ਸਮਾਂ-ਰੇਖਾ
“ਆਦ ਵਿੱਚ . . .”
4026 ਈ. ਪੂ. ਆਦਮ ਦੀ ਸ੍ਰਿਸ਼ਟੀ
3096 ਈ. ਪੂ. ਆਦਮ ਦੀ ਮੌਤ
2370 ਈ. ਪੂ. ਜਲ-ਪਰਲੋ ਆਈ
2018 ਈ. ਪੂ. ਅਬਰਾਹਾਮ ਦਾ ਜਨਮ
1943 ਈ. ਪੂ. ਅਬਰਾਹਾਮ ਨਾਲ ਇਕਰਾਰ
1750 ਈ. ਪੂ. ਯੂਸੁਫ਼ ਨੂੰ ਗ਼ੁਲਾਮ ਵਜੋਂ ਵੇਚਿਆ ਗਿਆ
1613 ਈ. ਪੂ. ਤੋਂ ਪਹਿਲਾਂ ਅੱਯੂਬ ਦੀ ਪਰੀਖਿਆ
1513 ਈ. ਪੂ. ਮਿਸਰ ਦੀ ਗ਼ੁਲਾਮੀ ਤੋਂ ਛੁਟਕਾਰਾ
1473 ਈ. ਪੂ. ਯਹੋਸ਼ੁਆ ਦੀ ਅਗਵਾਈ ਹੇਠ ਇਸਰਾਏਲੀ ਕਨਾਨ ਪਹੁੰਚੇ
1467 ਈ. ਪੂ. ਕਨਾਨ ਉੱਤੇ ਵੱਡੀ ਜਿੱਤ
1117 ਈ. ਪੂ. ਸ਼ਾਊਲ ਨੂੰ ਰਾਜੇ ਵਜੋਂ ਚੁਣਿਆ ਗਿਆ
1070 ਈ. ਪੂ. ਪਰਮੇਸ਼ੁਰ ਨੇ ਦਾਊਦ ਨਾਲ ਰਾਜ ਦਾ ਵਾਅਦਾ ਕੀਤਾ
1037 ਈ. ਪੂ. ਸੁਲੇਮਾਨ ਰਾਜਾ ਬਣਿਆ
1027 ਈ. ਪੂ. ਯਰੂਸ਼ਲਮ ਵਿਚ ਮੰਦਰ ਬਣਾਇਆ ਗਿਆ
ਲਗਭਗ 1020 ਈ. ਪੂ. ਸਰੇਸ਼ਟ ਗੀਤ ਕਿਤਾਬ ਪੂਰੀ ਹੋਈ
997 ਈ. ਪੂ. ਇਸਰਾਏਲ ਦੋ ਰਾਜਾਂ ਵਿਚ ਵੰਡਿਆ ਗਿਆ
ਲਗਭਗ 717 ਈ. ਪੂ. ਕਹਾਉਤਾਂ ਦੀ ਕਿਤਾਬ ਪੂਰੀ ਹੋਈ
607 ਈ. ਪੂ. ਯਰੂਸ਼ਲਮ ਦਾ ਨਾਸ਼; ਬਾਬਲ ਵਿਚ ਗ਼ੁਲਾਮੀਸ਼ੁਰੂ ਹੋਈ
539 ਈ. ਪੂ. ਖੋਰੁਸ ਨੇ ਬਾਬਲ ਉੱਤੇ ਕਬਜ਼ਾ ਕੀਤਾ
537 ਈ. ਪੂ. ਗ਼ੁਲਾਮੀ ਤੋਂ ਛੁੱਟ ਕੇ ਯਹੂਦੀ ਯਰੂਸ਼ਲਮ ਵਾਪਸ ਆਏ
455 ਈ. ਪੂ. ਯਰੂਸ਼ਲਮ ਦੀਆਂ ਕੰਧਾਂ ਦੁਬਾਰਾ ਬਣਾਈਆਂ ਗਈਆਂ; 69 ਹਫ਼ਤਿਆਂ ਦਾ ਸਮਾਂ ਸ਼ੁਰੂ ਹੋਇਆ
