ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 84
  • ਫ਼ਰਿਸ਼ਤੇ ਨੇ ਮਰਿਯਮ ਨਾਲ ਗੱਲ ਕੀਤੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਫ਼ਰਿਸ਼ਤੇ ਨੇ ਮਰਿਯਮ ਨਾਲ ਗੱਲ ਕੀਤੀ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਜਬਰਾਏਲ ਮਰੀਅਮ ਨੂੰ ਮਿਲਣ ਆਇਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • “ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ”
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਉਹ ਜਨਮ ਤੋਂ ਪਹਿਲਾਂ ਹੀ ਸਤਕਾਰਿਆ ਗਿਆ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • “ਮੈਂ ਪਰਮੇਸ਼ੁਰ ਦੀ ਦਾਸੀ ਹਾਂ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 84

ਕਹਾਣੀ 84

ਫ਼ਰਿਸ਼ਤੇ ਨੇ ਮਰਿਯਮ ਨਾਲ ਗੱਲ ਕੀਤੀ

ਇਸ ਸੋਹਣੀ ਔਰਤ ਦਾ ਨਾਮ ਮਰਿਯਮ ਹੈ। ਇਹ ਇਸਰਾਏਲੀ ਹੈ ਅਤੇ ਨਾਸਰਤ ਸ਼ਹਿਰ ਵਿਚ ਰਹਿੰਦੀ ਹੈ। ਪਰਮੇਸ਼ੁਰ ਜਾਣਦਾ ਸੀ ਕਿ ਮਰਿਯਮ ਬਹੁਤ ਚੰਗੀ ਔਰਤ ਹੈ। ਇਸ ਲਈ ਉਸ ਨੇ ਜਿਬਰਾਏਲ ਨਾਮ ਦੇ ਇਕ ਫ਼ਰਿਸ਼ਤੇ ਨੂੰ ਉਸ ਨਾਲ ਗੱਲ ਕਰਨ ਲਈ ਭੇਜਿਆ। ਤੁਹਾਨੂੰ ਪਤਾ ਜਿਬਰਾਏਲ ਮਰਿਯਮ ਨਾਲ ਕੀ ਗੱਲ ਕਰਨ ਆਇਆ ਸੀ? ਚਲੋ ਦੇਖੀਏ।

ਜਿਬਰਾਏਲ ਨੇ ਮਰਿਯਮ ਨੂੰ ਕਿਹਾ: ‘ਵਧਾਈ ਹੋਵੇ ਕਿਉਂਕਿ ਯਹੋਵਾਹ ਪਰਮੇਸ਼ੁਰ ਦੀ ਕਿਰਪਾ ਤੇਰੇ ਉੱਤੇ ਹੈ।’ ਮਰਿਯਮ ਇਸ ਸ਼ਖ਼ਸ ਨੂੰ ਪਹਿਲਾਂ ਕਦੇ ਨਹੀਂ ਮਿਲੀ ਸੀ ਜਿਸ ਕਰਕੇ ਉਹ ਘਬਰਾ ਗਈ। ਨਾਲੇ ਉਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਉਸ ਨੂੰ ਵਧਾਈ ਕਿਸ ਗੱਲ ਦੀ ਦੇ ਰਿਹਾ ਸੀ। ਮਰਿਯਮ ਨੂੰ ਘਬਰਾਈ ਦੇਖ ਕੇ ਜਿਬਰਾਏਲ ਨੇ ਉਸ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ।

ਉਸ ਨੇ ਕਿਹਾ: ‘ਨਾ ਡਰ, ਮਰਿਯਮ, ਯਹੋਵਾਹ ਤੈਥੋਂ ਖ਼ੁਸ਼ ਹੈ। ਇਸ ਲਈ ਉਹ ਤੈਨੂੰ ਇਕ ਬਰਕਤ ਦੇਣ ਵਾਲਾ ਹੈ। ਤੇਰੇ ਇਕ ਬੱਚਾ ਹੋਵੇਗਾ ਤੇ ਤੂੰ ਉਸ ਦਾ ਨਾਂ ਯਿਸੂ ਰੱਖੀਂ।’

