾ ਕੰਮ ਕਰਦਾ ਹਾਂ ਜੋ ਕਿ ਬਹੁਤ ਔਖਾ ਕੰਮ ਹੈ। ਇਹ ਕੰਮ ਕਰਦਿਆਂ ਮੈਨੂੰ ਹਰ ਕਦਮ ਧਿਆਨ ਨਾਲ ਚੁੱਕਣਾ ਪੈਂਦਾ ਹੈ। ਜੇ ਥੋੜ੍ਹੀ-ਬਹੁਤੀ ਵੀ ਅਣਗਹਿਲੀ ਹੁੰਦੀ ਹੈ, ਤਾਂ ਅਣੂ ਟੁੱਟ ਜਾਂਦੇ ਹਨ। ਪਰ ਗੌਰ ਕਰੋ ਕਿ ਜੀਉਂਦੇ ਸੈੱਲਾਂ ਅੰਦਰ ਹਜ਼ਾਰਾਂ ਹੀ ਰਸਾਇਣਕ ਕ੍ਰਿਆਵਾਂ ਹੁੰਦੀਆਂ ਹਨ ਜਿਨ੍ਹਾਂ ਕਰਕੇ ਗੁੰਝਲਦਾਰ ਅਣੂ ਪੈਦਾ ਹੁੰਦੇ ਹਨ। ਇਨ੍ਹਾਂ ਰਸਾਇਣਕ ਕ੍ਰਿਆਵਾਂ ਦੇ ਮੁਕਾਬਲੇ ਮੇਰਾ ਕੰਮ ਤਾਂ ਕੁਝ ਵੀ ਨਹੀਂ ਹੈ। ਇਸ ਤੋਂ ਮੈਨੂੰ ਯਕੀਨ ਹੋਇਆ ਕਿ ਕੋਈ-ਨਾ-ਕੋਈ ਮਹਾਨ ਵਿਗਿਆਨੀ ਯਾਨੀ ਸਿਰਜਣਹਾਰ ਹੈ।

“ਜਦੋਂ ਮੈਂ ਬਾਈਬਲ ਦੀ ਸਟੱਡੀ ਕੀਤੀ, ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਕੋਈ ਆਮ ਕਿਤਾਬ ਨਹੀਂ ਹੈ। ਬਾਈਬਲ ਲਗਭਗ 2,000 ਸਾਲ ਪਹਿਲਾਂ ਲਿਖੀ ਗਈ ਸੀ, ਪਰ ਮੈਂ ਦੇਖਿਆ ਹੈ ਕਿ ਇਸ ਦੀਆਂ ਸਲਾਹਾਂ ਅੱਜ ਵੀ ਸਾਡੇ ਲਈ ਫ਼ਾਇਦੇਮੰਦ ਹਨ। ਇਹ ਪਰਿਵਾਰ, ਕੰਮ ʼਤੇ ਅਤੇ ਦੂਜਿਆਂ ਨਾਲ ਮਤਭੇਦ ਸੁਲਝਾਉਣ ਬਾਰੇ ਜੋ ਸਲਾਹਾਂ ਦਿੰਦੀ ਹੈ, ਉਨ੍ਹਾਂ ਨਾਲ ਸੱਚ-ਮੁੱਚ ਫ਼ਾਇਦਾ ਹੁੰਦਾ ਹੈ। ਮੈਂ ਇਸ ਨਤੀਜੇ ʼਤੇ ਪਹੁੰਚਿਆ ਹਾਂ ਕਿ ਇਸ ਤਰ੍ਹਾਂ ਦੀਆਂ ਵਧੀਆ ਸਲਾਹਾਂ ਤਾਂ ਉਹੀ ਦੇ ਸਕਦਾ ਹੈ ਜੋ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਬੁੱਧੀਮਾਨ ਹੋਵੇ।”

