ਫੁਟਨੋਟ
a ਯਿਸੂ ਤੋਂ ਇਲਾਵਾ ਦੂਜੇ ਦੂਤਾਂ ਨੇ ਵੀ ਯਹੋਵਾਹ ਦੇ ਨਾਂ ʼਤੇ ਜਾਂ ਉਸ ਵੱਲੋਂ ਲੋਕਾਂ ਨੂੰ ਸੰਦੇਸ਼ ਦਿੱਤੇ। ਇਸ ਕਰਕੇ ਬਾਈਬਲ ਵਿਚ ਕਈ ਥਾਵਾਂ ʼਤੇ ਜਦੋਂ ਦੂਤ ਲੋਕਾਂ ਨਾਲ ਗੱਲ ਕਰ ਰਹੇ ਸਨ, ਤਾਂ ਇੱਦਾਂ ਦੱਸਿਆ ਗਿਆ ਹੈ ਜਿੱਦਾਂ ਖ਼ੁਦ ਯਹੋਵਾਹ ਗੱਲ ਕਰ ਰਿਹਾ ਹੋਵੇ। (ਉਤ. 18:1-33) ਭਾਵੇਂ ਕੁਝ ਆਇਤਾਂ ਵਿਚ ਦੱਸਿਆ ਹੈ ਕਿ ਯਹੋਵਾਹ ਨੇ ਮੂਸਾ ਨੂੰ ਕਾਨੂੰਨ ਦਿੱਤਾ ਸੀ, ਪਰ ਹੋਰ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਦੂਤਾਂ ਰਾਹੀਂ ਕਾਨੂੰਨ ਦਿੱਤਾ ਸੀ। ਇਹ ਦੂਤ ਯਹੋਵਾਹ ਦੇ ਨਾਂ ʼਤੇ ਜਾਂ ਉਸ ਵੱਲੋਂ ਸੰਦੇਸ਼ ਦੇ ਰਹੇ ਸਨ।—ਲੇਵੀ. 27:34; ਰਸੂ. 7:38, 53; ਗਲਾ. 3:19; ਇਬ. 2:2-4.