10 ਜਿਹੜੇ ਕਸ਼ਟ ਤੂੰ ਸਹਿਣ ਵਾਲਾ ਹੈ, ਉਨ੍ਹਾਂ ਕਰਕੇ ਤੂੰ ਘਬਰਾਈਂ ਨਾ। ਦੇਖ! ਸ਼ੈਤਾਨ ਤੁਹਾਡੇ ਵਿੱਚੋਂ ਕੁਝ ਜਣਿਆਂ ਨੂੰ ਵਾਰ-ਵਾਰ ਜੇਲ੍ਹਾਂ ਵਿਚ ਸੁੱਟੇਗਾ ਜਿਸ ਕਰਕੇ ਤੁਹਾਡੀ ਪੂਰੀ ਤਰ੍ਹਾਂ ਪਰੀਖਿਆ ਲਈ ਜਾਵੇਗੀ ਅਤੇ ਤੁਹਾਨੂੰ ਦਸ ਦਿਨਾਂ ਤਕ ਕਸ਼ਟ ਸਹਿਣਾ ਪਵੇਗਾ। ਤੂੰ ਮੌਤ ਤਕ ਵਫ਼ਾਦਾਰ ਰਹੀਂ ਅਤੇ ਮੈਂ ਤੈਨੂੰ ਜ਼ਿੰਦਗੀ ਦਾ ਇਨਾਮ ਦਿਆਂਗਾ।