ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w96 6/1 ਸਫ਼ਾ 8
  • “ਤੇਰੇ ਸਾਰੇ ਹੁਕਮ ਸੱਚੇ ਹਨ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਤੇਰੇ ਸਾਰੇ ਹੁਕਮ ਸੱਚੇ ਹਨ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਮਿਲਦੀ-ਜੁਲਦੀ ਜਾਣਕਾਰੀ
  • “ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਪਰਮੇਸ਼ੁਰ ਦਾ ਬਚਨ ਪੜ੍ਹੋ ਅਤੇ ਸੱਚਾਈ ਵਿਚ ਉਸ ਦੀ ਸੇਵਾ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਸ਼ਾਹੀ ਨਮੂਨੇ ਦੀ ਰੀਸ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
w96 6/1 ਸਫ਼ਾ 8

ਰਾਜ ਘੋਸ਼ਕ ਰਿਪੋਰਟ ਕਰਦੇ ਹਨ

“ਤੇਰੇ ਸਾਰੇ ਹੁਕਮ ਸੱਚੇ ਹਨ”

ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ, ਮੂਸਾ ਨੇ ਇਸਰਾਏਲ ਦੀ ਪਰਜਾ ਨੂੰ ਯਹੋਵਾਹ ਦੇ ਹਰ ਹੁਕਮਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ। ਉਸ ਨੇ ਕਿਹਾ: “ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਾਓ ਜਿਨ੍ਹਾਂ ਦੀ ਮੈਂ ਅੱਜ ਤੁਹਾਨੂੰ ਸਾਖੀ ਦਿੰਦਾ ਹਾਂ। ਤੁਸੀਂ ਆਪਣੇ ਪੁੱਤ੍ਰਾਂ ਨੂੰ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਦਾ ਹੁਕਮ ਦਿਓ। ਕਿਉਂ ਜੋ ਉਹ ਤੁਹਾਡੇ ਲਈ ਕੋਈ ਫੋਕੀ ਜਿਹੀ ਗੱਲ ਨਹੀਂ ਹੈ ਸਗੋਂ ਉਹੀ ਤੁਹਾਡਾ ਜੀਵਨ ਹੈ।”—ਬਿਵਸਥਾ ਸਾਰ 32:46, 47.

ਸੈਂਕੜੇ ਸਾਲਾਂ ਮਗਰੋਂ, ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਦੀਆਂ ਸਾਰੀਆਂ ਸਿੱਖਿਆਵਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਜਦੋਂ ਉਸ ਨੇ ਕਿਹਾ: “ਤੂੰ ਵੀ, ਹੇ ਯਹੋਵਾਹ, ਨੇੜੇ ਹੈਂ, ਅਤੇ ਤੇਰੇ ਸਾਰੇ ਹੁਕਮ ਸੱਚੇ ਹਨ!” (ਜ਼ਬੂਰ 119:151) ਪਹਿਲੀ ਸਦੀ ਵਿਚ, ਖ਼ੁਦ ਯਿਸੂ ਨੇ ‘ਹਰੇਕ ਵਾਕ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ,’ ਦੇ ਮੁੱਲ ਦਾ ਜ਼ਿਕਰ ਕੀਤਾ। (ਮੱਤੀ 4:4) ਅਤੇ ਪਰਮੇਸ਼ੁਰ ਦੇ ਨਿਰਦੇਸ਼ਨ ਹੇਠ ਰਸੂਲ ਪੌਲੁਸ ਨੇ ਲਿਖਿਆ ਕਿ “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ . . . ਗੁਣਕਾਰ ਹੈ।”—2 ਤਿਮੋਥਿਉਸ 3:16.

ਸਪੱਸ਼ਟ ਤੌਰ ਤੇ, ਯਹੋਵਾਹ ਪਰਮੇਸ਼ੁਰ ਆਪਣੇ ਉਪਾਸਕਾਂ ਤੋਂ ਆਸ ਰੱਖਦਾ ਹੈ ਕਿ ਉਹ ਉਸ ਪੂਰੇ ਸੰਦੇਸ਼ ਵੱਲ ਗੰਭੀਰ ਧਿਆਨ ਦੇਣ ਜੋ ਉਸ ਦੇ ਬਚਨ ਦੇ ਪੰਨਿਆਂ ਵਿਚ ਸਾਡੇ ਤਕ ਪਹੁੰਚਾਇਆ ਗਿਆ ਹੈ। ਬਾਈਬਲ ਵਿਚ ਇਕ ਵੀ ਬੰਦ ਮਹੱਤਵਹੀਣ ਨਹੀਂ ਹੈ। ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਬਚਨ ਦੇ ਬਾਰੇ ਇਸੇ ਤਰ੍ਹਾਂ ਹੀ ਮਹਿਸੂਸ ਕਰਦੇ ਹਨ, ਜਿਵੇਂ ਕਿ ਮਾੱਰਿਸ਼ੱਸ ਤੋਂ ਮਿਲੇ ਨਿਮਨਲਿਖਿਤ ਅਨੁਭਵ ਦੁਆਰਾ ਦਰਸਾਇਆ ਜਾਂਦਾ ਹੈ।

