Photo by Stringer/Getty Images
ਖ਼ਬਰਦਾਰ ਰਹੋ!
ਮੱਧ ਪੂਰਬ ਵਿਚ ਯੁੱਧ—ਬਾਈਬਲ ਕੀ ਕਹਿੰਦੀ ਹੈ?
ਪੂਰੀ ਦੁਨੀਆਂ ਦੇ ਲੋਕ ਅਮਰੀਕਾ, ਇਜ਼ਰਾਈਲ ਤੇ ਈਰਾਨ ਵਿਚ ਹੋ ਰਹੇ ਯੁੱਧ ਕਰਕੇ ਚਿੰਤਾ ਵਿਚ ਹਨ। ਕੀ ਹਾਲਾਤ ਹੋਰ ਵੀ ਖ਼ਰਾਬ ਹੋ ਜਾਣਗੇ ਅਤੇ ਇਸ ਯੁੱਧ ਦਾ ਅਸਰ ਹੋਰ ਦੇਸ਼ਾਂ ʼਤੇ ਵੀ ਪਵੇਗਾ? ਕੀ ਸਰਕਾਰਾਂ ਯੁੱਧਾਂ ਨੂੰ ਖ਼ਤਮ ਕਰ ਸਕਦੀਆਂ ਹਨ ਅਤੇ ਹਮੇਸ਼ਾ ਲਈ ਸ਼ਾਂਤੀ ਲਿਆ ਸਕਦੀਆਂ ਹਨ?
ਜਿਹੜੇ ਲੋਕ ਬਾਈਬਲ ਦੀ ਭਵਿੱਖਬਾਣੀ ਜਾਣਦੇ ਹਨ, ਉਹ ਸ਼ਾਇਦ ਸੋਚਣ, ਕੀ ਮੱਧ ਪੂਰਬ ਦੇਸ਼ ਵਿਚ ਹੋ ਰਿਹਾ ਯੁੱਧ ਕਿਤੇ ਆਰਮਾਗੇਡਨ ਦੇ ਯੁੱਧ ਦੀ ਸ਼ੁਰੂਆਤ ਤਾਂ ਨਹੀਂ ਜਿੱਦਾਂ ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ?
ਇਸ ਬਾਰੇ ਬਾਈਬਲ ਕੀ ਕਹਿੰਦੀ ਹੈ?
ਕੀ ਸਰਕਾਰਾਂ ਮੱਧ ਪੂਰਬ ਵਿਚ ਯੁੱਧ ਖ਼ਤਮ ਕਰ ਦੇਣਗੀਆਂ?
ਬਾਈਬਲ ਕਹਿੰਦੀ ਹੈ: “ਹਾਕਮਾਂ ਉੱਤੇ ਭਰੋਸਾ ਨਾ ਰੱਖੋ ਅਤੇ ਨਾ ਹੀ ਮਨੁੱਖ ਦੇ ਕਿਸੇ ਪੁੱਤਰ ਉੱਤੇ ਜੋ ਮੁਕਤੀ ਨਹੀਂ ਦਿਵਾ ਸਕਦਾ।”—ਜ਼ਬੂਰ 146:3.
ਇਹ ਤਾਂ ਸਮਾਂ ਹੀ ਦੱਸੇਗਾ ਕਿ ਸਰਕਾਰਾਂ ਮੱਧ ਪੂਰਬ ਵਿਚ ਸ਼ਾਂਤੀ ਲਿਆ ਸਕਦੀਆਂ ਹਨ ਜਾਂ ਨਹੀਂ। ਪਰ ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਕੋਈ ਵੀ ਨੇਤਾ, ਸਰਕਾਰ ਜਾਂ ਲੋਕਾਂ ਦਾ ਸਮੂਹ ਨਾ ਤਾਂ ਯੁੱਧ ਖ਼ਤਮ ਕਰ ਸਕਦਾ ਹੈ ਤੇ ਨਾ ਹੀ ਸ਼ਾਂਤੀ ਲਿਆ ਸਕਦਾ ਹੈ। ਸਿਰਫ਼ ਪਰਮੇਸ਼ੁਰ ਹੀ “ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ ਕਰ” ਸਕਦਾ ਹੈ।—ਜ਼ਬੂਰ 46:9.
ਇਸ ਬਾਰੇ ਹੋਰ ਜਾਣਨ ਲਈ “ਯੁੱਧਾਂ ਦਾ ਅੰਤ—ਕਿਵੇਂ?” ਪਹਿਰਾਬੁਰਜ ਰਸਾਲਾ ਪੜ੍ਹੋ।
ਕੀ ਮੱਧ ਪੂਰਬ ਵਿਚ ਹੋ ਰਹੇ ਯੁੱਧ ਨਾਲ ਬਾਈਬਲ ਦੀ ਭਵਿੱਖਬਾਣੀ ਪੂਰੀ ਹੋ ਰਹੀ ਹੈ?
ਬਾਈਬਲ ਕਹਿੰਦੀ ਹੈ: ‘ਤੁਸੀਂ ਲੜਾਈਆਂ ਦਾ ਰੌਲ਼ਾ ਅਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ। ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ।’—ਮੱਤੀ 24:6, 7.
