ਨੌਜਵਾਨ ਲੋਕ ਜੋ ਆਪਣੇ ਸ੍ਰਿਸ਼ਟੀਕਰਤਾ ਨੂੰ ਚੇਤੇ ਰੱਖਦੇ ਹਨ
“ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।”—ਉਪਦੇਸ਼ਕ ਦੀ ਪੋਥੀ 12:1.
1. ਇਕ 11-ਸਾਲਾ ਮੁੰਡੇ ਦੀਆਂ ਕਿਹੜੀਆਂ ਅਭਿਵਿਅਕਤੀਆਂ ਨੇ ਪ੍ਰਗਟ ਕੀਤਾ ਕਿ ਸਾਡਾ ਸ੍ਰਿਸ਼ਟੀਕਰਤਾ ਉਸ ਲਈ ਹਕੀਕੀ ਹੈ?
ਕਿੰਨੀ ਹੀ ਸੁਹਾਵਣੀ ਗੱਲ ਹੁੰਦੀ ਹੈ ਜਦੋਂ ਨੌਜਵਾਨ ਲੋਕ ਅਜਿਹੇ ਤਰੀਕੇ ਵਿਚ ਬੋਲਦੇ ਅਤੇ ਚੱਲਦੇ ਹਨ ਜੋ ਦਿਖਾਉਂਦਾ ਹੈ ਕਿ ਉਹ ਯਹੋਵਾਹ ਪਰਮੇਸ਼ੁਰ ਨੂੰ ਇਕ ਹਕੀਕੀ ਵਿਅਕਤੀ ਵਿਚਾਰਦੇ ਹਨ, ਜਿਸ ਦੀ ਉਹ ਸ਼ਲਾਘਾ ਕਰਦੇ ਹਨ ਅਤੇ ਜਿਸ ਨੂੰ ਉਹ ਖ਼ੁਸ਼ ਕਰਨਾ ਚਾਹੁੰਦੇ ਹਨ! ਇਕ 11-ਸਾਲਾ ਮੁੰਡੇ ਨੇ ਕਿਹਾ: “ਜਦੋਂ ਮੈਂ ਇਕੱਲਾ ਹੁੰਦਾ ਹਾਂ ਅਤੇ ਖਿੜਕੀਓਂ ਬਾਹਰ ਝਾਕਦਾ ਹਾਂ, ਤਾਂ ਮੈਂ ਦੇਖਦਾ ਹਾਂ ਕਿ ਯਹੋਵਾਹ ਦੀ ਸ੍ਰਿਸ਼ਟੀ ਕਿੰਨੀ ਹੀ ਸ਼ਾਨਦਾਰ ਹੈ। ਫਿਰ ਮੈਂ ਕਲਪਨਾ ਕਰਦਾ ਹਾਂ ਕਿ ਭਵਿੱਖ ਵਿਚ ਪਰਾਦੀਸ ਕਿੰਨਾ ਹੀ ਸੁੰਦਰ ਹੋਵੇਗਾ ਅਤੇ ਕਿ ਉਦੋਂ ਮੈਂ ਜਾਨਵਰਾਂ ਨੂੰ ਕਿਵੇਂ ਛੋਹ ਸਕਾਂਗਾ।” (ਯਸਾਯਾਹ 11:6-9) ਉਸ ਨੇ ਅੱਗੇ ਕਿਹਾ: “ਜਦੋਂ ਮੈਂ ਇਕੱਲਾ ਹੁੰਦਾ ਹਾਂ, ਤਾਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਉਸ ਦੇ ਨਾਲ ਹਰ ਵੇਲੇ ਗੱਲਾਂ ਕਰਨ ਦੇ ਲਈ ਉਹ ਮੇਰੇ ਨਾਲ ਗੁੱਸੇ ਨਹੀਂ ਹੋਵੇਗਾ। ਮੈਨੂੰ ਪਤਾ ਹੈ ਕਿ ਉਹ ਹਮੇਸ਼ਾ ਮੇਰੇ ਉੱਤੇ ਨਿਗਾਹ ਰੱਖਦਾ ਹੈ।” ਕੀ ਸਾਡਾ ਸ੍ਰਿਸ਼ਟੀਕਰਤਾ ਤੁਹਾਡੇ ਲਈ ਉੱਨਾ ਹੀ ਹਕੀਕੀ ਹੈ ਜਿੰਨਾ ਕਿ ਇਸ ਮੁੰਡੇ ਲਈ ਹੈ?
ਪਰਮੇਸ਼ੁਰ ਤੁਹਾਡੇ ਲਈ ਕਿੰਨਾ ਹਕੀਕੀ ਹੈ?
2. (ੳ) ਤੁਹਾਡਾ ਸ੍ਰਿਸ਼ਟੀਕਰਤਾ ਤੁਹਾਡੇ ਲਈ ਕਿਵੇਂ ਹਕੀਕੀ ਬਣ ਸਕਦਾ ਹੈ? (ਅ) ਮਾਪੇ ਆਪਣੇ ਬੱਚਿਆਂ ਨੂੰ ਇਸ ਗੱਲ ਦੀ ਕਦਰ ਕਰਨ ਲਈ ਕਿਵੇਂ ਮਦਦ ਕਰ ਸਕਦੇ ਹਨ ਕਿ ਪਰਮੇਸ਼ੁਰ ਇਕ ਹਕੀਕੀ ਵਿਅਕਤੀ ਹੈ?
2 ਜੇਕਰ ਯਹੋਵਾਹ ਅਤੇ ਉਸ ਦੇ ਵਾਅਦਿਆਂ ਨੇ ਤੁਹਾਡੇ ਲਈ ਹਕੀਕੀ ਹੋਣਾ ਹੈ, ਤਾਂ ਪਹਿਲਾਂ ਤੁਹਾਨੂੰ ਉਸ ਦੇ ਬਾਰੇ ਅਤੇ ਉਸ ਸ਼ਾਨਦਾਰ ਭਵਿੱਖ ਦੇ ਬਾਰੇ ਸਿੱਖਣ ਦੀ ਲੋੜ ਹੈ ਜੋ ਉਹ ਤੁਹਾਨੂੰ ਉਸ ਧਾਰਮਿਕ ਨਵੇਂ ਸੰਸਾਰ ਵਿਚ ਪੇਸ਼ ਕਰਦਾ ਹੈ, ਜਿਸ ਦਾ ਬਾਈਬਲ ਵਰਣਨ ਦਿੰਦੀ ਹੈ। (ਪਰਕਾਸ਼ ਦੀ ਪੋਥੀ 21:3, 4) ਜੇਕਰ ਤੁਹਾਡੇ ਮਾਪਿਆਂ ਨੇ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਸਿਖਾਇਆ ਹੈ, ਤਾਂ ਤੁਹਾਡੇ ਕੋਲ ਧੰਨਵਾਦੀ ਹੋਣ ਦਾ ਕਾਰਨ ਹੈ ਕਿਉਂਕਿ ਇਹ ਤੁਹਾਨੂੰ ਇਸ ਪ੍ਰੇਰਿਤ ਆਦੇਸ਼, “ਆਪਣੇ ਕਰਤਾਰ ਨੂੰ ਚੇਤੇ ਰੱਖ,” ਉੱਤੇ ਅਮਲ ਕਰਨ ਦੇ ਯੋਗ ਬਣਾਉਂਦਾ ਹੈ। (ਉਪਦੇਸ਼ਕ ਦੀ ਪੋਥੀ 12:1) ਇਕ ਯੁਵਤੀ ਨੇ ਆਪਣੇ ਮਾਪਿਆਂ ਦੁਆਰਾ ਦਿੱਤੀ ਗਈ ਮੁਢਲੀ ਸਿਖਲਾਈ ਬਾਰੇ ਕਿਹਾ: “ਜੀਵਨ ਵਿਚ ਹਰ ਗੱਲ ਹਮੇਸ਼ਾ ਘੁੰਮ-ਫਿਰ ਕੇ ਯਹੋਵਾਹ ਕੋਲ ਵਾਪਸ ਆ ਜਾਂਦੀ ਸੀ। ਮੇਰੇ ਲਈ ਆਪਣੇ ਸ੍ਰਿਸ਼ਟੀਕਰਤਾ ਨੂੰ ਚੇਤੇ ਰੱਖਣ ਦੀ ਇਹੋ ਹੀ ਕੁੰਜੀ ਸੀ।” ਇਕ ਦੂਸਰੀ ਯੁਵਤੀ ਨੇ ਟਿੱਪਣੀ ਕੀਤੀ: “ਮੈਂ ਹਮੇਸ਼ਾ ਹੀ ਆਪਣੇ ਮਾਪਿਆਂ ਦੀ ਧੰਨਵਾਦੀ ਰਹਾਂਗੀ ਕਿਉਂਕਿ ਉਨ੍ਹਾਂ ਨੇ ਮੈਨੂੰ ਇਹ ਸਿਖਾਇਆ ਕਿ ਯਹੋਵਾਹ ਇਕ ਹਕੀਕੀ ਵਿਅਕਤੀ ਹੈ। ਉਨ੍ਹਾਂ ਨੇ ਮੈਨੂੰ ਦਿਖਾਇਆ ਕਿ ਉਸ ਨਾਲ ਕਿਵੇਂ ਪ੍ਰੇਮ ਕਰਨਾ ਹੈ ਅਤੇ ਉਸ ਦੀ ਪੂਰਣ-ਕਾਲੀ ਸੇਵਾ ਕਰਨ ਦੇ ਆਨੰਦ ਬਾਰੇ ਮੈਨੂੰ ਦੱਸਿਆ।”
3, 4. ਕਿਹੜੀ ਗੱਲ ਤੁਹਾਨੂੰ ਯਹੋਵਾਹ ਨੂੰ ਇਕ ਹਕੀਕੀ ਵਿਅਕਤੀ ਵਿਚਾਰਨ ਲਈ ਮਦਦ ਕਰ ਸਕਦੀ ਹੈ?
