ਫੁਟਨੋਟ
b ਮਿਸਾਲ ਲਈ, 785 ਈਸਵੀ ਦੌਰਾਨ ਸ਼ਾਰਲਮੇਨ ਨੇ ਸੈਕਸਨੀ ਦੇ ਲੋਕਾਂ ਉੱਤੇ ਇਕ ਫ਼ਰਮਾਨ ਜਾਰੀ ਕੀਤਾ ਕਿ ਜੋ ਲੋਕ ਮਸੀਹੀ ਬਣਨ ਤੋਂ ਇਨਕਾਰ ਕਰਨਗੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਨਾਲੇ 1555 ਈਸਵੀ ਵਿਚ ਪਵਿੱਤਰ ਰੋਮੀ ਸਾਮਰਾਜ ਵਿਚ ਲੜ ਰਹੀਆਂ ਧਿਰਾਂ ਨੇ ਆਉਗਸਬਰਗ ਸੰਧੀ ʼਤੇ ਦਸਤਖਤ ਕੀਤੇ ਸਨ। ਇਸ ਸੰਧੀ ਵਿਚ ਇਹ ਸ਼ਰਤ ਰੱਖੀ ਕਿ ਵੱਖਰੇ-ਵੱਖਰੇ ਖੇਤਰਾਂ ਦੇ ਸ਼ਾਸਕ ਰੋਮੀ ਕੈਥੋਲਿਕ ਜਾਂ ਲੂਥਰਨ ਧਰਮ ਦੇ ਹੋਣ ਅਤੇ ਉਨ੍ਹਾਂ ਦੇ ਸ਼ਾਸਨ ਅਧੀਨ ਲੋਕਾਂ ਨੂੰ ਉਨ੍ਹਾਂ ਦਾ ਧਰਮ ਹੀ ਅਪਣਾਉਣਾ ਪੈਣਾ ਸੀ। ਜਿਹੜੇ ਲੋਕ ਸ਼ਾਸਕ ਦਾ ਧਰਮ ਅਪਣਾਉਣ ਤੋਂ ਇਨਕਾਰ ਕਰਦੇ ਸਨ ਉਨ੍ਹਾਂ ਨੂੰ ਉਸ ਇਲਾਕੇ ਤੋਂ ਜਾਣਾ ਪੈਂਦਾ ਸੀ।