ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 60
  • ਅਬੀਗੈਲ ਅਤੇ ਦਾਊਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਬੀਗੈਲ ਅਤੇ ਦਾਊਦ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਉਸ ਨੇ ਸਮਝਦਾਰੀ ਤੋਂ ਕੰਮ ਲਿਆ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਉਸ ਨੇ ਸਮਝਦਾਰੀ ਤੋਂ ਕੰਮ ਲਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • “ਮੁਬਾਰਕ ਤੇਰੀ ਮੱਤ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਕੁਝ ਲੋਕਾਂ ਨੇ ਕਿਸ ਤਰ੍ਹਾਂ ਦਾ ਨਾਂ ਕਮਾਇਆ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 60

ਕਹਾਣੀ 60

ਅਬੀਗੈਲ ਅਤੇ ਦਾਊਦ

ਤੁਹਾਨੂੰ ਪਤਾ ਇਸ ਖੂਬਸੂਰਤ ਔਰਤ ਦਾ ਕੀ ਨਾਮ ਹੈ ਜੋ ਦਾਊਦ ਨੂੰ ਮਿਲਣ ਆ ਰਹੀ ਹੈ? ਇਸ ਦਾ ਨਾਂ ਅਬੀਗੈਲ ਹੈ। ਇਹ ਬਹੁਤ ਸਮਝਦਾਰ ਔਰਤ ਹੈ। ਇਸ ਨੇ ਦਾਊਦ ਨੂੰ ਇਕ ਬਹੁਤ ਬੁਰਾ ਕੰਮ ਕਰਨ ਤੋਂ ਰੋਕਿਆ ਸੀ। ਪਰ ਇਸ ਬਾਰੇ ਪੜ੍ਹਨ ਤੋਂ ਪਹਿਲਾਂ ਆਓ ਦੇਖੀਏ ਦਾਊਦ ਦੀ ਜ਼ਿੰਦਗੀ ਵਿਚ ਕੀ ਹੋ ਰਿਹਾ ਸੀ।

ਸ਼ਾਊਲ ਤੋਂ ਆਪਣੀ ਜਾਨ ਬਚਾਉਣ ਲਈ ਦਾਊਦ ਇਕ ਗੁਫ਼ਾ ਵਿਚ ਰਹਿ ਰਿਹਾ ਸੀ। ਉਸ ਦੇ ਭਰਾ ਅਤੇ ਉਸ ਦਾ ਬਾਕੀ ਸਾਰਾ ਪਰਿਵਾਰ ਵੀ ਉਸ ਨਾਲ ਥੋੜ੍ਹੀ ਦੇਰ ਲਈ ਗੁਫ਼ਾ ਵਿਚ ਰਹਿਣ ਆਇਆ। ਇਨ੍ਹਾਂ ਤੋਂ ਇਲਾਵਾ ਦਾਊਦ ਨਾਲ ਗੁਫ਼ਾ ਵਿਚ ਤਕਰੀਬਨ 400 ਹੋਰ ਆਦਮੀ ਵੀ ਰਹਿੰਦੇ ਸਨ। ਇਹ ਸਭ ਦਾਊਦ ਨੂੰ ਆਪਣਾ ਸਰਦਾਰ ਮੰਨਦੇ ਸਨ। ਦਾਊਦ ਨੇ ਮੋਆਬ ਦੇ ਰਾਜੇ ਕੋਲ ਜਾ ਕੇ ਉਸ ਨੂੰ ਕਿਹਾ: ‘ਕਿਰਪਾ ਕਰ ਕੇ ਮੇਰੇ ਮਾਤਾ-ਪਿਤਾ ਨੂੰ ਆਪਣੇ ਨਾਲ ਉਦੋਂ ਤਾਈਂ ਰਹਿਣ ਦਿਓ ਜਦ ਤਾਈਂ ਮੈਂ ਜਾਣ ਨਾ ਲਵਾਂ ਕਿ ਮੇਰਾ ਕੀ ਬਣੇਗਾ।’ ਬਾਅਦ ਵਿਚ ਦਾਊਦ ਅਤੇ ਉਸ ਦੇ ਆਦਮੀ ਛੁਪਦੇ-ਛੁਪਾਉਂਦੇ ਪਹਾੜਾਂ ਤੇ ਚਲੇ ਗਏ।