3 ਪਰੰਤੂ, ਅਨੇਕ ਵਿਅਕਤੀ ਪਰਮੇਸ਼ੁਰ ਨੂੰ ਅਜਿਹਾ ਹਕੀਕੀ ਵਿਅਕਤੀ ਵਿਚਾਰਨਾ ਕਠਿਨ ਪਾਉਂਦੇ ਹਨ ਜੋ ਕਿ ਉਨ੍ਹਾਂ ਵਿਚ ਦਿਲਚਸਪੀ ਰੱਖਦਾ ਹੈ। ਕੀ ਤੁਸੀਂ ਇਹ ਕਠਿਨ ਪਾਉਂਦੇ ਹੋ? ਪਰਮੇਸ਼ੁਰ ਬਾਰੇ ਨਿੱਜੀ ਤਰੀਕੇ ਤੋਂ ਵਿਚਾਰਨ ਦੇ ਲਈ ਇਕ ਯੁਵਕ ਨੂੰ ਪਹਿਰਾਬੁਰਜ ਵਿਚ ਇਸ ਕਥਨ ਦੁਆਰਾ ਮਦਦ ਮਿਲੀ: “ਯਹੋਵਾਹ ਪਰਮੇਸ਼ੁਰ ਸਰੀਰਕ ਪੱਖੋਂ ਕਿੰਨਾ ਵੱਡਾ ਹੈ, ਇਹ ਸਾਨੂੰ ਪਤਾ ਨਹੀਂ ਹੈ।” ਬੇਸ਼ੱਕ, ਪਰਮੇਸ਼ੁਰ ਦਾ ਪ੍ਰਤਾਪ ਉਸ ਦੇ ਡੀਲਡੌਲ ਜਾਂ ਆਕਾਰ ਉੱਤੇ ਨਿਰਭਰ ਨਹੀਂ ਕਰਦਾ ਹੈ, ਜਿਵੇਂ ਕਿ ਉਸ ਪਹਿਰਾਬੁਰਜ ਵਿਚ ਅਗਲੇ ਵਾਕ ਨੇ ਕਿਹਾ: “ਉਹ ਜਿਸ ਪ੍ਰਕਾਰ ਦਾ ਪਰਮੇਸ਼ੁਰ ਹੈ, ਇਸੇ ਵਿਚ ਉਸ ਦੀ ਅਸਲੀ ਵਡਿਆਈ ਹੈ,” ਨਿਰਸੰਦੇਹ, ਇਕ ਵਫ਼ਾਦਾਰ, ਦਇਆਵਾਨ, ਪ੍ਰੇਮਮਈ, ਅਤੇ ਖਿਮਾਸ਼ੀਲ ਪਰਮੇਸ਼ੁਰ।a (ਕੂਚ 34:6; ਬਿਵਸਥਾ ਸਾਰ 32:4; ਜ਼ਬੂਰ 86:5; ਯਾਕੂਬ 5:11) ਕੀ ਤੁਸੀਂ ਯਹੋਵਾਹ ਨੂੰ ਅਜਿਹਾ ਵਿਅਕਤੀ ਵਿਚਾਰਨ ਲੱਗ ਪਏ ਹੋ, ਇਕ ਭਰੋਸੇਯੋਗ ਮਿੱਤਰ ਜਿਸ ਨਾਲ ਤੁਸੀਂ ਇਕ ਬਹੁਮੁੱਲਾ ਸੰਬੰਧ ਕਾਇਮ ਕਰ ਸਕਦੇ ਹੋ?—ਯਸਾਯਾਹ 41:8; ਯਾਕੂਬ 2:23.
4 ਯਿਸੂ ਨੇ ਆਪਣੇ ਮੁਢਲੇ ਪੈਰੋਕਾਰਾਂ ਦੀ ਮਦਦ ਕੀਤੀ ਕਿ ਉਹ ਪਰਮੇਸ਼ੁਰ ਦੇ ਨਾਲ ਇਕ ਨਿੱਜੀ ਸੰਬੰਧ ਦਾ ਆਨੰਦ ਮਾਣਨ। ਇਸ ਲਈ, ਜਦੋਂ ਰਸੂਲ ਯੂਹੰਨਾ ਨੇ ਸਵਰਗੀ ਜੀਵਨ ਲਈ ਆਪਣੇ ਆਸ ਰੱਖੇ ਗਏ ਪੁਨਰ-ਉਥਾਨ ਬਾਰੇ ਲਿਖਿਆ, ਤਾਂ ਯੂਹੰਨਾ ਨੇ ਟਿੱਪਣੀ ਕੀਤੀ: “ਅਸੀਂ [ਪਰਮੇਸ਼ੁਰ] ਦੇ ਵਰਗੇ ਹੋਵਾਂਗੇ ਕਿਉਂ ਜੋ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ।” (1 ਯੂਹੰਨਾ 3:2; 1 ਕੁਰਿੰਥੀਆਂ 15:44) ਅੱਜ ਨੌਜਵਾਨ ਲੋਕਾਂ ਦੀ ਵੀ ਮਦਦ ਕੀਤੀ ਜਾ ਸਕਦੀ ਹੈ ਕਿ ਉਹ ਪਰਮੇਸ਼ੁਰ ਨੂੰ ਹਕੀਕੀ ਵਿਅਕਤੀ ਵਿਚਾਰਨ, ਉਹ ਵਿਅਕਤੀ ਜਿਸ ਨੂੰ ਉਹ ਚੰਗੀ ਤਰ੍ਹਾਂ ਨਾਲ ਜਾਣ ਸਕਦੇ ਹਨ ਭਾਵੇਂ ਕਿ ਉਹ ਉਸ ਨੂੰ ਨਿੱਜੀ ਤੌਰ ਤੇ ਦੇਖ ਨਹੀਂ ਸਕਦੇ ਹਨ। ਇਕ ਨੌਜਵਾਨ ਨੇ ਟਿੱਪਣੀ ਕੀਤੀ: “ਮੇਰੇ ਮਾਪਿਆਂ ਨੇ ਅਨੇਕ ਸਵਾਲ ਪੁੱਛਣ ਦੁਆਰਾ ਮੈਨੂੰ ਯਹੋਵਾਹ ਨੂੰ ਚੇਤੇ ਰੱਖਣ ਲਈ ਮਦਦ ਕੀਤੀ, ਜਿਵੇਂ ਕਿ, ‘ਯਹੋਵਾਹ ਕੀ ਕਹੇਗਾ? ਤੂੰ ਇਸ ਨੂੰ ਆਪਣੇ ਸ਼ਬਦਾਂ ਵਿਚ ਕਿਵੇਂ ਸਮਝਾਵੇਂਗਾ? ਇਸ ਦਾ ਕੀ ਅਰਥ ਹੈ?’” ਕੀ ਅਜਿਹੇ ਸਵਾਲ ਸਾਨੂੰ ਪਰਮੇਸ਼ੁਰ ਨਾਲ ਆਪਣੇ ਨਿੱਜੀ ਸੰਬੰਧ ਬਾਰੇ ਵਿਚਾਰ ਕਰਨ ਲਈ ਮਜਬੂਰ ਨਹੀਂ ਕਰਦੇ ਹਨ?
ਚੇਤੇ ਰੱਖਣ ਦਾ ਕੀ ਅਰਥ ਹੈ
5. ਕਿਹੜੇ ਬਾਈਬਲ ਉਦਾਹਰਣ ਦਿਖਾਉਂਦੇ ਹਨ ਕਿ ਕਿਸੇ ਨੂੰ ਚੇਤੇ ਰੱਖਣ ਵਿਚ ਉਸ ਦੇ ਨਾਂ ਨੂੰ ਯਾਦ ਕਰਨ ਨਾਲੋਂ ਵੱਧ ਸ਼ਾਮਲ ਹੁੰਦਾ ਹੈ?
5 “ਆਪਣੇ ਕਰਤਾਰ ਨੂੰ ਚੇਤੇ ਰੱਖ,” ਆਦੇਸ਼ ਨੂੰ ਮੰਨਣ ਦਾ ਭਾਵ ਯਹੋਵਾਹ ਬਾਰੇ ਕੇਵਲ ਸੋਚਣਾ ਹੀ ਨਹੀਂ ਹੈ। ਇਸ ਵਿਚ ਕਾਰਜ ਸ਼ਾਮਲ ਹੈ, ਉਹ ਕਰਨਾ ਜੋ ਉਸ ਨੂੰ ਖ਼ੁਸ਼ ਕਰਦਾ ਹੈ। ਜਦੋਂ ਮੁਜਰਮ ਨੇ ਯਿਸੂ ਤੋਂ ਬੇਨਤੀ ਕੀਤੀ, “ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ,” (ਟੇਢੇ ਟਾਈਪ ਸਾਡੇ।) ਤਾਂ ਉਹ ਇਹ ਨਹੀਂ ਚਾਹੁੰਦਾ ਸੀ ਕਿ ਯਿਸੂ ਕੇਵਲ ਉਸ ਦੇ ਨਾਂ ਨੂੰ ਯਾਦ ਕਰੇ। ਉਹ ਚਾਹੁੰਦਾ ਸੀ ਕਿ ਯਿਸੂ ਕਾਰਜ ਕਰੇ, ਅਰਥਾਤ ਉਸ ਨੂੰ ਪੁਨਰ-ਉਥਿਤ ਕਰੇ। (ਲੂਕਾ 23:42) ਇਸੇ ਤਰ੍ਹਾਂ, ਕੈਦੀ ਯੂਸੁਫ਼ ਨੇ ਆਪਣੇ ਨਿਮਿੱਤ ਕਿਸੇ ਕਾਰਜ ਦੀ ਆਸ ਰੱਖੀ ਜਦੋਂ ਉਸ ਨੇ ਫ਼ਿਰਊਨ ਦੇ ਸਾਕੀ ਨੂੰ ਫ਼ਿਰਊਨ ਅੱਗੇ ਉਸ ਨੂੰ ਚੇਤੇ ਕਰਨ ਦੇ ਲਈ ਆਖਿਆ ਸੀ। ਅਤੇ ਜਦੋਂ ਅੱਯੂਬ ਨੇ ਪਰਮੇਸ਼ੁਰ ਤੋਂ ਨਿਵੇਦਨ ਕੀਤਾ, ‘ਮੈਨੂੰ ਚੇਤੇ ਰੱਖੋ,’ ਤਾਂ ਅੱਯੂਬ ਬੇਨਤੀ ਕਰ ਰਿਹਾ ਸੀ ਕਿ ਕਿਸੇ ਭਾਵੀ ਸਮੇਂ ਤੇ, ਪਰਮੇਸ਼ੁਰ ਉਸ ਨੂੰ ਪੁਨਰ-ਉਥਿਤ ਕਰਨ ਲਈ ਕਾਰਜ ਕਰੇ।—ਅੱਯੂਬ 14:13; ਉਤਪਤ 40:14, 23.
