ਫੁਟਨੋਟ
d ਰਾਜਾ ਆਸਾ ਨੇ ਬਹੁਤ ਗੰਭੀਰ ਪਾਪ ਕੀਤੇ ਸਨ। (2 ਇਤਿ. 16:7, 10) ਪਰ ਬਾਈਬਲ ਵਿਚ ਉਸ ਬਾਰੇ ਲਿਖਿਆ ਹੈ ਕਿ ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ। ਜਦੋਂ ਯਹੋਵਾਹ ਦੇ ਨਬੀ ਨੇ ਉਸ ਨੂੰ ਸੁਧਾਰਿਆ, ਤਾਂ ਪਹਿਲਾਂ ਤਾਂ ਉਸ ਨੇ ਉਸ ਦੀ ਨਹੀਂ ਸੁਣੀ, ਪਰ ਸ਼ਾਇਦ ਬਾਅਦ ਵਿਚ ਉਸ ਨੇ ਤੋਬਾ ਕੀਤੀ ਹੋਵੇ। ਯਹੋਵਾਹ ਨੇ ਉਸ ਦੀਆਂ ਬੁਰਾਈਆਂ ਨਾਲੋਂ ਜ਼ਿਆਦਾ ਉਸ ਦੀਆਂ ਖ਼ੂਬੀਆਂ ʼਤੇ ਧਿਆਨ ਦਿੱਤਾ। ਗੌਰ ਕਰਨ ਵਾਲੀ ਗੱਲ ਹੈ ਕਿ ਆਸਾ ਨੇ ਯਹੋਵਾਹ ਤੋਂ ਇਲਾਵਾ ਹੋਰ ਕਿਸੇ ਦੀ ਭਗਤੀ ਨਹੀਂ ਕੀਤੀ ਅਤੇ ਆਪਣੇ ਦੇਸ਼ ਵਿੱਚੋਂ ਮੂਰਤੀ-ਪੂਜਾ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ।—1 ਰਾਜ. 15:11-13; 2 ਇਤਿ. 14:2-5.