ਪਹਿਲੇ ਸ਼ਨੀਵਾਰ ਬਾਈਬਲ ਸਟੱਡੀਆਂ ਸ਼ੁਰੂ ਕਰਨ ʼਤੇ ਜ਼ੋਰ ਦਿਓ
ਮਈ 2011 ਦੇ ਸ਼ੁਰੂ ਵਿਚ ਪਬਲੀਸ਼ਰਾਂ ਨੂੰ ਹੱਲਾਸ਼ੇਰੀ ਦਿੱਤੀ ਗਈ ਸੀ ਕਿ ਉਹ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ। ਇਸ ਤਰ੍ਹਾਂ ਕਰਨ ਲਈ ਪਬਲਿਕ ਐਡੀਸ਼ਨ ਦੇ ਪਹਿਰਾਬੁਰਜ ਵਿਚ “ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਨਾਂ ਦੇ ਲੇਖਾਂ ਦੀ ਲੜੀ ਤਿਆਰ ਕੀਤੀ ਗਈ ਹੈ। ਇਸ ਲਈ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਰੱਖੀ ਗਈ ਪ੍ਰਚਾਰ ਦੀ ਮੀਟਿੰਗ ਵਿਚ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਲੇਖ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਕਿਵੇਂ ਵਰਤਿਆ ਜਾ ਸਕਦਾ ਹੈ। ਇਕ ਛੋਟਾ ਜਿਹਾ ਪ੍ਰਦਰਸ਼ਨ ਵੀ ਦਿਖਾਇਆ ਜਾਣਾ ਚਾਹੀਦਾ ਹੈ।
ਬਜ਼ੁਰਗਾਂ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਪਹਿਲੇ ਸ਼ਨੀਵਾਰ ਗਰੁੱਪ ਅਲੱਗ-ਅਲੱਗ ਮਿਲਣਗੇ ਜਾਂ ਕਿੰਗਡਮ ਹਾਲ ਵਿਚ ਇਕੱਠੇ ਮਿਲਣਗੇ। ਪਰ ਜੇ ਹੋਰ ਮੰਡਲੀਆਂ ਵੀ ਕਿੰਗਡਮ ਹਾਲ ਵਰਤਦੀਆਂ ਹਨ, ਤਾਂ ਇਕੱਠੇ ਮਿਲਣ ਦੀ ਬਜਾਇ ਮੰਡਲੀ ਅਲੱਗ-ਅਲੱਗ ਗਰੁੱਪਾਂ ਵਿਚ ਮਿਲ ਸਕਦੀ ਹੈ। ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਪ੍ਰਚਾਰ ਦੀ ਮੀਟਿੰਗ ਪਹਿਲੇ ਸ਼ਨੀਵਾਰ ਹੀ ਰੱਖੀ ਜਾਣੀ ਚਾਹੀਦੀ ਹੈ।