Top left: Marek M. Berezowski/Anadolu Agency via Getty Images; bottom left: Halfpoint Images/Moment via Getty Images; center: Zhai Yujia/China News Service/VCG via Getty Images; top right: Ismail Sen/Anadolu Agency via Getty Images; bottom right: E+/taseffski/via Getty Images
ਖ਼ਬਰਦਾਰ ਰਹੋ!
2023: ਚਿੰਤਾਵਾਂ ਨਾਲ ਭਰਿਆ ਸਾਲ—ਬਾਈਬਲ ਕੀ ਕਹਿੰਦੀ ਹੈ?
ਸਾਲ 2023 ਦੌਰਾਨ ਦੁਨੀਆਂ ਭਰ ਵਿਚ ਵਾਪਰੀਆਂ ਘਟਨਾਵਾਂ ਨੇ ਇਸ ਗੱਲ ਦਾ ਪੁਖਤਾ ਸਬੂਤ ਦਿੱਤਾ ਹੈ ਕਿ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਿਸ ਨੂੰ ਬਾਈਬਲ “ਅੰਤ ਦੇ ਦਿਨ” ਕਹਿੰਦੀ ਹੈ। (2 ਤਿਮੋਥਿਉਸ 3:1) ਅੱਜ ਵਾਪਰ ਰਹੀਆਂ ਘਟਨਾਵਾਂ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ।
ਬਾਈਬਲ ਅਤੇ ਦੁਨੀਆਂ ਭਰ ਵਿਚ ਵਾਪਰ ਰਹੀਆਂ ਘਟਨਾਵਾਂ
“ਲੜਾਈਆਂ ਅਤੇ ਲੜਾਈਆਂ ਦੀਆਂ ਖ਼ਬਰਾਂ।” —ਮੱਤੀ 24:6.
“ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਹਿੰਸਾ ਵਧਦੀ ਜਾ ਰਹੀ ਹੈ।”a
“ਆਮ ਲੋਕਾਂ ਨੂੰ ਕੌਣ ਬਚਾਵੇਗਾ?” ਅਤੇ “ਦੁਨੀਆਂ ਭਰ ਵਿਚ ਮਿਲਟਰੀ ʼਤੇ 20 ਖਰਬ ਤੋਂ ਵੀ ਜ਼ਿਆਦਾ ਡਾਲਰ ਖ਼ਰਚੇ ਗਏ” ਨਾਂ ਦੇ ਲੇਖ ਦੇਖੋ।
“ਥਾਂ-ਥਾਂ ਭੁਚਾਲ਼ ਆਉਣਗੇ।” —ਮਰਕੁਸ 13:8.
“ਸਾਲ 2023 ਦੇ ਸ਼ੁਰੂ ਤੋਂ ਲੈ ਕੇ ਹੁਣ ਤਕ 7 ਤੋਂ ਜ਼ਿਆਦਾ ਤੀਬਰਤਾ ਵਾਲੇ 13 ਭੁਚਾਲ਼ ਆ ਚੁੱਕੇ ਹਨ। ਇਹ ਹੁਣ ਤਕ ਦਾ ਸਭ ਤੋਂ ਵੱਡਾ ਰਿਕਾਰਡ ਹੈ।”b
“ਤੁਰਕੀ ਅਤੇ ਸੀਰੀਆ ਵਿਚ ਭੁਚਾਲ਼ਾਂ ਨੇ ਮਚਾਈ ਤਬਾਹੀ” ਨਾਂ ਦਾ ਲੇਖ ਦੇਖੋ।
“ਖ਼ੌਫ਼ਨਾਕ ਨਜ਼ਾਰੇ।”—ਲੂਕਾ 21:11.
“ਅਸੀਂ ਪਹਿਲਾ ਕਹਿੰਦੇ ਸੀ ਕਿ ਧਰਤੀ ਤਪ ਰਹੀ ਹੈ। ਪਰ ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਧਰਤੀ ਉਬਲਣੀ ਸ਼ੁਰੂ ਹੋ ਗਈ ਹੈ।”—ਅਨਟੋਨੀਓ ਗੁਟੇਰੇਸ, ਸੰਯੁਕਤ ਰਾਸ਼ਟਰ-ਸੰਘ ਦੇ ਸੈਕਟਰੀ-ਜਨਰਲ।c
“2023 ਦੀਆਂ ਗਰਮੀਆਂ ਵਿਚ ਤਪ ਰਹੀ ਧਰਤੀ” ਨਾਂ ਦਾ ਲੇਖ ਦੇਖੋ।
“ਕਾਲ਼।”—ਮੱਤੀ 24:7.
“ਜਿਹੜੇ ਲੋਕ ਪਹਿਲਾਂ ਹੀ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਢਿੱਡ ਭਰ ਰਹੇ ਸਨ, ਉਨ੍ਹਾਂ ਲਈ ਸਾਲ 2023 ਹੋਰ ਵੀ ਔਖਾ ਰਿਹਾ।”d
“ਯੁੱਧ ਅਤੇ ਮੌਸਮ ਵਿਚ ਤਬਦੀਲੀ ਕਰਕੇ ਦੁਨੀਆਂ ਭਰ ਵਿਚ ਖਾਣੇ ਦੀ ਕਮੀ” ਨਾਂ ਦਾ ਲੇਖ ਦੇਖੋ।
“ਮੁਸੀਬਤਾਂ ਨਾਲ ਭਰਿਆ ਸਮਾਂ ਜਿਸ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।”—2 ਤਿਮੋਥਿਉਸ 3:1.
