ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਜੂਨ
“ਸਾਡੀ ਜ਼ਿਆਦਾਤਰ ਜ਼ਿੰਦਗੀ ਕੰਮ ਕਰਨ ਵਿਚ ਹੀ ਲੰਘ ਜਾਂਦੀ ਹੈ। ਕੁਝ ਲੋਕ ਕੰਮ ਨੂੰ ਵਰਦਾਨ ਸਮਝਦੇ ਹਨ ਤੇ ਕੁਝ ਇਸ ਨੂੰ ਸਰਾਪ। ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ ਤੇ ਉਪਦੇਸ਼ਕ ਦੀ ਪੋਥੀ 2:24 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਕੰਮ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਬਾਈਬਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ। ਇਸ ਵਿਚ ਇਹ ਵੀ ਦੱਸਿਆ ਹੈ ਕਿ ਅਸੀਂ ਕੰਮ ਦੇ ਤਣਾਅ ਨੂੰ ਕਿਵੇਂ ਘੱਟ ਕਰ ਸਕਦੇ ਹਾਂ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਬਹੁਤ ਸਾਰੇ ਲੋਕ ਹੱਥੀਂ ਕੰਮ ਕਰਨ ਨੂੰ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦੇ ਹਨ, ਪਰ ਕੀ ਤੁਹਾਨੂੰ ਪਤਾ ਕਿ ਪਵਿੱਤਰ ਸ਼ਾਸਤਰ ਸਾਨੂੰ ਸਖ਼ਤ ਮਿਹਨਤ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ? [ਜਵਾਬ ਲਈ ਸਮਾਂ ਦਿਓ ਤੇ ਉਪਦੇਸ਼ਕ ਦੀ ਪੋਥੀ 2:24 ਪੜ੍ਹੋ। ਸਫ਼ਾ 20 ਤੇ ਦਿੱਤਾ ਲੇਖ ਦਿਖਾਓ।] ਇਸ ਲੇਖ ਵਿਚ ਦੱਸਿਆ ਹੈ ਕਿ ਸਖ਼ਤ ਮਿਹਨਤ ਅਤੇ ਹੱਥੀਂ ਕੰਮ ਕਰਨ ਪ੍ਰਤੀ ਖ਼ਾਸਕਰ ਨੌਜਵਾਨਾਂ ਦਾ ਕੀ ਰਵੱਈਆ ਹੋਣਾ ਚਾਹੀਦਾ ਹੈ।”
ਪਹਿਰਾਬੁਰਜ 1 ਜੁਲਾ.
“ਅਸੀਂ ਅਜਿਹੇ ਲੋਕਾਂ ਨੂੰ ਜਾਣਦੇ ਹਾਂ ਜੋ ਦੇਖਣ ਨੂੰ ਤਾਂ ਕਾਮਯਾਬ ਇਨਸਾਨ ਹਨ, ਪਰ ਫਿਰ ਵੀ ਉਹ ਆਪਣੀ ਜ਼ਿੰਦਗੀ ਵਿਚ ਕਿਸੇ ਚੀਜ਼ ਦੀ ਕਮੀ ਮਹਿਸੂਸ ਕਰਦੇ ਹਨ। ਤੁਹਾਡੇ ਖ਼ਿਆਲ ਵਿਚ ਇਹ ਕਿਹੜੀ ਚੀਜ਼ ਹੋ ਸਕਦੀ ਹੈ? [ਜਵਾਬ ਲਈ ਸਮਾਂ ਦਿਓ ਤੇ ਲੂਕਾ 11:28 ਪੜ੍ਹੋ।] ਇਹ ਰਸਾਲਾ ਮਨ ਦੀ ਸ਼ਾਂਤੀ ਪਾਉਣ ਲਈ ਇਕ ਮਹੱਤਵਪੂਰਣ ਗੱਲ ਬਾਰੇ ਦੱਸਦਾ ਹੈ। ਉਹ ਹੈ ਆਪਣੀ ਅਧਿਆਤਮਿਕ ਲੋੜ ਪੂਰੀ ਕਰਨੀ।”
ਜਾਗਰੂਕ ਬਣੋ! ਜੁਲਾ.-ਸਤੰ.
“ਬਹੁਤ ਸਾਰੇ ਮਾਤਾ-ਪਿਤਾ ਖ਼ੁਦ ਫ਼ੈਸਲਾ ਕਰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਹੜੀਆਂ ਫ਼ਿਲਮਾਂ ਦੇਖਣੀਆਂ ਚਾਹੀਦੀਆਂ ਹਨ। ਕੀ ਤੁਹਾਨੂੰ ਆਪਣੇ ਪਰਿਵਾਰ ਲਈ ਚੰਗੀਆਂ ਫ਼ਿਲਮਾਂ ਨੂੰ ਚੁਣਨਾ ਔਖਾ ਲੱਗਦਾ ਹੈ? [ਜਵਾਬ ਲਈ ਸਮਾਂ ਦਿਓ ਤੇ ਅਫ਼ਸੀਆਂ 4:17 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਮਾਤਾ-ਪਿਤਾ ਫ਼ਾਇਦੇਮੰਦ ਮਨੋਰੰਜਨ ਚੁਣਨ ਵਿਚ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ।”