-
ਮਾਪਿਆਂ ਲਈ ਨੋਟਮੇਰਾ ਬਾਈਬਲ ਕਾਇਦਾ
-
-
ਮਾਪਿਆਂ ਲਈ ਨੋਟ
ਤੁਸੀਂ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਤੋਹਫ਼ਾ ਕਿਹੜਾ ਦੇ ਸਕਦੇ ਹੋ? ਉਨ੍ਹਾਂ ਨੂੰ ਪਿਆਰ ਦੀ ਛਾਂ, ਛਤਰ-ਛਾਇਆ ਤੇ ਰਹਿਨੁਮਾਈ ਦੇ ਨਾਲ-ਨਾਲ ਕਈ ਹੋਰ ਚੀਜ਼ਾਂ ਦੀ ਜ਼ਰੂਰਤ ਹੈ। ਪਰ ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਅਤੇ ਬਾਈਬਲ ਤੋਂ ਸਿਖਾ ਕੇ ਉਨ੍ਹਾਂ ਨੂੰ ਸਭ ਤੋਂ ਕੀਮਤੀ ਤੋਹਫ਼ਾ ਦੇ ਸਕਦੇ ਹੋ। (ਯੂਹੰਨਾ 17:3) ਇਹ ਗਿਆਨ ਲੈ ਕੇ ਤੁਹਾਡੇ ਬੱਚੇ ਛੋਟੀ ਉਮਰੇ ਹੀ ਯਹੋਵਾਹ ਨਾਲ ਆਪਣਾ ਪਿਆਰ ਗੂੜ੍ਹਾ ਕਰ ਸਕਦੇ ਹਨ ਅਤੇ ਆਪਣੇ ਪੂਰੇ ਦਿਲ ਨਾਲ ਉਸ ਦੀ ਸੇਵਾ ਕਰ ਸਕਦੇ ਹਨ।—ਮੱਤੀ 21:16.
ਕਈ ਮਾਪਿਆਂ ਨੇ ਦੇਖਿਆ ਹੈ ਕਿ ਜਦ ਛੋਟੇ ਬੱਚਿਆਂ ਨੂੰ ਥੋੜ੍ਹੇ ਚਿਰ ਲਈ ਅਤੇ ਖੇਡ-ਖੇਡ ਵਿਚ ਸਿਖਾਇਆ ਜਾਂਦਾ ਹੈ, ਤਾਂ ਉਹ ਛੇਤੀ ਸਿੱਖ ਲੈਂਦੇ ਹਨ। ਇਸ ਲਈ ਇਹ ਬਰੋਸ਼ਰ ਮੇਰਾ ਬਾਈਬਲ ਕਾਇਦਾ ਤੁਹਾਡੇ ਲਈ ਤਿਆਰ ਕਰ ਕੇ ਅਸੀਂ ਬਹੁਤ ਖ਼ੁਸ਼ ਹਾਂ। ਹਰ ਪਾਠ ਇੱਦਾਂ ਤਿਆਰ ਕੀਤਾ ਗਿਆ ਹੈ ਕਿ ਬੱਚੇ ਸੌਖਿਆਂ ਹੀ ਸਿੱਖ ਸਕਣਗੇ। ਤਸਵੀਰਾਂ ਦੇ ਨਾਲ-ਨਾਲ ਦਿੱਤੀਆਂ ਗੱਲਾਂ ਖ਼ਾਸ ਕਰਕੇ ਤਿੰਨ ਜਾਂ ਘੱਟ ਸਾਲ ਦੀ ਉਮਰ ਦੇ ਬੱਚਿਆਂ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਬਰੋਸ਼ਰ ਵਿਚ ਸਿੱਖਿਆ ਦੇਣ ਦੇ ਹੋਰ ਵੀ ਕਈ ਤਰੀਕੇ ਦੱਸੇ ਗਏ ਹਨ। ਮੇਰਾ ਬਾਈਬਲ ਕਾਇਦਾ ਬੱਚਿਆਂ ਦੇ ਖੇਡਣ ਲਈ ਨਹੀਂ ਬਣਾਇਆ ਗਿਆ ਹੈ, ਸਗੋਂ ਤੁਸੀਂ ਉਨ੍ਹਾਂ ਦੇ ਨਾਲ ਬਹਿ ਕੇ ਨਾਲ-ਨਾਲ ਪੜ੍ਹੋ, ਖੇਡੋ, ਗੱਲਾਂ-ਬਾਤਾਂ ਕਰੋ ਅਤੇ ਸਿੱਖੋ।
ਸਾਨੂੰ ਪੂਰਾ ਯਕੀਨ ਹੈ ਕਿ ਬੱਚਿਆਂ ਨੂੰ “ਛੋਟੇ ਹੁੰਦਿਆਂ ਤੋਂ” ਸਿਖਾਉਣ ਵਿਚ ਇਹ ਬਰੋਸ਼ਰ ਤੁਹਾਡੇ ਲਈ ਮਦਦਗਾਰ ਸਾਬਤ ਹੋਵੇਗਾ।—2 ਤਿਮੋਥਿਉਸ 3:14, 15.