ਯਾਨ-ਡਰ ਸ਼ੂ, ਭਰੂਣ-ਵਿਗਿਆਨੀ

“ਜਦੋਂ ਇਕ ਭਰੂਣ ਦਾ ਵਿਕਾਸ ਹੁੰਦਾ ਹੈ, ਤਾਂ ਸਾਰੇ ਸੈੱਲ ਇਕ-ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ ਤਾਂਕਿ ਇਨ੍ਹਾਂ ਤੋਂ ਵੱਖੋ-ਵੱਖਰੇ ਤੰਤੂ (ਟਿਸ਼ੂ) ਬਣਨ। ਫਿਰ ਇਨ੍ਹਾਂ ਤੋਂ ਨਸਾਂ, ਮਾਸ-ਪੇਸ਼ੀਆਂ, ਹੱਡੀਆਂ ਤੇ ਖ਼ੂਨ ਬਣਦਾ ਹੈ। ਇਸ ਤਰ੍ਹਾਂ ਪੂਰਾ ਸਰੀਰ ਬਣ ਜਾਂਦਾ ਹੈ। ਅਸੀਂ ਅਜੇ ਤਕ ਨਹੀਂ ਸਮਝ ਸਕੇ ਕਿ ਇਨ੍ਹਾਂ ਸੈੱਲਾਂ ਤੋਂ ਭਰੂਣ ਕਿਵੇਂ ਬਣ ਜਾਂਦਾ ਹੈ। ਜਦੋਂ ਮੈਂ ਇਸ ਪ੍ਰਕ੍ਰਿਆ ʼਤੇ ਸੋਚ-ਵਿਚਾਰ ਕਰਦਾ ਹਾਂ, ਤਾਂ ਮੈਨੂੰ ਪੂਰਾ ਯਕੀਨ ਹੁੰਦਾ ਹੈ ਕਿ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਲਾ ਜ਼ਰੂਰ ਕੋਈ ਬੁੱਧੀਮਾਨ ਸਿਰਜਣਹਾਰ ਹੈ।

“ਬਾਈਬਲ ਵਿਚ ਜ਼ਬੂਰ 139:15, 16 ਵਿਚ ਮਾਂ ਦੀ ਕੁੱਖ ਅੰਦਰ ਭਰੂਣ ਦੇ ਵਿਕਾਸ ਬਾਰੇ ਦੱਸਿਆ ਗਿਆ। ਇਸ ਆਇਤ ਵਿਚ ਦਿੱਤੀ ਜਾਣਕਾਰੀ ਉਨ੍ਹਾਂ ਗੱਲਾਂ ਨਾਲ ਮੇਲ ਖਾਂਦੀ ਹੈ ਜੋ ਹਾਲ ਹੀ ਦੇ ਸਾਲਾਂ ਵਿਚ ਵਿਗਿਆਨੀਆਂ ਨੂੰ ਪਤਾ ਲੱਗੀਆਂ ਹਨ। ਜੇ ਸਿਰਜਣਹਾਰ ਆਪ ਬਾਈਬਲ ਦੇ ਇਸ ਲਿਖਾਰੀ ਨੂੰ ਇਹ ਨਾ ਦੱਸਦਾ, ਤਾਂ ਉਹ ਇੰਨੇ ਸਾਲ ਪਹਿਲਾਂ ਸਹੀ-ਸਹੀ ਜਾਣਕਾਰੀ ਕਿਵੇਂ ਲਿਖ ਸਕਦਾ ਸੀ?”

ਰੋਸਿਓ ਪੀਕਾਡੋ ਹਿਰੋਰੋ: ਰਸਾਇਣ-ਵਿਗਿਆਨ ਦੀ ਇਕ ਸਿੱਖਿਅਕ ਆਪਣੇ ਵਿਸ਼ਵਾਸ ਬਾਰੇ ਦੱਸਦੀ ਹੋਈ ਨਾਂ ਦੀ ਵੀਡੀਓ ਦੇਖੋ। ਤੁਸੀਂ ਇਹ ਵੀਡੀਓ jw.org/hi ʼਤੇ ਦੇਖ ਸਕਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