ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 70
  • ਯੂਨਾਹ ਅਤੇ ਵੱਡੀ ਮੱਛੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯੂਨਾਹ ਅਤੇ ਵੱਡੀ ਮੱਛੀ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਨੇ ਯੂਨਾਹ ਨਾਲ ਧੀਰਜ ਰੱਖਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਯੂਨਾਹ—ਅਧਿਆਵਾਂ ਦਾ ਸਾਰ
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 70

ਕਹਾਣੀ 70

ਯੂਨਾਹ ਅਤੇ ਵੱਡੀ ਮੱਛੀ

ਤਸਵੀਰ ਵਿਚ ਇਹ ਆਦਮੀ ਵੱਡੀ ਮੁਸੀਬਤ ਵਿਚ ਹੈ। ਦੇਖੋ ਵੱਡੀ ਮੱਛੀ ਇਸ ਨੂੰ ਖਾਣ ਵਾਲੀ ਹੈ! ਤੁਹਾਨੂੰ ਪਤਾ ਇਹ ਆਦਮੀ ਕੌਣ ਹੈ? ਇਸ ਦਾ ਨਾਮ ਯੂਨਾਹ ਹੈ। ਆਓ ਦੇਖੀਏ ਇਹ ਇਸ ਮੁਸੀਬਤ ਵਿਚ ਕਿਵੇਂ ਫਸਿਆ।

ਯੂਨਾਹ ਯਹੋਵਾਹ ਦਾ ਨਬੀ ਸੀ। ਅਲੀਸ਼ਾ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਯਹੋਵਾਹ ਨੇ ਯੂਨਾਹ ਨੂੰ ਕਿਹਾ: ‘ਤੂੰ ਨੀਨਵਾਹ ਸ਼ਹਿਰ ਨੂੰ ਜਾ। ਉੱਥੇ ਦੇ ਲੋਕਾਂ ਦੀ ਬੁਰਾਈ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੂੰ ਉਨ੍ਹਾਂ ਨਾਲ ਇਸ ਬਾਰੇ ਗੱਲ ਕਰ।’

ਪਰ ਯੂਨਾਹ ਨੀਨਵਾਹ ਨਹੀਂ ਜਾਣਾ ਚਾਹੁੰਦਾ ਸੀ। ਇਸ ਲਈ ਉਹ ਨੀਨਵਾਹ ਨੂੰ ਜਾਣ ਦੀ ਬਜਾਇ ਕਿਸੇ ਹੋਰ ਦੇਸ਼ ਨੂੰ ਜਾਣ ਵਾਲੀ ਕਿਸ਼ਤੀ ਉੱਤੇ ਚੜ੍ਹ ਗਿਆ। ਉਹ ਯਹੋਵਾਹ ਵੱਲੋਂ ਮਿਲੇ ਕੰਮ ਤੋਂ ਭੱਜ ਰਿਹਾ ਸੀ। ਇਹ ਦੇਖ ਕੇ ਯਹੋਵਾਹ ਨੂੰ ਯੂਨਾਹ ਤੇ ਬਹੁਤ ਗੁੱਸਾ ਆਇਆ। ਇਸ ਲਈ ਉਸ ਨੇ ਸਮੁੰਦਰ ਵਿਚ ਇਕ ਵੱਡਾ ਤੂਫ਼ਾਨ ਲਿਆਂਦਾ। ਤੂਫ਼ਾਨ ਇੰਨਾ ਖ਼ਤਰਨਾਕ ਸੀ ਕਿ ਕਿਸ਼ਤੀ ਕਿਸੇ ਵੀ ਸਮੇਂ ਡੁੱਬ ਸਕਦੀ ਸੀ। ਇਹ ਦੇਖ ਕੇ ਜਹਾਜ਼ੀ ਬਹੁਤ ਘਬਰਾ ਗਏ ਅਤੇ ਉਨ੍ਹਾਂ ਨੇ ਬਚਾਅ ਲਈ ਆਪਣੇ ਦੇਵਤਿਆਂ ਅੱਗੇ ਦੁਹਾਈ ਦਿੱਤੀ।

