ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਜੀ ਆਇਆਂ ਨੂੰ
ਇਸ ਪ੍ਰੋਗ੍ਰਾਮ ਰਾਹੀਂ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਵਿਚ ਖੋਜ ਕੀਤੀ ਜਾ ਸਕਦੀ ਹੈ।
ਪ੍ਰਕਾਸ਼ਨ ਡਾਊਨਲੋਡ ਕਰਨ ਲਈ ਕਿਰਪਾ ਕਰ ਕੇ jw.org ʼਤੇ ਜਾਓ।
ਘੋਸ਼ਣਾ
ਨਵੀ ਭਾਸ਼ਾ ਉਪਲਬਧ Mbum
  • ਅੱਜ

ਐਤਵਾਰ 27 ਜੁਲਾਈ

‘ਹੱਲਾਸ਼ੇਰੀ ਅਤੇ ਤਾੜਨਾ ਦੇਣ ਦੇ ਕਾਬਲ ਹੋਵੇ।’​—ਤੀਤੁ. 1:9.

ਇਕ ਸਮਝਦਾਰ ਮਸੀਹੀ ਬਣਨ ਲਈ ਕੁਝ ਹੁਨਰ ਸਿੱਖਣੇ ਜ਼ਰੂਰੀ ਹਨ। ਇਸ ਨਾਲ ਤੁਸੀਂ ਮੰਡਲੀ ਵਿਚ ਜ਼ਿੰਮੇਵਾਰੀਆਂ ਸੰਭਾਲ ਸਕੋਗੇ ਅਤੇ ਤੁਹਾਨੂੰ ਨੌਕਰੀ ਮਿਲ ਸਕੇਗੀ ਜਿਸ ਨਾਲ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਸਕੋਗੇ। ਨਾਲੇ ਦੂਜਿਆਂ ਨਾਲ ਤੁਹਾਡਾ ਰਿਸ਼ਤਾ ਵਧੀਆ ਬਣ ਸਕੇਗਾ। ਉਦਾਹਰਣ ਲਈ, ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਸਿੱਖੋ। ਬਾਈਬਲ ਕਹਿੰਦੀ ਹੈ ਕਿ ਜੋ ਆਦਮੀ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹਦਾ ਹੈ ਅਤੇ ਉਸ ʼਤੇ ਮਨਨ ਕਰਦਾ ਹੈ, ਉਹ ਖ਼ੁਸ਼ ਰਹਿੰਦਾ ਹੈ ਅਤੇ ਕਾਮਯਾਬ ਹੁੰਦਾ ਹੈ। (ਜ਼ਬੂ. 1:1-3) ਸੋ ਹਰ ਰੋਜ਼ ਬਾਈਬਲ ਪੜ੍ਹੋ। ਬਾਈਬਲ ਪੜ੍ਹ ਕੇ ਤੁਸੀਂ ਯਹੋਵਾਹ ਦੀ ਸੋਚ ਜਾਣ ਸਕੋਗੇ ਅਤੇ ਉਸ ਵਾਂਗ ਸੋਚ ਸਕੋਗੇ। ਫਿਰ ਤੁਸੀਂ ਸਮਝ ਸਕੋਗੇ ਕਿ ਤੁਸੀਂ ਬਾਈਬਲ ਵਿਚ ਦਿੱਤੇ ਅਸੂਲਾਂ ਅਨੁਸਾਰ ਕਿਵੇਂ ਚੱਲ ਸਕਦੇ ਹੋ। (ਕਹਾ. 1:3, 4) ਉਹ ਇਸ ਲਈ ਕਿਉਂਕਿ ਜਦੋਂ ਬਾਈਬਲ ਤੋਂ ਹਿਦਾਇਤਾਂ ਅਤੇ ਸਲਾਹਾਂ ਲੈਣ ਦੀ ਗੱਲ ਆਉਂਦੀ ਹੈ, ਤਾਂ ਭੈਣ-ਭਰਾ ਕਾਬਲ ਭਰਾਵਾਂ ਵੱਲ ਦੇਖਦੇ ਹਨ। ਜੇ ਤੁਹਾਨੂੰ ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਆਉਂਦਾ ਹੈ, ਤਾਂ ਤੁਸੀਂ ਅਜਿਹੇ ਭਾਸ਼ਣ ਅਤੇ ਟਿੱਪਣੀਆਂ ਦੇ ਸਕੋਗੇ ਜਿਨ੍ਹਾਂ ਨਾਲ ਭੈਣ-ਭਰਾ ਕੁਝ ਸਿੱਖ ਸਕਣ ਅਤੇ ਉਨ੍ਹਾਂ ਦੀ ਨਿਹਚਾ ਵਧੇ। ਨਾਲੇ ਤੁਸੀਂ ਵਧੀਆ ਨੋਟਸ ਬਣਾ ਸਕੋਗੇ। ਇਨ੍ਹਾਂ ਨੋਟਸ ਤੋਂ ਨਾ ਸਿਰਫ਼ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ, ਸਗੋਂ ਤੁਸੀਂ ਦੂਜਿਆਂ ਦਾ ਵੀ ਹੌਸਲਾ ਵਧਾ ਸਕੋਗੇ। w23.12 26-27 ਪੈਰੇ 9-11

ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025

ਸੋਮਵਾਰ 28 ਜੁਲਾਈ

ਪਰਮੇਸ਼ੁਰ ਜਿਹੜਾ ਤੁਹਾਡੇ ਨਾਲ ਹੈ, ਸ਼ੈਤਾਨ ਨਾਲੋਂ ਤਾਕਤਵਰ ਹੈ ਜਿਹੜਾ ਦੁਨੀਆਂ ਨਾਲ ਹੈ।​—1 ਯੂਹੰ. 4:4.

ਜਦੋਂ ਕਦੇ ਤੁਹਾਨੂੰ ਡਰ ਲੱਗੇ, ਤਾਂ ਸੋਚੋ ਕਿ ਯਹੋਵਾਹ ਆਉਣ ਵਾਲੇ ਸਮੇਂ ਵਿਚ ਕੀ ਕਰੇਗਾ ਜਦੋਂ ਸ਼ੈਤਾਨ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। 2014 ਦੇ ਵੱਡੇ ਸੰਮੇਲਨ ਵਿਚ ਇਕ ਪ੍ਰਦਰਸ਼ਨ ਦਿਖਾਇਆ ਗਿਆ ਸੀ ਕਿ ਇਕ ਪਿਤਾ ਆਪਣੇ ਪਰਿਵਾਰ ਨਾਲ ਚਰਚਾ ਕਰ ਰਿਹਾ ਸੀ ਕਿ ਜੇ 2 ਤਿਮੋਥਿਉਸ 3:1-5 ਵਿਚ ਨਵੀਂ ਦੁਨੀਆਂ ਬਾਰੇ ਦੱਸਿਆ ਗਿਆ ਹੁੰਦਾ, ਤਾਂ ਸ਼ਾਇਦ ਉਸ ਵਿਚ ਇਹ ਲਿਖਿਆ ਹੁੰਦਾ: “ਨਵੀਂ ਦੁਨੀਆਂ ਵਿਚ ਖ਼ੁਸ਼ੀਆਂ ਭਰਿਆ ਸਮਾਂ ਹੋਵੇਗਾ। ਕਿਉਂਕਿ ਉਸ ਵੇਲੇ ਲੋਕ ਦੂਜਿਆਂ ਨੂੰ ਪਿਆਰ ਕਰਨ ਵਾਲੇ, ਸੱਚਾਈ ਨਾਲ ਪਿਆਰ ਕਰਨ ਵਾਲੇ, ਅਧੀਨ, ਨਿਮਰ, ਪਰਮੇਸ਼ੁਰ ਦੀ ਤਾਰੀਫ਼ ਕਰਨ ਵਾਲੇ, ਮਾਤਾ-ਪਿਤਾ ਦਾ ਕਹਿਣਾ ਮੰਨਣ ਵਾਲੇ, ਸ਼ੁਕਰ ਕਰਨ ਵਾਲੇ, ਵਫ਼ਾਦਾਰ, ਪਰਿਵਾਰ ਨਾਲ ਮੋਹ ਕਰਨ ਵਾਲੇ, ਹਰ ਗੱਲ ʼਤੇ ਰਾਜ਼ੀ ਹੋਣ ਵਾਲੇ, ਹਮੇਸ਼ਾ ਦੂਜਿਆਂ ਦੀ ਤਾਰੀਫ਼ ਕਰਨ ਵਾਲੇ, ਸੰਜਮੀ, ਨਰਮ, ਭਲਾਈ ਨਾਲ ਪਿਆਰ ਕਰਨ ਵਾਲੇ, ਭਰੋਸੇਮੰਦ, ਢਲ਼ਣ ਵਾਲੇ ਅਤੇ ਹਲੀਮ ਹੋਣਗੇ। ਉਹ ਮੌਜ-ਮਸਤੀ ਨਾਲ ਪਿਆਰ ਕਰਨ ਦੀ ਬਜਾਇ ਪਰਮੇਸ਼ੁਰ ਨਾਲ ਪਿਆਰ ਕਰਨ ਵਾਲੇ ਹੋਣਗੇ ਅਤੇ ਦਿਲੋਂ ਉਸ ਦੀ ਭਗਤੀ ਕਰਨਗੇ। ਇਨ੍ਹਾਂ ਲੋਕਾਂ ਵਿਚ ਰਹਿ।” ਕੀ ਤੁਸੀਂ ਆਪਣੇ ਘਰਦਿਆਂ ਜਾਂ ਭੈਣਾਂ-ਭਰਾਵਾਂ ਨਾਲ ਇਸ ਬਾਰੇ ਚਰਚਾ ਕਰਦੇ ਹੋ ਕਿ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ? w24.01 6 ਪੈਰੇ 13-14

ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025

ਮੰਗਲਵਾਰ 29 ਜੁਲਾਈ

ਮੈਂ ਤੇਰੇ ਤੋਂ ਖ਼ੁਸ਼ ਹਾਂ।​—ਲੂਕਾ 3:22.

ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਮਨਜ਼ੂਰ ਕਰਦਾ ਹੈ। ਬਾਈਬਲ ਵਿਚ ਲਿਖਿਆ ਹੈ: “ਯਹੋਵਾਹ ਆਪਣੇ ਲੋਕਾਂ ਤੋਂ ਖ਼ੁਸ਼ ਹੁੰਦਾ ਹੈ।” (ਜ਼ਬੂ. 149:4) ਪਰ ਕਦੇ-ਕਦੇ ਸ਼ਾਇਦ ਅਸੀਂ ਬਹੁਤ ਨਿਰਾਸ਼ ਹੋ ਜਾਈਏ ਅਤੇ ਸੋਚਣ ਲੱਗ ਪਈਏ, ‘ਕੀ ਯਹੋਵਾਹ ਮੇਰੇ ਤੋਂ ਖ਼ੁਸ਼ ਹੈ?’ ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਕਈ ਵਫ਼ਾਦਾਰ ਸੇਵਕਾਂ ਦੇ ਮਨ ਵਿਚ ਵੀ ਅਜਿਹੇ ਖ਼ਿਆਲ ਆਏ ਸਨ। (1 ਸਮੂ. 1:6-10; ਅੱਯੂ. 29:2, 4; ਜ਼ਬੂ. 51:11) ਬਾਈਬਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਨਾਮੁਕੰਮਲ ਇਨਸਾਨ ਵੀ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਨ। ਪਰ ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਯਿਸੂ ਮਸੀਹ ʼਤੇ ਨਿਹਚਾ ਕਰਨ ਅਤੇ ਬਪਤਿਸਮਾ ਲੈਣ ਦੀ ਲੋੜ ਹੈ। (ਯੂਹੰ. 3:16) ਬਪਤਿਸਮਾ ਲੈ ਕੇ ਅਸੀਂ ਜ਼ਾਹਰ ਕਰਦੇ ਹਾਂ ਕਿ ਅਸੀਂ ਆਪਣੇ ਪਾਪਾਂ ਤੋਂ ਤੋਬਾ ਕੀਤੀ ਹੈ ਅਤੇ ਪਰਮੇਸ਼ੁਰ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਉਸ ਦੀ ਮਰਜ਼ੀ ਪੂਰੀ ਕਰਾਂਗੇ। (ਰਸੂ. 2:38; 3:19) ਇੱਦਾਂ ਕਰ ਕੇ ਅਸੀਂ ਯਹੋਵਾਹ ਦੇ ਦੋਸਤ ਬਣਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸ ਤੋਂ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਜੇ ਅਸੀਂ ਆਪਣੇ ਸਮਰਪਣ ਦੇ ਵਾਅਦੇ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਯਹੋਵਾਹ ਸਾਡੇ ਤੋਂ ਖ਼ੁਸ਼ ਹੋਵੇਗਾ ਅਤੇ ਸਾਨੂੰ ਆਪਣਾ ਦੋਸਤ ਮੰਨੇਗਾ।​—ਜ਼ਬੂ. 25:14. w24.03 26 ਪੈਰੇ 1-2

ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2025
ਜੀ ਆਇਆਂ ਨੂੰ
ਇਸ ਪ੍ਰੋਗ੍ਰਾਮ ਰਾਹੀਂ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਵਿਚ ਖੋਜ ਕੀਤੀ ਜਾ ਸਕਦੀ ਹੈ।
ਪ੍ਰਕਾਸ਼ਨ ਡਾਊਨਲੋਡ ਕਰਨ ਲਈ ਕਿਰਪਾ ਕਰ ਕੇ jw.org ʼਤੇ ਜਾਓ।
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