ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜੁਲਾ.-ਸਤੰ.
“ਅੱਜ-ਕੱਲ੍ਹ ਕੁਦਰਤੀ ਆਫ਼ਤਾਂ ਕਾਫ਼ੀ ਵਧ ਗਈਆਂ ਹਨ। ਲੋਕ ਸੋਚਦੇ ਹਨ ਕਿ ਇਹ ਰੱਬ ਵੱਲੋਂ ਹਨ। ਤੁਹਾਡਾ ਕੀ ਵਿਚਾਰ ਹੈ? [ਜਵਾਬ ਲਈ ਸਮਾਂ ਦਿਓ। ਜੇ ਘਰ-ਸੁਆਮੀ ਗੱਲ ਕਰਨ ਲਈ ਤਿਆਰ ਹੈ, ਤਾਂ ਪੁੱਛੋ] ਕੀ ਮੈਂ ਤੁਹਾਨੂੰ ਪਵਿੱਤਰ ਸ਼ਾਸਤਰ ਵਿੱਚੋਂ ਦਿਖਾ ਸਕਦਾ ਹਾਂ ਕਿ ਇਹ ਮਨੁੱਖ ਨੂੰ ਬਣਾਉਣ ਵਾਲੇ ਪਰਮੇਸ਼ੁਰ ਬਾਰੇ ਕੀ ਕਹਿੰਦਾ ਹੈ? [ਜੇ ਉਹ ਹਾਂ ਕਹੇ, ਤਾਂ 1 ਯੂਹੰਨਾ 4:8 ਪੜ੍ਹੋ।] ਇਹ ਲੇਖ ਸਮਝਾਉਂਦਾ ਹੈ ਕਿ ਕੁਦਰਤੀ ਆਫ਼ਤਾਂ ਲਈ ਰੱਬ ਜ਼ਿੰਮੇਵਾਰ ਨਹੀਂ ਹੈ।” ਸਫ਼ਾ 31 ਉੱਤੇ ਦਿੱਤਾ ਲੇਖ ਦਿਖਾਓ।
ਜਾਗਰੂਕ ਬਣੋ! ਜੁਲਾ.-ਸਤੰ.
“ਅੱਜ-ਕੱਲ੍ਹ ਦੀ ਹਫੜਾ-ਦਫੜੀ ਭਰੀ ਜ਼ਿੰਦਗੀ ਵਿਚ ਰੱਬ ਲਈ ਵਿਹਲ ਹੀ ਨਹੀਂ ਰਹਿੰਦਾ। ਕੀ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੁੰਦਾ ਹੈ? [ਜਵਾਬ ਲਈ ਸਮਾਂ ਦਿਓ। ਜੇ ਘਰ-ਸੁਆਮੀ ਗੱਲ ਕਰਨ ਲਈ ਤਿਆਰ ਹੈ, ਤਾਂ ਅਫ਼ਸੀਆਂ 5:15-17 ਪੜ੍ਹੋ।] ਕੀ ਤੁਸੀਂ ਜਾਣਨਾ ਚਾਹੋਗੇ ਕਿ ਰੱਬ ਸਾਡੇ ਤੋਂ ਕੀ ਉਮੀਦ ਰੱਖਦਾ ਹੈ? ਸਾਨੂੰ ਉਸ ਦੀ ਭਗਤੀ ਕਰਨ ਵਿਚ ਕਿੰਨਾ ਕੁ ਸਮਾਂ ਲਗਾਉਣਾ ਚਾਹੀਦਾ ਹੈ?” ਜੇ ਉਹ ਹਾਂ ਕਹੇ, ਤਾਂ ਸਫ਼ਾ 14 ਉੱਤੇ ਦਿੱਤਾ ਲੇਖ ਦਿਖਾਓ।