ਮੱਧ ਪੂਰਬ ਵਿਚ ਹੋ ਰਿਹਾ ਯੁੱਧ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਅਸੀਂ “ਇਸ ਯੁਗ ਦੇ ਆਖ਼ਰੀ ਸਮੇਂ” ਅਤੇ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ। (ਮੱਤੀ 24:3; 2 ਤਿਮੋਥਿਉਸ 3:1) ਅੱਜ ਅਸੀਂ ਜੋ ਯੁੱਧ ਹੁੰਦੇ ਦੇਖ ਰਹੇ ਹਾਂ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਜਲਦੀ ਹੀ ਯੁੱਧਾਂ ਅਤੇ ਹੋਰ ਮੁਸੀਬਤਾਂ ਨੂੰ ਖ਼ਤਮ ਕਰਨ ਲਈ ਕਦਮ ਚੁੱਕੇਗਾ।
ਇਸ ਬਾਰੇ ਹੋਰ ਜਾਣਨ ਲਈ “‘ਆਖ਼ਰੀ ਦਿਨਾਂ’ ਜਾਂ ‘ਅੰਤ ਦੇ ਸਮੇਂ’ ਦੀ ਕੀ ਨਿਸ਼ਾਨੀ ਹੈ?” ਨਾਂ ਦਾ ਲੇਖ ਪੜ੍ਹੋ।
ਕੀ ਆਰਮਾਗੇਡਨ ਦਾ ਯੁੱਧ ਮੱਧ ਪੂਰਬ ਵਿਚ ਸ਼ੁਰੂ ਹੋਵੇਗਾ?
ਬਾਈਬਲ ਕਹਿੰਦੀ ਹੈ: “ਉਹ ਰਾਜਿਆਂ ਨੂੰ ਉਸ ਜਗ੍ਹਾ ਇਕੱਠੇ ਕਰਦੇ ਹਨ ਜਿਸ ਨੂੰ ਇਬਰਾਨੀ ਭਾਸ਼ਾ ਵਿਚ ਆਰਮਾਗੇਡਨ ਕਿਹਾ ਜਾਂਦਾ ਹੈ।”—ਪ੍ਰਕਾਸ਼ ਦੀ ਕਿਤਾਬ 16:16.
ਆਰਮਾਗੇਡਨ ਦਾ ਯੁੱਧ ਸਰਕਾਰਾਂ ਵਿਚ ਨਹੀਂ ਹੋਵੇਗਾ ਜੋ ਮੱਧ ਪੂਰਬ ਵਿਚ ਚੱਲ ਰਿਹਾ ਹੈ। ਇਸ ਯੁੱਧ ਦਾ ਅਸਰ ਪੂਰੀ ਦੁਨੀਆਂ ʼਤੇ ਪਵੇਗਾ ਅਤੇ ਇਹ ਸਰਕਾਰਾਂ ਤੇ ਪਰਮੇਸ਼ੁਰ ਵਿਚ ਹੋਵੇਗਾ।
ਇਸ ਬਾਰੇ ਹੋਰ ਜਾਣਨ ਲਈ “ਆਰਮਾਗੇਡਨ ਦੀ ਲੜਾਈ ਕੀ ਹੈ?” ਨਾਂ ਦਾ ਲੇਖ ਪੜ੍ਹੋ।
ਮੁਸ਼ਕਲ ਘੜੀਆਂ ਵੇਲੇ ਸ਼ਾਂਤ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
ਬਾਈਬਲ ਕਹਿੰਦੀ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ।”—ਫ਼ਿਲਿੱਪੀਆਂ 4:6.
ਯਹੋਵਾਹa ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ। ਕਿਉਂ? ਕਿਉਂਕਿ ਉਸ ਨੂੰ ਸਾਡਾ ਫ਼ਿਕਰ ਹੈ, ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਮੁਸ਼ਕਲ ਘੜੀਆਂ ਵੇਲੇ ਸ਼ਾਂਤ ਰਹਿਣ ਵਿਚ ਸਾਡੀ ਮਦਦ ਕਰਦਾ ਹੈ। (1 ਪਤਰਸ 5:7) ਉਹ ਸਾਡੀ ਮਦਦ ਕਿਵੇਂ ਕਰਦਾ ਹੈ? ਇਕ ਤਰੀਕਾ ਹੈ, ਉਹ ਸਾਡੀ ਸਿਰਫ਼ ਇਹ ਸਮਝਣ ਵਿਚ ਹੀ ਮਦਦ ਨਹੀਂ ਕਰਦਾ ਕਿ ਯੁੱਧ ਕਿਉਂ ਹੁੰਦੇ ਹਨ, ਸਗੋਂ ਉਹ ਇਹ ਵੀ ਦੱਸਦਾ ਹੈ ਕਿ ਯੁੱਧ ਕਿਵੇਂ ਖ਼ਤਮ ਹੋਣਗੇ ਅਤੇ ਉਹ ਇਨ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਕੀ ਕਰੇਗਾ।—ਪ੍ਰਕਾਸ਼ ਦੀ ਕਿਤਾਬ 21:3, 4.
ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ, ਇਹ ਜਾਣਨ ਲਈ “ਕੀ ਮੈਨੂੰ ਬਾਈਬਲ ਤੋਂ ਦਿਲਾਸਾ ਮਿਲ ਸਕਦਾ ਹੈ?” ਨਾਂ ਦਾ ਲੇਖ ਪੜ੍ਹੋ।
a ਯਹੋਵਾਹ ਰੱਬ ਦਾ ਨਾਮ ਹੈ।—ਜ਼ਬੂਰ 83:18.