ਹੁਨਰ ਨਾਲ ਸਿਖਾਉਣ ਲਈ ਤਿਆਰੀ ਕਰੋ
ਯਿਸੂ ਨੂੰ ਦੋ ਮੌਕਿਆਂ ʼਤੇ ਸਦਾ ਦੀ ਜ਼ਿੰਦਗੀ ਬਾਰੇ ਇੱਕੋ ਹੀ ਸਵਾਲ ਪੁੱਛਿਆ ਗਿਆ, ਪਰ ਹਰ ਵਾਰ ਉਸ ਨੇ ਸਵਾਲ ਪੁੱਛਣ ਵਾਲੇ ਦੀ ਜ਼ਰੂਰਤ ਨੂੰ ਧਿਆਨ ਵਿਚ ਰੱਖ ਕੇ ਜਵਾਬ ਦਿੱਤਾ। (ਲੂਕਾ 10:25-28; 18:18-20) ਭਾਵੇਂ ਕਿ ਸਾਨੂੰ ਸਾਰੀ ਜਾਣਕਾਰੀ ਪਤਾ ਹੈ, ਫਿਰ ਵੀ ਸਾਨੂੰ ਵਿਦਿਆਰਥੀ ਨੂੰ ਧਿਆਨ ਵਿਚ ਰੱਖ ਕੇ ਪਹਿਲਾਂ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ। ਉਸ ਨੂੰ ਕਿਹੜੀਆਂ ਗੱਲਾਂ ਸਮਝਣੀਆਂ ਜਾਂ ਮੰਨਣੀਆਂ ਔਖੀਆਂ ਲੱਗਣਗੀਆਂ? ਸਾਨੂੰ ਕਿਹੜੇ ਹਵਾਲੇ ਪੜ੍ਹਨੇ ਚਾਹੀਦੇ ਹਨ? ਸਾਨੂੰ ਉਸ ਨੂੰ ਕਿੰਨੀ ਜਾਣਕਾਰੀ ਦੇਣੀ ਚਾਹੀਦੀ ਹੈ? ਜਾਣਕਾਰੀ ਨੂੰ ਸਮਝਣ ਵਿਚ ਵਿਦਿਆਰਥੀ ਦੀ ਮਦਦ ਕਰਨ ਲਈ ਸਾਨੂੰ ਸ਼ਾਇਦ ਪਹਿਲਾਂ ਹੀ ਸੋਚਣਾ ਪਵੇ ਕਿ ਅਸੀਂ ਕਿਹੜੀ ਮਿਸਾਲ ਦੇਵਾਂਗੇ, ਜਾਣਕਾਰੀ ਨੂੰ ਕਿਵੇਂ ਸਮਝਾਵਾਂਗੇ ਅਤੇ ਕਿਹੜੇ ਸਵਾਲ ਪੁੱਛਾਂਗੇ। ਵਿਦਿਆਰਥੀ ਦੇ ਦਿਲ ਵਿਚ ਸੱਚਾਈ ਦੇ ਬੀਜ ਨੂੰ ਵਧਾਉਣ ਵਾਲਾ ਯਹੋਵਾਹ ਹੀ ਹੈ। ਇਸ ਲਈ ਸਾਨੂੰ ਅਧਿਐਨ ਦੀ ਤਿਆਰੀ, ਆਪਣੇ ਵਿਦਿਆਰਥੀ ਅਤੇ ਉਸ ਨੂੰ ਸੱਚਾਈ ਸਿਖਾਉਣ ਲਈ ਆਪਣੀ ਮਿਹਨਤ ʼਤੇ ਯਹੋਵਾਹ ਤੋਂ ਬਰਕਤ ਮੰਗਣੀ ਚਾਹੀਦੀ ਹੈ।—1 ਕੁਰਿੰ. 3:6; ਯਾਕੂ. 1:5.