2 ਪਰ ਅਸੀਂ ਬੇਈਮਾਨੀ ਤੇ ਬੇਸ਼ਰਮੀ ਭਰੇ ਕੰਮ ਕਰਨੇ ਛੱਡ ਦਿੱਤੇ ਹਨ। ਨਾਲੇ ਅਸੀਂ ਮੱਕਾਰੀਆਂ ਨਹੀਂ ਕਰਦੇ ਅਤੇ ਨਾ ਹੀ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਾਂ, ਸਗੋਂ ਲੋਕਾਂ ਨੂੰ ਉਹੀ ਦੱਸਦੇ ਹਾਂ ਜੋ ਇਸ ਵਿਚ ਲਿਖਿਆ ਹੈ। ਇਸ ਤਰ੍ਹਾਂ ਕਰ ਕੇ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਰੇ ਲੋਕਾਂ ਸਾਮ੍ਹਣੇ ਚੰਗੀ ਮਿਸਾਲ ਬਣਦੇ ਹਾਂ।