6. “ਚੇਤੇ” ਲਈ ਇਬਰਾਨੀ ਸ਼ਬਦ ਕਿਵੇਂ ਚੇਤੇ ਰੱਖੀ ਗਈ ਵਸਤ ਜਾਂ ਵਿਅਕਤੀ ਦੇ ਪ੍ਰਤੀ ਸਨੇਹ ਨੂੰ ਸੰਕੇਤ ਕਰਦਾ ਹੈ?
6 ਇਕ ਵਿਦਵਾਨ ਕਹਿੰਦਾ ਹੈ ਕਿ “ਚੇਤੇ” ਅਨੁਵਾਦਿਤ ਕੀਤਾ ਗਿਆ ਇਬਰਾਨੀ ਸ਼ਬਦ ਅਕਸਰ “ਮਨ ਦੇ ਸਨੇਹ ਅਤੇ ਮੁੜ ਸਮਰਣ ਦੇ ਨਾਲ-ਨਾਲ ਕੀਤੇ ਗਏ ਕਾਰਜ” ਨੂੰ ਸੰਕੇਤ ਕਰਦਾ ਹੈ। “ਚੇਤੇ” ਸ਼ਬਦ ਵਿਚ “ਸਨੇਹ” ਦਾ ਸੰਕੇਤ, ਵਿਰਾਨੇ ਵਿਚ “ਰਲੀ ਮਿਲੀ ਭੀੜ” ਦੇ ਇਸ ਪੁਕਾਰ ਵਿਚ ਦੇਖਿਆ ਜਾ ਸਕਦਾ ਹੈ: “ਅਸੀਂ ਉਨ੍ਹਾਂ ਮੱਛੀਆਂ ਨੂੰ ਚੇਤੇ ਕਰਦੇ ਹਾਂ ਜਿਹੜੀਆਂ ਅਸੀਂ ਮਿਸਰ ਵਿੱਚ . . . ਖਾਂਦੇ ਸਾਂ।” ਜਿਵੇਂ ਅੱਯੂਬ ਨੇ ਪਰਮੇਸ਼ੁਰ ਦੁਆਰਾ ਅਨੁਕੂਲ ਰੂਪ ਵਿਚ ਚੇਤੇ ਰੱਖੇ ਜਾਣ ਦਾ ਨਿਵੇਦਨ ਕੀਤਾ, ਉਵੇਂ ਹੀ ਹਿਜ਼ਕੀਯਾਹ, ਨਹਮਯਾਹ, ਦਾਊਦ, ਅਤੇ ਜ਼ਬੂਰਾਂ ਦੇ ਇਕ ਗੁਮਨਾਮ ਲਿਖਾਰੀ ਨੇ ਵੀ ਬੇਨਤੀ ਕੀਤੀ ਕਿ ਯਹੋਵਾਹ ਉਨ੍ਹਾਂ ਦੀ ਵਫ਼ਾਦਾਰੀ ਦੀ ਖ਼ਾਤਰ ਉਨ੍ਹਾਂ ਨੂੰ ਸਨੇਹ ਸਹਿਤ ਚੇਤੇ ਰੱਖੇ।—ਗਿਣਤੀ 11:4, 5; 2 ਰਾਜਿਆਂ 20:3; ਨਹਮਯਾਹ 5:19; 13:31; ਜ਼ਬੂਰ 25:7; 106:4.
7. ਜੇਕਰ ਅਸੀਂ ਪਰਮੇਸ਼ੁਰ ਨੂੰ ਸਨੇਹ ਸਹਿਤ ਚੇਤੇ ਰੱਖਦੇ ਹਾਂ, ਤਾਂ ਇਹ ਸਾਡੇ ਆਚਰਣ ਉੱਤੇ ਕਿਵੇਂ ਅਸਰ ਪਾਏਗਾ?
7 ਇਸ ਲਈ ਅਸੀਂ ਪੁੱਛ ਸਕਦੇ ਹਾਂ, ‘ਕੀ ਅਸੀਂ ਆਪਣੇ ਸ੍ਰਿਸ਼ਟੀਕਰਤਾ ਨੂੰ ਸਨੇਹ ਸਹਿਤ ਚੇਤੇ ਰੱਖਦੇ ਹਾਂ ਅਤੇ ਅਜਿਹਾ ਕੁਝ ਵੀ ਕਰਨ ਤੋਂ ਪਰਹੇਜ਼ ਕਰਦੇ ਹਾਂ ਜਿਸ ਤੋਂ ਉਸ ਨੂੰ ਦੁੱਖ ਜਾਂ ਪੀੜਾ ਮਹਿਸੂਸ ਹੁੰਦੀ ਹੈ?’ ਇਕ ਯੁਵਤੀ ਨੇ ਟਿੱਪਣੀ ਕੀਤੀ: “ਮਾਂ ਨੇ ਮੈਨੂੰ ਇਹ ਪਛਾਣਨ ਲਈ ਮਦਦ ਕੀਤੀ ਕਿ ਯਹੋਵਾਹ ਕੋਲ ਭਾਵਨਾਵਾਂ ਹਨ, ਅਤੇ ਛੋਟੀ ਉਮਰ ਤੋਂ ਹੀ ਮੈਂ ਸਚੇਤ ਸੀ ਕਿ ਮੇਰੇ ਕਾਰਜ ਉਸ ਉੱਤੇ ਅਸਰ ਪਾਉਂਦੇ ਸਨ।” (ਜ਼ਬੂਰ 78:40-42) ਇਕ ਹੋਰ ਯੁਵਤੀ ਨੇ ਸਮਝਾਇਆ: “ਮੈਂ ਜਾਣਦੀ ਸੀ ਕਿ ਮੇਰੇ ਕਾਰਜ ਸ਼ਤਾਨ ਵੱਲੋਂ ਯਹੋਵਾਹ ਨੂੰ ਦਿੱਤੀ ਚੁਣੌਤੀ ਦਾ ਜਵਾਬ ਦੇਣ ਵਿਚ ਜਾਂ ਤਾਂ ਮਦਦ ਕਰਨਗੇ ਜਾਂ ਵਿਘਨ ਪਾਉਣਗੇ। ਮੈਂ ਯਹੋਵਾਹ ਦਾ ਦਿਲ ਖ਼ੁਸ਼ ਕਰਨਾ ਚਾਹੁੰਦੀ ਸੀ, ਅਤੇ ਇਸ ਗੱਲ ਨੇ ਮੇਰੀ ਮਦਦ ਕੀਤੀ ਅਤੇ ਅੱਜ ਵੀ ਮੇਰੀ ਮਦਦ ਕਰਦੀ ਹੈ।”—ਕਹਾਉਤਾਂ 27:11.
8. (ੳ) ਕਿਹੜੀ ਚੀਜ਼ ਵਿਚ ਲੱਗਣਾ ਸੰਕੇਤ ਕਰੇਗਾ ਕਿ ਅਸੀਂ ਯਹੋਵਾਹ ਨੂੰ ਸਨੇਹ ਸਹਿਤ ਚੇਤੇ ਰੱਖਦੇ ਹਾਂ? (ਅ) ਨੌਜਵਾਨ ਲੋਕ ਬੁੱਧੀਮਾਨੀ ਨਾਲ ਕਿਹੜੇ ਸਵਾਲਾਂ ਉੱਤੇ ਗੌਰ ਕਰਨਗੇ?