ਜਿਬਰਾਏਲ ਨੇ ਅੱਗੇ ਉਸ ਨੂੰ ਦੱਸਿਆ: ‘ਇਹ ਬੱਚਾ ਮਹਾਨ ਹੋਵੇਗਾ ਅਤੇ ਉਸ ਨੂੰ ਅੱਤ ਮਹਾਨ ਪਰਮੇਸ਼ੁਰ ਦਾ ਪੁੱਤਰ ਸੱਦਿਆ ਜਾਵੇਗਾ। ਯਹੋਵਾਹ ਉਸ ਨੂੰ ਦਾਊਦ ਦੀ ਤਰ੍ਹਾਂ ਰਾਜਾ ਬਣਾਵੇਗਾ। ਪਰ ਉਸ ਦਾ ਰਾਜ ਹਮੇਸ਼ਾ ਲਈ ਹੋਵੇਗਾ ਜੋ ਕਦੇ ਖ਼ਤਮ ਨਹੀਂ ਹੋਵੇਗਾ!’

ਪਰ ਮਰਿਯਮ ਨੇ ਉਸ ਨੂੰ ਪੁੱਛਿਆ: ‘ਭਲਾ, ਇਹ ਕਿਵੇਂ ਹੋ ਸਕਦਾ ਹੈ? ਮੇਰਾ ਤਾਂ ਅਜੇ ਤਕ ਵਿਆਹ ਵੀ ਨਹੀਂ ਹੋਇਆ। ਮੈਂ ਕਿਸੇ ਆਦਮੀ ਨਾਲ ਨਹੀਂ ਰਹੀ, ਤਾਂ ਫਿਰ ਮੇਰੇ ਬੱਚਾ ਕਿਵੇਂ ਹੋ ਸਕਦਾ ਹੈ?’

ਜਿਬਰਾਏਲ ਨੇ ਜਵਾਬ ਦਿੱਤਾ ਕਿ ਇਹ ਸਭ ਪਰਮੇਸ਼ੁਰ ਦੀ ਸ਼ਕਤੀ ਨਾਲ ਹੋਵੇਗਾ ਅਤੇ ਇਸੇ ਲਈ ਬੱਚਾ ਪਰਮੇਸ਼ੁਰ ਦਾ ਪੁੱਤਰ ਕਹਾਵੇਗਾ। ਫਿਰ ਉਸ ਨੇ ਮਰਿਯਮ ਨੂੰ ਦੱਸਿਆ: ‘ਯਾਦ ਹੈ ਲੋਕ ਤੇਰੀ ਰਿਸ਼ਤੇਦਾਰ ਇਲੀਸਬਤ ਨੂੰ ਕਿਹਾ ਕਰਦੇ ਸਨ ਕਿ ਉਸ ਦੇ ਬੱਚਾ ਨਹੀਂ ਹੋ ਸਕਦਾ ਕਿਉਂਕਿ ਉਹ ਬੁੱਢੀ ਹੋ ਚੁੱਕੀ ਹੈ? ਪਰ ਛੇਤੀ ਹੀ ਉਸ ਦੇ ਇਕ ਪੁੱਤਰ ਹੋਵੇਗਾ। ਹੁਣ ਤੂੰ ਖ਼ੁਦ ਦੇਖ ਸਕਦੀ ਹੈ ਕਿ ਇਹੋ ਜਿਹਾ ਕੋਈ ਕੰਮ ਨਹੀਂ ਜੋ ਪਰਮੇਸ਼ੁਰ ਨਹੀਂ ਕਰ ਸਕਦਾ।’

