ਸਿੱਖਿਆ ਡੱਬੀ 13ੳ
ਦੋ ਵੱਖੋ-ਵੱਖਰੇ ਮੰਦਰ, ਵੱਖੋ-ਵੱਖਰੇ ਸਬਕ
ਹਿਜ਼ਕੀਏਲ ਦੇ ਦਰਸ਼ਣ ਵਿਚਲਾ ਮੰਦਰ:
ਹਿਜ਼ਕੀਏਲ ਨੇ ਗ਼ੁਲਾਮ ਯਹੂਦੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ
ਇਸ ਵਿਚ ਇਕ ਵੇਦੀ ਹੈ ਜਿਸ ਉੱਤੇ ਬਹੁਤ ਸਾਰੀ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਹਨ
ਇਸ ਵਿਚ ਸ਼ੁੱਧ ਭਗਤੀ ਲਈ ਯਹੋਵਾਹ ਦੇ ਮਿਆਰਾਂ ʼਤੇ ਜ਼ੋਰ ਦਿੱਤਾ ਗਿਆ ਹੈ
ਇਹ ਸਾਡਾ ਧਿਆਨ ਇਸ ਗੱਲ ਵੱਲ ਖਿੱਚਦਾ ਹੈ ਕਿ 1919 ਵਿਚ ਸ਼ੁੱਧ ਭਗਤੀ ਬਹਾਲ ਹੋਣੀ ਸ਼ੁਰੂ ਹੋਈ
ਮਹਾਨ ਮੰਦਰ:
ਇਸ ਬਾਰੇ ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਸਮਝਾਇਆ
ਇਸ ਵਿਚ ਇਕ ਵੇਦੀ ਹੈ ਜਿਸ ਉੱਤੇ “ਇੱਕੋ ਵਾਰ ਹਮੇਸ਼ਾ ਲਈ” ਇੱਕੋ ਬਲ਼ੀ ਚੜ੍ਹਾਈ ਗਈ (ਇਬ. 10:10)
ਮਸੀਹ ਦੀ ਕੁਰਬਾਨੀ ਦੇ ਆਧਾਰ ʼਤੇ ਸ਼ੁੱਧ ਭਗਤੀ ਲਈ ਯਹੋਵਾਹ ਦਾ ਇੰਤਜ਼ਾਮ। ਪਵਿੱਤਰ ਡੇਰਾ ਤੇ ਯਰੂਸ਼ਲਮ ਵਿਚ ਬਣਾਏ ਮੰਦਰ ਇਸ ਇੰਤਜ਼ਾਮ ਨੂੰ ਦਰਸਾਉਂਦੇ ਸਨ
29-33 ਈਸਵੀ ਤਕ ਮਸੀਹ ਨੇ ਉੱਤਮ ਮਹਾਂ ਪੁਜਾਰੀ ਵਜੋਂ ਜੋ ਕੰਮ ਕੀਤਾ, ਉਸ ਵੱਲ ਇਹ ਮੰਦਰ ਸਾਡਾ ਧਿਆਨ ਖਿੱਚਦਾ ਹੈ