8 ਅਸੀਂ ਮੰਨਦੇ ਹਾਂ ਕਿ ਇਸ ਦੁਸ਼ਟ ਸੰਸਾਰ ਵਿਚ, ਯਹੋਵਾਹ ਨੂੰ ਖ਼ੁਸ਼ ਕਰਨ ਵਾਲੀ ਸਰਗਰਮੀ ਵਿਚ ਪੂਰੀ ਤਰ੍ਹਾਂ ਭਾਗ ਲੈਣ ਦੁਆਰਾ ਉਸ ਨੂੰ ਚੇਤੇ ਰੱਖਣਾ ਹਮੇਸ਼ਾ ਆਸਾਨ ਨਹੀਂ ਹੁੰਦਾ ਹੈ। ਫਿਰ ਵੀ ਇਹ ਕਿੰਨਾ ਹੀ ਚੰਗਾ ਹੋਵੇਗਾ ਜੇਕਰ ਤੁਸੀਂ ਪਾਇਨੀਅਰ ਸੇਵਕ ਵਜੋਂ ਪੂਰਣ-ਕਾਲੀ ਮਸੀਹੀ ਸੇਵਾ ਵਿਚ ਲੱਗਣ ਦੁਆਰਾ ਪਹਿਲੀ ਸਦੀ ਦੇ ਨੌਜਵਾਨ ਤਿਮੋਥਿਉਸ—ਨਾਲ ਹੀ ਅੱਜ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਹਜ਼ਾਰਾਂ ਨੌਜਵਾਨ ਲੋਕਾਂ—ਦੀ ਰੀਸ ਕਰ ਸਕੋ! (ਰਸੂਲਾਂ ਦੇ ਕਰਤੱਬ 16:1-3; 1 ਥੱਸਲੁਨੀਕੀਆਂ 3:2) ਪਰੰਤੂ, ਇਹ ਪੁੱਛਿਆ ਜਾ ਸਕਦਾ ਹੈ, ਕੀ ਤੁਸੀਂ ਪਾਇਨੀਅਰ ਸੇਵਕਾਈ ਵਿਚ ਖ਼ੁਦ ਦਾ ਗੁਜ਼ਾਰਾ ਤੋਰ ਸਕੋਗੇ? ਅਤੇ ਜੇਕਰ ਤੁਸੀਂ ਵਿਆਹ ਕੀਤਾ, ਤਾਂ ਕੀ ਤੁਹਾਡੇ ਕੋਲ ਆਪਣੇ ਪਰਿਵਾਰ ਦਿਆਂ ਜੀਆਂ ਲਈ ਪ੍ਰਬੰਧ ਕਰਨ ਦਾ ਹੁਨਰ ਹੋਵੇਗਾ? (1 ਤਿਮੋਥਿਉਸ 5:8) ਇਹ ਮਹੱਤਵਪੂਰਣ ਸਵਾਲ ਹਨ, ਅਤੇ ਇਹ ਅਤਿ ਜ਼ਰੂਰੀ ਹੈ ਕਿ ਤੁਸੀਂ ਇਨ੍ਹਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰੋ।
ਮਕਸਦ ਵਾਲੀ ਸਿੱਖਿਆ
9. ਨੌਜਵਾਨ ਲੋਕਾਂ ਅੱਗੇ ਕਿਹੜਾ ਸੰਸਾਰਕ ਸਿੱਖਿਆ ਸੰਬੰਧੀ ਫ਼ੈਸਲਾ ਪੇਸ਼ ਹੈ?
9 ਜਿਉਂ-ਜਿਉਂ ਮਾਨਵ ਸਮਾਜ ਹੋਰ ਵੀ ਗੁੰਝਲਦਾਰ ਹੁੰਦਾ ਜਾਂਦਾ ਹੈ, ਪਾਇਨੀਅਰ ਕਾਰਜ ਵਿਚ ਆਪਣਾ ਗੁਜ਼ਾਰਾ ਤੋਰਨ ਪੱਖੋਂ ਸ਼ਾਇਦ ਢੁਕਵੀਂ ਨੌਕਰੀ ਹਾਸਲ ਕਰਨ ਦੇ ਲਈ ਜ਼ਿਆਦਾ ਸਿੱਖਿਆ ਦੀ ਲੋੜ ਹੋਵੇ। ਤੁਸੀਂ ਸ਼ਾਇਦ ਗ਼ੌਰ ਕੀਤਾ ਹੋਵੇ ਕਿ ਕੁਝ ਯੂਨੀਵਰਸਿਟੀ ਸਿੱਖਿਅਤ ਵਿਅਕਤੀਆਂ ਨੂੰ ਵੀ ਮੁੜ ਸਿੱਖਿਆ ਹਾਸਲ ਕਰਨ ਦੀ ਲੋੜ ਪਈ ਹੈ, ਤਾਂ ਜੋ ਉਹ ਨਵੇਂ ਹੁਨਰ ਹਾਸਲ ਕਰ ਸਕਣ ਜਿਨ੍ਹਾਂ ਦੀ ਅੱਜ ਮਾਲਕ ਕਦਰ ਪਾਉਂਦੇ ਹਨ। ਇਸ ਲਈ ਤੁਸੀਂ ਨੌਜਵਾਨੋ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ, ਤੁਸੀਂ ਕਿੰਨੀ ਸਿੱਖਿਆ ਦੀ ਭਾਲ ਕਰੋਗੇ? ਇਹ ਫ਼ੈਸਲਾ ਉਚਿਤ ਤੌਰ ਤੇ ਇਸ ਪ੍ਰੇਰਿਤ ਆਦੇਸ਼ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਜਾਣਾ ਚਾਹੀਦਾ ਹੈ: “ਆਪਣੇ ਕਰਤਾਰ ਨੂੰ ਚੇਤੇ ਰੱਖ।”
10. ਅਸੀਂ ਕਿਹੜੀ ਸਰਬੋਤਮ ਸਿੱਖਿਆ ਹਾਸਲ ਕਰ ਸਕਦੇ ਹਾਂ?
10 ਨਿਰਸੰਦੇਹ, ਤੁਸੀਂ ਉਸ ਦੀ ਭਾਲ ਕਰਨੀ ਚਾਹੋਗੇ ਜਿਸ ਨੂੰ ਅਨੇਕ ਸੰਸਾਰਕ ਅਧਿਕਾਰੀ ਵੀ ਸਰਬੋਤਮ ਸਿੱਖਿਆ ਵਿਚਾਰਦੇ ਹਨ—ਉਹ ਸਿੱਖਿਆ ਜੋ ਪਰਮੇਸ਼ੁਰ ਦੇ ਬਚਨ ਦੇ ਧਿਆਨਵਾਨ ਅਧਿਐਨ ਤੋਂ ਪ੍ਰਾਪਤ ਹੁੰਦੀ ਹੈ। ਜਰਮਨ ਲੇਖਕ ਯੋਹਾਨ ਵੌਲਫ਼ਗਾਂਗ ਵੌਨ ਗਅਟੇ ਨੇ ਟਿੱਪਣੀ ਕੀਤੀ: “[ਲੋਕਾਂ] ਦੀ ਜਿੰਨੀ ਵੱਧ ਦਿਮਾਗ਼ੀ ਉੱਨਤੀ ਹੋਵੇ, ਉੱਨੇ ਹੀ ਪੂਰਣ ਰੂਪ ਵਿਚ ਬਾਈਬਲ ਨੂੰ ਸਿੱਖਿਆ ਦੀ ਬੁਨਿਆਦ ਵਜੋਂ ਅਤੇ ਸਾਧਨ ਵਜੋਂ ਵਰਤਣਾ ਵੀ ਮੁਮਕਿਨ ਹੋ ਜਾਵੇਗਾ।” ਜੀ ਹਾਂ, ਬਾਈਬਲ ਦਾ ਅਧਿਐਨ ਤੁਹਾਨੂੰ ਜੀਵਨ ਲਈ ਕਿਸੇ ਹੋਰ ਸਿੱਖਿਆ ਨਾਲੋਂ ਅਧਿਕ ਲੈਸ ਕਰੇਗਾ!—ਕਹਾਉਤਾਂ 2:6-17; 2 ਤਿਮੋਥਿਉਸ 3:14-17.
11. (ੳ) ਉਹ ਕਿਹੜਾ ਸਭ ਤੋਂ ਮਹੱਤਵਪੂਰਣ ਕੰਮ ਹੈ ਜੋ ਅਸੀਂ ਕਰ ਸਕਦੇ ਹਾਂ? (ਅ) ਇਕ ਯੁਵਤੀ ਨੇ ਕਿਉਂ ਕੁਝ ਹੱਦ ਤਕ ਸਿੱਖਿਆ ਹਾਸਲ ਕਰਨ ਦੀ ਚੋਣ ਕੀਤੀ?
11 ਕਿਉਂ ਜੋ ਪਰਮੇਸ਼ੁਰ ਦਾ ਗਿਆਨ ਜੀਵਨ-ਦਾਇਕ ਹੈ, ਅੱਜ ਤੁਹਾਡੇ ਲਈ ਸਭ ਤੋਂ ਮਹੱਤਵਪੂਰਣ ਕੰਮ ਹੈ ਉਸ ਗਿਆਨ ਨੂੰ ਦੂਜਿਆਂ ਦੇ ਨਾਲ ਸਾਂਝਿਆਂ ਕਰਨਾ। (ਕਹਾਉਤਾਂ 3:13-18; ਯੂਹੰਨਾ 4:34; 17:3) ਪਰੰਤੂ, ਇਸ ਨੂੰ ਪ੍ਰਭਾਵਕਾਰੀ ਤਰੀਕੇ ਨਾਲ ਕਰਨ ਦੇ ਲਈ, ਤੁਹਾਨੂੰ ਮੂਲ ਸਿੱਖਿਆ ਦੀ ਲੋੜ ਹੈ। ਤੁਹਾਨੂੰ ਸਪੱਸ਼ਟ ਢੰਗ ਨਾਲ ਸੋਚਣ, ਤਾਰਕਿਕ ਢੰਗ ਨਾਲ ਬੋਲਣ, ਅਤੇ ਚੰਗੀ ਤਰ੍ਹਾਂ ਨਾਲ ਪੜ੍ਹਨ ਤੇ ਲਿਖਣ ਦੇ ਯੋਗ ਹੋਣ ਦੀ ਲੋੜ ਹੈ—ਹੁਨਰ ਜੋ ਸਕੂਲ ਵਿਚ ਸਿਖਾਏ ਜਾਂਦੇ ਹਨ। ਇਸ ਲਈ ਆਪਣੇ ਸਕੂਲ ਪਾਠਕ੍ਰਮ ਨੂੰ ਗੰਭੀਰਤਾ ਸਹਿਤ ਲਓ, ਜਿਵੇਂ ਕਿ ਫ਼ਲੋਰਿਡਾ, ਯੂ.ਐੱਸ.ਏ., ਵਿਚ ਇਕ ਯੁਵਤੀ, ਟ੍ਰੇਸੀ ਨੇ ਕੀਤਾ ਜੋ ਹਾਈ ਸਕੂਲ ਤੋਂ ਵਿਦਿਅਕ ਆਨਰਜ਼ ਦੀ ਡਿਗਰੀ ਨਾਲ ਗ੍ਰੈਜੂਏਟ ਹੋਈ। ਉਸ ਨੇ ਆਪਣੀ ਉਮੀਦ ਪ੍ਰਗਟ ਕੀਤੀ: “ਮੇਰਾ ਟੀਚਾ ਹਮੇਸ਼ਾ ਹੀ ਆਪਣੇ ਪਰਮੇਸ਼ੁਰ ਯਹੋਵਾਹ ਦੀ ਪੂਰਣ-ਕਾਲੀ ਸੇਵਕਾ ਬਣਨ ਦਾ ਰਿਹਾ ਹੈ, ਅਤੇ ਮੈਂ ਉਮੀਦ ਕਰਦੀ ਹਾਂ ਕਿ ਮੇਰੀ ਸਿੱਖਿਆ ਮੈਨੂੰ ਇਹ ਟੀਚਾ ਹਾਸਲ ਕਰਨ ਲਈ ਮਦਦ ਕਰੇਗੀ।”
12. ਜੇਕਰ ਅਤਿਰਿਕਤ ਸੰਸਾਰਕ ਸਿੱਖਿਆ ਚੁਣੀ ਜਾਂਦੀ ਹੈ, ਤਾਂ ਇਹ ਸ਼ਾਇਦ ਕਿਹੜਾ ਮਕਸਦ ਪੂਰਾ ਕਰਨ ਵਿਚ ਮਦਦ ਕਰੇ?
