2011 ਦਾ ਕਲੰਡਰ ਪਰਿਵਾਰਕ ਸਟੱਡੀ ʼਤੇ ਜ਼ੋਰ ਦਿੰਦਾ ਹੈ
ਯਹੋਵਾਹ ਦੇ ਗਵਾਹਾਂ ਦਾ 2011 ਦਾ ਕਲੰਡਰ ਪਰਿਵਾਰਕ ਸਟੱਡੀ ਕਰਨ ʼਤੇ ਜ਼ੋਰ ਦਿੰਦਾ ਹੈ। ਕਲੰਡਰ ਵਿਚ ਅੱਜ ਦੇ ਅਤੇ ਬਾਈਬਲ ਦੇ ਸਮਿਆਂ ਦੇ ਪਰਿਵਾਰ ਦਿਖਾਏ ਗਏ ਹਨ। ਇਸ ਵਿਚ ਵਿਆਹੇ ਜੋੜੇ ਅਤੇ ਅਣਵਿਆਹੇ ਭੈਣ-ਭਰਾ ਵੀ ਸਟੱਡੀ ਕਰਦੇ ਦਿਖਾਏ ਗਏ ਹਨ।
ਕਲੰਡਰ ਵਿਚ ਦਿਖਾਇਆ ਗਿਆ ਹੈ ਕਿ ਬਾਈਬਲ ਦੇ ਸਮਿਆਂ ਵਿਚ ਯਹੋਵਾਹ ਦੇ ਲੋਕ ਉਸ ਦੀ ਬਿਵਸਥਾ ਵਿਚ ਮਗਨ ਰਹਿੰਦੇ ਸਨ। ਇੱਦਾਂ ਕਰਨਾ ਉਨ੍ਹਾਂ ਲਈ ਬਹੁਤ ਜ਼ਰੂਰੀ ਸੀ ਤਾਂਕਿ ਉਹ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਣ। (ਜ਼ਬੂ. 1:2, 3) ਭਾਵੇਂ ਸਾਡਾ ਪਰਿਵਾਰ ਛੋਟਾ ਹੋਵੇ ਜਾਂ ਵੱਡਾ ਅਤੇ ਚਾਹੇ ਅਸੀਂ ਸੱਚਾਈ ਵਿਚ ਇਕੱਲੇ ਕਿਉਂ ਨਾ ਹੋਈਏ, ਪਰ ਕਲੰਡਰ ਦੀ ਹਰ ਤਸਵੀਰ ਸਾਨੂੰ ਪਰਿਵਾਰਕ ਸਟੱਡੀ ਦੀ ਅਹਿਮੀਅਤ ਯਾਦ ਦਿਲਾਵੇਗੀ। ਕਲੰਡਰ ਵਿਚ ਇਕ ਥਾਂ ਖਾਲੀ ਛੱਡੀ ਗਈ ਹੈ ਜਿੱਥੇ ਤੁਸੀਂ ਉਹ ਦਿਨ ਲਿਖ ਸਕਦੇ ਹੋ ਜਦੋਂ ਤੁਸੀਂ ਆਪਣੀ ਪਰਿਵਾਰਕ ਸਟੱਡੀ ਕਰੋਗੇ। ਕੀ ਤੁਸੀਂ ਉਹ ਦਿਨ ਲਿਖ ਲਿਆ ਹੈ?