15 ਪਰਮੇਸ਼ੁਰ ਦੇ ਵਰਦਾਨ ਦਾ ਨਤੀਜਾ ਗੁਨਾਹ ਦੇ ਨਤੀਜੇ ਵਰਗਾ ਨਹੀਂ ਹੈ। ਇਕ ਆਦਮੀ ਦੇ ਗੁਨਾਹ ਕਰਕੇ ਬਹੁਤ ਸਾਰੇ ਲੋਕ ਮਰੇ ਹਨ। ਪਰ ਪਰਮੇਸ਼ੁਰ ਦੀ ਅਪਾਰ ਕਿਰਪਾ ਅਤੇ ਵਰਦਾਨ ਸਦਕਾ ਬਹੁਤ ਸਾਰੇ ਲੋਕਾਂ ਨੂੰ ਬੇਹਿਸਾਬ ਬਰਕਤਾਂ ਮਿਲੀਆਂ ਹਨ।+ ਇਹ ਅਪਾਰ ਕਿਰਪਾ ਅਤੇ ਵਰਦਾਨ ਇਕ ਹੋਰ ਆਦਮੀ ਯਾਨੀ ਯਿਸੂ ਮਸੀਹ ਦੀ ਅਪਾਰ ਕਿਰਪਾ ਰਾਹੀਂ ਮਿਲਦਾ ਹੈ।+