ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w97 2/1 ਸਫ਼ੇ 3-4
  • ਇੰਨਾ ਜ਼ਿਆਦਾ ਕਸ਼ਟ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇੰਨਾ ਜ਼ਿਆਦਾ ਕਸ਼ਟ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਕਸ਼ਟ ਅਤੇ ਸੋਗ” ਨਾਲ ਭਰਪੂਰ
  • ਪਰਮੇਸ਼ੁਰ ਦੇ ਉਦੇਸ਼ ਦਾ ਭਾਗ?
  • ਜਦੋਂ ਕਸ਼ਟ ਹੋਰ ਨਾ ਹੋਵੇਗਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਬਾਈਬਲ ਕੀ ਕਹਿੰਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2017
  • ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?
    ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?
  • ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ?
    ਜਾਗਰੂਕ ਬਣੋ!—2012
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
w97 2/1 ਸਫ਼ੇ 3-4

ਇੰਨਾ ਜ਼ਿਆਦਾ ਕਸ਼ਟ

“ਇੰਨਾ ਜ਼ਿਆਦਾ ਭਿਆਨਕ ਵਿਅਕਤੀਗਤ ਅਤੇ ਸਮੂਹਕ ਕਸ਼ਟ ਕਿਉਂ ਹੈ . . . ? ਪਰਮੇਸ਼ੁਰ ਨੂੰ ਤਾਂ ਸਾਰੇ ਉਦੇਸ਼ ਦਾ ਇਕ ਸਾਕਾਰ ਰੂਪ ਹੋਣਾ ਚਾਹੀਦਾ ਹੈ ਲੇਕਿਨ ਫਿਰ ਵੀ ਇਸ ਸੰਸਾਰ ਵਿਚ ਇੰਨਾ ਕੁਝ ਹੈ ਜੋ ਕਿ ਫਜ਼ੂਲ ਹੈ, ਇੰਨਾ ਅਕਾਰਥ ਕਸ਼ਟ ਅਤੇ ਮੰਤਵਹੀਣ ਪਾਪ ਹੈ। ਕੀ ਇਹ ਪਰਮੇਸ਼ੁਰ ਸ਼ਾਇਦ ਉਹ ਹੈ ਜਿਸ ਨੂੰ ਨੀਤਸ਼ੇ ਨੇ: ਇਕ ਨਿਰੰਕੁਸ਼ ਸ਼ਾਸਕ, ਢੌਂਗੀ, ਠੱਗੀ, ਜਲਾਦ ਹੋਣ ਦਾ ਦੋਸ਼ੀ ਠਹਿਰਾਇਆ ਸੀ?”—ਔਨ ਬੀਇੰਗ ਏ ਕ੍ਰਿਸ਼ਚਿਅਨ, ਹਾਂਜ਼ ਕੁੰਗ ਦੁਆਰਾ।

ਤੁਸੀਂ ਦੇਖ ਸਕਦੇ ਹੋ ਕਿ ਕੈਥੋਲਿਕ ਧਰਮ-ਸ਼ਾਸਤਰੀ ਹਾਂਜ਼ ਕੁੰਗ ਕੇਵਲ ਇਕ ਸਮੱਸਿਆ ਹੀ ਪੇਸ਼ ਕਰ ਰਿਹਾ ਹੈ ਜੋ ਅਨੇਕਾਂ ਨੂੰ ਪਰੇਸ਼ਾਨ ਕਰਦੀ ਹੈ—ਇਕ ਸਰਬ ਸ਼ਕਤੀਸ਼ਾਲੀ, ਪ੍ਰੇਮਪੂਰਣ ਪਰਮੇਸ਼ੁਰ ਇੰਨੇ ਕਸ਼ਟਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ? ਕੀ ਤੁਸੀਂ ਲੋਕਾਂ ਨੂੰ ਅਜਿਹਾ ਸਵਾਲ ਪੁੱਛਦੇ ਨਹੀਂ ਸੁਣਿਆ ਹੈ? ਦਇਆ ਵਾਲਾ ਕੋਈ ਵੀ ਵਿਅਕਤੀ ਉਸ ਉੱਤੇ ਸੋਗ ਕਰਦਾ ਹੈ ਜਿਸ ਨੂੰ ਕੁੰਗ “ਖ਼ੂਨ, ਪਸੀਨਾ ਅਤੇ ਹੰਝੂ, ਦਰਦ, ਗਮ ਅਤੇ ਡਰ, ਇਕੱਲਤਾ ਅਤੇ ਮੌਤ ਦੀ ਬੇਅੰਤ ਧਾਰਾ” ਦੇ ਤੌਰ ਤੇ ਵਰਣਨ ਕਰਦਾ ਹੈ। ਅਸਲ ਵਿਚ, ਇਹ ਜ਼ਿਆਦਾ ਇਕ ਬੁਛਾੜ ਦੇ ਵਾਂਗ ਹੈ, ਖ਼ੌਫ਼ ਅਤੇ ਦੁੱਖਾਂ ਦਾ ਹੜ੍ਹ ਜਿਸ ਨੇ ਇਤਿਹਾਸ ਦੇ ਦੌਰਾਨ ਲੱਖਾਂ ਦੀਆਂ ਜਾਨਾਂ ਨੂੰ ਤਬਾਹ ਕਰ ਦਿੱਤਾ ਹੈ।—ਅੱਯੂਬ 14:1.