ਸ਼੍ਰੀ ਡੀ— ਇਕ ਦੁਰੇਡੇ ਪਿੰਡ ਵਿਚ ਰਹਿੰਦਾ ਸੀ, ਜਿੱਥੇ ਉਹ ਇਕ ਚੌਕੀਦਾਰ ਸੀ। ਕਾਫ਼ੀ ਅਰਸੇ ਤੋਂ, ਸੁਹਿਰਦਤਾ ਨਾਲ ਉਹ ਪਰਮੇਸ਼ੁਰ ਦੀ ਉਪਾਸਨਾ ਕਰਨ ਦੇ ਸਹੀ ਤਰੀਕੇ ਦੀ ਭਾਲ ਕਰ ਰਿਹਾ ਸੀ। ਰਾਤ ਵੇਲੇ ਆਪਣੀ ਚੌਕੀਦਾਰੀ ਦੇ ਦੌਰਾਨ, ਉਸ ਨੇ ਬਾਈਬਲ ਪੜ੍ਹਨੀ ਸ਼ੁਰੂ ਕੀਤੀ। ਆਖ਼ਰਕਾਰ ਉਸ ਨੇ ਇਸ ਨੂੰ ਆਦਿ ਤੋਂ ਅੰਤ ਪੜ੍ਹ ਲਿਆ। ਉਸ ਨੇ ਸਿੱਖਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ—ਉਹ ਨਾਂ ਜੋ ਉਸ ਦੀ ਹਿੰਦੀ ਬਾਈਬਲ ਵਿਚ ਅਨੇਕ ਵਾਰੀ ਆਉਂਦਾ ਹੈ। ਉਸ ਨੇ ਪਰਕਾਸ਼ ਦੀ ਪੋਥੀ ਨੂੰ ਖ਼ਾਸ ਕਰ ਕੇ ਦਿਲਚਸਪ ਪਾਇਆ।

ਫਿਰ ਉਸ ਨੇ ਆਪਣੇ ਆਪ ਤੋਂ ਪੁੱਛਿਆ ਕਿ ਅਜਿਹਾ ਕੋਈ ਧਰਮ ਸੀ ਜਾਂ ਨਹੀਂ ਜੋ ਪੂਰੀ ਬਾਈਬਲ ਦੀ ਪੈਰਵੀ ਕਰਦਾ ਹੈ। ਉਸ ਨੇ ਦੇਖਿਆ ਕਿ ਜਿਨ੍ਹਾਂ ਧਰਮਾਂ ਦੇ ਨਾਲ ਉਹ ਪਰਿਚਿਤ ਸੀ ਉਹ, ਵੱਧ ਤੋਂ ਵੱਧ ਵਾਹ ਲਾ ਕੇ ਵੀ, ਕੇਵਲ ਬਾਈਬਲ ਦੇ ਕੁਝ ਹੀ ਹਿੱਸਿਆਂ ਦੀ ਪੈਰਵੀ ਕਰ ਰਹੇ ਸਨ। ਕੁਝ ਧਰਮ ਇਬਰਾਨੀ ਸ਼ਾਸਤਰ ਨੂੰ ਸਵੀਕਾਰ ਕਰਦੇ ਸਨ ਅਤੇ ਮਸੀਹੀ ਯੂਨਾਨੀ ਸ਼ਾਸਤਰ ਨੂੰ ਰੱਦ ਕਰ ਦਿੰਦੇ ਸਨ। ਦੂਜੇ ਧਰਮ ਕੇਵਲ ਮਸੀਹੀ ਯੂਨਾਨੀ ਸ਼ਾਸਤਰ ਨੂੰ ਹੀ ਵਿਵਹਾਰਕ ਸਮਝਦੇ ਹੋਏ, ਇਬਰਾਨੀ ਸ਼ਾਸਤਰ ਨੂੰ ਅਣਗੌਲਿਆ ਕਰ ਰਹੇ ਸਨ।

