ਪਾਠ 15
ਪਰਮੇਸ਼ੁਰ ਦੀ ਇੱਛਾ ਕਰਨ ਲਈ ਦੂਜਿਆਂ ਦੀ ਮਦਦ ਕਰਨਾ
ਉਹ ਗੱਲਾਂ ਜੋ ਤੁਸੀਂ ਸਿੱਖ ਰਹੇ ਹੋ ਦੂਜਿਆਂ ਨੂੰ ਕਿਉਂ ਦੱਸੋ? (1)
ਤੁਸੀਂ ਕਿਨ੍ਹਾਂ ਦੇ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰ ਸਕਦੇ ਹੋ? (2)
ਦੂਜਿਆਂ ਉੱਤੇ ਤੁਹਾਡੇ ਆਚਰਣ ਦਾ ਕੀ ਅਸਰ ਹੋ ਸਕਦਾ ਹੈ? (2)
ਤੁਸੀਂ ਕਲੀਸਿਯਾ ਦੇ ਨਾਲ ਕਦੋਂ ਪ੍ਰਚਾਰ ਕਰ ਸਕਦੇ ਹੋ? (3)
1. ਹੁਣ ਤਾਈਂ, ਤੁਸੀਂ ਬਾਈਬਲ ਤੋਂ ਕਈ ਚੰਗੀਆਂ ਗੱਲਾਂ ਸਿੱਖ ਚੁੱਕੇ ਹੋ। ਇਸ ਗਿਆਨ ਦੇ ਕਾਰਨ ਤੁਹਾਨੂੰ ਇਕ ਮਸੀਹੀ ਵਿਅਕਤਿੱਤਵ ਵਿਕਸਿਤ ਕਰਨਾ ਚਾਹੀਦਾ ਹੈ। (ਅਫ਼ਸੀਆਂ 4:22-24) ਅਜਿਹਾ ਗਿਆਨ ਅਨਿਵਾਰੀ ਹੈ ਜੇਕਰ ਤੁਸੀਂ ਸਦੀਪਕ ਜੀਵਨ ਹਾਸਲ ਕਰਨਾ ਹੈ। (ਯੂਹੰਨਾ 17:3) ਪਰੰਤੂ, ਦੂਜਿਆਂ ਨੂੰ ਵੀ ਖ਼ੁਸ਼ ਖ਼ਬਰੀ ਸੁਣਨ ਦੀ ਲੋੜ ਹੈ ਤਾਂ ਜੋ ਉਹ ਵੀ ਬਚਾਏ ਜਾ ਸਕਣ। ਸਾਰੇ ਸੱਚੇ ਮਸੀਹੀਆਂ ਨੂੰ ਦੂਜਿਆਂ ਨੂੰ ਗਵਾਹੀ ਦੇਣੀ ਚਾਹੀਦੀ ਹੈ। ਇਹ ਪਰਮੇਸ਼ੁਰ ਦਾ ਹੁਕਮ ਹੈ।—ਰੋਮੀਆਂ 10:10; 1 ਕੁਰਿੰਥੀਆਂ 9:16; 1 ਤਿਮੋਥਿਉਸ 4:16.
2. ਤੁਸੀਂ ਆਪਣੇ ਨਜ਼ਦੀਕ ਦੇ ਲੋਕਾਂ ਨਾਲ ਜੋ ਚੰਗੀਆਂ ਗੱਲਾਂ ਤੁਸੀਂ ਸਿੱਖ ਰਹੇ ਹੋ, ਸਾਂਝੀਆਂ ਕਰ ਕੇ ਆਰੰਭ ਕਰ ਸਕਦੇ ਹੋ। ਆਪਣੇ ਪਰਿਵਾਰ, ਮਿੱਤਰਾਂ, ਸਹਿਪਾਠੀਆਂ, ਅਤੇ ਸਹਿਕਰਮੀਆਂ ਨੂੰ ਇਹ ਗੱਲਾਂ ਦੱਸੋ। ਇੰਜ ਕਰਦੇ ਸਮੇਂ ਦਿਆਲੂ ਅਤੇ ਧੀਰਜਵਾਨ ਹੋਵੋ। (2 ਤਿਮੋਥਿਉਸ 2:24, 25) ਯਾਦ ਰੱਖੋ ਕਿ ਲੋਕੀ ਅਕਸਰ ਇਕ ਵਿਅਕਤੀ ਦੀਆਂ ਕਹੀਆਂ ਗੱਲਾਂ ਨੂੰ ਸੁਣਨ ਤੋਂ ਜ਼ਿਆਦਾ ਉਸ ਦੇ ਆਚਰਣ ਨੂੰ ਦੇਖਦੇ ਹਨ। ਇਸ ਲਈ ਤੁਹਾਡਾ ਚੰਗਾ ਆਚਰਣ ਸ਼ਾਇਦ ਦੂਜਿਆਂ ਨੂੰ ਉਹ ਸੰਦੇਸ਼ ਜੋ ਤੁਸੀਂ ਉਨ੍ਹਾਂ ਨੂੰ ਦੱਸਦੇ ਹੋ ਸੁਣਨ ਲਈ ਆਕਰਸ਼ਿਤ ਕਰੇ।—ਮੱਤੀ 5:16; 1 ਪਤਰਸ 3:1, 2, 16.
3. ਸਮੇਂ ਦੇ ਬੀਤਣ ਨਾਲ, ਤੁਸੀਂ ਸ਼ਾਇਦ ਯਹੋਵਾਹ ਦੇ ਗਵਾਹਾਂ ਦੀ ਸਥਾਨਕ ਕਲੀਸਿਯਾ ਦੇ ਨਾਲ ਪ੍ਰਚਾਰ ਸ਼ੁਰੂ ਕਰਨ ਦੇ ਯੋਗ ਬਣੋ। ਇਹ ਤੁਹਾਡੀ ਉੱਨਤੀ ਵਿਚ ਇਕ ਮਹੱਤਵਪੂਰਣ ਕਦਮ ਹੈ। (ਮੱਤੀ 24:14) ਕਿੰਨੀ ਖ਼ੁਸ਼ੀ ਦੀ ਗੱਲ ਹੋਵੇਗੀ ਜੇਕਰ ਤੁਸੀਂ ਕਿਸੇ ਦੂਸਰੇ ਵਿਅਕਤੀ ਨੂੰ ਯਹੋਵਾਹ ਦਾ ਸੇਵਕ ਬਣਨ ਅਤੇ ਸਦੀਪਕ ਜੀਵਨ ਹਾਸਲ ਕਰਨ ਵਿਚ ਮਦਦ ਕਰ ਸਕੋਗੇ!—1 ਥੱਸਲੁਨੀਕੀਆਂ 2:19, 20.