ਤੁਹਾਡੇ ਭਰਾ
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ
-
-
ਪਾਠ 1ਮੇਰਾ ਬਾਈਬਲ ਕਾਇਦਾ
-
-
ਪਾਠ 1
ਜ਼ਮੀਨ ਨੂੰ ਕਿਹਨੇ ਬਣਾਇਆ?
ਸਮੁੰਦਰ ਕਿਹਨੇ ਬਣਾਇਆ?
ਤੈਨੂੰ ਤੇ ਮੈਨੂੰ ਸਭ ਨੂੰ ਕਿਹਨੇ ਬਣਾਇਆ?
ਸੋਹਣੀ ਤੇ ਰੰਗੀਨ ਇਹ ਤਿਤਲੀ ਕਿਹਨੇ ਬਣਾਈ?
ਯਹੋਵਾਹ ਸਾਡੇ ਰੱਬ ਨੇ ਹਰ ਇਕ ਚੀਜ਼ ਬਣਾਈ
ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ
ਆਪਣੇ ਬੱਚੇ ਨੂੰ ਪੜ੍ਹ ਕੇ ਸੁਣਾਓ:
ਆਪਣੇ ਬੱਚੇ ਨੂੰ ਇਹ ਚੀਜ਼ਾਂ ਲੱਭਣ ਲਈ ਕਹੋ:
ਤਾਰੇ ਬੱਦਲ ਸੂਰਜ
ਕਿਸ਼ਤੀ ਜ਼ਮੀਨ ਘਰ
ਸਮੁੰਦਰ ਤਿਤਲੀ
ਆਪਣੇ ਬੱਚੇ ਨੂੰ ਪੁੱਛੋ:
ਪਰਮੇਸ਼ੁਰ ਦਾ ਕੀ ਨਾਂ ਹੈ?
ਯਹੋਵਾਹ ਕਿੱਥੇ ਰਹਿੰਦਾ ਹੈ?
ਉਸ ਨੇ ਕੀ-ਕੀ ਬਣਾਇਆ?
-
-
ਪਾਠ 2ਮੇਰਾ ਬਾਈਬਲ ਕਾਇਦਾ
-
-
ਪਾਠ 2
ਦੇਖੋ ਸਾਰੇ ਜਾਨਵਰ ਕਿਸ਼ਤੀ ਵਿੱਚੋਂ ਆਉਂਦੇ
ਹਾਥੀ, ਸ਼ੇਰ, ਪੰਛੀ ਨੱਚਦੇ, ਟੱਪਦੇ, ਗਾਉਂਦੇ
ਵੱਡੇ-ਛੋਟੇ ਜਾਨਵਰ ਸਾਰੇ ਨੂਹ ਨੇ ਕਿਸ਼ਤੀ ਵਿਚ ਸੰਭਾਲੇ
ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ
ਆਪਣੇ ਬੱਚੇ ਨੂੰ ਪੜ੍ਹ ਕੇ ਸੁਣਾਓ:
ਆਪਣੇ ਬੱਚੇ ਨੂੰ ਇਹ ਚੀਜ਼ਾਂ ਲੱਭਣ ਲਈ ਕਹੋ:
ਰਿੱਛ ਕੁੱਤਾ ਹਾਥੀ
ਜਿਰਾਫ ਸ਼ੇਰ ਬਾਂਦਰ
ਸੂਰ ਭੇਡ
ਕਾਟੋ ਕਿਸ਼ਤੀ
ਆਪਣੇ ਬੱਚੇ ਨੂੰ ਕਹੋ ਕਿ ਉਹ ਇਨ੍ਹਾਂ ਜਾਨਵਰਾਂ ਦੀਆਂ ਆਵਾਜ਼ਾਂ ਕੱਢੇ:
ਕੁੱਤਾ ਸ਼ੇਰ ਬਾਂਦਰ
ਸੂਰ ਭੇਡ
-
-
ਪਾਠ 3ਮੇਰਾ ਬਾਈਬਲ ਕਾਇਦਾ
-
-
ਪਾਠ 3
ਵਿੱਕੀ ਨੂੰ ਪਤਾ ਲੱਗਦਾ ਕਿ ਉਸ ਦਾ ਦੋਸਤ ਬੀਮਾਰ ਹੈ।
ਸੋ ਉਹ ਸੋਚਦਾ: ਆਪਣੇ ਦੋਸਤ ਨੂੰ ਚਿੱਠੀ ਲਿਖਦਾਂ
“ਜਲਦੀ-ਜਲਦੀ ਠੀਕ ਤੂੰ ਹੋ ਜਾ” ਫਿਰ ਮੈਂ ਉਹ ਨੂੰ ਜਾ ਕੇ ਮਿਲਦਾਂ
ਭਲਾ ਕਰੋਗੇ, ਤਾਂ ਖ਼ੁਸ਼ੀ ਲਿਆਓਗੇ! ਭਲਾ ਕਰੋਗੇ, ਤਾਂ ਖ਼ੁਸ਼ੀ ਪਾਓਗੇ!
ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ
ਆਪਣੇ ਬੱਚੇ ਨੂੰ ਪੜ੍ਹ ਕੇ ਸੁਣਾਓ:
ਆਪਣੇ ਬੱਚੇ ਨੂੰ ਇਹ ਚੀਜ਼ਾਂ ਲੱਭਣ ਲਈ ਕਹੋ:
ਘਰ ਮੇਜ਼ ਵਿੱਕੀ
ਸੂਰਜ ਪੰਛੀ ਦਰਖ਼ਤ
ਆਪਣੇ ਬੱਚੇ ਨੂੰ ਪੁੱਛੋ:
ਤੈਨੂੰ ਕਿਸੇ ਦਾ ਪਤਾ ਹੈ ਜੋ ਬੀਮਾਰ ਹੈ?
ਅਸੀਂ ਉਸ ਦੀ ਮਦਦ ਕਿੱਦਾਂ ਕਰ ਸਕਦੇ ਹਾਂ?
-
-
ਪਾਠ 4ਮੇਰਾ ਬਾਈਬਲ ਕਾਇਦਾ
-
-
ਪਾਠ 4
“ਬਾਹਰ ਜਾਣ ਨੂੰ ਕਰਦਾ ਜੀਅ
ਪਰ ਹਾਏ-ਹਾਏ ਕਿੰਨਾ ਮੀਂਹ!
ਇੰਨੀ ਬਾਰਸ਼, ਇੰਨਾ ਮੀਂਹ”
ਪ੍ਰਿਆ ਰੋਵੇ, “ਹਟਦਾ ਨੀਂ”
ਇਕਦਮ ਸੂਰਜ ਨਿਕਲ ਆਇਆ!
ਨਿੱਘੀ ਧੁੱਪ ਨੇ ਮੀਂਹ ਭਜਾਇਆ
ਚਿਹਰਾ ਉਸ ਦਾ ਮੁਸਕਰਾਇਆ
ਖ਼ੁਸ਼ੀ-ਖ਼ੁਸ਼ੀ ਗਿੱਧਾ ਪਾਇਆ!
ਨੱਚਦੀ-ਖੇਡਦੀ ਆਈ ਬਾਹਰ ਫੁੱਲਾਂ ਦੀ ਹਰ ਪਾਸੇ ਬਹਾਰ
“ਹੁਣ ਮੈਨੂੰ ਸਮਝ ਆਈ ਰੱਬ ਨੇ ਬਾਰਸ਼ ਕਿਉਂ ਪਾਈ”
ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ
ਆਪਣੇ ਬੱਚੇ ਨੂੰ ਪੜ੍ਹ ਕੇ ਸੁਣਾਓ:
ਆਪਣੇ ਬੱਚੇ ਨੂੰ ਇਹ ਚੀਜ਼ਾਂ ਲੱਭਣ ਲਈ ਕਹੋ:
ਖਿੜਕੀ ਪੰਛੀ ਪ੍ਰਿਆ
ਦਰਖ਼ਤ ਫੁੱਲ
ਲੁਕੀਆਂ ਹੋਈਆਂ ਚੀਜ਼ਾਂ ਲੱਭੋ:
ਕੀੜਾ ਜਹਾਜ਼
ਆਪਣੇ ਬੱਚੇ ਨੂੰ ਪੁੱਛੋ:
ਯਹੋਵਾਹ ਨੇ ਮੀਂਹ ਕਿਉਂ ਬਣਾਇਆ?