ਅਖ਼ੀਰ ਵਿਚ ਯੂਨਾਹ ਨੇ ਉਨ੍ਹਾਂ ਨੂੰ ਕਿਹਾ: ‘ਮੈਂ ਯਹੋਵਾਹ ਪਰਮੇਸ਼ੁਰ ਦਾ ਸੇਵਕ ਹਾਂ ਜਿਸ ਨੇ ਸਵਰਗ ਅਤੇ ਧਰਤੀ ਨੂੰ ਬਣਾਇਆ ਹੈ। ਉਸ ਨੇ ਜੋ ਕੰਮ ਮੈਨੂੰ ਕਰਨ ਲਈ ਦਿੱਤਾ ਸੀ, ਮੈਂ ਉਹ ਕੰਮ ਕਰਨ ਤੋਂ ਡਰਦਾ ਹਾਂ, ਇਸ ਲਈ ਮੈਂ ਭੱਜ ਰਿਹਾ ਹਾਂ।’ ਫਿਰ ਜਹਾਜ਼ੀਆਂ ਨੇ ਉਸ ਨੂੰ ਪੁੱਛਿਆ: ‘ਇਸ ਤੂਫ਼ਾਨ ਨੂੰ ਰੋਕਣ ਲਈ ਦੱਸ ਅਸੀਂ ਤੇਰੇ ਨਾਲ ਕੀ ਕਰੀਏ?’

ਯੂਨਾਹ ਨੇ ਕਿਹਾ: ‘ਤੁਸੀਂ ਮੈਨੂੰ ਸਮੁੰਦਰ ਵਿਚ ਸੁੱਟ ਦਿਓ ਅਤੇ ਫਿਰ ਸਮੁੰਦਰ ਸ਼ਾਂਤ ਹੋ ਜਾਵੇਗਾ।’ ਜਹਾਜ਼ੀ ਇੱਦਾਂ ਕਰਨਾ ਤਾਂ ਨਹੀਂ ਚਾਹੁੰਦੇ ਸਨ, ਪਰ ਜਿਉਂ ਹੀ ਤੂਫ਼ਾਨ ਹੋਰ ਤੇਜ਼ ਹੋਇਆ, ਤਾਂ ਉਨ੍ਹਾਂ ਨੇ ਯੂਨਾਹ ਨੂੰ ਸਮੁੰਦਰ ਵਿਚ ਸੁੱਟ ਦਿੱਤਾ। ਇਕਦਮ ਤੂਫ਼ਾਨ ਰੁਕ ਗਿਆ ਅਤੇ ਸਮੁੰਦਰ ਸ਼ਾਂਤ ਹੋ ਗਿਆ।

ਯੂਨਾਹ ਜਦੋਂ ਪਾਣੀ ਵਿਚ ਡੁੱਬ ਗਿਆ, ਤਾਂ ਉਸ ਨੂੰ ਇਕ ਵੱਡੀ ਸਾਰੀ ਮੱਛੀ ਨੇ ਨਿਗਲ ਲਿਆ। ਪਰ ਉਹ ਮਰਿਆ ਨਹੀਂ। ਉਹ ਤਿੰਨ ਦਿਨ ਅਤੇ ਤਿੰਨ ਰਾਤਾਂ ਮੱਛੀ ਦੇ ਢਿੱਡ ਵਿਚ ਹੀ ਰਿਹਾ। ਯੂਨਾਹ ਪਛਤਾ ਰਿਹਾ ਸੀ ਕਿ ਉਸ ਨੇ ਯਹੋਵਾਹ ਦਾ ਕਹਿਣਾ ਕਿਉਂ ਨਹੀਂ ਮੰਨਿਆ। ਤੁਹਾਨੂੰ ਪਤਾ ਉਸ ਨੇ ਅੱਗੇ ਕੀ ਕੀਤਾ?

ਯੂਨਾਹ ਨੇ ਯਹੋਵਾਹ ਅੱਗੇ ਮਦਦ ਲਈ ਫ਼ਰਿਆਦ ਕੀਤੀ। ਯਹੋਵਾਹ ਨੇ ਯੂਨਾਹ ਦੀ ਸੁਣੀ ਅਤੇ ਉਸ ਦੀ ਮਦਦ ਕੀਤੀ। ਮੱਛੀ ਨੇ ਯੂਨਾਹ ਨੂੰ ਸੁੱਕੀ ਜ਼ਮੀਨ ਤੇ ਉਗਲ ਦਿੱਤਾ। ਇਸ ਤੋਂ ਬਾਅਦ ਯੂਨਾਹ ਨੀਨਵਾਹ ਨੂੰ ਗਿਆ। ਇਸ ਕਹਾਣੀ ਤੋਂ ਅਸੀਂ ਇਕ ਬਹੁਤ ਚੰਗਾ ਸਬਕ ਸਿੱਖਦੇ ਹਾਂ ਕਿ ਸਾਡੇ ਲਈ ਯਹੋਵਾਹ ਦੇ ਆਖੇ ਲੱਗਣਾ ਬਹੁਤ ਜ਼ਰੂਰੀ ਹੈ।

ਯੂਨਾਹ ਦੀ ਪੋਥੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