ਇਕ ਦਿਨ ਸ਼੍ਰੀ ਡੀ— ਨੇ ਇਕ ਜੋੜੇ ਨੂੰ ਬਾਰਸ਼ ਵਿਚ ਭਿੱਜਦੇ ਹੋਏ ਦੇਖਿਆ ਅਤੇ ਉਨ੍ਹਾਂ ਨੂੰ ਆਪਣੇ ਘਰ ਵਿਚ ਪਨਾਹ ਲੈਣ ਲਈ ਬੁਲਾ ਲਿਆ। ਇਹ ਯਹੋਵਾਹ ਦੇ ਗਵਾਹ ਸਨ। ਪਤਨੀ ਨੇ ਆਪਣੇ ਹੱਥ ਵਿਚ ਪੁਸਤਕ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ!a (ਅੰਗ੍ਰੇਜ਼ੀ) ਫੜੀ ਹੋਈ ਸੀ। ਤੁਰੰਤ ਹੀ ਸ਼੍ਰੀ ਡੀ— ਨੇ ਉਨ੍ਹਾਂ ਤੋਂ ਉਹ ਪੁਸਤਕ ਮੰਗੀ। ਗਵਾਹਾਂ ਨੇ ਮਹਿਸੂਸ ਕੀਤਾ ਕਿ ਪਰਕਾਸ਼ ਦੀ ਪੋਥੀ ਦੀ ਭਵਿੱਖਬਾਣੀ ਉੱਤੇ ਸਾਮੱਗਰੀ ਉਸ ਲਈ ਅਤਿ ਡੂੰਘੀ ਹੈ, ਇਸ ਲਈ ਉਨ੍ਹਾਂ ਨੇ ਇਸ ਦੀ ਬਜਾਇ ਉਸ ਨੂੰ ਇਕ ਦੂਜੇ ਪ੍ਰਕਾਸ਼ਨ ਦੀ ਪੇਸ਼ਕਸ਼ ਕੀਤੀ। ਲੇਕਨ ਸ਼੍ਰੀ ਡੀ— ਨੇ ਪਰਕਾਸ਼ ਦੀ ਪੋਥੀ ਪੁਸਤਕ ਹੀ ਹਾਸਲ ਕਰਨ ਦੀ ਹਠ ਕੀਤੀ।

ਜਦੋਂ ਉਸ ਨੂੰ ਆਪਣੀ ਕਾਪੀ ਮਿਲੀ, ਤਾਂ ਉਸ ਨੇ ਛੇਤੀ ਨਾਲ ਪੁਸਤਕ ਨੂੰ ਪੜ੍ਹ ਲਿਆ। ਉਸ ਨੇ ਫਿਰ ਯਹੋਵਾਹ ਦੇ ਗਵਾਹਾਂ ਦੇ ਨਾਲ ਇਕ ਬਾਈਬਲ ਅਧਿਐਨ ਸਵੀਕਾਰ ਕੀਤਾ। ਜਲਦੀ ਹੀ ਉਹ ਇਸ ਹਕੀਕਤ ਤੋਂ ਪ੍ਰਭਾਵਿਤ ਹੋਇਆ ਕਿ ਗਵਾਹ ਪੂਰੀ ਬਾਈਬਲ ਦਾ ਵੱਡਾ ਆਦਰ ਕਰਦੇ ਹਨ। ਉਹ ਨਿਯਮਿਤ ਤੌਰ ਤੇ ਯਹੋਵਾਹ ਦੇ ਗਵਾਹਾਂ ਦੇ ਰਾਜ ਗ੍ਰਹਿ ਵਿਖੇ ਸਭਾਵਾਂ ਵਿਚ ਹਾਜ਼ਰ ਹੋਣ ਲੱਗਾ, ਜਿੱਥੇ ਇਬਰਾਨੀ ਸ਼ਾਸਤਰ ਅਤੇ ਮਸੀਹੀ ਯੂਨਾਨੀ ਸ਼ਾਸਤਰ ਦੋਹਾਂ ਦਾ ਧਿਆਨਪੂਰਵਕ ਅਧਿਐਨ ਕੀਤਾ ਜਾਂਦਾ ਹੈ। ਉਹ ਹੁਣ ਇਕ ਰਾਜ ਘੋਸ਼ਕ ਅਤੇ ਮਸੀਹੀ ਕਲੀਸਿਯਾ ਦਾ ਇਕ ਬਪਤਿਸਮਾ-ਪ੍ਰਾਪਤ ਸਦੱਸ ਹੈ। (w96 6/1)

[ਫੁਟਨੋਟ]

a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