ਗੀਤ 81
ਪਾਇਨੀਅਰ ਦੀ ਜ਼ਿੰਦਗੀ
1. ਤੇਰੇ ਤੋਂ ਦਿਨ ਸ਼ੁਰੂ, ਨੂਰੋ-ਨੂਰ ਹੈ ਜਹਾਨ
ਸਿਰ ਝੁਕਾ ਕਰ ਦੁਆ
ਹਾਜ਼ਰ ਹਾਂ, ਜਾਵਾਂਗੇ ਹਰ ਜਗ੍ਹਾ
ਚਿਹਰੇ ’ਤੇ ਲੈ ਮੁਸਕਾਨ, ਲੋਕਾਂ ਨੂੰ ਜਾ ਮਿਲੇ
ਸੁਣਨ ਜਾਂ ਫੇਰਨ ਮੂੰਹ
ਹਰ ਤਰਫ਼ ਰਾਜ ਦੇ ਬੀ ਫੈਲਾਉਂਦੇ
(ਕੋਰਸ)
ਪੂਰਾ ਜੀਵਨ ਸਾਡਾ
ਤੇਰੇ ਨਾਂ ਯਹੋਵਾਹ
ਤੇਰੀ ਮਰਜ਼ੀ ʼਤੇ ਚੱਲਦੇ ਹਰ ਪਲ
ਵਗੇ ਲੂ ਜਾਂ ਬਰਸਾਤ
ਲੱਗੇ ਰਹਿੰਦੇ ਹਰ ਹਾਲ
ਸਿਰਫ਼ ਤੂੰ ਸਾਡਾ ਹੈਂ ਪਹਿਲਾ ਪਿਆਰ, ਯਹੋਵਾਹ
2. ਖ਼ੁਸ਼ੀ ਨਾਲ ਦਿਨ ਖ਼ਤਮ, ਮੁੜੇ ਸਾਡੇ ਕਦਮ
ਹੈ ਥਕੇਵਾਂ ਮਗਰ
ਜਜ਼ਬਾ ਦਿਲ ਦਾ, ਹਿੰਮਤ ਹੈ ਬੁਲੰਦ
ਜ਼ਿੰਦਗੀ ਖ਼ੁਸ਼ਨੁਮਾ, ਰਹਿਨੁਮਾ ਯਹੋਵਾਹ
ਮੰਨਦੇ ਦਿਲੋਂ ਅਹਿਸਾਨ
ਬੇਸ਼ੁਮਾਰ ਬਰਕਤਾਂ ਤੇਰੇ ਨਾਲ
(ਕੋਰਸ)
ਪੂਰਾ ਜੀਵਨ ਸਾਡਾ
ਤੇਰੇ ਨਾਂ ਯਹੋਵਾਹ
ਤੇਰੀ ਮਰਜ਼ੀ ʼਤੇ ਚੱਲਦੇ ਹਰ ਪਲ
ਵਗੇ ਲੂ ਜਾਂ ਬਰਸਾਤ
ਲੱਗੇ ਰਹਿੰਦੇ ਹਰ ਹਾਲ
ਸਿਰਫ਼ ਤੂੰ ਸਾਡਾ ਹੈਂ ਪਹਿਲਾ ਪਿਆਰ, ਯਹੋਵਾਹ
(ਯਹੋ. 24:15; ਜ਼ਬੂ. 92:2; ਰੋਮੀ. 14:8 ਵੀ ਦੇਖੋ।)