ਖ਼ਬਰਦਾਰ ਰਹੋ!
ਔਖੇ ਸਮਿਆਂ ਵਿਚ ਵੀ ਖ਼ੁਸ਼ ਕਿਵੇਂ ਰਹੀਏ?—ਬਾਈਬਲ ਕੀ ਕਹਿੰਦੀ ਹੈ?
ਇਨ੍ਹਾਂ ਔਖੇ ਸਮਿਆਂ ਵਿਚ ਸਾਰਾ ਕੁਝ ਸਾਡੇ ਹੱਥ-ਵੱਸ ਨਹੀਂ ਹੁੰਦਾ। ਪਰ ਸਾਡੀ ਖ਼ੁਸ਼ੀ ਸਾਡੇ ਹੱਥ-ਵੱਸ ਹੈ ਕਿਉਂਕਿ ਖ਼ੁਸ਼ੀ ਸਾਡੇ ਹਾਲਾਤਾਂ ʼਤੇ ਨਹੀਂ, ਸਗੋਂ ਸਾਡੇ ਨਜ਼ਰੀਏ ʼਤੇ ਨਿਰਭਰ ਕਰਦੀ ਹੈ। ਬਾਈਬਲ ਕਹਿੰਦੀ ਹੈ ਕਿ ਮੁਸ਼ਕਲਾਂ ਦੇ ਬਾਵਜੂਦ ਵੀ “ਖ਼ੁਸ਼ ਮਨ ਮਨੁੱਖ ਹਮੇਸ਼ਾ ਮਜ਼ੇ ਕਰਦਾ ਹੈ।” (ਕਹਾਉਤਾਂ 15:15, CL) ਅਸੀਂ ਆਪਣੀ ਖ਼ੁਸ਼ੀ ਵਧਾਉਣ ਲਈ ਕੀ ਕਰ ਸਕਦੇ ਹਾਂ? ਦੇਖੋ ਕਿ ਬਾਈਬਲ ਇਸ ਬਾਰੇ ਕੀ ਸਲਾਹ ਦਿੰਦੀ ਹੈ।
ਚਿੰਤਾ ਨਾਲ ਲੜੋ
ਬਾਈਬਲ ਕਹਿੰਦੀ ਹੈ: “ਚਿੰਤਾ ਮਨੁੱਖ ਦੇ ਦਿਲ ਨੂੰ ਝੁਕਾ ਦਿੰਦੀ ਹੈ, ਪਰ ਚੰਗੀ ਗੱਲ ਇਸ ਨੂੰ ਖ਼ੁਸ਼ ਕਰ ਦਿੰਦੀ ਹੈ।”—ਕਹਾਉਤਾਂ 12:25.
ਚਿੰਤਾ ਘਟਾਉਣ ਵਿਚ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ। ਇਸ ਬਾਰੇ ਜਾਣਨ ਲਈ “ਚਿੰਤਾ ਬਾਰੇ ਬਾਈਬਲ ਕੀ ਕਹਿੰਦੀ ਹੈ?” ਲੇਖ ਪੜ੍ਹੋ।
ਇਕੱਲੇਪਣ ʼਤੇ ਜਿੱਤ ਹਾਸਲ ਕਰੋ
ਬਾਈਬਲ ਕਹਿੰਦੀ ਹੈ: “ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।”—ਕਹਾਉਤਾਂ 17:17.
ਬਾਈਬਲ ਵਿਚ ਕੁਝ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਦੋਸਤ ਬਣਾ ਸਕਦੇ ਹੋ। ਇੱਦਾਂ ਕਰ ਕੇ ਤੁਸੀਂ ਘੱਟ ਇਕੱਲਾਪਣ ਮਹਿਸੂਸ ਕਰੋਗੇ। ਇਹ ਲੇਖ ਪੜ੍ਹੋ, “ਦੋਸਤੀ ਕਰ ਕੇ ਇਕੱਲੇਪਣ ʼਤੇ ਪਾਓ ਜਿੱਤ—ਬਾਈਬਲ ਕਿੱਦਾਂ ਮਦਦ ਕਰ ਸਕਦੀ ਹੈ?”
ਰੱਬ ਅਤੇ ਲੋਕਾਂ ਲਈ ਪਿਆਰ ਪੈਦਾ ਕਰੋ
ਬਾਈਬਲ ਕਹਿੰਦੀ ਹੈ: “ਤੂੰ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ। . . . ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”a—ਮੱਤੀ 22:37-39.
ਰੱਬ ਨੂੰ ਪ੍ਰਾਰਥਨਾ ਕਰਨ ਨਾਲ ਸਾਡੇ ਦਿਲ ਵਿਚ ਉਸ ਲਈ ਪਿਆਰ ਵਧੇਗਾ। ਇਸ ਬਾਰ ਹੋਰ ਜਾਣਨ ਲਈ “ਕੀ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ?” ਲੇਖ ਪੜ੍ਹੋ।
ਯਿਸੂ ਨੇ ਕਿਹਾ ਸੀ, “ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।” ਇਸ ਸਲਾਹ ਨੂੰ ਲਾਗੂ ਕਰ ਕੇ ਅਸੀਂ ਦੂਜਿਆਂ ਲਈ ਪਿਆਰ ਦਿਖਾ ਰਹੇ ਹੋਵਾਂਗੇ। ਇਸ ਬਾਰੇ ਹੋਰ ਜਾਣਨ ਲਈ “ਸਾਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?” ਲੇਖ ਪੜ੍ਹੋ।
ਕੀ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਕਿ ਔਖੇ ਸਮਿਆਂ ਵਿਚ ਵੀ ਖ਼ੁਸ਼ ਰਹਿਣ ਵਿਚ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ? ਜੇ ਹਾਂ, ਤਾਂ ਅਸੀਂ ਤੁਹਾਨੂੰ ਮੁਫ਼ਤ ਵਿਚ ਬਾਈਬਲ ਤੋਂ ਸਿੱਖਣ ਦਾ ਸੱਦਾ ਦਿੰਦੇ ਹਾਂ।
a ਯਹੋਵਾਹ ਰੱਬ ਦਾ ਨਾਂ ਹੈ। ਜ਼ਬੂਰ 83:18.