12 ਕੀ ਤੁਸੀਂ ਵਿਚਾਰ ਕੀਤਾ ਹੈ ਕਿ ਤੁਸੀਂ ਸਕੂਲ ਕਿਉਂ ਜਾਂਦੇ ਹੋ? ਕੀ ਇਹ ਮੁੱਖ ਤੌਰ ਤੇ ਖ਼ੁਦ ਨੂੰ ਯਹੋਵਾਹ ਦਾ ਇਕ ਪ੍ਰਭਾਵਕਾਰੀ ਸੇਵਕ ਬਣਨ ਦੇ ਲਈ ਲੈਸ ਕਰਨ ਵਾਸਤੇ ਹੈ? ਜੇਕਰ ਹਾਂ, ਤਾਂ ਤੁਸੀਂ ਇਸ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੋਗੇ ਕਿ ਤੁਹਾਡੀ ਸਿੱਖਿਆ ਇਸ ਮਕਸਦ ਨੂੰ ਕਿਸ ਹੱਦ ਤਕ ਪੂਰਾ ਕਰਦੀ ਹੈ। ਆਪਣੇ ਮਾਪਿਆਂ ਨਾਲ ਮਸ਼ਵਰਾ ਕਰਨ ਮਗਰੋਂ, ਸ਼ਾਇਦ ਇਹ ਫ਼ੈਸਲਾ ਕੀਤਾ ਜਾਵੇ ਕਿ ਤੁਹਾਨੂੰ ਕਾਨੂੰਨ ਵੱਲੋਂ ਮੰਗ ਕੀਤੀ ਗਈ ਘੱਟ ਤੋਂ ਘੱਟ ਸਿੱਖਿਆ ਤੋਂ ਅਧਿਕ ਪੜ੍ਹਨਾ ਚਾਹੀਦਾ ਹੈ। ਅਜਿਹੀ ਅਤਿਰਿਕਤ ਸਿੱਖਿਆ ਸ਼ਾਇਦ ਤੁਹਾਨੂੰ ਅਜਿਹੀ ਨੌਕਰੀ ਲੱਭਣ ਵਿਚ ਮਦਦ ਕਰੇ ਜਿਸ ਨਾਲ ਤੁਸੀਂ ਖ਼ੁਦ ਦਾ ਗੁਜ਼ਾਰਾ ਤੋਰ ਸਕੋ ਅਤੇ ਫਿਰ ਵੀ ਤੁਹਾਡੇ ਕੋਲ ਇੰਨਾ ਸਮਾਂ ਅਤੇ ਸ਼ਕਤੀ ਬਚੇ ਕਿ ਤੁਸੀਂ ਰਾਜ ਸਰਗਰਮੀਆਂ ਵਿਚ ਪੂਰਣ ਤੌਰ ਤੇ ਭਾਗ ਲੈ ਸਕੋ।—ਮੱਤੀ 6:33.
13. ਦੋ ਰੂਸੀ ਮਸੀਹੀਆਂ, ਜੋ ਵਾਧੂ ਸਿੱਖਿਆ ਵਿਚ ਲੱਗੀਆਂ, ਨੇ ਜੀਵਨ ਵਿਚ ਆਪਣਾ ਮਕਸਦ ਕਿਵੇਂ ਪ੍ਰਦਰਸ਼ਿਤ ਕੀਤਾ ਹੈ?
13 ਕਈ ਜੋ ਵਾਧੂ ਸਿੱਖਿਆ ਵਿਚ ਲੱਗੇ ਰਹਿੰਦੇ ਹਨ, ਉਹ ਅਤਿਰਿਕਤ ਸਿੱਖਿਆ ਲੈਣ ਦੇ ਨਾਲ-ਨਾਲ ਹੀ ਪੂਰਣ-ਕਾਲੀ ਸੇਵਕਾਈ ਵਿਚ ਵੀ ਭਾਗ ਲੈਂਦੇ ਹਨ। ਮਾਸਕੋ, ਰੂਸ, ਵਿਚ ਦੋ ਕਿਸ਼ੋਰੀਆਂ, ਨਾਡੀਆ ਤੇ ਮਰੀਨਾ ਬਾਰੇ ਵਿਚਾਰ ਕਰੋ। ਦੋਹਾਂ ਨੇ ਅਪ੍ਰੈਲ 1994 ਵਿਚ ਬਪਤਿਸਮਾ ਲਿਆ ਅਤੇ ਸਹਿਯੋਗੀ ਪਾਇਨੀਅਰਾਂ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ। ਥੋੜ੍ਹੇ ਸਮੇਂ ਮਗਰੋਂ ਉਹ ਹਾਈ ਸਕੂਲ ਤੋਂ ਗ੍ਰੈਜੂਏਟ ਹੋਈਆਂ ਅਤੇ ਦੋ-ਸਾਲਾ ਲੇਖਾਕਾਰੀ ਕੋਰਸ ਵਿਚ ਭਰਤੀ ਹੋਈਆਂ। ਮਈ 1995 ਵਿਚ ਉਨ੍ਹਾਂ ਨੇ ਨਿਯਮਿਤ ਪਾਇਨੀਅਰ ਕਾਰਜ ਆਰੰਭ ਕੀਤਾ, ਫਿਰ ਵੀ ਉਨ੍ਹਾਂ ਨੇ ਆਪਣੀਆਂ ਲੇਖਾਕਾਰੀ ਕਲਾਸਾਂ ਵਿਚ ਔਸਤਨ ਤੌਰ ਤੇ ਅੱਵਲ ਦਰਜਾ ਕਾਇਮ ਰੱਖਿਆ। ਇਸ ਤੋਂ ਇਲਾਵਾ, ਉਹ ਸਕੂਲ ਜਾਣ ਦੇ ਨਾਲ-ਨਾਲ, ਆਪਸ ਵਿਚ ਹਰ ਹਫ਼ਤੇ ਔਸਤਨ 14 ਬਾਈਬਲ ਅਧਿਐਨ ਸੰਚਾਲਿਤ ਕਰ ਸਕੀਆਂ। ਇਹ ਕੁੜੀਆਂ ਉਮੀਦ ਕਰਦੀਆਂ ਹਨ ਕਿ ਉਨ੍ਹਾਂ ਦੀ ਲੇਖਾਕਾਰੀ ਵਿਚ ਸਿੱਖਿਆ ਉਨ੍ਹਾਂ ਨੂੰ ਉਚਿਤ ਨੌਕਰੀ ਹਾਸਲ ਕਰਨ ਦੇ ਯੋਗ ਬਣਾਏਗੀ, ਤਾਂਕਿ ਉਹ ਪੂਰਣ-ਕਾਲੀ ਸੇਵਕਾਈ ਵਿਚ ਖ਼ੁਦ ਦਾ ਗੁਜ਼ਾਰਾ ਤੋਰ ਸਕਣ।
14. ਇਸ ਦੇ ਬੇਲਿਹਾਜ਼ ਕਿ ਅਸੀਂ ਕਿੰਨੀ ਸੰਸਾਰਕ ਸਿੱਖਿਆ ਲੈਣ ਦੀ ਚੋਣ ਕਰਦੇ ਹਾਂ, ਸਾਡੇ ਜੀਵਨ ਵਿਚ ਸਭ ਤੋਂ ਮਹੱਤਵਪੂਰਣ ਚੀਜ਼ ਕਿਹੜੀ ਹੋਣੀ ਚਾਹੀਦੀ ਹੈ?