“ਕਸ਼ਟ ਅਤੇ ਸੋਗ” ਨਾਲ ਭਰਪੂਰ

ਯੁੱਧ ਤੋਂ ਪਰਿਣਿਤ ਕਸ਼ਟ ਦੇ ਬਾਰੇ ਸੋਚੋ, ਉਹ ਦਰਦ ਜੋ ਨਾ ਕੇਵਲ ਨੇੜਲੇ ਸ਼ਿਕਾਰ ਮਹਿਸੂਸ ਕਰਦੇ ਹਨ ਲੇਕਿਨ ਉਹ ਵੀ ਜੋ ਸੋਗ ਕਰਨ ਲਈ ਬਾਕੀ ਰਹਿ ਜਾਂਦੇ ਹਨ, ਜਿਵੇਂ ਕਿ ਬਾਲ-ਸ਼ਿਕਾਰਾਂ ਦੇ ਮਾਪੇ ਅਤੇ ਰਿਸ਼ਤੇਦਾਰ ਅਤੇ ਦੂਜੇ ਜਿਨ੍ਹਾਂ ਨਾਲ ਕਠੋਰ ਵਰਤਾਉ ਕੀਤਾ ਗਿਆ ਹੈ। “ਪਿਛਲੇ 10 ਸਾਲਾਂ ਦੇ ਦੌਰਾਨ,” ਹਾਲ ਹੀ ਵਿਚ ਰੈਡ ਕਰਾਸ ਨੇ ਕਿਹਾ ਕਿ, “15 ਲੱਖ ਬੱਚੇ ਹਥਿਆਰਬੰਦ ਟੱਕਰਾਂ ਵਿਚ ਮਾਰੇ ਗਏ ਸਨ।” 1994 ਵਿਚ ਰਵਾਂਡਾ ਵਿਚ, ਰੈਡ ਕਰਾਸ ਰਿਪੋਰਟ ਕਰਦੀ ਹੈ ਕਿ, “ਲੱਖਾਂ ਹੀ ਆਦਮੀ, ਔਰਤਾਂ ਅਤੇ ਬੱਚੇ ਬੇਰਹਿਮੀ ਨਾਲ ਅਤੇ ਸਿਲਸਿਲੇਵਾਰ ­ਕਤਲਾਮ ਕੀਤੇ ਗਏ ਸਨ।”