ਮਰਿਯਮ ਨੇ ਉਸੇ ਵੇਲੇ ਫ਼ਰਿਸ਼ਤੇ ਨੂੰ ਜਵਾਬ ਦਿੱਤਾ: ‘ਮੈਂ ਯਹੋਵਾਹ ਦੀ ਦਾਸੀ ਹਾਂ! ਮੇਰੇ ਨਾਲ ਉਹੀ ਹੋਵੇ ਜੋ ਤੂੰ ਆਖਿਆ ਹੈ।’ ਫਿਰ ਫ਼ਰਿਸ਼ਤਾ ਉੱਥੋਂ ਚਲਾ ਗਿਆ।

ਮਰਿਯਮ ਝਟਪਟ ਇਲੀਸਬਤ ਨੂੰ ਮਿਲਣ ਚਲੇ ਗਈ। ਜਦ ਉਹ ਇਲੀਸਬਤ ਦੇ ਘਰ ਪਹੁੰਚੀ, ਤਾਂ ਇਲੀਸਬਤ ਦੀ ਕੁੱਖ ਵਿਚ ਪਲ ਰਿਹਾ ਬੱਚਾ ਉਸ ਦੀ ਆਵਾਜ਼ ਸੁਣ ਕੇ ਖ਼ੁਸ਼ੀ ਦੇ ਮਾਰੇ ਉੱਛਲ ਪਿਆ। ਪਰਮੇਸ਼ੁਰ ਦੀ ਸ਼ਕਤੀ ਇਲੀਸਬਤ ਉੱਤੇ ਆਈ ਤੇ ਉਸ ਨੇ ਮਰਿਯਮ ਨੂੰ ਕਿਹਾ: ‘ਤੂੰ ਸਾਰੀਆਂ ਤੀਵੀਆਂ ਵਿੱਚੋਂ ਮੁਬਾਰਕ ਤੀਵੀਂ ਹੈਂ।’ ਮਰਿਯਮ ਇਲੀਸਬਤ ਦੇ ਘਰ ਤਿੰਨ ਮਹੀਨੇ ਰਹੀ। ਫਿਰ ਉਹ ਵਾਪਸ ਆਪਣੇ ਘਰ ਨਾਸਰਤ ਨੂੰ ਆ ਗਈ।

ਮਰਿਯਮ ਦਾ ਵਿਆਹ ਯੂਸੁਫ਼ ਨਾਮ ਦੇ ਇਕ ਆਦਮੀ ਨਾਲ ਹੋਣ ਵਾਲਾ ਸੀ। ਪਰ ਜਦ ਯੂਸੁਫ਼ ਨੂੰ ਪਤਾ ਲੱਗਾ ਕਿ ਮਰਿਯਮ ਮਾਂ ਬਣਨ ਵਾਲੀ ਹੈ, ਤਾਂ ਉਹ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ। ਇਸੇ ਲਈ ਪਰਮੇਸ਼ੁਰ ਦੇ ਇਕ ਫ਼ਰਿਸ਼ਤੇ ਨੇ ਉਸ ਨਾਲ ਗੱਲ ਕੀਤੀ। ਫ਼ਰਿਸ਼ਤੇ ਨੇ ਉਸ ਨੂੰ ਕਿਹਾ: ‘ਮਰਿਯਮ ਨਾਲ ਵਿਆਹ ਕਰਵਾਉਣ ਤੋਂ ਨਾ ਡਰ। ਪਰਮੇਸ਼ੁਰ ਨੇ ਹੀ ਉਸ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ।’ ਇੱਦਾਂ ਮਰਿਯਮ ਅਤੇ ਯੂਸੁਫ਼ ਨੇ ਵਿਆਹ ਕਰਵਾ ਲਿਆ ਅਤੇ ਉਹ ਯਿਸੂ ਦੇ ਜਨਮ ਦਾ ਇੰਤਜ਼ਾਰ ਕਰਨ ਲੱਗੇ।

ਲੂਕਾ 1:26-56; ਮੱਤੀ 1:18-25.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