14 ਜੇਕਰ ਤੁਸੀਂ ਕਾਨੂੰਨ ਵੱਲੋਂ ਮੰਗ ਕੀਤੀ ਗਈ ਸੰਸਾਰਕ ਸਿੱਖਿਆ ਨਾਲੋਂ ਵੱਧ ਸਿੱਖਿਆ ਲੈਂਦੇ ਹੋ, ਤਾਂ ਇੰਜ ਕਰਨ ਦੇ ਆਪਣੇ ਕਾਰਨ ਦੀ ਬੁੱਧੀਮਤਾ ਨਾਲ ਜਾਂਚ ਕਰੋ। ਕੀ ਇਹ ਆਪਣੇ ਲਈ ਨਾਂ ਕਮਾਉਣ ਅਤੇ ਭੌਤਿਕ ਧਨ ਹਾਸਲ ਕਰਨ ਲਈ ਹੈ? (ਯਿਰਮਿਯਾਹ 45:5; 1 ਤਿਮੋਥਿਉਸ 6:17) ਜਾਂ ਕੀ ਤੁਹਾਡਾ ਟੀਚਾ ਵਾਧੂ ਸਿੱਖਿਆ ਨੂੰ ਯਹੋਵਾਹ ਦੀ ਸੇਵਾ ਵਿਚ ਹੋਰ ਪੂਰਣ ਤੌਰ ਤੇ ਭਾਗ ਲੈਣ ਲਈ ਵਰਤਣ ਦਾ ਹੈ? ਲਿਡੀਆ, ਇਕ ਯੁਵਤੀ ਜਿਸ ਨੇ ਅਤਿਰਿਕਤ ਸਿੱਖਿਆ ਲੈਣ ਦੀ ਚੋਣ ਕੀਤੀ, ਨੇ ਅਧਿਆਤਮਿਕ ਮਾਮਲਿਆਂ ਉੱਤੇ ਇਕ ਸਪੱਸ਼ਟ ਸਮਝ ਪ੍ਰਗਟ ਕਰਦੇ ਹੋਏ ਵਿਆਖਿਆ ਕੀਤੀ: “ਦੂਜੇ ਲੋਕ ਉਚੇਰੀ ਸਿੱਖਿਆ ਲੈਂਦੇ ਹਨ ਅਤੇ ਭੌਤਿਕਵਾਦ ਨੂੰ ਰੋੜਾ ਬਣਨ ਦਿੰਦੇ ਹਨ, ਅਤੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਛੱਡ ਦਿੱਤਾ ਹੈ। ਵਿਅਕਤੀਗਤ ਤੌਰ ਤੇ ਪਰਮੇਸ਼ੁਰ ਨਾਲ ਮੇਰਾ ਸੰਬੰਧ ਮੇਰੇ ਲਈ ਸਭ ਤੋਂ ਮਹੱਤਵਪੂਰਣ ਚੀਜ਼ ਹੈ।” ਸਾਡੇ ਸਾਰਿਆਂ ਲਈ ਕਿੰਨਾ ਹੀ ਸ਼ਲਾਘਾਯੋਗ ਰਵੱਈਆ!
15. ਪਹਿਲੀ-ਸਦੀ ਮਸੀਹੀਆਂ ਦੇ ਦਰਮਿਆਨ ਕਿਹੜੇ ਵਿਵਿਧ ਸਿੱਖਿਅਕ ਪਿਛੋਕੜ ਸਨ?
15 ਵਿਲੱਖਣ ਰੂਪ ਵਿਚ, ਪਹਿਲੀ-ਸਦੀ ਮਸੀਹੀਆਂ ਦੇ ਅਤਿ ਵਿਵਿਧ ਸਿੱਖਿਅਕ ਪਿਛੋਕੜ ਸਨ। ਮਿਸਾਲ ਵਜੋਂ, ਰਸੂਲ ਪਤਰਸ ਅਤੇ ਯੂਹੰਨਾ ਨੂੰ ਇੰਜ ਵਿਚਾਰਿਆ ਜਾਂਦਾ ਸੀ ਕਿ ਉਹ “ਵਿਦਵਾਨ ਨਹੀਂ ਸਗੋਂ ਆਮ ਵਿੱਚੋਂ” ਸਨ, ਕਿਉਂਕਿ ਉਨ੍ਹਾਂ ਨੇ ਰਾਬਿਨੀ ਸਕੂਲਾਂ ਵਿਚ ਸਿਖਲਾਈ ਹਾਸਲ ਨਹੀਂ ਕੀਤੀ ਸੀ। (ਰਸੂਲਾਂ ਦੇ ਕਰਤੱਬ 4:13) ਦੂਜੇ ਪਾਸੇ, ਰਸੂਲ ਪੌਲੁਸ ਨੇ ਉਹ ਸਿੱਖਿਆ ਹਾਸਲ ਕੀਤੀ ਜੋ ਅੱਜ ਯੂਨੀਵਰਸਿਟੀ ਦੀ ਸਿੱਖਿਆ ਦੇ ਬਰਾਬਰ ਸੀ। ਫਿਰ ਵੀ, ਪੌਲੁਸ ਨੇ ਉਸ ਸਿੱਖਿਆ ਨੂੰ ਖ਼ੁਦ ਵੱਲ ਧਿਆਨ ਖਿੱਚਣ ਲਈ ਨਹੀਂ ਵਰਤਿਆ; ਇਸ ਦੀ ਬਜਾਇ, ਇਹ ਵਿਭਿੰਨ ਪੇਸ਼ਿਆਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਲਾਭਕਾਰੀ ਸੀ। (ਰਸੂਲਾਂ ਦੇ ਕਰਤੱਬ 22:3; 1 ਕੁਰਿੰਥੀਆਂ 9:19-23; ਫ਼ਿਲਿੱਪੀਆਂ 1:7) ਇਸੇ ਤਰ੍ਹਾਂ, ਮਨਏਨ ਜੋ “ਰਾਜਾ ਹੇਰੋਦੇਸ ਦੇ ਨਾਲ ਪਲਿਆ [“ਪੜ੍ਹਿਆ,” ਨਿ ਵ] ਸੀ,” ਉਨ੍ਹਾਂ ਵਿੱਚੋਂ ਇਕ ਸੀ ਜੋ ਅੰਤਾਕਿਯਾ ਦੀ ਕਲੀਸਿਯਾ ਵਿਚ ਅਗਵਾਈ ਲੈਂਦੇ ਸਨ।—ਰਸੂਲਾਂ ਦੇ ਕਰਤੱਬ 13:1.
ਆਪਣੇ ਪੈਸਿਆਂ ਦੀ ਵਰਤੋਂ ਬੁੱਧੀਮਤਾ ਨਾਲ ਕਿਉਂ ਕਰੋ?
16. (ੳ) ਜੇਕਰ ਅਸੀਂ ਕਰਜ਼ਾਈ ਬਣ ਜਾਂਦੇ ਹਾਂ ਤਾਂ ਆਪਣੇ ਸ੍ਰਿਸ਼ਟੀਕਰਤਾ ਨੂੰ ਚੇਤੇ ਰੱਖਣਾ ਸ਼ਾਇਦ ਕਿਉਂ ਜ਼ਿਆਦਾ ਕਠਿਨ ਹੋਵੇ? (ਅ) ਯਿਸੂ ਦਾ ਇਕ ਦ੍ਰਿਸ਼ਟਾਂਤ ਖ਼ਰਚ ਕਰਨ ਤੋਂ ਪਹਿਲਾਂ ਸੋਚਣ ਦੀ ਮਹੱਤਤਾ ਨੂੰ ਕਿਵੇਂ ਪ੍ਰਗਟ ਕਰਦਾ ਹੈ?
16 ਜੇਕਰ ਤੁਸੀਂ ਆਪਣੇ ਪੈਸਿਆਂ ਦੀ ਬੁੱਧੀਮਤਾ ਨਾਲ ਵਰਤੋਂ ਨਹੀਂ ਕਰਦੇ ਹੋ, ਤਾਂ ਸ਼ਾਇਦ ਆਪਣੇ ਸ੍ਰਿਸ਼ਟੀਕਰਤਾ ਨੂੰ ਖ਼ੁਸ਼ ਕਰਨ ਵਾਲੇ ਕਾਰਜ ਕਰਨ ਦੁਆਰਾ ਉਸ ਨੂੰ ਚੇਤੇ ਰੱਖਣਾ ਜ਼ਿਆਦਾ ਕਠਿਨ ਹੋਵੇ। ਕਿਉਂਕਿ ਜੇਕਰ ਤੁਸੀਂ ਕਰਜ਼ਾਈ ਬਣ ਜਾਂਦੇ ਹੋ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਤੁਹਾਡਾ ਮਾਲਕ ਕੋਈ ਹੋਰ ਹੈ। ਬਾਈਬਲ ਸਮਝਾਉਂਦੀ ਹੈ: “ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।” (ਕਹਾਉਤਾਂ 22:7) ਯਿਸੂ ਦਾ ਇਕ ਦ੍ਰਿਸ਼ਟਾਂਤ, ਖ਼ਰਚ ਕਰਨ ਤੋਂ ਪਹਿਲਾਂ ਵਿਚਾਰ ਕਰਨ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। “ਤੁਹਾਡੇ ਵਿੱਚੋਂ ਕੌਣ ਹੈ,” ਯਿਸੂ ਨੇ ਆਖਿਆ, “ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ ਭਈ ਮੇਰੇ ਕੋਲ ਉਹ ਦੇ ਪੂਰਾ ਕਰਨ ਜੋਗਾ ਹੈ ਕਿ ਨਹੀਂ? ਕਿਤੇ ਐਉਂ ਨਾ ਹੋਵੇ ਕਿ ਜਾਂ ਉਸ ਨੇ ਨੀਉਂ ਰੱਖੀ ਅਤੇ ਪੂਰਾ ਨਾ ਕਰ ਸੱਕਿਆ ਤਾਂ ਸਭ ਵੇਖਣ ਵਾਲੇ . . . ਉਸ ਉੱਤੇ ਹੱਸਣ ਲੱਗ ਪੈਣ।”—ਲੂਕਾ 14:28, 29.
17. ਆਪਣੇ ਖ਼ਰਚ ਨੂੰ ਨਿਯੰਤ੍ਰਿਤ ਕਰਨਾ ਅਕਸਰ ਕਠਿਨ ਕਿਉਂ ਹੁੰਦਾ ਹੈ?