ਸਾਨੂੰ ਮੁੰਡੇਬਾਜ਼ ਪਥਭ੍ਰਸ਼ਟ ਵਿਅਕਤੀਆਂ ਦੁਆਰਾ ਪੈਦਾ ਕੀਤੀ ਗਈ ਪੀੜ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਇਕ ਸੋਗਵਾਨ ਮਾਂ, ਜਿਸ ਨੇ ਕਿਹਾ ਕਿ ਉਸ ਦੇ ਪੁੱਤਰ ਨੇ ਇਕ ਬਾਲ-ਨਿਗਰਾਨੀ ਕਾਮੇ ਦੁਆਰਾ ਦੁਰਵਰਤੋਂ ਕੀਤੇ ਜਾਣ ਦੇ ਮਗਰੋਂ ਖ਼ੁਦਕਸ਼ੀ ਕੀਤੀ, ਨੇ ਬਿਆਨ ਕੀਤਾ: “ਜਿਸ ਆਦਮੀ ਨੇ ਮੇਰੇ ਪੁੱਤਰ ਦੇ ਨਾਲ ਦੁਰਵਰਤੋਂ ਕੀਤੀ . . . ਉਹ ਨੇ ਉਸ ਨੂੰ ਅਤੇ ਕਈ ਦੂਜਿਆਂ ਮੁੰਡਿਆਂ ਨੂੰ ਸਭ ਤੋਂ ਸਿਲਸਿਲੇਵਾਰ, ਭ੍ਰਿਸ਼ਟ ਤਰੀਕੇ ਵਿਚ ਨਸ਼ਟ ਕੀਤਾ ਜਿਸ ਦੀ ਕਲਪਨਾ ਕੀਤੀ ਜਾ ਸਕਦੀ ਹੈ। ਅਤੇ ਜਿਸ ਤਰ੍ਹਾਂ ਦੇ ਬਰਤਾਨੀਆ ਵਿਚ ਗਿਰਫ਼ਤਾਰ ਕੀਤੇ ਗਏ ਕਠੋਰ ਕਾਤਲਾਂ ਜਾਂ ਲੜੀਵਾਰ ਖ਼ੂਨੀਆਂ ਦੇ ਵਾਂਗ, ਜਿਨ੍ਹਾਂ ਨੇ “25 ਸਾਲਾਂ ਲਈ ਦੰਡ-ਛੋਟ ਨਾਲ ਅਪਹਰਣ ਕੀਤੇ, ਬਲਾਤਕਾਰ ਕੀਤੇ, ਤਸੀਹੇ ਦਿੱਤੇ ਅਤੇ ਖ਼ੂਨ ਕੀਤੇ,” ਉਨ੍ਹਾਂ ਦਿਆਂ ਸ਼ਿਕਾਰਾਂ ਦੁਆਰਾ ਮਹਿਸੂਸ ਕੀਤੀ ਗਈ ਉਸ ਦਰਦ ਦੀ ਵਿਕਰਾਲਤਾ ਬਾਰੇ ਕੀ? ਇੰਜ ਜਾਪਦਾ ਹੈ ਕਿ ਇਤਿਹਾਸ ਦੇ ਦੌਰਾਨ ਆਦਮੀਆਂ ਅਤੇ ਔਰਤਾਂ ਨੇ ਇਕ ਦੂਜੇ ਨੂੰ ਜਿਵੇਂ ਦਰਦ ਅਤੇ ਦੁੱਖ ਨਾਲ ਪੀੜਿਤ ਕੀਤਾ ਹੈ ਉਸ ਦੀ ਕੋਈ ਹੱਦ ਨਹੀਂ ਰਹੀ ਹੈ।—ਉਪਦੇਸ਼ਕ ਦੀ ਪੋਥੀ 4:1-3.

ਇਸ ਵਿਚ ਉਨ੍ਹਾਂ ਭਾਵਾਤਮਕ ਅਤੇ ਸਰੀਰਕ ਬੀਮਾਰੀਆਂ ਦੁਆਰਾ ਪੈਦਾ ਕੀਤੇ ਗਏ ਕਸ਼ਟਾਂ ਅਤੇ ਉਸ ਭਿਆਨਕ ਸੋਗ ਦੇ ਦਰਦ ਨੂੰ ਸ਼ਾਮਲ ਕਰੋ ਜੋ ਪਰਿਵਾਰਾਂ ਨੂੰ ਤਬਾਹ ਕਰ ਦਿੰਦਾ ਹੈ ਜਦੋਂ ਸਮੇਂ ਤੋਂ ਪਹਿਲਾਂ ਪਿਆਰੇ ਵਿਅਕਤੀ ਮਰ ਜਾਂਦੇ ਹਨ। ਕਾਲ ਜਾਂ ਦੂਸਰੀਆਂ ਅਖਾਉਤੀ ਪ੍ਰਾਕਿਰਤਕ ਤਬਾਹੀਆਂ ਦੇ ਸ਼ਿਕਾਰਾਂ ਦੁਆਰਾ ਕਸ਼ਟ ਵੀ ਮੌਜੂਦ ਹੈ। ਘੱਟ ਹੀ ਵਿਅਕਤੀ ਮੂਸਾ ਦੇ ਕਥਨ ਨਾਲ ਵਿਵਾਦ ਕਰਨਗੇ ਕਿ ਸਾਡੇ 70 ਜਾਂ 80 ਸਾਲ “ਕਸ਼ਟ ਅਤੇ ਸੋਗ” ਨਾਲ ਭਰਪੂਰ ਹਨ।—ਜ਼ਬੂਰ 90:10.