“ਅੱਠ ਵਿੱਚੋਂ ਇਕ ਜਣਾ ਕਿਸੇ-ਨਾ-ਕਿਸੇ ਮਾਨਸਿਕ ਬੀਮਾਰੀ ਨਾਲ ਜੂਝ ਰਿਹਾ ਹੈ।”e
“ਨੌਜਵਾਨਾਂ ਦੀ ਵਿਗੜਦੀ ਜਾ ਰਹੀ ਮਾਨਸਿਕ ਸਿਹਤ” ਨਾਂ ਦਾ ਲੇਖ ਦੇਖੋ।
ਸਾਲ 2024 ਵਿਚ ਕੀ ਹੋਵੇਗਾ?
ਕੋਈ ਨਹੀਂ ਜਾਣਦਾ ਕਿ ਸਾਲ 2024 ਵਿਚ ਕੀ ਹੋਵੇਗਾ। ਪਰ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਦੇਖ ਕੇ ਇੱਦਾਂ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਯਾਨੀ ਸਵਰਗੀ ਸਰਕਾਰ ਜਲਦੀ ਹੀ ਇਨਸਾਨੀ ਸਰਕਾਰਾਂ ਨੂੰ ਖ਼ਤਮ ਕਰਕੇ ਉਸ ਦੀ ਜਗ੍ਹਾ ਲੈ ਲਵੇਗੀ। ਇਹ ਸਵਰਗੀ ਸਰਕਾਰ ਸਾਰੀਆਂ ਚਿੰਤਾਵਾਂ ਅਤੇ ਮੁਸ਼ਕਲਾਂ ਨੂੰ ਜੜ੍ਹੋਂ ਖ਼ਤਮ ਕਰ ਦੇਵੇਗੀ।—ਦਾਨੀਏਲ 2:44; ਪ੍ਰਕਾਸ਼ ਦੀ ਕਿਤਾਬ 21:4.
ਉਸ ਸਮੇਂ ਦਾ ਇੰਤਜ਼ਾਰ ਕਰਦਿਆਂ ਤੇ ਕਦੇ ਸਾਨੂੰ ਚਿੰਤਾ ਹੁੰਦੀ ਹੈ, ਤਾਂ ਅਸੀਂ ਰੱਬ ʼਤੇ ਭਰੋਸਾ ਰੱਖ ਸਕਦੇ ਹਾਂ। ਬਾਈਬਲ ਵਿਚ ਲਿਖਿਆ ਹੈ:
“ਜਦ ਮੈਨੂੰ ਡਰ ਲੱਗਦਾ ਹੈ, ਤਾਂ ਮੈਂ ਤੇਰੇ ʼਤੇ ਭਰੋਸਾ ਰੱਖਦਾ ਹਾਂ।”—ਜ਼ਬੂਰ 56:3.
ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਸਾਨੂੰ ਰੱਬ ʼਤੇ ਭਰੋਸਾ ਹੈ? ਕਿਉਂ ਨਾ ਤੁਸੀਂ ਬਾਈਬਲ ਦੇ ਉਸ ਵਾਅਦੇ ਬਾਰੇ ਜਾਣੋ ਜਿਸ ਵਿਚ ਉਸ ਸਮੇਂ ਦੱਸਿਆ ਹੈ ਕਿ ਜਦੋਂ ਕੋਈ ਦੁੱਖ-ਦਰਦ ਨਹੀਂ ਰਹੇਗਾ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਾਈਬਲ ਦੇ ਵਾਅਦਿਆਂ ਤੋਂ ਕਿਵੇਂ ਫ਼ਾਇਦਾ ਹੋ ਸਕਦਾ ਹੈ, ਇਸ ਬਾਰੇ ਜਾਣਨ ਲਈ ਮੁਫ਼ਤ ਵਿਚ ਬਾਈਬਲ ਤੋਂ ਸਿੱਖੋ।
a Foreign Affairs, “A World at War: What Is Behind the Global Explosion of Violent Conflict?” by Emma Beals and Peter Salisbury, October 30, 2023.
b Earthquake News, “Year 2023: Number of Major Earthquakes on Course for Record,” May, 2023.
c ਸੰਯੁਕਤ ਰਾਸ਼ਟਰ-ਸੰਘ, “ਮੌਸਮ ਉੱਤੇ ਰੱਖੀ ਇਕ ਪ੍ਰੈੱਸ ਕਾਨਫਰੈਂਸ ਵਿਚ ਸੈਕਟਰੀ ਜਨਰਲ ਨੇ ਇਹ ਗੱਲ ਕਹੀ।” 27 ਜੁਲਾਈ 2023.
d World Food Programme, “A Global Food Crisis.”
e ਵਿਸ਼ਵ ਸਿਹਤ ਸੰਗਠਨ, “ਵਿਸ਼ਵ ਮਾਨਸਿਕ ਸਿਹਤ ਦਿਵਸ 2023” 10 ਅਕਤੂਬਰ 2023.