17 ਇਸ ਲਈ, ਤੁਸੀਂ ਇਸ ਸ਼ਾਸਤਰ-ਸੰਬੰਧੀ ਸਿਧਾਂਤ ਅਨੁਸਾਰ ਬੁੱਧੀਮਤਾ ਨਾਲ ਜੀਉਣ ਦਾ ਜਤਨ ਕਰੋਗੇ ਕਿ ‘ਇੱਕ ਦੂਏ ਨਾਲ ਪਿਆਰ ਕਰਨ ਤੋਂ ਬਿਨਾ ਕਿਸੇ ਦੇ ਕਰਜ਼ਦਾਰ ਨਾ ਰਹੀਏ।’ (ਰੋਮੀਆਂ 13:8) ਪਰੰਤੂ ਇੰਜ ਕਰਨਾ ਔਖਾ ਹੈ, ਖ਼ਾਸ ਕਰਕੇ ਜਦੋਂ ਅਜਿਹੇ ਨਵੇਂ-ਨਵੇਂ ਉਤਪਾਦਨ ਸਾਮ੍ਹਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਬਾਰੇ ਵਿਗਿਆਪਕਾਂ ਦਾ ਦਾਅਵਾ ਹੈ ਕਿ ਇਹ ਤੁਹਾਡੇ ਲਈ ਸੱਚ-ਮੁੱਚ ਲੋੜੀਂਦੇ ਹਨ। ਇਕ ਪਿਤਾ, ਜਿਸ ਨੇ ਆਪਣੇ ਬੱਚਿਆਂ ਨੂੰ ਸਮਝਦਾਰ ਹੋਣ ਲਈ ਮਦਦ ਕਰਨ ਦਾ ਜਤਨ ਕੀਤਾ ਹੈ, ਨੇ ਟਿੱਪਣੀ ਕੀਤੀ: “ਅਸੀਂ ਇਹ ਚਰਚਾ ਕਰਨ ਵਿਚ ਕਾਫ਼ੀ ਸਮਾਂ ਬਿਤਾਇਆ ਹੈ ਕਿ ਕਿਹੜੀ ਚੀਜ਼ ਇਕ ਲੋੜ ਹੈ ਅਤੇ ਕਿਹੜੀ ਚੀਜ਼ ਇਕ ਚਾਹ ਹੈ।” ਸਕੂਲ ਆਮ ਤੌਰ ਤੇ ਅਜਿਹੀਆਂ ਗੱਲਾਂ ਨਹੀਂ ਸਿਖਾਉਂਦੇ ਹਨ, ਅਤੇ ਜ਼ਿੰਮੇਵਾਰ ਤਰੀਕੇ ਨਾਲ ਪੈਸੇ ਦੀ ਵਰਤੋਂ ਕਿਵੇਂ ਕਰਨੀ ਹੈ, ਦੇ ਬਾਰੇ ਘੱਟ ਹੀ ਹਿਦਾਇਤ ਦਿੰਦੇ ਹਨ, ਜੇਕਰ ਦਿੰਦੇ ਵੀ ਹਨ। “ਅਸੀਂ ਜਦੋਂ ਹਾਈ ਸਕੂਲ ਤੋਂ ਗ੍ਰੈਜੂਏਟ ਹੋਏ, ਤਾਂ ਅਸੀਂ ਸਮ-ਦੋਭੁਜੀ ਤਿਕੋਣ ਬਾਰੇ ਜ਼ਿਆਦਾ ਅਤੇ ਬਚਤ ਕਰਨ ਬਾਰੇ ਘੱਟ ਹੀ ਜਾਣਦੇ ਸਨ,” ਇਕ ਸਮਾਜ ਸੇਵਕਾ ਨੇ ਟਿੱਪਣੀ ਕੀਤੀ। ਤਾਂ ਫਿਰ, ਕਿਹੜੀ ਗੱਲ ਤੁਹਾਨੂੰ ਬੁੱਧੀਮਤਾ ਨਾਲ ਖ਼ਰਚ ਕਰਨ ਵਿਚ ਮਦਦ ਕਰੇਗੀ?
18. ਪੈਸੇ ਦੀ ਬੁੱਧੀਮਤਾ ਨਾਲ ਵਰਤੋਂ ਕਰਨ ਦੀ ਕੁੰਜੀ ਕੀ ਹੈ, ਅਤੇ ਕਿਉਂ?
18 “ਆਪਣੇ ਕਰਤਾਰ ਨੂੰ ਚੇਤੇ ਰੱਖ,” ਉਪਦੇਸ਼ ਉੱਤੇ ਅਮਲ ਕਰਨਾ ਹੀ ਆਪਣੇ ਪੈਸਿਆਂ ਦੀ ਬੁੱਧੀਮਤਾ ਨਾਲ ਵਰਤੋਂ ਕਰਨ ਦੀ ਕੁੰਜੀ ਹੈ। ਇਹ ਇਸ ਲਈ ਹੈ ਕਿਉਂਕਿ ਜਦੋਂ ਤੁਸੀਂ ਇਹ ਹੁਕਮ ਮੰਨਦੇ ਹੋ, ਤਾਂ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰਨ ਨੂੰ ਪਹਿਲ ਦਿੰਦੇ ਹੋ, ਅਤੇ ਉਸ ਪ੍ਰਤੀ ਤੁਹਾਡਾ ਸਨੇਹ ਤੁਹਾਡੇ ਉੱਤੇ ਪ੍ਰਭਾਵ ਪਾਏਗਾ ਕਿ ਤੁਸੀਂ ਆਪਣਾ ਪੈਸਾ ਕਿਵੇਂ ਖ਼ਰਚ ਕਰਦੇ ਹੋ। ਸਿੱਟੇ ਵਜੋਂ, ਤੁਸੀਂ ਪਰਮੇਸ਼ੁਰ ਨੂੰ ਪੂਰਣ-ਪ੍ਰਾਣ ਭਗਤੀ ਦੇਣ ਵਿਚ ਨਿੱਜੀ ਚਾਹਾਂ ਨੂੰ ਰੁਕਾਵਟ ਨਹੀਂ ਬਣਨ ਦੇਣ ਦੀ ਕੋਸ਼ਿਸ਼ ਕਰੋਗੇ। (ਮੱਤੀ 16:24-26) ਤੁਸੀਂ ਆਪਣੀ ਅੱਖ “ਨਿਰਮਲ,” ਅਰਥਾਤ, ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਇੱਛਾ ਪੂਰੀ ਕਰਨ ਉੱਤੇ ਸਪੱਸ਼ਟ ਰੂਪ ਵਿਚ ਕੇਂਦ੍ਰਿਤ ਰੱਖਣ ਦਾ ਜਤਨ ਕਰੋਗੇ। (ਮੱਤੀ 6:22-24) ਇਸ ਤਰ੍ਹਾਂ ਤੁਸੀਂ ‘ਆਪਣੇ ਮਾਲ ਨਾਲ ਯਹੋਵਾਹ ਦੀ ਮਹਿਮਾ ਕਰਨ’ ਦੇ ਈਸ਼ਵਰੀ ਉਪਦੇਸ਼ ਨੂੰ ਇਕ ਆਨੰਦਮਈ ਵਿਸ਼ੇਸ਼-ਸਨਮਾਨ ਵਿਚਾਰਨ ਲੱਗੋਗੇ।—ਕਹਾਉਤਾਂ 3:9.
ਰੀਸ ਕਰਨ ਯੋਗ ਨੌਜਵਾਨ ਲੋਕ
19. ਅਤੀਤ ਵਿਚ ਨੌਜਵਾਨ ਲੋਕਾਂ ਨੇ ਆਪਣੇ ਸ੍ਰਿਸ਼ਟੀਕਰਤਾ ਨੂੰ ਕਿਵੇਂ ਚੇਤੇ ਰੱਖਿਆ ਹੈ?
19 ਖ਼ੁਸ਼ੀ ਦੀ ਗੱਲ ਹੈ ਕਿ ਅਨੇਕ ਨੌਜਵਾਨ ਲੋਕਾਂ ਨੇ, ਅਤੀਤ ਅਤੇ ਵਰਤਮਾਨ ਸਮੇਂ ਵਿਚ, ਆਪਣੇ ਸ੍ਰਿਸ਼ਟੀਕਰਤਾ ਨੂੰ ਚੇਤੇ ਰੱਖਿਆ ਹੈ। ਨੰਨ੍ਹਾ ਸਮੂਏਲ ਆਪਣੇ ਨਾਲ ਸੇਵਾ ਕਰ ਰਹੇ ਵਿਅਕਤੀਆਂ ਦੇ ਅਨੈਤਿਕ ਪ੍ਰਭਾਵ ਦੇ ਬਾਵਜੂਦ ਵੀ ਡੇਹਰੇ ਦੀ ਸੇਵਾ ਵਿਚ ਕਾਇਮ ਰਿਹਾ। (1 ਸਮੂਏਲ 2:12-26) ਪੋਟੀਫ਼ਰ ਦੀ ਪਤਨੀ, ਜੋ ਇਕ ਆਕਰਸ਼ਕ ਮੋਹਣੀ ਸੀ, ਨੌਜਵਾਨ ਯੂਸੁਫ਼ ਨੂੰ ਵਿਭਚਾਰ ਕਰਨ ਲਈ ਲੁਭਾ ਨਾ ਸਕੀ। (ਉਤਪਤ 39:1-12) ਹਾਲਾਂਕਿ ਉਹ “ਛੋਕਰਾ” ਹੀ ਸੀ, ਯਿਰਮਿਯਾਹ ਨੇ ਸਖ਼ਤ ਵਿਰੋਧ ਦੇ ਬਾਵਜੂਦ ਦਲੇਰੀ ਨਾਲ ਪ੍ਰਚਾਰ ਕੀਤਾ। (ਯਿਰਮਿਯਾਹ 1:6-8) ਇਕ ਨੰਨ੍ਹੀ ਇਸਰਾਏਲੀ ਕੁੜੀ ਨੇ ਨਿਡਰਤਾ ਨਾਲ ਸ਼ਕਤੀਸ਼ਾਲੀ ਅਰਾਮੀ ਸੈਨਾਪਤੀ ਨੂੰ ਇਸਰਾਏਲ ਵਿਚ ਮਦਦ ਭਾਲਣ ਲਈ ਨਿਰਦੇਸ਼ਿਤ ਕੀਤਾ, ਜਿੱਥੇ ਉਹ ਯਹੋਵਾਹ ਬਾਰੇ ਸਿੱਖ ਸਕਦਾ ਸੀ। (2 ਰਾਜਿਆਂ 5:1-4) ਯੁਵਾ ਦਾਨੀਏਲ ਅਤੇ ਉਸ ਦੇ ਸਾਥੀਆਂ ਨੇ ਪਰਮੇਸ਼ੁਰ ਦੇ ਆਹਾਰ-ਸੰਬੰਧੀ ਨਿਯਮਾਂ ਉੱਤੇ ਪਰਖੇ ਜਾਣ ਤੇ ਆਪਣੀ ਨਿਹਚਾ ਕਾਇਮ ਰੱਖੀ। ਅਤੇ ਯੁਵਕ ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਨੇ ਇਕ ਮੂਰਤੀ ਅੱਗੇ ਉਪਾਸਨਾ ਕਰਨ ਦੁਆਰਾ ਪਰਮੇਸ਼ੁਰ ਪ੍ਰਤੀ ਆਪਣੀ ਨਿਸ਼ਠਾ ਦਾ ਸਮਝੌਤਾ ਕਰਨ ਦੀ ਬਜਾਇ ਭਖਦੀ ਭੱਠੀ ਵਿਚ ਸੁੱਟੇ ਜਾਣਾ ਚੁਣਿਆ।—ਦਾਨੀਏਲ 1:8, 17; 3:16-18; ਕੂਚ 20:5.
