12 ਅਸਲ ਵਿਚ, ਹੁਣ ਤਕ ਤਾਂ ਤੁਹਾਨੂੰ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣ ਜਾਣਾ ਚਾਹੀਦਾ ਸੀ, ਪਰ ਲੋੜ ਤਾਂ ਇਹ ਹੈ ਕਿ ਕੋਈ ਤੁਹਾਨੂੰ ਪਰਮੇਸ਼ੁਰ ਦੀ ਬਾਣੀ ਦੀਆਂ ਬੁਨਿਆਦੀ ਗੱਲਾਂ ਦੁਬਾਰਾ ਸ਼ੁਰੂ ਤੋਂ ਸਿਖਾਵੇ; ਤੁਸੀਂ ਤਾਂ ਦੁਬਾਰਾ ਉਨ੍ਹਾਂ ਵਰਗੇ ਬਣ ਗਏ ਹੋ ਜਿਨ੍ਹਾਂ ਨੂੰ ਦੁੱਧ ਦੀ ਲੋੜ ਹੈ, ਨਾ ਕਿ ਰੋਟੀ ਦੀ।