ਇਹ ਸਭ ਕੁਝ ਹੋਣ ਤੋਂ ਬਾਅਦ ਦਾਊਦ ਦੀ ਮੁਲਾਕਾਤ ਅਬੀਗੈਲ ਨਾਲ ਹੋਈ। ਅਬੀਗੈਲ ਦਾ ਪਤੀ ਨਾਬਾਲ ਇਕ ਅਮੀਰ ਜਗੀਰਦਾਰ ਸੀ। ਉਹ ਦੇ ਕੋਲ 3,000 ਭੇਡਾਂ ਅਤੇ 1,000 ਬੱਕਰੀਆਂ ਸਨ। ਪਰ ਨਾਬਾਲ ਬਹੁਤ ਹੀ ਨਿਕੰਮਾ ਇਨਸਾਨ ਸੀ। ਉਸ ਦੀ ਤੀਵੀਂ ਬਹੁਤ ਸੋਹਣੀ ਅਤੇ ਸਮਝਦਾਰ ਸੀ। ਇਕ ਵਾਰ ਤਾਂ ਉਸ ਨੇ ਆਪਣੇ ਪਰਿਵਾਰ ਦੀ ਜਾਨ ਵੀ ਬਚਾਈ ਸੀ। ਚਲੋ ਦੇਖੀਏ ਕਿਵੇਂ।

ਦਾਊਦ ਅਤੇ ਉਸ ਦੇ ਆਦਮੀਆਂ ਨੇ ਨਾਬਾਲ ਦੀਆਂ ਭੇਡਾਂ ਦੀ ਰਾਖੀ ਕਰ ਕੇ ਉਸ ਦੀ ਮਦਦ ਕੀਤੀ ਸੀ। ਇਕ ਦਿਨ ਦਾਊਦ ਨੇ ਆਪਣੇ ਕੁਝ ਆਦਮੀਆਂ ਨੂੰ ਨਾਬਾਲ ਕੋਲੋਂ ਕੁਝ ਖਾਣਾ-ਪੀਣਾ ਲਿਆਉਣ ਵਾਸਤੇ ਭੇਜਿਆ। ਜਦ ਉਹ ਨਾਬਾਲ ਦੇ ਘਰ ਪਹੁੰਚੇ, ਤਾਂ ਨਾਬਲ ਆਪਣੇ ਨੌਕਰਾਂ ਨਾਲ ਭੇਡਾਂ ਤੋਂ ਉੱਨ ਉਤਾਰ ਰਿਹਾ ਸੀ। ਉਸ ਦਿਨ ਨਾਬਾਲ ਦੇ ਘਰ ਕੋਈ ਜਸ਼ਨ ਮਨਾਇਆ ਜਾ ਰਿਹਾ ਸੀ ਅਤੇ ਕਈ ਤਰ੍ਹਾਂ ਦਾ ਖਾਣਾ ਬਣਿਆ ਹੋਇਆ ਸੀ। ਦਾਊਦ ਦੇ ਆਦਮੀਆਂ ਨੇ ਉਸ ਨੂੰ ਕਿਹਾ: ‘ਅਸੀਂ ਤੁਹਾਡੀ ਮਦਦ ਕੀਤੀ ਹੈ। ਅਸੀਂ ਤੁਹਾਡੀ ਕੋਈ ਵੀ ਭੇਡ ਨਹੀਂ ਚੁਰਾਈ, ਸਗੋਂ ਉਨ੍ਹਾਂ ਦੀ ਦੇਖ-ਭਾਲ ਕੀਤੀ ਹੈ। ਹੁਣ ਕਿਰਪਾ ਕਰ ਕੇ ਸਾਨੂੰ ਕੁਝ ਖਾਣ ਲਈ ਦਿਓ।’

