ਫੁਟਨੋਟ
a ਜਦ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ, ਤਾਂ ਉਸ ਨੇ ਇਹ ਨਹੀਂ ਕਿਹਾ ਸੀ ਕਿ ‘ਤੁਸੀਂ ਇਹ ਪ੍ਰਾਰਥਨਾ ਕਰੋ,’ ਕਿਉਂਕਿ ਇਵੇਂ ਕਹਿਣਾ ਉਸ ਦੀ ਹੁਣੇ ਕਹੀ ਗੱਲ ਦੇ ਉਲਟ ਹੁੰਦਾ। ਇਸ ਦੀ ਬਜਾਇ ਉਸ ਨੇ ਕਿਹਾ: ‘ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ।’ (ਮੱਤੀ 6:9-13, CL) ਉਹ ਕੀ ਸਿਖਾ ਰਿਹਾ ਸੀ? ਇਹੀ ਕਿ ਸਾਨੂੰ ਆਪਣੀਆਂ ਲੋੜਾਂ ਨੂੰ ਪਹਿਲ ਦੇਣ ਦੀ ਬਜਾਇ ਪਰਮੇਸ਼ੁਰ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।