ਫੁਟਨੋਟ
f ਡਾਕਟਰ ਲੋਕ ਸਲਾਹ ਦਿੰਦੇ ਹਨ ਕਿ ਸ਼ੂਗਰ ਦੇ ਰੋਗੀ ਦੂਸਰਿਆਂ ਨੂੰ ਆਪਣੀ ਬੀਮਾਰੀ ਬਾਰੇ ਦੱਸਣ ਲਈ ਹਮੇਸ਼ਾ ਆਪਣੇ ਨਾਲ ਇਕ ਕਾਰਡ ਰੱਖਣ ਅਤੇ ਗਲ਼ੇ ਜਾਂ ਬਾਂਹ ਤੇ ਕੋਈ ਚੇਨ ਜਾਂ ਵੰਗ ਪਾਉਣ ਜਿਸ ਤੇ ਦੱਸਿਆ ਹੋਵੇ ਕਿ ਉਨ੍ਹਾਂ ਨੂੰ ਸ਼ੂਗਰ ਦੀ ਬੀਮਾਰੀ ਹੈ। ਇਸ ਤਰ੍ਹਾਂ ਕਰਨ ਨਾਲ ਸੰਕਟ ਵੇਲੇ ਉਨ੍ਹਾਂ ਦੀ ਜਾਨ ਬਚ ਸਕਦੀ ਹੈ। ਮਿਸਾਲ ਲਈ, ਖ਼ੂਨ ਵਿਚ ਸ਼ੱਕਰ ਦੀ ਕਮੀ ਹੋਣ ਕਰਕੇ ਮਰੀਜ਼ ਦੀ ਹਾਲਤ ਨੂੰ ਦੇਖ ਕੇ ਲੋਕਾਂ ਨੂੰ ਭੁਲੇਖਾ ਲੱਗ ਸਕਦਾ ਹੈ ਕਿ ਉਸ ਨੂੰ ਕੋਈ ਹੋਰ ਬੀਮਾਰੀ ਹੈ ਜਾਂ ਉਹ ਸ਼ਰਾਬੀ ਹੈ।