ਪਰਮੇਸ਼ੁਰ ਦੇ ਉਦੇਸ਼ ਦਾ ਭਾਗ?

ਕੀ ਇਹ ਹੋ ਸਕਦਾ ਹੈ, ਜਿਵੇਂ ਕਈਆਂ ਨੇ ਦਾਅਵਾ ਕੀਤਾ ਹੈ, ਕਿ ਇਹ ਨਿਰੰਤਰ ਕਸ਼ਟ ਪਰਮੇਸ਼ੁਰ ਦੇ ਕਿਸੇ ਨਾ ­ਸਮਝਣਯੋਗ ਉਦੇਸ਼ ਦਾ ਭਾਗ ਹਨ? ਕੀ ਸਾਡੇ ਲਈ ਹੁਣ ਕਸ਼ਟ ਸਹਿਣਾ ਜ਼ਰੂਰੀ ਹੈ ਤਾਂ ਜੋ ਅਸੀਂ ‘ਅਗਲੀ ਦੁਨੀਆਂ ਵਿਚ’ ਜੀਵਨ ਦਾ ਮੁੱਲ ਪਾ ਸਕੀਏ? ਕੀ ਇਹ ਸੱਚ ਹੈ, ਜਿਵੇਂ ਫਰਾਂਸੀਸੀ ਫ਼ਿਲਾਸਫ਼ਰ ਟਾਇਆਰ ਡ ਸ਼ਾਰਡੈਨ ਵਿਸ਼ਵਾਸ ਕਰਦਾ ਸੀ, ਕਿ ਉਹ “ਕਸ਼ਟ ਜੋ ਮਾਰਦਾ ਅਤੇ ਗਾਲਦਾ ਹੈ, ਵਿਅਕਤੀ ਲਈ ਜ਼ਰੂਰੀ ਹੈ ਤਾਂ ਜੋ ਉਹ ਜੀ ਸਕੇ ਅਤੇ ਆਤਮਾ ਬਣ ਸਕੇ”? (ਟਾਇਆਰ ਡ ਸ਼ਾਰਡੈਨ ਦਾ ਧਰਮ [ਅੰਗ੍ਰੇਜ਼ੀ]; ਟੇਢੇ ਟਾਈਪ ਸਾਡੇ।) ਯਕੀਨਨ ਨਹੀਂ!

ਕੀ ਇਕ ਧਿਆਨਸ਼ੀਲ ਵਿਓਂਤਕਾਰ ਜਾਣ-ਬੁੱਝ ਕੇ ਇਕ ਘਾਤਕ ਵਾਤਾਵਰਣ ਨੂੰ ਉਤਪੰਨ ਕਰਦਾ ਅਤੇ ਫਿਰ ਲੋਕਾਂ ਨੂੰ ਉਸ ਦੇ ਨਤੀਜਿਆਂ ਤੋਂ ਬਚਾਉਂਦੇ ਸਮੇਂ ਦਾਅਵਾ ਕਰਦਾ ਕਿ ਉਹ ਦਇਆਵਾਨ ਹੈ? ਬਿਲਕੁਲ ਨਹੀਂ! ਇਕ ਪ੍ਰੇਮਮਈ ਪਰਮੇਸ਼ੁਰ ਅਜਿਹੀ ਚੀਜ਼ ਕਿਉਂ ਕਰਦਾ? ਤਾਂ ਫਿਰ ਪਰਮੇਸ਼ੁਰ ਕਸ਼ਟਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ? ਕੀ ਕਸ਼ਟ ਕਦੇ ਖ਼ਤਮ ਹੋਵੇਗਾ? ਅਗਲਾ ਲੇਖ ਇਨ੍ਹਾਂ ਸਵਾਲਾਂ ਉੱਤੇ ਚਰਚਾ ਕਰੇਗਾ।

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

WHO photo by P. Almasy

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