443 ਈ. ਪੂ.ਤੋਂ ਬਾਅਦ ਮਲਾਕੀ ਦੀ ਕਿਤਾਬ ਪੂਰੀ ਹੋਈ
ਲਗਭਗ 2 ਈ. ਪੂ. ਯਿਸੂ ਦਾ ਜਨਮ
29 ਈ. ਯਿਸੂ ਦਾ ਬਪਤਿਸਮਾ; ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨਾ ਸ਼ੁਰੂ ਕੀਤਾ
31 ਈ. ਯਿਸੂ ਨੇ ਆਪਣੇ 12 ਰਸੂਲ ਚੁਣੇ; ਪਹਾੜੀ ਉਪਦੇਸ਼ ਦਿੱਤਾ
32 ਈ. ਯਿਸੂ ਨੇ ਲਾਜ਼ਰ ਨੂੰ ਦੁਬਾਰਾ ਜ਼ਿੰਦਾ ਕੀਤਾ
14 ਨੀਸਾਨ 33 ਈ. ਯਿਸੂ ਨੂੰ ਸੂਲੀ ʼਤੇ ਚਾੜ੍ਹਿਆ ਗਿਆ (ਨੀਸਾਨ ਦਾ ਮਹੀਨਾ ਅੱਜ ਮਾਰਚ ਤੇ ਅਪ੍ਰੈਲ ਦੌਰਾਨ ਆਉਂਦਾ ਹੈ)
16 ਨੀਸਾਨ 33 ਈ. ਯਿਸੂ ਨੂੰ ਦੁਬਾਰਾ ਜ਼ਿੰਦਾ ਕੀਤਾ ਗਿਆ
6 ਸੀਵਾਨ 33 ਈ. ਪੰਤੇਕੁਸਤ; ਪਵਿੱਤਰ ਸ਼ਕਤੀ ਵਹਾਈ ਗਈ (ਸੀਵਾਨ ਦਾ ਮਹੀਨਾ ਅੱਜ ਮਈ ਤੇ ਜੂਨ ਦੌਰਾਨ ਆਉਂਦਾ ਹੈ)
36 ਈ. ਕੁਰਨੇਲਿਯੁਸ ਮਸੀਹੀ ਬਣਿਆ
ਲਗਭਗ 47-48 ਈ. ਪੌਲੁਸ ਦਾ ਪਹਿਲਾ ਦੌਰਾ
ਲਗਭਗ 49-52 ਈ. ਪੌਲੁਸ ਦਾ ਦੂਜਾ ਦੌਰਾ
ਲਗਭਗ 52-56 ਈ. ਪੌਲੁਸ ਦਾ ਤੀਜਾ ਦੌਰਾ
ਲਗਭਗ 60-61 ਈ. ਪੌਲੁਸ ਨੇ ਰੋਮ ਵਿਚ ਕੈਦ ਹੁੰਦਿਆਂ ਚਿੱਠੀਆਂ ਲਿਖੀਆਂ
62 ਈ. ਤੋਂ ਪਹਿਲਾਂ ਯਿਸੂ ਦੇ ਭਰਾ ਯਾਕੂਬ ਨੇ ਆਪਣੀ ਚਿੱਠੀ ਲਿਖੀ
66 ਈ. ਯਹੂਦੀਆਂ ਨੇ ਰੋਮ ਦੇ ਵਿਰੁੱਧ ਬਗਾਵਤ ਕੀਤੀ
70 ਈ. ਰੋਮੀਆਂ ਨੇ ਯਰੂਸ਼ਲਮ ਅਤੇ ਮੰਦਰ ਨੂੰ ਤਬਾਹ ਕੀਤਾ
ਲਗਭਗ 96 ਈ. ਯੂਹੰਨਾ ਨੇ ਪਰਕਾਸ਼ ਦੀ ਪੋਥੀ ਲਿਖੀ
ਲਗਭਗ 100 ਈ. ਅਖ਼ੀਰਲੇ ਰਸੂਲ ਯੂਹੰਨਾ ਦੀ ਮੌਤ ਹੋਈ