ਨਾਬਾਲ ਨੇ ਉਨ੍ਹਾਂ ਨੂੰ ਜਵਾਬ ਦਿੱਤਾ: ‘ਮੈਂ ਤੁਹਾਡੇ ਵਰਗੇ ਆਦਮੀਆਂ ਨੂੰ ਕੁਝ ਖਾਣ ਨੂੰ ਨਹੀਂ ਦਿਆਂਗਾ।’ ਉਸ ਨੇ ਉਨ੍ਹਾਂ ਨੂੰ ਤੇ ਦਾਊਦ ਨੂੰ ਬਹੁਤ ਬੁਰਾ-ਭਲਾ ਕਿਹਾ। ਦਾਊਦ ਦੇ ਆਦਮੀਆਂ ਨੇ ਵਾਪਸ ਜਾ ਕੇ ਜਦ ਇਹ ਸਭ ਗੱਲਾਂ ਦਾਊਦ ਨੂੰ ਦੱਸੀਆਂ, ਤਾਂ ਉਸ ਦਾ ਗੁੱਸਾ ਭੜਕ ਉੱਠਿਆ। ਉਸ ਨੇ ਆਪਣੇ ਆਦਮੀਆਂ ਨੂੰ ਕਿਹਾ: ‘ਆਪਣੀਆਂ ਤਲਵਾਰਾਂ ਚੁੱਕੋ!’ ਫਿਰ ਉਹ ਸਾਰੇ ਜਣੇ ਨਾਬਾਲ ਤੇ ਉਸ ਦੇ ਆਦਮੀਆਂ ਨੂੰ ਮਾਰਨ ਲਈ ਨਿਕਲ ਤੁਰੇ।

ਨਾਬਾਲ ਦੇ ਇਕ ਆਦਮੀ ਨੇ ਅਬੀਗੈਲ ਨੂੰ ਉਹ ਸਾਰੀਆਂ ਗੱਲਾਂ ਦੱਸ ਦਿੱਤੀਆਂ ਜੋ ਉਸ ਦੇ ਪਤੀ ਨੇ ਦਾਊਦ ਦੇ ਆਦਮੀਆਂ ਨੂੰ ਕਹੀਆਂ ਸਨ। ਅਬੀਗੈਲ ਨੇ ਉੱਠ ਕੇ ਝੱਟ ਖਾਣਾ ਤਿਆਰ ਕੀਤਾ। ਫਿਰ ਉਸ ਨੇ ਇਹ ਸਾਰਾ ਖਾਣਾ ਗਧਿਆਂ ਤੇ ਲੱਦ ਲਿਆ ਅਤੇ ਉਹ ਦਾਊਦ ਨੂੰ ਮਿਲਣ ਵਾਸਤੇ ਤੁਰ ਪਈ। ਜਦ ਉਹ ਦਾਊਦ ਨੂੰ ਮਿਲੀ, ਤਾਂ ਉਸ ਨੇ ਆਪਣੇ ਗਧੇ ਤੋਂ ਉੱਤਰ ਕੇ ਦਾਊਦ ਅੱਗੇ ਸਿਰ ਝੁਕਾ ਕੇ ਕਿਹਾ: ‘ਹੇ ਮਹਾਰਾਜ, ਮੇਰੇ ਪਤੀ ਨਾਬਾਲ ਦੀਆਂ ਗੱਲਾਂ ਵੱਲ ਕੋਈ ਧਿਆਨ ਨਾ ਦਿਓ। ਉਹ ਤਾਂ ਮੂਰਖ ਹੈ ਅਤੇ ਬਿਨਾਂ ਸੋਚੇ-ਸਮਝੇ ਕੰਮ ਕਰਦਾ ਹੈ। ਇਹ ਤੁਹਾਡੇ ਲਈ ਇਕ ਤੋਹਫ਼ਾ ਹੈ। ਕਿਰਪਾ ਕਰ ਕੇ ਸਵੀਕਾਰ ਕਰੋ ਅਤੇ ਜੋ ਕੁਝ ਹੋਇਆ ਹੈ ਉਸ ਲਈ ਸਾਨੂੰ ਮਾਫ਼ ਕਰ ਦਿਓ।’

ਦਾਊਦ ਨੇ ਜਵਾਬ ਦਿੱਤਾ: ‘ਤੂੰ ਸਿਆਣੀ ਔਰਤ ਹੈਂ। ਤੂੰ ਨਾਬਾਲ ਨੂੰ ਮੇਰੇ ਹੱਥੋਂ ਮਰਨ ਤੋਂ ਬਚਾਇਆ ਹੈ। ਹੁਣ ਆਪਣੇ ਘਰ ਸੁਖ-ਸਾਂਦ ਨਾਲ ਜਾ।’ ਬਾਅਦ ਵਿਚ ਜਦ ਨਾਬਾਲ ਦੀ ਮੌਤ ਹੋਈ, ਤਾਂ ਦਾਊਦ ਨੇ ਅਬੀਗੈਲ ਨਾਲ ਵਿਆਹ ਕਰਵਾ ਲਿਆ।

1 ਸਮੂਏਲ 22:1-4; 25:1-43.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