ਸਾਡੀ ਮਸੀਹੀ ਜ਼ਿੰਦਗੀ
ਦਲੇਰ ਬਣਨਾ ਇੰਨਾ ਔਖਾ ਨਹੀਂ ਹੈ
ਇਕ ਦਲੇਰ ਵਿਅਕਤੀ ਦਾ ਇਰਾਦਾ ਮਜ਼ਬੂਤ ਹੁੰਦਾ ਹੈ ਅਤੇ ਉਹ ਜਲਦੀ ਹਾਰ ਨਹੀਂ ਮੰਨਦਾ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਸ ਨੂੰ ਡਰ ਨਹੀਂ ਲੱਗਦਾ। ਇਸ ਦੀ ਬਜਾਇ, ਡਰ ਦੇ ਬਾਵਜੂਦ ਵੀ ਉਹ ਸਹੀ ਕੰਮ ਕਰਦਾ ਹੈ। ਯਹੋਵਾਹ ਦੀ ਮਦਦ ਨਾਲ ਅਸੀਂ ਦਲੇਰ ਬਣ ਸਕਦੇ ਹਾਂ। (ਜ਼ਬੂ 28:7) ਨੌਜਵਾਨ ਦਲੇਰੀ ਕਿਵੇਂ ਦਿਖਾ ਸਕਦੇ ਹਨ?
ਡਰਪੋਕਾਂ ਦੀ ਨਹੀਂ, ਸਗੋਂ ਦਲੇਰ ਵਿਅਕਤੀਆਂ ਦੀ ਰੀਸ ਕਰੋ! ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕਿਨ੍ਹਾਂ ਹਾਲਾਤਾਂ ਵਿਚ ਨੌਜਵਾਨਾਂ ਨੂੰ ਦਲੇਰੀ ਦੀ ਲੋੜ ਪੈ ਸਕਦੀ ਹੈ?
ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਦੀ ਮਦਦ ਨਾਲ ਅਸੀਂ ਦਲੇਰ ਬਣ ਸਕਦੇ ਹਾਂ?
ਜੇ ਅਸੀਂ ਦਲੇਰੀ ਦਿਖਾਉਂਦੇ ਹਾਂ, ਤਾਂ ਸਾਨੂੰ ਅਤੇ ਦੇਖਣ ਵਾਲਿਆਂ ਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?