21-27 ਜੁਲਾਈ
ਕਹਾਉਤਾਂ 23
ਗੀਤ 97 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਸ਼ਰਾਬ ਦੀ ਵਰਤੋਂ ਬਾਰੇ ਵਧੀਆ ਅਸੂਲ
(10 ਮਿੰਟ)
ਜੇ ਤੁਸੀਂ ਸ਼ਰਾਬ ਪੀਣ ਦਾ ਫ਼ੈਸਲਾ ਕਰਦੇ ਹੋ, ਤਾਂ ਹੱਦੋਂ ਵੱਧ ਨਾ ਪੀਓ (ਕਹਾ 23:20, 21; w04 12/1 19 ਪੈਰੇ 5-6)
ਯਾਦ ਰੱਖੋ ਕਿ ਹੱਦੋਂ ਵੱਧ ਸ਼ਰਾਬ ਪੀਣ ਦੇ ਬੁਰੇ ਅੰਜਾਮ ਨਿਕਲਦੇ ਹਨ (ਕਹਾ 23:29, 30, 33-35; it-1 656)
ਇਹ ਸੋਚ ਕੇ ਧੋਖਾ ਨਾ ਖਾਓ ਕਿ ਜ਼ਿਆਦਾ ਸ਼ਰਾਬ ਪੀਣ ਨਾਲ ਕੁਝ ਨਹੀਂ ਹੋਵੇਗਾ (ਕਹਾ 23:31, 32)
2. ਹੀਰੇ-ਮੋਤੀ
(10 ਮਿੰਟ)
ਕਹਾ 23:21—ਪੇਟੂਪੁਣੇ ਅਤੇ ਮੋਟਾਪੇ ਵਿਚ ਕੀ ਫ਼ਰਕ ਹੈ? (w04 11/1 31 ਪੈਰਾ 2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 23:1-24 (th ਪਾਠ 5)
4. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। (lmd ਪਾਠ 3 ਨੁਕਤਾ 5)
5. ਦੁਬਾਰਾ ਮਿਲਣਾ
(5 ਮਿੰਟ) ਘਰ-ਘਰ ਪ੍ਰਚਾਰ। ਦਿਖਾਓ ਕਿ ਬਾਈਬਲ ਸਟੱਡੀ ਕਿੱਦਾਂ ਕੀਤੀ ਜਾਂਦੀ ਹੈ। (lmd ਪਾਠ 9 ਨੁਕਤਾ 5)
6. ਚੇਲੇ ਬਣਾਉਣੇ
(5 ਮਿੰਟ) ਆਪਣੇ ਵਿਦਿਆਰਥੀ ਨੂੰ ਹੱਲਾਸ਼ੇਰੀ ਦਿਓ ਕਿ ਉਹ ਅਜਿਹਾ ਕੰਮ ਕਰਨਾ ਛੱਡ ਦੇਵੇ ਜਿਸ ਤੋਂ ਯਹੋਵਾਹ ਖ਼ੁਸ਼ ਨਹੀਂ ਹੁੰਦਾ। (lmd ਪਾਠ 12 ਨੁਕਤਾ 4)
ਗੀਤ 35
7. ਕੀ ਮੈਨੂੰ ਮਹਿਮਾਨਾਂ ਲਈ ਸ਼ਰਾਬ ਰੱਖਣੀ ਚਾਹੀਦੀ ਹੈ ਜਾਂ ਨਹੀਂ?
(8 ਮਿੰਟ) ਚਰਚਾ।
ਜੇ ਤੁਸੀਂ ਕੋਈ ਪਾਰਟੀ ਰੱਖਦੇ ਹੋ, ਜਿਵੇਂ ਕਿ ਵਿਆਹ ਦੀ ਪਾਰਟੀ, ਤਾਂ ਕੀ ਤੁਸੀਂ ਆਪਣੇ ਮਹਿਮਾਨਾਂ ਲਈ ਸ਼ਰਾਬ ਰੱਖੋਗੇ? ਇਹ ਫ਼ੈਸਲਾ ਤੁਸੀਂ ਖ਼ੁਦ ਕਰਨਾ ਹੈ, ਪਰ ਇਸ ਤਰ੍ਹਾਂ ਕਰਨ ਤੋਂ ਪਹਿਲਾਂ ਤੁਹਾਨੂੰ ਬਾਈਬਲ ਦੇ ਅਸੂਲਾਂ ਅਤੇ ਹਾਲਾਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਕੀ ਮੈਨੂੰ ਮਹਿਮਾਨਾਂ ਨੂੰ ਸ਼ਰਾਬ ਪਿਲਾਉਣੀ ਚਾਹੀਦੀ ਹੈ? ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਜੇ ਕੋਈ ਵਿਅਕਤੀ ਪਾਰਟੀ ਰੱਖਦਾ ਹੈ, ਤਾਂ ਹੇਠਾਂ ਦਿੱਤੇ ਬਾਈਬਲ ਦੇ ਅਸੂਲ ਉਸ ਦੀ ਇਹ ਫ਼ੈਸਲਾ ਕਰਨ ਵਿਚ ਕਿੱਦਾਂ ਮਦਦ ਕਰਨਗੇ ਕਿ ਉਹ ਪਾਰਟੀ ਵਿਚ ਸ਼ਰਾਬ ਰੱਖੇਗਾ ਜਾਂ ਨਹੀਂ?
ਯੂਹੰ 2:9—ਯਿਸੂ ਨੇ ਇਕ ਵਿਆਹ ਦੀ ਦਾਅਵਤ ਵਿਚ ਪਾਣੀ ਨੂੰ ਦਾਖਰਸ ਵਿਚ ਬਦਲ ਦਿੱਤਾ।
1 ਕੁਰਿੰ 6:10—‘ਸ਼ਰਾਬੀ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।’
1 ਕੁਰਿੰ 10:31, 32—‘ਤੁਸੀਂ ਚਾਹੇ ਖਾਂਦੇ, ਚਾਹੇ ਪੀਂਦੇ ਹੋ, ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ। ਧਿਆਨ ਰੱਖੋ ਕਿ ਤੁਸੀਂ ਪਰਮੇਸ਼ੁਰ ਦੀ ਮੰਡਲੀ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਬਣੋ।’
ਤੁਹਾਨੂੰ ਕਿਹੜੇ ਕੁਝ ਹਾਲਾਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ?
“ਸੋਚਣ-ਸਮਝਣ ਦੀ ਕਾਬਲੀਅਤ” ਬਾਈਬਲ ਦੇ ਅਲੱਗ-ਅਲੱਗ ਅਸੂਲਾਂ ਨੂੰ ਸਮਝਣ ਅਤੇ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਿਵੇਂ ਕਰਦੀ ਹੈ?—ਰੋਮੀ 12:1; ਉਪ 7:16-18
8. ਮੰਡਲੀ ਦੀਆਂ ਲੋੜਾਂ
(7 ਮਿੰਟ)
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 19 ਪੈਰੇ 1-5 ਸਫ਼ੇ 149, 150 ʼਤੇ ਡੱਬੀਆਂ