ਫੁਟਨੋਟ
a ਚੋਬਾਂ ਨੂੰ ਕੜਿਆਂ ਵਿੱਚੋਂ ਨਹੀਂ ਕੱਢਿਆ ਜਾਣਾ ਚਾਹੀਦਾ ਸੀ, ਉਦੋਂ ਵੀ ਨਹੀਂ ਜਦੋਂ ਸੰਦੂਕ ਨੂੰ ਡੇਹਰੇ ਵਿਚ ਟਿਕਾਇਆ ਗਿਆ ਸੀ। ਇਸ ਲਈ ਚੋਬਾਂ ਹੋਰ ਕਿਸੇ ਕੰਮ ਲਈ ਨਹੀਂ ਵਰਤੀਆਂ ਜਾ ਸਕਦੀਆਂ ਸਨ। ਇਸ ਤਰ੍ਹਾਂ ਸੰਦੂਕ ਨੂੰ ਛੇੜਨ ਦੀ ਲੋੜ ਨਹੀਂ ਪੈਂਦੀ ਸੀ; ਜੇ ਚੋਬਾਂ ਕੜਿਆਂ ਵਿੱਚੋਂ ਕੱਢੀਆਂ ਜਾਂਦੀਆਂ ਤਾਂ ਜਦੋਂ ਵੀ ਸੰਦੂਕ ਨੂੰ ਚੁੱਕਣ ਦੀ ਲੋੜ ਸੀ ਤਾਂ ਚੋਬਾਂ ਨੂੰ ਕੜਿਆਂ ਵਿਚ ਦੁਬਾਰਾ ਪਾਉਣ ਲਈ ਸੰਦੂਕ ਨੂੰ ਹੱਥ ਲਾਉਣਾ ਪੈਣਾ ਸੀ। ਤਾਂ ਫਿਰ ਜਦੋਂ ਗਿਣਤੀ 4:6 ਵਿਚ “ਚੋਬਾਂ ਪਾਉਣ” ਬਾਰੇ ਗੱਲ ਕੀਤੀ ਹੈ ਤਾਂ ਇੱਥੇ ਸ਼ਾਇਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਸੂਤ ਕਰਨ ਦੀ ਗੱਲ ਹੋ ਰਹੀ ਸੀ ਤਾਂਕਿ ਭਾਰੇ ਸੰਦੂਕ ਨੂੰ ਹੋਰ ਜਗ੍ਹਾ ਲਿਜਾਇਆ ਜਾ ਸਕੇ।