-
-
ਪਾਠ 5ਮੇਰਾ ਬਾਈਬਲ ਕਾਇਦਾ
-
-
ਪਾਠ 5
ਜੇ ਦੋਸਤ ਤੈਨੂੰ ਤੋਹਫ਼ਾ ਦੇਵੇ, ਜਾਂ ਖ਼ੁਸ਼ ਕਰੇ ਦਿਲ ਨੂੰ ਤੇਰੇ ਹੱਸ ਕੇ ਉਹ ਨੂੰ ਗਲ਼ੇ ਲਗਾ ਘੁੱਟ ਕੇ ਉਹ ਨੂੰ ਜੱਫੀ ਪਾ!
ਜਿੱਥੇ ਮਰਜ਼ੀ ਤੁਸੀਂ ਹੋਵੋ ਬੀਬੇ ਬੱਚੇ ਬਣ ਕੇ ਰਹੋ ਹਰ ਵੇਲੇ ਚੇਤੇ ਰੱਖੋ ਹਮੇਸ਼ਾ “ਥੈਂਕ ਯੂ” ਕਿਹਾ ਕਰੋ
ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ
ਆਪਣੇ ਬੱਚੇ ਨੂੰ ਪੜ੍ਹ ਕੇ ਸੁਣਾਓ:
ਆਪਣੇ ਬੱਚੇ ਨੂੰ ਇਹ ਚੀਜ਼ਾਂ ਲੱਭਣ ਲਈ ਕਹੋ:
ਤੋਹਫ਼ਾ ਮੁੰਡਾ
ਦਰਵਾਜ਼ਾ ਖਾਣਾ
ਲੁਕੀਆਂ ਹੋਈਆਂ ਚੀਜ਼ਾਂ ਲੱਭੋ:
ਸੇਬ ਫ਼ੋਨ
ਆਪਣੇ ਬੱਚੇ ਨੂੰ ਪੁੱਛੋ:
“ਥੈਂਕ ਯੂ” ਕਹਿਣਾ ਜ਼ਰੂਰੀ ਕਿਉਂ ਹੈ?
-
-
ਪਾਠ 6ਮੇਰਾ ਬਾਈਬਲ ਕਾਇਦਾ
-
-
ਪਾਠ 6
ਦੇਖ ਆਪਣੇ ਹੱਥ, ਪੈਰਾਂ ਨੂੰ ਘੁੰਮਾ
ਮੀਟ ਆਪਣੀਆਂ ਅੱਖਾਂ, ਬਾਹਾਂ ਨੂੰ ਹਿਲਾ
ਨਿੱਕੇ-ਨਿੱਕੇ ਪੈਰ ਤੇਜ਼-ਤੇਜ਼ ਦੌੜਦੇ, ਕਦੀ ਉੱਡਦੇ, ਕਦੀ ਟੱਪਦੇ ਮਸਤੀ ਬੜੀ ਕਰਦੇ!
ਸ਼ੀਸ਼ੇ ਵਿਚ ਕੌਣ? ਦੇਖ ਜ਼ਰਾ ਤੂੰ
ਯਹੋਵਾਹ ਨੇ ਬਣਾਇਆ ਸਾਨੂੰ ਸਾਰਿਆਂ ਨੂੰ!
ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ
ਆਪਣੇ ਬੱਚੇ ਨੂੰ ਪੜ੍ਹ ਕੇ ਸੁਣਾਓ:
ਆਪਣੇ ਬੱਚੇ ਨੂੰ ਪੁੱਛੋ ਕਿ ਕਿੱਥੇ ਹਨ ਉਹ ਦੀਆਂ:
ਉਂਗਲਾਂ ਪੈਰ ਨੱਕ
ਕੰਨ ਮੂੰਹ
ਲੁਕੀਆਂ ਹੋਈਆਂ ਚੀਜ਼ਾਂ ਲੱਭੋ:
ਕੇਕੜਾ ਬਿੱਲੀ
ਆਪਣੇ ਬੱਚੇ ਨੂੰ ਪੁੱਛੋ:
ਤੈਨੂੰ ਤੇ ਮੈਨੂੰ ਕਿਹਨੇ ਬਣਾਇਆ ਹੈ?
-