20. ਅੱਜ ਅਨੇਕ ਨੌਜਵਾਨ ਲੋਕਾਂ ਨੇ ਆਪਣੇ ਸ੍ਰਿਸ਼ਟੀਕਰਤਾ ਨੂੰ ਕਿਵੇਂ ਚੇਤੇ ਰੱਖਿਆ ਹੈ?
20 ਅੱਜ 19 ਤੋਂ 25 ਸਾਲ ਦੀ ਉਮਰ ਵਾਲੇ 2,000 ਤੋਂ ਵੱਧ ਨੌਜਵਾਨ ਲੋਕ ਨਿਊਯਾਰਕ ਰਾਜ, ਯੂ.ਐੱਸ.ਏ., ਵਿਚ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ ਮੁੱਖ ਦਫ਼ਤਰ ਵਿਖੇ ਸੇਵਾ ਕਰਦੇ ਹਨ। ਉਹ ਉਨ੍ਹਾਂ ਹਜ਼ਾਰਾਂ ਨੌਜਵਾਨ ਲੋਕਾਂ ਦਾ ਕੇਵਲ ਇਕ ਛੋਟਾ ਜਿਹਾ ਹੀ ਭਾਗ ਹਨ ਜੋ ਦੁਨੀਆਂ ਭਰ ਵਿਚ ਆਪਣੇ ਸ੍ਰਿਸ਼ਟੀਕਰਤਾ ਨੂੰ ਚੇਤੇ ਰੱਖ ਰਹੇ ਹਨ। ਪ੍ਰਾਚੀਨ ਯੂਸੁਫ਼ ਦੇ ਵਾਂਗ, ਉਨ੍ਹਾਂ ਨੇ ਆਪਣੀ ਨੈਤਿਕ ਸ਼ੁੱਧਤਾ ਦਾ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਹੈ। ਅਨੇਕਾਂ ਨੂੰ ਜਦੋਂ ਇਹ ਚੁਣਨ ਲਈ ਮਜਬੂਰ ਕੀਤਾ ਗਿਆ ਕਿ ਉਹ ਕਿਸ ਦੀ ਸੇਵਾ ਕਰਨਗੇ, ਤਾਂ ਉਨ੍ਹਾਂ ਨੇ ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਿਆ ਹੈ। (ਰਸੂਲਾਂ ਦੇ ਕਰਤੱਬ 5:29) 1946 ਵਿਚ ਪੋਲੈਂਡ ਵਿਚ, 15-ਸਾਲਾ ਹੈਨਰੀਕਾ ਜ਼ੁਰ ਨੂੰ ਤਸੀਹੇ ਦਿੱਤੇ ਗਏ ਜਦੋਂ ਉਸ ਨੇ ਧਾਰਮਿਕ ਮੂਰਤੀ-ਪੂਜਾ ਦਾ ਇਕ ਕਾਰਜ ਕਰਨ ਤੋਂ ਇਨਕਾਰ ਕੀਤਾ। “ਤੂੰ ਅੰਦਰੋ-ਅੰਦਰ ਭਾਵੇਂ ਜੋ ਮਰਜ਼ੀ ਮੰਨ,” ਉਸ ਨੂੰ ਤਸੀਹੇ ਦੇਣ ਵਾਲੇ ਇਕ ਵਿਅਕਤੀ ਨੇ ਸੁਝਾਉ ਦਿੱਤਾ, “ਕੇਵਲ ਸਲੀਬ ਦਾ ਕੈਥੋਲਿਕ ਨਿਸ਼ਾਨ ਬਣਾ ਦੇ।” ਕਿਉਂਕਿ ਉਸ ਨੇ ਇਨਕਾਰ ਕੀਤਾ, ਉਸ ਨੂੰ ਜੰਗਲ ਵਿਚ ਘਸੀਟ ਕੇ ਗੋਲੀ ਮਾਰ ਦਿੱਤੀ ਗਈ, ਪਰੰਤੂ ਉਸ ਦੀ ਸਦੀਪਕ ਜੀਵਨ ਦੀ ਨਿਸ਼ਚਿਤ ਉਮੀਦ ਕਾਇਮ ਰਹੀ!b
21. ਕਿਹੜਾ ਸੱਦਾ ਸਵੀਕਾਰ ਕਰਨਾ ਬੁੱਧੀਮਤਾ ਹੋਵੇਗਾ, ਅਤੇ ਕਿਸ ਨਤੀਜੇ ਨਾਲ?
21 ਯਹੋਵਾਹ ਦਾ ਦਿਲ ਉਨ੍ਹਾਂ ਨੌਜਵਾਨ ਲੋਕਾਂ ਦੁਆਰਾ ਕਿੰਨਾ ਹੀ ਖ਼ੁਸ਼ ਹੋਇਆ ਹੋਵੇਗਾ ਜਿਨ੍ਹਾਂ ਨੇ ਉਸ ਨੂੰ ਸਦੀਆਂ ਦੌਰਾਨ ਚੇਤੇ ਰੱਖਿਆ ਹੈ! ਕੀ ਤੁਸੀਂ ਉਸ ਦੇ ਸੱਦੇ, “ਆਪਣੇ ਕਰਤਾਰ ਨੂੰ ਚੇਤੇ ਰੱਖ” ਨੂੰ ਪ੍ਰਤਿਕ੍ਰਿਆ ਦਿਖਾਓਗੇ? ਸੱਚ-ਮੁੱਚ ਹੀ ਉਹ ਤੁਹਾਡੇ ਚੇਤੇ ਦੇ ਯੋਗ ਹੈ! ਰੋਜ਼ਾਨਾ ਇਸ ਬਾਰੇ ਵਿਚਾਰ ਕਰੋ ਕਿ ਉਸ ਨੇ ਤੁਹਾਡੇ ਲਈ ਕੀ ਕੀਤਾ ਹੈ ਅਤੇ ਕੀ ਅਜੇ ਕਰੇਗਾ, ਅਤੇ ਉਸ ਦੇ ਇਸ ਸੱਦੇ ਨੂੰ ਸਵੀਕਾਰ ਕਰੋ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।”—ਕਹਾਉਤਾਂ 27:11.
[ਫੁਟਨੋਟ]
a ਪਹਿਰਾਬੁਰਜ (ਅੰਗ੍ਰੇਜ਼ੀ), ਦਸੰਬਰ 15, 1953, ਸਫ਼ਾ 750.
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ 1994 ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ), ਸਫ਼ਾ 217-18 ਦੇਖੋ।
ਕੀ ਤੁਹਾਨੂੰ ਯਾਦ ਹੈ?
◻ ਪਰਮੇਸ਼ੁਰ ਨੂੰ ਇਕ ਹਕੀਕੀ ਵਿਅਕਤੀ ਵਿਚਾਰਨ ਦੇ ਲਈ ਨੌਜਵਾਨ ਲੋਕਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ?
◻ ਆਪਣੇ ਸ੍ਰਿਸ਼ਟੀਕਰਤਾ ਨੂੰ ਚੇਤੇ ਰੱਖਣ ਦਾ ਕੀ ਅਰਥ ਹੈ?
◻ ਸਾਡੀ ਸਿੱਖਿਆ ਨੂੰ ਕਿਹੜਾ ਮਕਸਦ ਪੂਰਾ ਕਰਨਾ ਚਾਹੀਦਾ ਹੈ?
◻ ਆਪਣੇ ਪੈਸੇ ਦੀ ਬੁੱਧੀਮਤਾ ਨਾਲ ਵਰਤੋਂ ਕਰਨੀ ਕਿਉਂ ਅਤਿ ਜ਼ਰੂਰੀ ਹੈ?
◻ ਕਿਹੜੇ ਨੌਜਵਾਨ ਲੋਕ ਰੀਸ ਕਰਨ ਦੇ ਯੋਗ ਹਨ?
[ਸਫ਼ੇ 10 ਉੱਤੇ ਤਸਵੀਰ]
ਕੀ ਤੁਸੀਂ ਵਿਚਾਰ ਕੀਤਾ ਹੈ ਕਿ ਤੁਸੀਂ ਕਿਉਂ ਸਕੂਲ ਜਾਂਦੇ ਹੋ?
[ਸਫ਼ੇ 11 ਉੱਤੇ ਤਸਵੀਰ]
ਕੀ ਤੁਸੀਂ ਬੁੱਧੀਮਤਾ ਨਾਲ ਪੈਸੇ ਦੀ ਵਰਤੋਂ ਕਰਨੀ ਸਿੱਖ ਰਹੇ ਹੋ?